ਕੋਈ ਦਰਿਆ ਜੋ ਮੇਰੀ ਪਿਆਸ ਨੂੰ ਵੀ ਜਾਣਦਾ ਸੀ ਬਸ।
ਕੋਈ ਸ਼ੀਸ਼ਾ ਜੋ ਮੇਰੇ ਅਕਸ ਦੇ ਹੀ ਹਾਣ ਦਾ ਸੀ ਬਸ।
ਮੇਰੀ ਤੇ ਓਸ ਦੀ ਸੀ ਸਾਂਝ ਕਿੰਨੀ ਕੁ ਮੈਂ ਕੀ ਆਖਾਂ,
ਕਿ ਮੋਹਲੇਧਾਰ `ਚੋਂ ਵੀ ਹੰਝ ਨੂੰ ਪਹਿਚਾਣਦਾ ਸੀ ਬਸ।
punjabi shayari
ਚੁੰਮ ਕੇ ਖ਼ਤ ਓਸ ਨੇ ਜਦ ਡਾਕੇ ਪਾਇਆ ਹੋਇਗਾ
ਮਹਿਕਿਆ ਹਰ ਲਫ਼ਜ਼ ਹੋਊ ਮੁਸਕ੍ਰਾਇਆ ਹੋਇਗਾਪ੍ਰੀਤਮ ਪੰਧੇਰ
ਮੇਰੇ ਲਫ਼ਜ਼ਾਂ ਵਿੱਚ ਜੇਕਰ ਜਾਨ ਬਹੁਤ ਹੈ।
ਇਸੇ ਲਈ ਤਾਂ ਸ਼ਹਿਰ ਪ੍ਰੇਸ਼ਾਨ ਬਹੁਤ ਹੈ।ਤਰਸਪਾਲ ਕੌਰ (ਪ੍ਰੋ.).
ਹੋਰ ਉੱਚੀ ਹੋ ਗਈ ਹਰ ਇਕ ਇਮਾਰਤ ਸ਼ਹਿਰ ਦੀ
ਸ਼ਹਿਰ ਦਾ ਹਰ ਆਦਮੀ ਕੁਝ ਹੋਰ ਬੌਣਾ ਹੋ ਗਿਆਹਰਦਿਆਲ ਸਾਗਰ
ਬਹੁਤ ਦੇਰ ਖ਼ੁਦਗਰਜ਼ੀਆਂ ਦੇ ਬੁੱਲ੍ਹਾਂ ਨੇ ਮਾਣਿਆ ਹੈ ਜੋ,
ਬੰਸਰੀ ਦੇ ਛੇਕਾਂ ’ਚੋਂ ਜਾਗਿਆ ਅਵੱਲਾ ਰਾਗ ਹਾਂ ਮੈਂ।ਮੀਤ ਖਟੜਾ (ਡਾ.) .
ਮਚੀ ਹੈ ਸ਼ਾਂਤ ਮਨ ਦੇ ਪਾਣੀਆਂ ਵਿਚ ਇਸ ਤਰ੍ਹਾਂ ਹਲਚਲ
ਕਿਸੇ ਕਮਲੇ ਨੇ ਪੱਥਰ ਝੀਲ ਵਿਚ ਜਿਉਂ ਮਾਰਿਆ ਹੋਵੇਕਰਤਾਰ ਸਿੰਘ ਕਾਲੜਾ
ਜ਼ਿੰਦਗੀ ਹੀ ਬੇਸੁਰੀ ਜੋ ਲੋਕ ਜਿਊਂਦੇ ਨੇ ਹਮੇਸ਼,
ਫਿਰ ਸਮਝ ਆਵੇ ਕਿਵੇਂ ਇਹ ਸ਼ਾਇਰੀ ਦਾ ਕਾਫ਼ੀਆ।ਭੁਪਿੰਦਰ ਸੰਧੂ
ਨਾ ਜਿਉਂਦੇ ਹਾਂ ਨਾ ਮਰਦੇ ਹਾਂ ਮੁਹੱਬਤ ਦੇ ਮਗਰ ਲਗ ਕੇ
ਉਹਨਾਂ ਨੇ ਫੇਰ ਵੀ ਪੁੱਛਿਆ ਕਿ ਤੇਰਾ ਵਿਗੜਿਆ ਕੀ ਹੈਖੁਸ਼ਵੰਤ ਕੰਵਲ
ਜੇ ਬਹਿਰਾਂ ਵਿੱਚ ਠੀਕ ਨਾ ਆਵੇ,
ਤਾਂ ਵੀ ਦਿਲ ਦੀ ਗੱਲ ਸੁਣਾਓ।
ਗਜ਼ਲਾਂ ਨੂੰ ਵੀ ਥੋੜ੍ਹਾ-ਬਹੁਤਾ
ਭਾਰ ਸਹਿਣ ਦੀ ਆਦਤ ਪਾਓ।ਕੈਲਾਸ਼ ਅਮਲੋਹੀ
ਪਹਿਲਾਂ ਜੋ ਵੀ ਦਿਲ ਵਿਚ ਆਉਂਦਾ ਗੌਂਦੀ ਸੀ ਸ਼ਹਿਨਾਈ
ਫਿਰ ਸ਼ਹਿਨਾਈ ਦੇ ਗਲ ਅੰਦਰ ਫਸ ਗਈ ਇਕ ਅਠਿਆਨੀਸੁਰਜੀਤ ਪਾਤਰ
ਤੂੰ ਸ਼ਹਿਨਸ਼ਾਹ, ਫ਼ਰਿਸ਼ਤਾ,
ਵਚਨਾਂ ਨੂੰ ਤੋੜ ਕੇ ਵੀ,
ਮੈਂ ਬੋਲ ਪਾਲ ਕੇ ਵੀ,
ਬੰਦਾ ਗੰਵਾਰ ਹੋਇਆ।ਸਰਬਜੀਤ ਸਿੰਘ ਸੰਧੂ
ਪੈਰਾਂ ਨੂੰ ਲਾ ਕੇ ਮਹਿੰਦੀ ਮੇਰੀ ਕਬਰ ’ਤੇ ਕੋਈ
ਕਲੀਆਂ ਚੜਾਉਣ ਆਇਆ ਪਰ ਅਗ ਲਗਾ ਗਿਆ ਹੈਜਗਤਾਰ