ਵਲਵਲੇ ਖ਼ਾਮੋਸ਼ ਰੀਝਾਂ ਹਨ ਉਦਾਸ ਤਾਲਾ ਕੌਣ ਮੁਖ ‘ਤੇ ਲਾ ਗਿਆ
ਫਿੱਕਾ ਫਿੱਕਾ ਜਾਪਦਾ ਤੇਰਾ ਸ਼ਬਾਬ ਬੁਝ ਗਿਆ ਦੀਵਾ ਹਨੇਰਾ ਛਾ ਗਿਆ
punjabi shayari
ਮੈਂ ਸਦਾ ਲੜਦਾ ਰਿਹਾ ਤੁਫ਼ਾਨ ਤੇ ਝੱਖੜਾਂ ਦੇ ਨਾਲ,
ਤੂੰ ਕਿਹੀ ਕਿਸ਼ਤੀ ਜੋ ਮੈਨੂੰ ਡੋਬ ਕੇ ਤਰਦੀ ਰਹੀ।ਸੁਖਦੇਵ ਸਿੰਘ ਗਰੇਵਾਲ
ਅੱਖਰ ਅੱਖਰ ਵਹਿ ਗਿਆ ਅੱਖਾਂ ‘ਚੋਂ ਤੇਰਾ ਨਾਮ
ਵਰਕਾ ਵਰਕਾ ਹੋ ਗਿਆ ਦਿਲ ਦੀ ਕਿਤਾਬ ਦਾ
ਹਾਸੇ ਹਾਸੇ ਵਿਚ ਹੀ ਇਸਨੂੰ ਫੋਲ ਬੈਠੀ ਮੈਂ
ਹਰ ਇਕ ਸਫ਼ਾ ਹੀ ਰੋ ਪਿਆ ਦਿਲ ਦੀ ਕਿਤਾਬ ਦਾਮਨਪ੍ਰੀਤ
ਸੌਖਾ ਏ ਵਿਛੋੜਾ ਵੀ ਮਿਲਣਾ ਵੀ ਖਰੀ ਮੁਸ਼ਕਿਲ।
ਜਿੱਧਰ ਵੀ ਨਜ਼ਰ ਕੀਤੀ ਓਧਰ ਹੀ ਧਰੀ ਮੁਸ਼ਕਿਲ।ਉਸਤਾਦ ਬਰਕਤ ਰਾਮ ਯੁਮਨ
ਸਿਰਜ ਕੇ ਰਬ ਦੇ ਭਵਨ ਵੀ ਬਸਤੀਆਂ ਦੇ ਨਾਲ ਨਾਲ
ਸੇਹ ਦੇ ਤਕਲੇ ਗਡ ਲਏ ਖ਼ੁਦ ਹੀ ਘਰਾਂ ਦੇ ਨਾਲ ਨਾਲਉਲਫ਼ਤ ਬਾਜਵਾ
ਇਕ ਬਿੰਦੂ ਫੈਲ ਕੇ ਦਾਇਰੇ ਬਰਾਬਰ ਹੋ ਗਿਆ।
ਤੇਰਾ ਗਮ ਚਸ਼ਮੇ ਜਿਹਾ ਸੀ ਇੱਕ ਸਮੁੰਦਰ ਹੋ ਗਿਆ।ਸਵਰਨ ਚੰਦਨ
ਇਹ ਮੇਰੀ ਆਦਤ ਨਹੀਂ ਕਿ ਮਰਸੀਏ ਕਹਿੰਦਾ ਫਿਰਾਂ
ਸੁਲਘਦੇ ਹੋਏ ਹਰ ਤਲੀ ‘ਤੇ ਬੋਲ ਧਰ ਜਾਵਾਂਗਾ ਮੈਂਹਰਭਜਨ ਸਿੰਘ ਹੁੰਦਲ
ਏਸ ਨਗਰ ਦੇ ਵਾਸੀ ਕਿੰਨੇ ਭੋਲੇ ਨੇ,
ਕਹਿੰਦੇ ਨੇ ਜੋ ਮਿਲਦਾ ਹੈ ਪ੍ਰਵਾਨ ਕਰੋ।ਸਤੀਸ਼ ਗੁਲਾਟੀ
ਤੁਅੱਜੁਬ ਹੈ ਜਿਨ੍ਹਾਂ ਨੇ ਖੋਹ ਕੇ ਪੀਤੀ ਰੱਜ ਕੇ ਤੁਰ ਗਏ
ਤੜਪਦਾ ਮੈਕਦੇ ਵਿਚ ਹਰ ਸਲੀਕੇਦਾਰ ਹੁਣ ਵੀ ਹੈਉਸਤਾਦ ਦੀਪਕ ਜੈਤੋਈ
ਜੋ ਤਦਬੀਰਾਂ ਕਰ ਨਾ ਸਕਦੇ ਤਕਦੀਰਾਂ ’ਤੇ ਲੜਦੇ ਲੋਕ।
ਸੱਚ ਬੋਲਣੋਂ ਡਰਦੇ ਕਿਉਂ ਨੇ ਧਰਮ ਕਿਤਾਬਾਂ ਪੜ੍ਹਦੇ ਲੋਕ।ਮੋਹਨ (ਡਾ.)
ਨਰਮ ਸੀ ਦਿਲ ਦੇ ਅਸੀਂ ਪਰ ਫੇਰ ਵੀ ਲੜਦੇ ਰਹੇ
ਭਾਵੇਂ ਜ਼ਾਬਰ ਸੀ ਜ਼ਮਾਨਾ ਸਾਹਮਣੇ ਅੜਦੇ ਰਹੇਓਮ ਪ੍ਰਕਾਸ਼ ਰਾਹਤ
ਛਤਰੀ ਤਾਣ ਕੇ ਬਚ ਜਾਨੇ ਆਂ,
ਮੀਂਹ ਦੀਆਂ ਕਣੀਆਂ ਕੋਲੋਂ,
ਪੱਥਰਾਂ ਦੀ ਬਰਸਾਤ ‘ਚ ਕੀਕੂੰ,
ਜਾਨ ਦੀ ਖ਼ੈਰ ਮਨਾਈਏ।ਬਸ਼ੀਰ ਮੁਨਜ਼ਰ (ਪਾਕਿਸਤਾਨ)