ਸਿਮਟ ਜਾਂਦੇ ਨੇ ਬਹੁਤੇ ਲੋਕ ਦੁਨੀਆ ਦੇ ਰਿਵਾਜ਼ਾਂ ਵਿੱਚ,
ਬੜੇ ਥੋੜੇ ਜਿਗਰ ਹੁੰਦੇ ਜੋ ਦਾਇਰੇ ਤੋੜ ਕੇ ਆਉਂਦੇ।
punjabi shayari
ਮੇਰੇ ਹੀ ਘਰ ਅੰਦਰ ਮੇਰਾ ਕਮਰਾ ਨਾ
ਨੌਕਰ ਵਾਂਗਰ ਮੈਂ ਗੈਰਿਜ ਵਿਚ ਰਹਿੰਦਾ ਹਾਂ
ਤਸੱਵਰ ‘ਚ ਆ ਮਿਲਾਂਗਾ ਹਾਜ਼ਰ ਮੈਂ ਹਰ ਜਗ੍ਹਾ ‘ਤੇ
ਪਕੜ ਵਿਚ ਨਹੀਂ ਆਉਣਾ ਹਰ ਜੁਜ਼ ਮਹੀਨ ਮੇਰਾਗਿਆਨ ਚੰਦ ਪੁੰਜ
ਉਹ ਜਿਹੜੇ ਖੁਦ ਨੂੰ ਖ਼ੁਦਾ ਸਮਝੀ ਬੈਠੇ ਨੇ
ਕੌਣ ਜਾਣਦਾ ਸੀ ਉਹਨਾਂ ਨੂੰ ਮੇਰੀ ਇਬਾਦਤ ਤੋਂ ਪਹਿਲਾਂ
ਜਦ ਬਾਂਸ ਖਹਿਣ ਲੱਗੇ,
ਸੜ ਕੇ ਸੁਆਹ ਹੋਣੈ,
ਤੂੰ ਬੰਸਰੀ ਨੂੰ ਆਪਣੀ,
ਹਿੱਕ ਨਾਲ ਲਾ ਕੇ ਰੱਖੀਂ।ਪਾਲੀ ਖ਼ਾਦਿਮ,
ਹੇਠਾਂ ਨਦੀ ਤਿਰਹਾਈ ਮਰ ਰਹੀ ਹੈ
ਉਤੋਂ ਪਾਣੀ ਦਹਾਨਾ ਲੋਚਦਾ ਹੈਡਾ. ਪ੍ਰੀਤਮ ਸਿੰਘ ਰਾਹੀ
ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ,
ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ
ਭਾਂਵੇ ਹੁੰਝੂਆ ਚ ਰੋਲ ਭਾਂਵੇ ਕਿਹਦੇ ਅਨਮੋਲ
ਨੈਣੋਂ ਹੰਜੂ ਬਣ ਵਗੇ ਤੇਰੇ ਪਿਆਰ ਦੀ ਕਹਾਣੀ
ਜੇ ਤੂੰ ਸਮਝੇਂ ਤਾਂ ਮੋਤੀ ਜੇ ਤੂੰ ਸਮਝੇਂ ਪਾਣੀ
ਕਰ ਨਾ ਸੌਦੇਬਾਜ਼ੀਆਂ ਨੂੰ ਪਿਆਰ ਵਿੱਚ।
ਘਰ ਦੀਆਂ ਗੱਲਾਂ ਨਾ ਲਿਆ ਬਾਜ਼ਾਰ ਵਿੱਚ।ਰਣਜੀਤ ਸਰਾਂਵਾਲੀ
ਲੜਕੀ ਇਕ ਵਸਤੂ ਦਾ ਨਾਂ ਹੈ ਵਸਤੂ ਵਾਂਗ ਸਜਾਈ ਜਾਵੇ
ਲੋੜਵੰਦ ਨੂੰ ਘਰੇ ਬੁਲਾ ਕੇ ਨਿਰਸੰਕੋਚ ਵਿਖਾਈ ਜਾਵੇਗੁਰਪਾਲ ਸਿੰਘ ਨੂਰ
ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ ਬੜੇ ਨੇ
ਕਾਂਵਾਂ ਨੂੰ ਬੋਲਣ ਦੇ ਅੱਗੇ ਬਾਜ਼ ਖੜੇ ਨੇ….
ਕੋਈ ਜਿੱਤ ਬਾਕੀ ਏ ਕੋਈ ਹਾਰ ਬਾਕੀ ਏ
ਅਜੇ ਤਾਂ ਜਿੰਦਗੀ ਦੀ ਸਾਰ ਬਾਕੀ ਏ
ਏਥੋਂ ਚੱਲੇ ਆਂ ਨਵੀ ਮੰਜਿਲ ਦੇ ਲਈ
ਇਹ ਇੱਕ ਪੰਨਾ ਸੀ ਅਜੇ ਤਾਂ ਕਿਤਾਬ ਬਾਕੀ ਏ
ਅਸੀਂ ਕਿੱਕਰਾਂ ਤੋਂ ਕਿਰੇ ਹੋਏ ਫੁੱਲ ਹਾਣੀਆ।
ਕਦੇ ਪਿਆ ਨਾ ਪਵੇਗਾ ਸਾਡਾ ਮੁੱਲ ਹਾਣੀਆ।ਚਮਨਦੀਪ ਦਿਓਲ