• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




punjabi motivational stories

ਹਸਪਤਾਲ ਵਿੱਚ ਫੌਜਾਂ, ਮੌਜਾਂ ਹੀ ਮੌਜਾਂ

by Sandeep Kaur September 13, 2021

ਚੜ੍ਹਦੀਕਲਾ ਵਿੱਚ ਰਹਿਣ ਵਾਲੇ ਇੱਕ ਵੀਰ ਜੀ ਦੇ ਪਿਤਾ ਜੀ ਹਸਪਤਾਲ ਵਿੱਚ ਦਾਖਲ ਸਨ। ਹਾਲ ਪੁਛਣ ਆਏ ਕਿਸੇ ਸੱਜਣ ਨੇ ਕਿਹਾ, “ਬੜੀ ਮੁਸ਼ਕਿਲ ਵਿੱਚ ਹੋਵੋਗੇ ਤੁਸੀਂ?”

ਅੱਗੋਂ ਉਹਨਾਂ ਕਿਹਾ ਨਾ ਜੀ ਨਾ ! ਹਸਪਤਾਲ ਵਿੱਚ ਫੌਜਾਂ, ਮੌਜਾਂ ਹੀ ਮੌਜਾਂ। ਸਭ ਤੋਂ ਵੱਡੇ ਤੇ ਵਧੀਆ ਹਸਪਤਾਲ ਵਿਚ ਹਾਂ, ਡਾਕਟਰ ਆਪਣਾ ਕੰਮ ਕਰ ਰਹੇ ਹਨ, ਆਪਾਂ ਭਾਣੇ ਵਿੱਚ ਹਾਂ। ਸਭ ਅਨੰਦ ਹੈ।

ਪੁਰਾਤਨ ਬੋਲਿਆਂ ਵਿੱਚ ਇੱਕ ਇਕੱਲਾ ਸਿੰਘ ਵੀ ਆਪਣੇ ਆਪ ਨੂੰ ਇਕੱਲਾ ਜਾਂ ਘੱਟ ਨਹੀਂ ਕਹਿੰਦਾ ਸਗੋਂ ਫੌਜਾਂ ਕਹਿੰਦਾ ਸੀ। ਵੱਡੀ ਗਿਣਤੀ ਵਿੱਚ ਸਮਝਣਾ, ਆਪਣੀ ਸੋਚ ਨੂੰ ਵੱਡਾ ਹੀ ਕਹਿਣਾ ਤੇ ਸਮਝਣਾ ਸੀ।

‘ਹਸਪਤਾਲ ਵਿੱਚ ਫੌਜਾਂ ਭਾਵ ਗੁਰੂ ਦੇ ਲਾਡਲੇ ਸਿੰਘ ਜਦ ਹਸਪਤਾਲ ਵਿੱਚ ਦਾਖਲ ਹੁੰਦੇ ਹਨ ਤਾਂ ਵੀ ਅਨੰਦ ਵਿੱਚ ਹੁੰਦੇ ਹਨ।

ਡਾਕਟਰ ਜਸਵੰਤ ਸਿੰਘ ਨੇਕੀ ਆਪਣੇ ਅੰਤਲੇ 5 ਦਿਨਾਂ ਵਿੱਚ ਜਦ ਹਸਪਤਾਲ ਵਿੱਚ ਦਾਖਲ ਸਨ। ਜੋ ਤਾਂ ਕਿਸੇ ਪਿਆਰੇ ਨੇ ਹਾਲ ਪੁਛਿਆ, “ਕੀ – ਇਥੇ ਤੁਹਾਡੀ ਠੀਕ ਸੰਭਾਲ ਕਰ ਰਹੇ ਹਨ?’’

ਨੇਕੀ ਜੀ ਕਹਿੰਦੇ, “ਹਾਂ ਜੀ! ਬੜੀ ਵਧੀਆ ਸੰਭਾਲ ਕਰਦੇ ਹਨ। ਸਾਰਾ ਦਿਨ ਰੰਗ-ਬਿਰੰਗੀਆਂ ਗੋਲੀਆਂ ਖਵਾਂਦੇ ਹਨ।

ਹਸਪਤਾਲ ਵਿੱਚ ਜੀਵਨ-ਮਰਨ ਦੀ ਜੰਗ ਲੜਦਿਆਂ ਵੀ ਉਹ ਖੇੜੇ ਵਿੱਚ ਸਨ। ਹਰ ਵੇਲੇ ਹੱਸਮੁਖ ਰਹਿਣਾ, ਆਦਰਸ਼ਕ ਮਨੁੱਖਾਂ ਦੀ ਟ ਨਿਸ਼ਾਨੀ ਹੈ। ਉਹ ਔਖ, ਭੈੜੇ ਤੇ ਭੀੜ ਵਾਲੇ । ਪਲਾਂ ਵਿੱਚ ਵੀ ਆਪਣਾ ਸਹਿਜ ਤੇ ਸੁਹਜ ਨਹੀਂ ਨੂੰ ਗਵਾਂਦੇ। ਬਾਕੀਆਂ ਲਈ ਹਸਪਤਾਲ ਕਹਿਰ ਹੈ, ਜ਼ਹਿਰ ਹੈ। ਸੋਚ ਵਿੱਚ ਘਬਰਾਹਟ ਹੋਵੇਗੀ ਦੇ ਤਾਂ ਜੀਵਨ ਦੁਖਦਾਈ ਬਣ ਜਾਏਗਾ, ਜੇ ਸੋਚ ਵਿੱਚ ਚੜਦੀਕਲਾ ਹੋਵੇਗੀ ਤੇ ਦੁੱਖ ਵੀ ਦੁਖੀ ਨਹੀਂ ਕਰ ਸਕਣਗੇ।

 

ਇਕੱਲਤਾ ਤੋਂ ਬਾਹਰ ਆਈਏ !

by Sandeep Kaur September 6, 2021
  1. ਯਾਦ ਰੱਖੀਏ: ਇਕੱਲਤਾ ਸਦਾ ਨਹੀਂ ਰਹਿਣੀ

ਮਨ ਵਿੱਚ ਦ੍ਰਿੜ ਵਿਸ਼ਵਾਸ ਰੱਖੀਏ ਕਿ ਮੇਰੀ ਇਹ ਇਕੱਲਤਾ ਸਦਾ ਨਹੀਂ ਰਹਿਣੀ। ਮੈਂ ਇੱਕ ਦਿਨ ਇਸ ਵਿੱਚੋਂ ਬਾਹਰ ਆਉਣਾ ਹੀ ਆਉਣਾ ਹੈ। 

  1. ਪਰਿਵਾਰ- ਦੋਸਤਾਂ ਨਾਲ ਮਿਲਣਾ 

ਪਰਿਵਾਰਕ ਮੈਬਰਾਂ ਜਾਂ ਚੰਗੇ ਦੋਸਤਾਂ ਨਾਲ ਮੇਲ ਜੋਲ ਵਧਾਈਏ। ਹਿੰਮਤ ਕਰਕੇ ਉਹਨਾਂ ਨੂੰ ਮਿਲੀਏ। ਗੱਲ ਕਰੀਏ, ਮਨ ਹਲਕਾ ਕਰੀਏ। 

  1. ਫੇਸਬੁੱਕ/ ਵਟਸਐਪ, ਸੋਸ਼ਲ ਮੀਡੀਆ ਦੀ ਵਾਧੂ ਵਰਤੋਂ ਤੋਂ ਬਚੀਏ। 

ਇਹ ਤਕਨੀਕਾਂ ਸਾਡੀ ਇਕੱਲਤਾ ਨੂੰ ਘਟਾਉਦੀਆਂ ਘੱਟ ਅਤੇ ਵਧਾਉਦੀਆਂ ਵੱਧ ਹਨ। ਦਿਨ ਵਿੱਚ ਕੇਵਲ ਇੱਕ ਜਾਂਦੋ ਵਾਰੀ ਹੀ ਵਰਤੀਏ। 

  1. ਆਪਣਾ ਧਿਆਨ ਬਦਲੀਏ 

ਹਰ ਵੇਲੇ ਆਪਣੀ ਇਕੱਲਤਾ, ਉਦਾਸੀ, ਦੁੱਖਾਂ ਬਾਰੇ ਹੀ ਨਾ ਸੋਚਦੇ ਰਹੀਏ- ਸਗੋਂ ਆਪਣਾ ਧਿਆਨ ਬਦਲੀਏ। ਉਸਾਰੂ ਕੰਮਾਂ ਵੱਲ ਸੋਚਣ ਨਾਲ ਉਤਸ਼ਾਹ ਮਿਲਦਾ ਹੈ। ਹਰ ਰੋਜ਼ ਕੋਈ 5 ਗੱਲਾਂ ਲਭੀਏ ਜੋ ਸਾਨੂੰ ਖੁਸ਼ੀ ਦਿੰਦੀਆਂ ਹਨ। ਉਹਨਾਂ ਨੂੰ ਲਿਖੀਏ। 

  1. ਅਜਿਹਾ ਕੁਝ ਵਧੀਆ ਕਰੀਏ ਜੋ ਕਦੇ ਨਹੀਂ ਕੀਤਾ

 ਚੰਗੇ-ਚੰਗੇ ਉਹ ਕੰਮ ਲੱਭੀਏ ਜੋ ਤੁਸੀਂ ਨਹੀਂ ਕੀਤੇ। ਜੋ ਕਰਨ ਤੋਂ ਤੁਹਾਨੂੰ ਘਬਰਾਹਟ ਹੁੰਦੀ ਹੈ। ਜਦੋਂ ਅਜਿਹਾ ਕੰਮ ਤੁਸੀਂ ਸਫਲਤਾ ਨਾਲ ਕਰ ਲਵੋਗੇ। ਤਾਂ ਆਤਮ ਵਿਸ਼ਵਾਸ ਵਿੱਚ ਵਾਧਾ ਹੋਵੇਗਾ।

 

ਚੰਗਾ ਸੋਚਾਂਗੇ – ਚੰਗਾ ਹੋਵੇਗਾ

by Sandeep Kaur August 30, 2021

ਸੱਚੀ ਘਟਨਾ

ਡਿਪਰੈਸ਼ਨ ਦਾ ਸ਼ਿਕਾਰ ਇੱਕ ਨੌਜਵਾਨ ਜਦ ਇਲਾਜ ਤੋਂ ਬਾਅਦ ਠੀਕ ਹੋ ਗਿਆ ਤਾਂ ਹੋਰਾਂ ਨੂੰ ਬਹੁਤ ਵਧੀਆ ਗਾਈਡ ਕਰਨ ਲੱਗ ਪਿਆ। ਪਰਿਵਾਰ ਵਿੱਚ ਵੀ ਉਹ ਮੋਹਰੀ ਮਸਲਤੀ ਹੋ ਨਿਬੜਿਆ। ਇੱਕ ਵਾਰ ਉਸਦੀ ਧਰਮ ਪਤਨੀ ਬਹੁਤ ਬੀਮਾਰ ਹੋ ਗਈ। ਹਸਪਤਾਲ ਲੈ ਕੇ ਜਾਂਦਿਆਂ ਰਸਤੇ ਵਿੱਚ ਕਾਰ ਵਿੱਚ ਉਹ ਦਰਦ ਨਾਲ ਤੜਫ ਰਹੀ ਸੀ। ਬਾਰ-ਬਾਰ ਕਹਿ ਰਹੀ ਸੀ – ਮੈਂ ਹੁਣ ਨਹੀਂ ਬਚਦੀ ,

ਉਸਦੇ ਪਤੀ ਨੇ ਕਿਹਾ, “ਘਬਰਾਅ ਨਾ! ਤੂੰ ਉਹ ਸਮਾਂ ਸੋਚ ਜਿਸ ਦਿਨ ਤੂੰ ਪੂਰੀ ਤਰ੍ਹਾਂ ਠੀਕ ਹੋ ਜਾਏਗੀ। ਫਿਰ ਇਸੇ ਰਸਤੇ ਤੋਂ ਅਸੀਂ ਵਾਪਿਸ ਘਰ ਆ ਰਹੇ। ਹੋਵਾਂਗੇ।

ਇਸ ਗੱਲ ਦਾ ਪਤਨੀ ’ਤੇ ਐਸਾ ਅਸਰ ਹੋਇਆ ਕਿ ਹਫ਼ਤਾ-ਦਸ ਦਿਨ ਹਸਪਤਾਲ ਵਿੱਚ ਦਾਖਲ ਰਹਿਦਿਆਂ ਉਹ ਬਾਰ-ਬਾਰ ਸੋਚਦੀ ਰਹੀ ਕਿ ਮੈਂ ਇੱਕ ਦਿਨ ਠੀਕ ਹੋ ਕੇ ਘਰ ਜਾਵਾਂਗੀ। ਪਰਮਾਤਮਾ ਦੀ ਮਿਹਰ, ਉਹ ਮਿੱਥੇ ਸਮੇਂ ਤੋਂ ਵੀ ਪਹਿਲਾਂ ਠੀਕ ਹੋ ਕੇ ਘਰ ਆ ਗਈ।

ਚੰਗਾ ਸੋਚਣਾ ਬੜਾ ਜ਼ਰੂਰੀ ਹੈ। ਚੰਗਾ ਸੋਚੀਏ – ਚੰਗਾ ਹੋਵੇਗਾ। ਇਹ ਘਟਨਾ ਦੋ ਪ੍ਰੇਰਨਾਵਾਂ ਕਰ ਰਹੀ ਹੈ।

ਪਹਿਲੀ – ਨੌਜਵਾਨ ਜੋ ਆਪ ਕਿਸੇ ਵੇਲੇ ਉਦਾਸੀ, ਡਿਪਰੈਸ਼ਨ ਦਾ ਮਰੀਜ਼ ਰਿਹਾ, ਉਹ ਚੰਗੇ ਇਲਾਜ ਅਤੇ ਕਾਂਉਸਲਿੰਗ ਰਾਹੀਂ ਠੀਕ ਹੋ ਗਿਆ। ਬੀ | ਡਿਪਰੈਸ਼ਨ ਇੱਕ ਮਾਨਸਿਕ ਬਿਮਾਰੀ ਦੀ ਹੈ ਜੋ ਇਲਾਜ ਨਾਲ ਠੀਕ ਹੋ ਸਕਦੀ ਹੈ। ਕ ਭਰੋਸਾ ਰੱਖੀਏ। ਸੰਸਾਰ ਭਰ ਵਿੱਚ ਬਹੁਤ ਵਿ ਸਾਰੇ ਲੋਕ ਡਿਪਰੈਸ਼ਨ ਤੋਂ ਸਫਲਤਾ ਦੇ ਪੂਰਵਕ ਬਾਹਰ ਆ ਚੁੱਕੇ ਹਨ। ਉਹ ਹੁਣ 8 ਕੇਵਲ ਵਧੀਆ ਜੀਵਨ ਹੀ ਨਹੀਂ ਬਤੀਤ ਕਰ ਰਹੇ ਸਗੋਂ ਕਈ ਤਾਂ ਆਪੋ ਆਪਣੇ ਓ ਖੇਤਰਾਂ ਦੇ ਬੇਮਿਸਾਲ ਆਗੂ ਵੀ ਬਣ ਗਏ ਹਨ।

ਮਾਨਸਿਕ ਬਿਮਾਰੀ ਛੁਪਾਈਏ ਨਾ। ਇੰਜ ਇਹ ਹੋਰ ਵਧੇਗੀ। ਕਿਸੇ ਬਾਬੇ, ਤਾਂਤਰਿਕ ਜਾਂ ਸਿਆਣੇ ਕੋਲ ਜਾਣ ਨਾਲੋਂ ਚੰਗੇ ਮਿੱਤਰਾਂ, ਗੁਰਮੁਖਾਂ ਦੀ ਸਲਾਹ ਲੈ ਕੇ ਇਲਾਜ ਕਰਾਈਏ। ਸਭ ਠੀਕ ਹੋ ਜਾਵੇਗਾ।

 

ਦੂਜੀ – ਦਰਦ ਨਾਲ ਤੜਫ ਰਹੀ ਉਸ ਬੀਬੀ ਨੂੰ ਜਦੋਂ ਪਤੀ ਨੇ ਹੌਸਲੇ ਵਾਲੇ ਸ਼ਬਦਾਂ ਦੀ ਦਵਾਈ ਦਿੱਤੀ ਤੇ ਉਸਦਾ ਕਿੰਨਾ ਕਮਾਲ ਦਾ ਅਸਰ ਹੋਇਆ। ਸਾਡੇ ਸ਼ਬਦਾਂ ਵਿੱਚ ਬੜੀ ਤਾਕਤ ਹੁੰਦੀ ਹੈ। ਚੰਗੇ, ਉਤਸ਼ਾਹੀ ਸ਼ਬਦ ਬੋਲੀਏ, ਆਲੇ-ਦੁਆਲੇ ਠੰਡ ਵਰਤਾਈਏ। ਦੂਜਿਆਂ ਨੂੰ ਉਤਸ਼ਾਹਿਤ ਕਰੀਏ, ਆਪਣੇ ਆਪ ਨੂੰ ਉਤਸ਼ਾਹ ਮਿਲੇਗਾ।

ਕਰੋਗੇ ਗੱਲ – ਮਿਲੇਗਾ ਹੱਲ

by Sandeep Kaur August 23, 2021

ਕੁਝ ਸਮਾਂ ਪਹਿਲਾਂ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋਸਾਇੰਸਜ਼ ਬੈਂਗਲੁਰੂ, ਵਿਖੇ ਕਿਹਾ ਸੀ ਕਿ ਭਾਰਤ ‘ਸੰਭਾਵੀ ਮਾਨਸਿਕ ਰੋਗਾਂ ਦੀ ਮਹਾਂਮਾਰੀ ਵੱਲ ਵਧ ਰਿਹਾ ਹੈ। ਇਹ ਇਕ ਗੰਭੀਰ ਚੇਤਾਵਨੀ ਹੈ।
ਅੰਕੜਿਆਂ ਦੇ ਹਿਸਾਬ ਨਾਲ ਇਸ ਵੇਲੇ ਦੇਸ਼ ਵਿਚ ਲਗਭਗ 13 ਫੀਸਦੀ ਤੋਂ ਵੱਧ ਲੋਕ ਕਿਸੇ ਨਾ ਕਿਸੇ ਮਾਨਸਿਕ ਰੋਗ ਨਾਲ ਪੀੜਤ ਹਨ। ਕੌਮੀ ਮਾਨਸਿਕ ਸਿਹਤ ਸਰਵੇਖਣ ਅਨੁਸਾਰ ਹਰ ਛੇਵੇਂ ਭਾਰਤੀ ਨੂੰ ਮਾਨਸਿਕ ਸਿਹਤ ਸੰਬੰਧੀ ਮਦਦ ਦੀ ਤੁਰੰਤ ਲੋੜ ਹੈ। ਵਿਸ਼ਵ ਪੱਧਰ ਤੇ ਇਹ ਮੰਨਿਆ ਜਾਂਦਾ ਹੈ ਕਿ ਬਹੁਤ ਸਾਰੀਆਂ ਖੁਦਕੁਸ਼ੀਆਂ ਲਈ ਮਾਨਸਿਕ ਰੋਗ, ਵਿਸ਼ੇਸ਼ ਕਰ ਲੰਮੇ ਚਿਰ ਦੀ ਉਦਾਸੀ (ਡਿਪਰੈਸ਼ਨ) ਹੀ ਜ਼ਿੰਮੇਵਾਰ ਹੈ। ਭਾਰਤ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਮਨੋਵਿਗਿਆਨਕ ਪੋਸਟਮਾਰਟਮ (psychological autopsy) ਨਹੀਂ ਕੀਤਾ ਜਾਂਦਾ ਪਰ ਫਿਰ ਵੀ ਆਮ ਵੇਖਿਆ ਗਿਆ ਹੈ ਕਿ ਬਹੁਤ ਸਾਰੀਆਂ ਖੁਦਕੁਸ਼ੀਆਂ ਤੋਂ ਪਹਿਲਾਂ ਕਿਸਾਨ ਡਿਪਰੈਸ਼ਨ (ਲੰਮੇ ਚਿਰ ਦੀ ਉਦਾਸੀ, ਨਿਰਾਸ਼ਾ) ਦੀ ਬਿਮਾਰੀ ਦਾ ਸ਼ਿਕਾਰ ਹੋਏ। ਜੇਕਰ ਅਸੀਂ ਡਿਪਰੈਸ਼ਨ ਨੂੰ ਰੋਕਣ ਜਾਂ ਘਟਾਉਣ ਵਿਚ ਸਫਲ ਹੋ ਜਾਈਏ ਤਾਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਖੁਸ਼ੀ ਵੰਡਣ ਨਾਲ ਵਧਦੀ ਹੈ ਤੇ ਦੁੱਖ ਕਰ ਵੰਡਣ ਨਾਲ ਘੱਟਦਾ ਹੈ। ਅੱਜ ਅਸੀਂ ਖੁਸ਼ੀ ਸਾਂਝੀ ਕਰਨ ਵਿਚ ਤਾਂ ਲੋੜ ਤੋਂ ਵੀ ਵੱਧ ਅੱਗੇ ਹੋ ਗਏ ਹਾਂ ਪਰ ਦੁੱਖ ਸਾਂਝਾ ਕਰਨ ਰੋ ਵਿਚ ਮੁਢੋਂ ਹੀ ਸੰਕੋਚ ਕਰਨ ਲੱਗ ਪਏ ਹਾਂ। ਜ ਇਥੋਂ ਤੱਕ ਕਿ ਕਈ ਵਾਰੀ ਘਰ-ਪਰਿਵਾਰ ਦੇ ਵਿੱਚ ਵੀ ਨਹੀਂ ਦੱਸਦੇ ਕਿ ਮੈਂ ਐਨੀ ਓ ਮਾਨਸਿਕ ਉਲਝਣ ਵਿਚ ਫਸਿਆ ਹੋਇਆ ਮ ਹਾਂ। ਵਧ ਰਹੀਆਂ ਖੁਦਕੁਸ਼ੀਆਂ ਦੇ ਰੁਝਾਨ ਸੀ ਇਸ ਗੱਲ ਵੱਲ ਵੀ ਸੰਕੇਤ ਕਰਦੇ ਹਨ ਕਿ ਸਾਡਾ ਪਰਿਵਾਰਕ ਪਿਆਰ ਹੁਣ ਫਿੱਕਾ ਪੈ ਰਿਹਾ ਹੈ। ਰਿਸ਼ਤੇ ਵੀ ਖਪਤਕਾਰੀ ਬਾਜ਼ਾਰ ਤੋਂ ਦੀ ਵਸਤ ਬਣ ਗਏ ਹਨ। ਪਹਿਲਾਂ ਅਸੀਂ ਜੋ ਲੋਕਾਂ ਨਾਲ ਪਿਆਰ ਕਰਦੇ ਸੀ ਤੇ ਚੀਜ਼ਾਂ ਵਰਤਦੇ ਸੀ। ਹੁਣ ਇਹ ਉਲਟ ਹੋ ਗਿਆ ਕਿ ਹੈ। ਅਸੀਂ ਚੀਜ਼ਾਂ ਨਾਲ ਪਿਆਰ ਕਰਦੇ ਹਾਂ ‘ਤੇ ਤੇ ਲੋਕਾਂ ਨੂੰ ਵਰਤ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਹਾਂ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚ ਕਿਸਾਨ ਖੁਦਕੁਸ਼ੀਆਂ ਨੂੰ ਰੋਕਣ ਲਈ ਇਕ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ ਜਿਸ ਦਾ ਨਾਮ ਹੈਨੂੰ ਉਤਸ਼ਾਹ। ਉਦਾਸ ਪੰਜਾਬ ਨੂੰ ਉਤਸ਼ਾਹਿਤ ਪੰਜਾਬ ਬਣਾਉਣ ਅਤੇ ਮਾਨਸਿਕ ਰੋਗਾਂ ਤੋਂ ਬਚਣ ਲਈ ਇਹ ਸੰਕਲਪ ਬੁਲੰਦ ਕੀਤਾ ਜਾ ਰਿਹਾ ਹੈ – ਕਰੋਗੇ ਗੱਲ ਮਿਲੇਗਾ ਹੱਲ।
ਇਸਦਾ ਪਹਿਲਾ ਭਾਗ ਹੈ – ਕਰੋ ਗੱਲ। ਪਿੰਡਾਂ ਵਿੱਚ ਕਿਸੇ ਵੇਲੇ ਆਮ ਕਿਹਾ ਜਾਂਦਾ ਸੀ ਕਿ ਕੋਈ ਤਕਲੀਫ ਹੋਵੇ, ਬਿਮਾਰੀ ਹੋਵੇ ਤਾਂ ਕੋਠੇ ਚੜ੍ਹ ਕੇ ਰੌਲਾ ਪਾਵੋ। ਦਾ ਸਿਆਣੇ ਤਾਂ ਇਹ ਕਹਿੰਦੇ ਸਨ ਕਿ ਜੇ ਮਨ ਹਾਂ ‘ਤੇ ਭਾਰ ਹੋਵੇ ਤਾਂ ਕੰਧਾਂ ਨਾਲ ਵੀ ਗੱਲਾਂ ਕਰ ਪਾ ਲਵੋ, ਆਰਾਮ ਮਿਲੇਗਾ। ਜਦੋਂ ਮਨੁੱਖ ਚੁੱਪ ਰਹਿੰਦਾ ਹੈ ਤਾਂ ਉਸਦੀ ਉਦਾਸੀ ਵੱਧਦੀ ਜਾਂਦੀ ਹੈ ਪਰ ਗੱਲ ਕਰਨ ਨਾਲ ਇਹੀ ਉਦਾਸੀ ਘਟਣ ਲੱਗ ਪੈਂਦੀ ਹੈ। ਭਾਵੇਂ ਕਿਸੇ ਸਮੱਸਿਆ ਦਾ ਕੋਈ ਹੱਲ ਨਾ ਮਿਲੇ ਫਿਰ ਵੀ ਗੱਲ ਕਰਨ ਨਾਲ ਮਨ ਹਲਕਾ ਹੋ ਜਾਂਦਾ ਹੈ। ਇਸਨੂੰ ਵੈਂਟੀਲੇਸ਼ਨ (ਮਨ ਦਾ ਗੁਬਾਰ ਜਾਂ ਭੜਾਸ ਕੱਢਣਾ), ਕੈਥਾਰਸਿਸ (ਭਾਵਾਂ ਦਾ ਵਿਰੇਚਨ) ਆਦਿ ਦੇ ਸੰਕਲਪਾਂ ਨਾਲ ਵੀ ਸਮਝਿਆ ਜਾਂਦਾ ਹੈ। ਦੁਖੀ ਤੇ ਭਰੇ ਪੀਤੇ ਇਨਸਾਨ ਦੀ ਜੇ ਕੋਈ ਧਿਆਨ ਨਾਲ ਗੱਲ ਹੀ ਸੁਣ ਲਵੇ ਤਾਂ ਵੀ ਉਸਨੂੰ ਰਾਹਤ ਮਿਲ ਜਾਂਦੀ ਹੈ। ਹਮਦਰਦੀ ਕਰਨਾ ਇਹੀ ਹੈ। ਭਾਵੇਂ ਅਸੀਂ ਉਸਦੀ ਕੋਈ ਵੀ ਮਦਦ ਨਾ ਕਰ ਸਕੀਏ ਜਾਂ ਉਸਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਾ ਲੱਭ ਸਕੀਏ, ਉਸਨੂੰ ਕੋਈ ਵੀ ਸੁਝਾਅ ਵੀ ਨਾ ਦੇ ਸਕੀਏ ਫਿਰ ਵੀ ਕੇਵਲ ਹਮਦਰਦੀ ਕਰਨ ਨਾਲ, ਧਿਆਨ ਨਾਲ ਗੱਲ ਸੁਣਨ ਨਾਲ ਵੀ ਦੁਖੀ ਨੂੰ ਸਹਾਰਾ ਮਿਲ ਸਕਦਾ ਹੈ। ਕਿਸੇ ਦਾ ਦਰਦ ਸੁਣਨਾ ਤੇ ਉਸਨੂੰ ਹੱਲਾਸ਼ੇਰੀ ਦੇਣਾ ਵੀ ਇੱਕ ਸੇਵਾ ਹੈ। ਜੋੜਿਆਂ, ਭਾਂਡਿਆਂ, ਛਬੀਲ ਤੇ ਲੰਗਰਾਂ ਦੀ ਸੇਵਾ ਦੇ ਨਾਲ-ਨਾਲ ਅੱਜ ਸਾਡੇ ਸਮਾਜ ਵਿਚ ਹੱਲਾਸ਼ੇਰੀ ਦੀ ਸੇਵਾ ਕਰਨ ਵਾਲਿਆਂ ਦੀ ਵੀ ਲੋੜ ਹੈ। ਤਨ ਦੇ ਦੁੱਖ ਦਰਦ ਨੂੰ ਤਾਂ ਹਰ ਕੋਈ ਵੇਖ ਤੇ ਸਕਦਾ ਹੈ ਪਰ ਮਨ ਦੇ ਦਰਦ ਨੂੰ ਸਮਝਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਅੱਜ ਨੂੰ ਅਜਿਹੇ ਸਮਾਜ ਸੇਵੀਆਂ ਦੀ ਲੋੜ ਹੈ। | ਜਿਹਨਾਂ ਕੋਲ ਬੈਠ ਕੇ ਕੋਈ ਪਰੇਸ਼ਾਨ ਦਾ ਮਨੁੱਖ ਆਪਣਾ ਦੁੱਖ-ਦਰਦ ਸਾਂਝਾ ਕਰ ਸਕੇ। ਅਜਿਹੀ ਸੇਵਾ ਕਰਨ ਵਾਲੇ ਕੋਲ ਨੂੰ ਮੁੱਖ ਤੌਰ ‘ਤੇ ਦੋ ਗੁਣ ਹੋਣੇ ਚਾਹੀਦੇ ਹਨ – ਰ ਪਹਿਲਾ ਉਹ ਕਿਸੇ ਦੇ ਭੇਤ ਆਪਣੇ ਤੱਕ 5, ਹੀ ਰੱਖ ਸਕੇ। ਜੇਕਰ ਕਿਸੇ ਦਾ ਸੁਭਾਅ ਅਜਿਹਾ ਹੋਵੇਗਾ ਕਿ ਦੱਸੀ ਗੱਲ ਨੂੰ ਹੋਰਾਂ ਦੀ ਤੱਕ ਪਹੁੰਚਾਵੇਗਾ ਤਾਂ ਕੋਈ ਵੀ ਦੁਖੀ ਉਸਨੂੰ ਆਪਣੀ ਗੱਲ ਨਹੀਂ ਦੱਸੇਗਾ। ਕਿਸੇ ਦੀਆਂ ? ਮਜਬੂਰੀਆਂ ਸੁਣ ਕੇ ਅਸੀਂ ‘ਜਜਮੈਂਟਲ (ਨਿਰਣਾ ਵਾਚਕ) ਨਾ ਹੋਈਏ ਭਾਵ ਉਸ ਬਾਰੇ ਆਪਣੀ ਮਾੜੀ-ਚੰਗੀ ਰਾਏ ਨਾ ਬਣਾ ਲਈਏ।
ਦੂਜਾ ਗੁਣ ਹੈ – ਧਿਆਨ ਨਾਲ ਦੇ ਸੁਣਨਾ। ਜੇ ਕਿਸੇ ਦੀ ਗੱਲ ਸੁਣਦਿਆਂ ਅਸੀਂ ਬਾਰ-ਬਾਰ ਘੜੀ ਵੱਲ ਵੇਖਾਂਗੇ ਜਾਂ ਮੋਬਾਇਲ ਚਲਾਉਣਾ ਸ਼ੁਰੂ ਕਰ ਦਿਆਂਗੇ ਤਾਂ ਦੁਖੀ ਬੰਦਾ ਹੋਰ ਗੱਲ ਦੱਸਣ ਤੋਂ ਝਿਜਕ ਜਾਏਗਾ, ਰੁਕ ਜਾਏਗਾ। ਇਕ ਹੈ ਸੁਣਨਾ, ਤੇ ਦੂਜਾ ਹੈ ਧਿਆਨ ਨਾਲ ਸੁਣਨਾ, ਹਮਦਰਦੀ ਨਾਲ ਸੁਣਨਾ। ਜਦ ਕਿਸੇ ਨੂੰ ਇਹ ਨ ਅਹਿਸਾਸ ਹੋ ਜਾਏ ਕਿ ਇਹ ਸੱਜਣ ਮੇਰੇ ਹੈ। ਨਾਲ ਹਮਦਰਦੀ ਕਰਨ ਵਾਲੇ ਹਨ ਤਾਂ ਉਸਨੂੰ ਢਾਰਸ ਮਿਲ ਜਾਂਦੀ ਹੈ। ਕਹਿੰਦੇ ਨੂੰ ਹਨ ਕਈ ਵਾਰੀ ਤਬੀਅਤ ਦਵਾਈ ਲੈਣ ਮਾਂ ਨਾਲ ਨਹੀਂ ਸਗੋਂ ਕੇਵਲ ਹਾਲ ਸੁਣਨ ਨਾਲ ਵੀ ਠੀਕ ਹੋ ਜਾਂਦੀ ਹੈ।
ਜਿੰਨੀ ਕੋਈ ਗੱਲ ਕਰੇਗਾ ਓਨਾ ਉਸ ਦੇ ਮਨ ਦਾ ਭਾਰ ਹਲਕਾ ਹੋਵੇਗਾ, ਠੀਕ ਹੋਵੇਗਾ। ਮਹਾਨ ਚਿੰਤਕ ਸਿਗਮੰਡ ਫਰਾਇਡ ਦਾ ਇੱਕ ਸੰਕਲਪ ਹੈ – ਤਾਂ Talking Cures (ਬੋਲਣਾ ਇਲਾਜ ਹੈ। ਜਾਂ ਜੋ ਜਿੰਨਾ ਆਪਣੀਆਂ ਭਾਵਨਾਵਾਂ ਨੂੰ ਗੇ ਦੱਸੇਗਾ, ਬੋਲੇਗਾ ਓਨਾ ਹੀ ਉਸਨੂੰ ਆਰਾਮ ਕ ਮਿਲੇਗਾ। ਬੋਲਣਾ ਵੀ ਇੱਕ ਦਵਾਈ ਹੈ ਤੰਦਰੁਸਤੀ ਹੈ (Talking is healing) |
ਕਈ ਕਿਸਾਨ ਪੁੱਛਦੇ ਸਨ – ਕਿਸ ਹ ਨਾਲ ਗੱਲ ਕਰੀਏ? ਕੀ ਕੋਈ ਫੋਨ ਨੰਬਰ ਰੇ ਹੈ ਜਾਂ ਯੂਨੀਵਰਸਿਟੀ ਵਲੋਂ ਕੋਈ ਤਾਂ ਕਾਉਂਸਲਰ ਹੈ ਜਿਸ ਨਾਲ ਗੱਲ ਕਰੀਏ ?
ਜੁਆਬ ਹੈ – ਪਰਿਵਾਰ ਨਾਲ ਗੱਲ ਕਰੀਏ, ਬਜ਼ੁਰਗਾਂ ਨਾਲ ਗੱਲ ਕਰੀਏ, ਚੰਗੇ ਦੋਸਤਾਂ ਨਾਲ ਗੱਲ ਕਰੀਏ। ਕੋਈ ਇੱਕ ਕਾਉਂਸਲਰ ਜਾਂ ਫੋਨ ਨੰਬਰ ਸਭ ਨੂੰ ਦੇਣਾ ਸੰਭਵ ਨਹੀਂ। ਹਾਂ, ਸਾਰੇ ਸਮਾਜ ਨੂੰ ਹੀ ਤਿਆਰੀ ਕਰਨ ਦੀ ਲੋੜ ਹੈ। ਜਦੋਂ ਵੀ ਕੋਈ ਇੱਕ ਢਿੱਲਾ ਪਵੇ, ਦੂਜਾ ਉਸਨੂੰ ਸੰਭਾਲ ਲਵੇ।
‘ਕਰੋਗੇ ਗੱਲ ਮਿਲੇਗਾ ਹੱਲ ਦਾ ਦੂਜਾ ਭਾਗ ਹੈ – ਮਿਲੇਗਾ ਹੱਲ। ਇੱਥੇ ਇਹ ਸੁਆਲ ਵੀ ਪੈਦਾ ਹੁੰਦਾ ਹੈ ਕਿ ਸਾਡੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਕੋਈ ਦੇ ਸਕਦਾ ਹੈ?
ਜੁਆਬ ਹੈ – ਨਹੀਂ। ਪਰ ਜੇ ਸਮੱਸਿਆਵਾਂ ਦੇ ਹੱਲ ਨਹੀਂ ਵੀ ਮਿਲਣਗੇ। ਤਾਂ ਵੀ ਗੱਲ ਕਰਨ ਨਾਲ ਕੁਝ ਨਵੀਆਂ ਤਰਕੀਬਾਂ, ਨਵੇਂ ਰਾਹ ਮਿਲ ਸਕਦੇ ਹਨ ਜੋ ਹੱਲ ਦੇ ਨੇੜੇ ਲੈ ਜਾਣ ਵਿਚ ਸਹਾਈ ਹੋ ਵੀ ਸਕਦੇ ਹਨ।
ਆਸਵੰਦ ਹੋਈਏ। ਜਿਵੇਂ ਹਰ ਕਿਸੇ ਨੂੰ ਦੀ ਸਮੱਸਿਆ ਵਿਲੱਖਣ ਹੈ, ਤਿਵੇਂ ਹੀ ਨੂੰ ਹਰੇਕ ਦਾ ਹੱਲ ਵੀ ਵਿਲੱਖਣ ਹੀ ਹੋਵੇਗਾ । ਹੈ ਪਰ ਹੱਲ ਵੱਲ ਜਾਣ ਲਈ ਪਹਿਲਾ ਕਦਮ ਹੈ – ਗੱਲ ਕਰਨੀ। ਗੱਲ ਕਰਾਂਗੇ ਤਾਂ ਹੱਲ ਮਿਲਣਗੇ। ਨਿੱਕਾ ਜਿਹਾ ਸੁਝਾਅ ਵੀ ਸਾਨੂੰ ਸਮੱਸਿਆ ਦੇ ਹੱਲ ਦੇ ਨੇੜੇ ਲਿਜਾ ਸਕਦਾ ਹੈ।
ਮਾਹਰ ਕਾਉਂਸਲਰਾਂ ਕੋਲ ਵੀ ਹਰੇਕ ਦੀ ਹਰ ਸਮੱਸਿਆ ਦਾ ਹੱਲ ਨਹੀਂ ਹੁੰਦਾ ਪਰ ਉਹਨਾਂ ਕੋਲ ਇਹ ਜਾਚ ਹੁੰਦੀ ਹੈ ਕਿ ਪਰੇਸ਼ਾਨ ਵਿਅਕਤੀ ਦੇ ਸੋਚਣ ਦੇ ਢੰਗਤਰੀਕੇ ਨੂੰ ਠੀਕ ਕਰਕੇ ਉਸਨੂੰ ਇਸ ਕਾਬਲ ਬਣਾ ਦਿੰਦੇ ਹਨ ਕਿ ਵਿਅਕਤੀ ਆਪਣੀ ਸਮੱਸਿਆ ਦਾ ਹੱਲ ਆਪ ਹੀ ਲੱਭ ਲੈਣ ਦੇ ਯੋਗ ਹੋ ਜਾਂਦਾ ਹੈ। ਜੇਕਰ ਤੁਰੰਤ ਕੋਈ ਹੱਲ ਨਾ ਮਿਲੇ ਤਾਂ ਇਹ ਪ੍ਰੇਰਣਾ ਵੀ ਬੜੀ ਲਾਹੇਵੰਦੀ ਹੁੰਦੀ ਹੈ ਕਿ ਫਲਾਂ ਫਲਾਂ ਕੰਮ ਕਰਕੇ ਵੇਖੋ, ਫਲਾਂ-ਫਲਾਂ ਨਾਲ ਗੱਲ ਕਰਕੇ ਵੇਖੋ । ਕਈ ਵਾਰੀ ਤਾਲਾ ਗੁੱਛੇ ਦੀ ਅਖੀਰਲੀ ਚਾਬੀ ਨਾਲ ਹੀ ਖੁਲਦਾ ਹੈ। ਸੋ ਹੌਸਲਾ ਰੱਖਣ ਤੇ ਡਟੇ ਰਹਿਣ ਵਿੱਚ ਹੀ ਭਲਾ ਹੈ।
ਮੁਕਦੀ ਗੱਲ ਇਹ ਹੈ ਕਿ ਪਰੇਸ਼ਾਨ ਬੰਦਾ ਗੱਲ ਕਰੇ ਅਤੇ ਅਸੀਂ ਸਾਰੇ ਸੁਣੀਏ, ਹੋਂਸਲਾ ਦੇਈਏ, ਆਸ ਵਿਖਾਈਏ, ਹੱਲ ਸੁਝਾਈਏ॥
ਕਰਜ਼ੇ ਮੁਆਫ ਕਰਵਾਉਣ ਲਈ , ਸੰਘਰਸ਼ ਚਲਦੇ ਰਹਿਣ, ਜਥੇਬੰਦੀਆਂ ਕਿਸਾਨਾਂ ਦੀ ਭਲਾਈ ਲਈ ਸੱਚੇ ਮਨੋਂ। ਕਾਰਜਸ਼ੀਲ ਰਹਿਣ ਪਰ ਕੋਈ ਵੀ ਕਿਸਾਨ ਖੁਦਕੁਸ਼ੀ ਨਾ ਕਰੇ। ਕਿਸੇ ਵੀ ਘਰ ਦਾ ਚਿਰਾਗ ਨਾ ਬੁਝੇ। ਯਾਦ ਰੱਖੀਏ, ਕੇਵਲ ਖੁਦਕੁਸ਼ੀ ਕਰਨ ਵਾਲਾ ਹੀ ਦੋਸ਼ੀ ਨਹੀਂ, ਸਗੋਂ ਸਮਾਜ ਅਤੇ ਉਸਦਾ ਆਲਾ ਦੁਆਲਾ ਵੀ ਜ਼ਿੰਮੇਵਾਰ ਹੈ ਜੋ ਉਸਦੇ ਦਰਦ ਨੂੰ ਸੁਣ ਨਹੀਂ ਸਕਿਆ, ਸਮਝ ਨਹੀਂ ਸਕਿਆ, ਸੰਭਾਲ ਨਹੀਂ ਸਕਿਆ।
ਤੁਹਾਡੇ ਆਲੇ-ਦੁਆਲੇ ਜੇ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਹੈ ਤਾਂ ਉਸਨੂੰ ਅਣਡਿੱਠਾ ਨਾ ਕਰਿਓ। ਤੁਹਾਡੇ ਨਿੱਕੇ ਜਿਹੇ ਸਨੇਹ ਨਾਲ, ਹਮਦਰਦੀ ਨਾਲ ਉਹ ਠੀਕ ਹੋ ਸਕਦਾ ਹੈ, ਖੁਦਕੁਸ਼ੀ ਤੋਂ ਬਚ ਸਕਦਾ ਹੈ। ਪਰਿਵਾਰਾਂ ਵਿਚ ਪਿਆਰ ਤੇ ਸਮਾਜ ਵਿਚਲਾ ਭਾਈਚਾਰਾ ਮਜ਼ਬੂਤ ਕਰੀਏ। ਕਰਜ਼ੇ ਦੇ ਭਾਰ ਨੂੰ ਮਨ ਦਾ ਭਾਰ ਨਾ ਬਣਨ ਦੇਈਏ। ਗੱਲ ਕਰੀਏ, ਪਰੇਸ਼ਾਨੀ ਦੱਸੀਏ ਤੇ ਉਦੱਮ ਕਰੀਏ ਤਾਂ ਹੱਲ ਜ਼ਰੂਰ ਮਿਲਣਗੇ।

ਡਿਪਰੈਸ਼ਨ ਬਿਮਾਰੀ ਹੈ – ਕਮਜ਼ੋਰੀ ਨਹੀਂ

by Sandeep Kaur August 16, 2021

ਪਿਆਰੇ ਵਲੰਟੀਅਰ ਨੌਜਵਾਨੋ!
ਸਾਡਾ ਅਸਲ ਸਰਮਾਇਆ ਸਰੀਰਿਕ ਬਲ, ਪੈਸਾ ਜਾਂ ਹਥਿਆਰ ਨਹੀਂ ਸਗੋਂ ਸਾਡਾ ਆਤਮ ਵਿਸ਼ਵਾਸ ਹੁੰਦਾ ਹੈ। ਖੇਤੀ ਉਤਪਾਦਨ ਵਿੱਚ ਅਸੀਂ ਦੇਸ਼ ਭਰ ਵਿੱਚੋਂ ਮੋਹਰੀ ਬਣੇ ਹਾਂ, ਔਖੇ ਵੇਲੇ ਅਸੀਂ ਦੇਸ਼ ਦਾ ਢਿੱਡ ਭਰਿਆ ਹੈ ਪਰ ਅਫਸੋਸ ! ਅੱਜ ਸਾਡਾ ਆਤਮਕ ਬਲ ਘਟ ਰਿਹਾ ਹੈ। ਇਹ ਚਿੰਤਾ ਦੀ ਗੱਲ ਹੈ।
ਹਰ ਕੋਈ ਕਦੇ ਨਾ ਕਦੇ ਉਦਾਸ ਹੁੰਦਾ ਹੈ। ਉਦਾਸੀ ਇੱਕ ਸਧਾਰਨ ਅਵਸਥਾ ਹੈ। ਪਰ ਇਸਦਾ ਇਲਾਜ ਹੋ ਸਕਦਾ ਹੈ। ਉਦਾਸੀ, ਨਿਰਾਸ਼ਾ ਅਤੇ ਮੁਸ਼ਕਿਲਾਂ ਹੀ ਜੀਵਨ ਨਹੀਂ, ਸਗੋਂ ਇਹ ਤਾਂ ਜੀਵਨ ਦਾ ਇਕ ਹਿੱਸਾ ਹਨ। ਅੱਜ ਦਾ ਕੀਤਾ ਸੰਘਰਸ਼ ਸਾਨੂੰ ਭਵਿੱਖ ਦੀਆਂ ਮੁਸ਼ਕਿਲਾਂ ਲਈ ਤਿਆਰ ਕਰਦਾ ਹੈ। ਘਬਰਾਓ ਨਾ ! ਹੌਸਲਾ ਨਾ ਛੱਡੋ। ਦਬਾਏ ਹੋਏ ਜਜ਼ਬਾਤ ਕਦੇ ਵੀ ਮਰਦੇ ਨਹੀਂ। ਕਿਉਂਕਿ ਉਹ ਜ਼ਿੰਦਾ ਦਬਾਏ ਹੁੰਦੇ ਹਨ ਇਸ ਲਈ ਬਹੁਤ ਭੈੜੇ ਰੂਪ ਵਿੱਚ ਉਠ ਖੜੇ ਹੁੰਦੇ ਹਨ। ਜਦੋਂ ਸਾਡਾ ਵਿਸ਼ਵਾਸ ਡੋਲਦਾ ਹੈ, ਜਦੋਂ ਅਸੀਂ ਪ੍ਰੇਸ਼ਾਨੀ ਵਿੱਚੋਂ ਗੁਜ਼ਰਦੇ ਹਾਂ ਤਾਂ ਕਿਸੇ ਮਾਹਰ ਦੀ ਮਦਦ ਲੈਣ ਤੋਂ ਸੰਕੋਚ ਕਰਦੇ ਹਾਂ। ਡਰਦੇ ਹਾਂ- ਕੋਈ ਕੀ ਕਹੇਗਾ- ਇਸ ਨੂੰ ਮਾਨਸਿਕ ਰੋਗ ਹੈ? ਅਜਿਹੀਆਂ ਗੱਲਾਂ ਤੋਂ ਨਾ ਡਰੀਏ।
ਜਿਵੇਂ ਅਸੀਂ ਦੰਦਾਂ, ਅੱਖਾਂ ਦਾਚੈੱਕਅਪ ਕਰਵਾਉਂਦੇ ਹਾਂ, ਬਲੱਡ ਪਰੈਸ਼ਰ ਤੋਂ ਵੀ ਤੇ ਸ਼ੂਗਰ ਦਾ ਟੈਸਟ ਕਰਵਾਉਂਦੇ ਹਾਂ। ਓਵੇਂ ਰੋਕ ਹੀ ਸਾਨੂੰ ਆਪਣਾ ਮਨੋਵਿਗਿਆਨਕ ਕਰੀ ਚੈੱਕਅਪ ਵੀ ਕਰਵਾਉਣਾ ਚਾਹੀਦਾ ਹੈ। ਡਿਪਰੈਸ਼ਨ ਰੋਕ ਲਈਏ- ਬਹੁਤੀਆਂ ਤਸੀ ਖੁਦਕੁਸ਼ੀਆਂ ਰੁਕ ਜਾਣਗੀਆਂ। ਕੇਵ ਮਾਨਸਿਕ ਬਿਮਾਰੀ ਠੀਕ ਕਰਨ ਲਈ ਆ ਭਾਈਚਾਰਾ ਤੇ ਪਿਆਰ ਸਭ ਤੋਂ ਵਧੀਆ ਉਸ ਇਲਾਜ ਹਨ। ਹਮਦਰਦੀ ਦੀ ਤੇਲ ਪੈਂਦੀ ਵਰ ਰਹੇ ਤਾਂ ਮੁਰਝਾਏ ਫੁੱਲ ਵੀ ਖਿੜ ਪੈਂਦੇ ਹਨ। ਡਿਪਰੈਸ਼ਨ ਬਿਮਾਰੀ ਹੈ, ਕਮਜ਼ੋਰੀ ਵੀ ਨਹੀਂ। ਜਦੋਂ ਨਿਰਾਸ਼ਾ ਦੇ ਵਿਚਾਰ . ਆਉਣ- ਚੰਗਾ ਸੋਚਣ ਦੀ ਕੋਸ਼ਿਸ਼ ਕਰੋ, . ਮੁਸਕੁਰਾਓ।
ਡਿਪਰੈਸ਼ਨ ਹੈ? ਆਓ ਗੱਲ ਕਰੀਏ! ਪੁੱਤ ਮਨ ਦੀਆਂ ਗੱਲਾਂ ਸਾਂਝੀਆਂ ਕਰੀਏ !
ਖੁਦਕੁਸ਼ੀਆਂ ਦਾ ਰੁਝਾਨ ਛੂਤ ਦੇ ਰੋਗ ਤੋਂ ਵੀ ਵੱਧ ਖਤਰਨਾਕ ਹੈ। ਖੁਦਕੁਸ਼ੀਆਂ ਰੋਕਣਾ ਸੰਭਵ ਹੈ। ਫਿਰ ਕਿਉਂ ਨਾ ਕੋਸ਼ਿਸ਼ ਕਰੀਏ॥
ਆਪਣੇ ਆਪ ਤੇ ਭਰੋਸਾ ਰੱਖੋ। ਤੁਸੀਂ ਅਸੀਮ ਤਾਕਤਾਂ ਦੇ ਮਾਲਕ ਹੋ। ਕੇਵਲ ਆਪਣੇ ਅੰਦਰ ਜਾਣਾ ਹੋਵੇਗਾ ਆਪਣੇ ਮੂਲ ਨੂੰ ਪਛਾਣਨਾ ਹੋਵੇਗਾ। ਉਸਾਰੂ ਸੋਚਾਂ ਦੇ ਸੰਗ, ਮੁਸੀਬਤ ਵੀ ਵਰਦਾਨ ਬਣ ਸਕਦੀ ਹੈ।
ਸੁਹਿਰਦ ਯਤਨਾਂ ਵਿੱਚ ਕਰਾਮਾਤ ਵਸਦੀ ਹੈ। ਪੰਜਾਬ ਦੇ ਕਿਸਾਨ ਵੀਰੋਭੈਣੋ, ਨੌਜਵਾਨੋ! ਆਓ! ਪਿਆਰੇ ਪੰਜਾਬ ਦੀ ਸੰਭਾਲ ਕਰੀਏ। ਨਸ਼ੇ ਅਤੇ ਨਿਰਾਸ਼ਤਾ ਦਾ ਨਾਸ ਕਰਕੇ ਨਵੀਆਂ ਪੁਲਾਂਘਾਂ ਪੁੱਟੀਏ॥
ਬਲਦੇਵ ਸਿੰਘ ਢਿੱਲੋਂ
(ਵਾਈਸ ਚਾਂਸਲਰ)

ਜੁਗਤੀ ਤਾਇਆ

by admin December 14, 2020

ਤਾਇਆ ਪ੍ਰੀਤਮ ਸਿੰਘ ਬਹੁਤ ਤੇਜ਼ ਤਰਾਰ ਬੰਦੇ ਹਨ।ਘਰਾਂ ਵਿੱਚੋਂ ਲੱਗਦਾ ਇਹ ਤਾਇਆ ਹਰ ਤਰ੍ਹਾਂ ਦੇ ਵਹਿਮਾਂ ਭਰਮਾਂ ਤੋਂ ਦੂਰ ਹਰ ਗੱਲ ਨੂੰ ਤਰਕ ਨਾਲ ਕਰਨ ਵਾਲਾ ਬੰਦਾ ਹੈ। ਉਸ ਦੀ ਹਰ ਗੱਲ ਵਿੱਚ ਸਿਆਣਪ ਅਤੇ ਰਾਜ਼ ਛੁਪਿਆ ਹੁੰਦਾ ਹੈ। ਪਿੰਡ ਦੇ ਬਹੁਤ ਸਾਰੇ ਲੋਕ ਉਸ ਨਾਲ ਸਲਾਹ ਮਸ਼ਵਰਾ ਕਰਨ ਆਉਂਦੇ ਹਨ। ਘਰੇ ਮੇਲਾ ਲੱਗਿਆ ਰਹਿੰਦਾ ਹੈ ਤਾਈ ਵੀ ਤਾਏ ਵਰਗੀ ਹੀ ਹੈ ।ਉਹ ਘਰ ਆਏ ਸਾਰਿਆਂ ਨੂੰ ਜਲ ਪਾਣੀ ਛਕਾਉਦੀ ਤੇ ਮੱਥੇ ਵੱਟ ਨਹੀਂ ਪਾਉਂਦੀ। ਸਗੋਂ ਉਸ ਨੇ ਤਾਂ ਆਪਣੀ ਨੂੰਹੁਆ ਨੂੰ ਵੀ ਆਪਣੇ ਵਰਗਾ ਹੀ ਬਣਾ ਲਿਆ ਹੈ ।
ਤਾਏ ਕੋਲ ਚੰਗੀ ਜ਼ਮੀਨ ਹੈ ਤੇ ਉਹ ਸਾਰੀ ਖੇਤੀ ਖ਼ੁਦ ਹੀ ਕਰਵਾਉਂਦਾ ਹੈ ।ਤਾਏ ਦਾ ਇੱਕ ਮੁੰਡਾ ਤਾਂ ਨੌਕਰੀ ਕਰਦਾ ਹੈ। ਤਾਏ ਨੇ ਆਪਣੇ ਛੋਟੇ ਮੁੰਡੇ ਨੂੰ ਆਪਣੇ ਨਾਲ ਹੀ ਲਾਇਆ ਹੋਇਆ ਹੈ ।ਜ਼ਮੀਨ ਖੁੱਲ੍ਹੀ ਹੋਣ ਕਰਕੇ ਤਿੰਨ ਚਾਰ ਸੀਰੀ ਨਾਲ ਕੰਮ ਕਰਦੇ ਹਨ।ਪਹਿਲਾਂ ਤਾਏ ਕੇ ਸੀਰੀ ਹਰ ਸਾਲ ਬਦਲ ਜਾਂਦੇ ਸਨ। ਤਾਇਆ ਨਵੇਂ ਬੰਦਿਆਂ ਨੂੰ ਲੱਭ ਕੇ ਕੰਮ ਕਰਵਾਉਂਦਾ ਹੈ ਪਰ ਅਗਲੇ ਸਾਲ ਉਹ ਕਿਸੇ ਹੋਰ ਨਾਲ ਜਾ ਕੰਮ ਲੱਗਦੇ।
ਤਾਇਆ ਵੀ ਇਸ ਗੱਲ ਦੀ ਬੜੀ ਚਿੰਤਾ ਕਰਦਾ ਕਿ ਹਰ ਵਾਰੀ ਨਵੇਂ ਬੰਦਿਆਂ ਨਾਲ ਵਾਹ ਪੈ ਜਾਂਦਾ ਹੈ ।ਫਿਰ ਅਚਾਨਕ ਤਾਏ ਕੇ ਸੀਰੀ ਸਾਰੇ ਕੰਮ ਕਰਨ ਵਾਲੇ ਬੰਦੇ ਲਗਾਤਾਰ ਹੀ ਕਈ ਕਈ ਸਾਲ ਤਾਏ ਕਿਆਂ ਨਾਲ ਰਲੇ ਰਹਿ ਜਾਦੇ। ਜਿਹੜੀ ਕਿ ਸਾਰਿਆਂ ਲਈ ਹੈਰਾਨੀ ਭਰੀ ਗੱਲ ਸੀ ।ਅਸੀਂ ਵੀ ਤਾਏ ਤੋਂ ਇਸ ਦਾ ਰਾਜ਼ ਪੁੱਛਦੇ ਤਾਂ ਉਹ ਹੱਸ ਕੇ ਟਾਲ ਜਾਂਦਾ। ਕਈ ਸਾਲਾਂ ਤੱਕ ਇਸ ਗੱਲ ਦਾ ਭੇਦ ਬਣਿਆ ਰਿਹਾ।

ਵਿਸਾਖ ਦਾ ਦਿਨ ਸੀ ਕਣਕਾਂ ਵੱਡੀਆਂ ਜਾ ਚੁੱਕੀਆਂ ਸਨ। ਬਾਪੂ ਨਾਲ ਤਾਏ ਨੇ ਜਾਣਾ ਸੀ।ਮੈਂ ਤਾਏ ਨੂੰ ਬੁਲਾਉਣ ਉਨ੍ਹਾਂ ਦੇ ਘਰ ਚਲਾ ਗਿਆ ਮੈਂ ਦੇਖਿਆ ਦਰਵਾਜ਼ੇ ਵਿੱਚ ਚਾਰੇ ਨੌਕਰ ਬੈਠੇ ਸਨ। ਇਸ ਵਾਰੀ ਵੀ ਦੋ ਨਵੇਂ ਬੰਦੇ ਤਾਏ ਨਾਲ ਬਤੌਰ ਸੀਰੀ ਕੰਮ ਕਰਨ ਲਈ ਆਏ ਸਨ ।ਦੋ ਬੰਦੇ ਪੁਰਾਣੇ ਸਨ। ਜਦੋਂ ਮੈਂ ਗਿਆ ਤਾਂ ਦੇਖਿਆ ਕਿ ਤਾਇਆ ਤਵੀਤਾਂ ਵਿੱਚ ਕਾਗਜ਼ ਤੇ ਕੁਝ ਲਿਖ ਕੇ ਉਨ੍ਹਾਂ ਨੂੰ ਭਰ ਰਿਹਾ ਸੀ ।ਮੈਂ ਤਾਂ ਇਹ ਦੇਖ ਕੇ ਹੈਰਾਨ ਰਹਿ ਗਿਆ ਕੇ ਵਹਿਮਾਂ ਭਰਮਾਂ ਦੇ ਖਿਲਾਫ ਬੋਲਣ ਵਾਲਾ ਬੰਦਾ ਕੀ ਕਰ ਰਿਹਾ ਹੈ। ਮੈਨੂੰ ਉਸ ਦੇ ਇਸ ਦੋਹਰੇ ਵਰਤਾਵ ਤੇ ਗੁੱਸਾ ਵੀ ਆਇਆ।ਮੈਂ ਤਾਏ ਨੂੰ ਪੁੱਛਿਆ ,”ਤੁਸੀਂ ਤਾਂ ਇਨ੍ਹਾਂ ਸਭ ਚੀਜ਼ਾਂ ਦੇ ਖਿਲਾਫ ਹੋ ਤੋਂ ,ਫਿਰ ਵੀ ਅੱਜ ਖੁਦ ਹੀ ਤਵੀਤ ਲੈ ਕੇ ਉਸ ਵਿੱਚ ਕੁਝ ਲਿਖ ਕੇ ਪਾ ਰਹੇ ਹੋ।”
ਤਾਇਆ ਮੁਸਕਰਾ ਪਿਆ ਤੇ ਬੋਲਿਆ,” ਤੂੰ ਬੈਠ ,ਮੈਂ ਤੈਨੂੰ ਦਿਖਾਉਣਾ ਕੋਤਕ।”
ਮੈਂ ਉਸ ਨੂੰ ਬਾਪੂ ਦੇ ਨਾਲ ਜਾਣ ਦਾ ਸੁਨੇਹਾ ਦਿੱਤਾ। ਉਹ ਬੋਲਿਆ,ਦਸ ਕੁ ਮਿੰਟ ਰੁਕ ਜਾ ਆਪਾਂ ਚੱਲਦੇ ਹਾ, ਤਾਈਂ ਮੇਰੇ ਲਈ ਚਾਹ ਲੈ ਆਈ। ਮੇਰੇ ਚਾਹ ਪੀਂਦੇ ਸਮੇਂ ਤਾਏ ਨੇ ਨਵੇਂ ਸੀਰੀ ਨੂੰ ਬੁਲਾ ਲਿਆ ਤੇ ਬੋਲਿਆ,” ਲੈ ਵੀ ਜਵਾਨਾਂ ਤੇਰੇ ਲਈ ਮੈਂ ਇਹ ਖਾਸ ਤੌਰ ਤੇ ਵੱਡੇ ਡੇਰੇ ਚੋਂ ਤਵੀਤ ਲਿਆਂਦਾ ਹੈ ,ਇਹ ਤਵੀਤ ਪਾਉਣ ਤੋਂ ਬਾਅਦ ਤੈਨੂੰ ਕਿਸੇ ਕਿਸਮ ਦਾ ਡਰ ਨਹੀਂ ਆਵੇਗਾ, ਭੂਤ ਪ੍ਰੇਤ ਤਾਂ ਕੀ ਵੱਡੀ ਤੋਂ ਵੱਡੀ ਸ਼ੈਅ ਵੀ ਤੈਥੋਂ ਦੋ ਮੀਲ ਦੀ ਦੂਰੀ ਤੇ ਲੰਘੂ, ਬੱਸ ਤੂੰ ਇਸ ਤਰ੍ਹਾਂ ਕਰੀਂ ਇਸਨੂੰ ਆਪਣੇ ਡੌਲੇ ਨਾਲ ਬੰਨ੍ਹਣਾ ਹੈ ,ਮੇਰੇ ਸਾਹਮਣੇ ਹੀ ਬੰਨ੍ਹ ਲੈ ਤੇ ਇਸ ਬਾਰੇ ਕਿਸੇ ਕੋਲ ਜ਼ਿਕਰ ਨਹੀਂ ਕਰਨਾ, ਕਿਸੇ ਨੂੰ ਇਸ ਦਾ ਭੇਦ ਨਹੀਂ ਪਤਾ ਲੱਗ ਗਿਆ ਨਹੀਂ ਤਾਂ ਇਸ ਦਾ ਅਸਰ ਖ਼ਤਮ ਹੋ ਜਾਵੇਗਾ।”
ਸੀਰੀ ਖੁਸ਼ ਹੋ ਕੇ ਕੇ ਚਲਾ ਗਿਆ ।ਮੈਂ ਸਾਰਾ ਕੌਤਕ ਅਚੰਭੇ ਨਾਲ ਦੇਖ ਰਿਹਾ ਸੀ ਮੈਂ ਤਾਏ ਤੋਂ ਦੁਬਾਰਾ ਉਹੀ ਸਵਾਲ ਪੁੱਛਿਆ ਤਾਂ ਤਾਇਆ ਬੋਲਿਆ ,”ਪੁੱਤ ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੈ, ਉਸੇ ਤਰ੍ਹਾਂ ਡਰ ,ਅੰਧ ਵਿਸ਼ਵਾਸ ਨੂੰ ਅੰਧ ਵਿਸ਼ਵਾਸ ਨਾਲ ਹੀ ਕੱਟਿਆ ਜਾ ਸਕਦਾ ਹੈ, ਤੈਨੂੰ ਪਤਾ ਹੀ ਹੈ, ਕੁਝ ਸਾਲ ਪਹਿਲਾਂ ਆਪਣੇ ਕੋਈ ਸੀਰੀ ਟਿਕਦਾ ਨਹੀਂ ਸੀ , ਮੈਂ ਇਸ ਗੱਲ ਦਾ ਪਤਾ ਕੀਤਾ, ਪਤਾ ਲੱਗਿਆ ਕਿ ਸ਼ਰਾਰਤੀ ਬੰਦਿਆਂ ਨੇ ਭੂਤਾਂ ਪ੍ਰੇਤਾਂ ਅਤੇ ਬਾਬੇ ਸ਼ਹੀਦ ਦੀਆਂ ਅਫ਼ਵਾਹਾਂ ਫੈਲਾਅ ਰੱਖੀਆਂ ਹਨ। ਤੈਨੂੰ ਪਤਾ ਹੀ ਹੈ ਕਿ ਆਪਣੇ ਪਿੰਡ ਵਿੱਚ ਦੂਜੇ ਦੀ ਤਰੱਕੀ ਘੱਟ ਹੀ ਜਰੀ ਜਾਂਦੀ ਹੈ , ਜਿਸ ਕਰਕੇ ਸੀਰੀ ਰਾਤ ਪਾਣੀ ਲਾਉਣ ਤੋਂ ਡਰਦੇ ਸਨ, ਇੱਕ ਸਾਲ ਤੋਂ ਉਹ ਔਖੇ ਸੌਖੇ ਲੰਘਾ ਲੈਂਦੇ , ਪਰ ਅਗਲੇ ਸਾਲ ਨਹੀਂ ਖੜ੍ਹਦੇ ਸ਼ੀ,ਮੈਂ ਸਮੱਸਿਆ ਨੂੰ ਜੜੋਂ ਹੀ ਖਤਮ ਕਰ ਦੇਣਾ ਚਾਹੁੰਦਾ ਸੀ ਇਸ ਲਈ ਅਗਲੇ ਸਾਲ ਮੈਂ ਨਵੇਂ ਸੀਰੀਆਂ ਨੂੰ ਤਰਕ ਤੇ ਤਰਕਸ਼ੀਲਤਾ ਦੀਆਂ ਗੱਲਾਂ ਦੱਸਦੇ ਹੋਏ ਭੂਤ ਪ੍ਰੇਤਾਂ ਦੀ ਹੋਂਦ ਨਾ ਹੋਣ ਸਬੰਧੀ ਪ੍ਰੇਰਿਆ, ਪਰ ਸਾਲ ਖਤਮ ਹੁੰਦੇ ਹੀ ਉਹ ਪੱਤਰਾ ਵਾਚ ਗਏ ,ਫਿਰ ਇਸ ਦਾ ਹੱਲ ਮੈਂ ਇਹੀ ਕੱਢਿਆ ਕਿ ਬਾਜ਼ਾਰੋਂ ਖਾਲੀ ਤਵੀਤ ਲੈ ਆਉਂਦਾ , ਅਤੇ ਉਸ ਉੱਪਰ ਟੇਡੀਆਂ ਵਿੰਗੀਆਂ ਲਾਈਨਾਂ ਮਾਰ ਕੇ ਉਨ੍ਹਾਂ ਨੂੰ ਦਿਖਾ ਦਿੰਦਾ ਹਾਂ ਕਿ ਇਹੀ ਮੰਤਰ ਹਨ । ਉਨ੍ਹਾਂ ਦੇ ਸਾਹਮਣੇ ਉਨ੍ਹਾਂ ਨੂੰ ਦਿਖਾ ਕੇ ਕਾਗ਼ਜ਼ ਤਵੀਤ ਵਿੱਚ ਪਾ ਕੇ ਮਕਿਸੇ ਦੇ ਡੌਲੇ ਓਪਰ ਕਿਸੇ ਦੇ ਗਿੱਟੇ ਉੱਪਰ ਬੰਨ੍ਹ ਦਿੰਦਾ ਹਾਂ। ਉਹ ਮਾਨਸਿਕ ਤੌਰ ਤੇ ਤਕੜੇ ਹੋ ਜਾਂਦੇ ਹਨ ।ਜਿਸ ਕਰਕੇ ਉਹਨਾ ਨੂੰ ਡਰ ਲੱਗਣਾ ਬੰਦ ਹੋ ਜਾਂਦਾ ।ਹੁਣ ਤਾ ਕਈ ਬੰਦੇ ਤਾਂ ਕਈ ਕਈ ਸਾਲ ਨਾਲ ਕੱਢ ਜਾਂਦੇ ਹਨ।
ਦੂਜੇ ਤਵੀਤਾਂ ਨੂੰ ਅਲਮਾਰੀ ਵਿੱਚ ਸੰਭਾਲਦਾ ਤਾਇਆ ਬੋਲਿਆ ,”ਸਾਰਿਆਂ ਨੂੰ ਵੱਖ ਵੱਖ ਤੌਰ ਤੇ ਤੇਰੀ ਵੰਡਾਂਗਾ,ਤਾਂ ਜੋ ਭਾਂਡਾ ਵੀ ਨਾ ਭੱਜੇ ਅਤੇ ਬੰਦੇ ਵੀ ਤਕੜੇ ਰਹਿਣ ।”
ਮੈਂ ਸੋਚ ਰਿਹਾ ਸੀ ਕੀ ਅੰਧ ਵਿਸ਼ਵਾਸ ਨੂੰ ਅੰਧਵਿਸ਼ਵਾਸ ਨਾਲ ਕੱਟਣਾ ਠੀਕ ਹੈ ।ਪਰ ਤਾਏ ਦੀ ਜੁਗਤ ਨੇ ਕਾਇਲ ਕਰ ਦਿੱਤਾ ਸੀ

ਭੁਪਿੰਦਰ ਸਿੰਘ ਮਾਨ

ਤਿੜਕਦਾ ਭਰਮ

by admin November 30, 2020
ਅੱਜ ਤੇਜ ਕੌਰ ਨੇ ਆਪਣੀ ਛੋਟੀ ਨੂੰਹ ਨੂੰ ਸ਼ਹਿਰ ਵਿੱਚ ਡਾਕਟਰ ਕੋਲ ਲੈ ਕੇ ਜਾਣਾ ਸੀ ਇਸ ਲਈ ਸਵਖਤੇ ਹੀ ਚੁੱਲੇ ਚੌਂਕੇ ਦਾ ਆਹਰ ਕਰ ਲਿਆ । ਤਿਆਰ ਹੋ ਦੋਵੇਂ ਜਣੀਆਂ ਸ਼ਹਿਰ ਜਾਣ ਲਈ ਪਿੰਡ ਦੀ ਫਿਰਨੀ ਤੇ ਬਣੇ ਬੱਸ ਸਟਾਪ ਕੋਲ ਪਹੁੰਚ ਬੱਸ ਦੀ ਉਡੀਕ ਕਰਨ ਲੱਗੀਆਂ । ਵੇਖਦਿਆਂ ਵੇਖਦਿਆਂ ਹੀ ਬੱਸ ਆ ਗਈ । ਸਰੀਰ ਵਡੇਰਾ ਅਤੇ ਭਾਰਾ ਹੋਣ ਕਰਕੇ ਤੇਜ ਕੌਰ ਨੂੰਹ ਦਾ ਸਹਾਰਾ ਲੈ ਕੇ ਮਸਾਂ ਹੀ ਬੱਸ ਵਿੱਚ ਚੜੀ ਤੇ ਇਧਰ ਉਧਰ ਖਾਲੀ ਸੀਟ ਲੱਭਣ ਲੱਗੀ ਪਰ ਸਕੂਲਾਂ ਕਾਲਜਾਂ ਦੇ ਲੱਗਣ ਦਾ ਸਮਾਂ ਹੋਣ ਕਾਰਨ ਬੱਸ ਪਹਿਲਾਂ ਹੀ ਭਰੀ ਹੋਈ ਸੀ । ਤੇਜ ਕੌਰ ਨੇ ਸੀਟਾਂ ਤੇ ਬੈਠੇ ਇਕ ਦੋ ਮੁੰਡਿਆਂ ਨੂੰ ਬੁਢਾਪੇ ਦਾ ਵਾਸਤਾ ਪਾ ਕੇ ਸੀਟ ਛੱਡਣ ਲਈ ਕਿਹਾ ਤਾਂ ਮੁੰਡੇ ਆਪੋ ਆਪਣੇ ਫੋਨਾਂ ਵਿੱਚ ਮਸਤ ਰਹੇ ਕੋਈ ਵੀ ਸੀਟ ਛੱਡਣ ਨੂੰ ਤਿਆਰ ਨਾਂ ਹੋਇਆ । ਇਹ ਸਾਰਾ ਸੀਨ ਮਗਰ ਬੈਠੀ ਨੌਜਵਾਨ ਲੜਕੀ ਵੇਖ ਰਹੀ ਸੀ ਜਿਸਦੀ ਗੋਦੀ ਨਿੱਕਾ ਜਿਹਾ ਬਾਲ ਵੀ ਚੁੱਕਿਆ ਹੋਇਆ ਸੀ ਝੱਟ ਉੱਠ ਕੇ ਖੜੀ ਹੋ ਗਈ ਤੇ ਕਹਿਣ ਲੱਗੀ ”ਬੇਬੇ ਜੀ ਏਧਰ ਸੀਟ ਤੇ ਬੈਠ ਜਾਓ ” ਲੜਕੀ ਨੂੰ ਸੀਟ ਤੋਂ ਖੜੀ ਹੋ ਵੇਖ ਤੇਜ ਕੌਰ ਭਾਵੁਕ ਹੋ ਗਈ ਤੇ ਬੋਲੀ ”ਜਿਉਂਦੀ ਵੱਸਦੀ ਰਹਿ ਧੀਏ ਹੁਣ ਸ਼ਹਿਰ ਜਾਣ ਦੀ ਕੋਈ ਲੋੜ ਨਹੀਂ ਰਹੀ , ਮੈਂ ਤਾਂ ਪੋਤੇ ਖਾਤਰ ਨੂੰਹ ਦਾ ਗਰਭਪਾਤ ਕਰਵਾਉਣ ਡਾਕਟਰ ਕੋਲ ਲੈ ਕੇ ਚੱਲੀ ਸਾਂ , ਪਰ ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ ” ਏਨਾਂ ਕਹਿ ਤੇਜ ਕੌਰ ਆਪਣੀ ਨੂੰਹ ਨੂੰ ਨਾਲ ਲੈ ਬੱਸ ਚੋਂ ਹੇਠਾਂ ਉੱਤਰ ਗਈ , ਕੰਡਕਟਰ ਨੇ ਵਿਸਲ ਮਾਰੀ ਪਲਾਂ ਵਿੱਚ ਹੀ ਧੂੜ ਉਡਾਉਂਦੀ ਬੱਸ ਅੱਖੋਂ ਉਹਲੇ ਹੋ ਗਈ ।
~ ਗੁਰਪ੍ਰੀਤ ਸਿੰਘ ਸਾਦਿਕ

ਅਰਦਾਸ

by admin November 23, 2020
ਪਿੰਕੀ ਦਾ ਮਨ ਉਡੂ ਉਡੂ ਕਰ ਰਿਹਾ ਸੀ । ਉਹ ਰਾਣੀ ਕੇ ਘਰ ਨੂੰ ਭੱਜੀ ਜਾ ਰਹੀ ਸੀ । ਉਹ ਖੁਸ਼ ਹੁੰਦੀ ਆਪ ਮੁਹਾਰੇ ਬੋਲਦੀ ਜਾਂਦੀ ਸੀ, “ ਆਹ ਤਾਂ ਗੱਲ ਬਣ ਗਈ, ਆਹ ਤਾਂ ਗੱਲ ਬਣ ਗਈ।” ਉਹਨੇ ਭੱਜ ਕੇ ਰਾਣੀ ਦਾ ਦਰਵਾਜਾ ਖੋਲਿਆ ਤਾਂ ਰਾਣੀ ਦੀ ਦਾਦੀ ਨਾਲ ਉਹ ਟਕਰਾਂਉਦੀ ਟਕਰਾਂਉਦੀ ਬਚੀ । “ ਧਿਆਨ ਨਾਲ ਤੁਰ ਕਮਲੀਏ।” ਰਾਣੀ ਦੀ ਦਾਦੀ ਨੇ ਕਿਹਾ । ਪਿੰਕੀ ਚੜ੍ਹੇ ਸਾਹ ਨਾਲ ਬੋਲੀ, “ ਰਾਣੀ ਕਿੱਥੇ ਹੈ।” ਫੇਰ ਉਸਦਾ ਕੋਈ ਉੱਤਰ ਸੁਣੇ ਬਿਨਾਂ ਉਹ ਅੰਦਰ ਦੌੜ ਗਈ ।
ਪਿੰਕੀ ਅੱਜ ਬਹੁਤ ਖੁਸ਼ ਸੀ । ਉਸ ਦਾ ਬਾਲ ਮਨ ਪਿਛਲੇ ਕਈ ਮਹੀਨੀਆਂ ਤੋਂ ਅਜੀਬ ਕਸ਼ਮਕਸ਼ ਤੇ ਦੁੱਖ ਵਿੱਚ ਘਿਰਿਆ ਪਿਆ ਸੀ । ਉਸ ਨੂੰ ਚੰਗੀ ਤਰਾਂ ਯਾਦ ਹੈ ਕਿ ਇਕ ਦਿਨ ਜਦੋਂ ਸਕੂਲੋਂ ਮੁੜੀ ਤਾਂ ਉਸ ਨੂੰ ਪਸ਼ੂਆਂ ਵਾਲੀ ਖੁਰਲੀ ਕੋਲ ਮੈਂਅ-ਮੈਂਅ ਦੀ ਅਵਾਜ ਸੁਣਾਈ ਦਿੱਤੀ । ਉਸਦਾ ਧਿਆਨ ਬਦੋਬੱਦੀ ਉਸ ਪਾਸੇ ਵੱਲ ਚਲਾ ਗਿਆ । ਉਹ ਕੀ ਦੇਖਦੀ ਹੈ ਕਿ ਇਕ ਕਾਲਾ ਸ਼ਾਹ ਬੱਕਰਾ ਖੁਰਲੀ ਕੋਲ ਬੰਨਿਆ ਅਵਾਜਾਂ ਕੱਢ ਰਿਹਾ ਹੈ । ਉਹ ਭੱਜ ਕੇ ਉਹਦੇ ਕੋਲ ਚਲੀ ਗਈ । ਉਹ ਉਸਨੂੰ ਬੜਾ ਪਿਆਰਾ ਲੱਗਿਆ । ਪਹਿਲਾਂ ਤਾਂ ਉਸਨੂੰ ਡਰ ਲੱਗਿਆ ਫਿਰ ਉਸ ਨੇ ਹੱਥ ਲਾਇਆ ਤਾਂ ਬੱਕਰਾ ਬਿਲਕੁਲ ਨਾ ਡਰਿਆ ਤੇ ਨਾ ਹਿੱਲਿਆ । ਥੌੜੇ ਸਮੇ ਬਾਅਦ ਪਿੰਕੀ ਉਹਦੇ ਉੱਪਰ ਹੱਥ ਫੇਰ ਰਹੀ ਸੀ,ਦੋਵਾਂ ਦੀ ਦੋਸਤੀ ਹੋ ਗਈ ਸੀ । ਮੰਮੀ ਉਸ ਨੂੰ ਬੜੀ ਮੁਸ਼ਕਿਲ ਨਾਲ ਅੰਦਰ ਲੈ ਕੇ ਗਈ । ਪਿੰਕੀ ਨੂੰ ਘਰ ਵਿੱਚ ਖੇਡਣ ਵਾਲਾ ਨਵਾਂ ਸਾਥੀ ਮਿਲ ਗਿਆ ਸੀ । ਉਹ ਸਕੂਲੋਂ ਘਰ ਆਂਉਦੀ ਤਾਂ ਸਭ ਤੋਂ ਪਹਿਲਾਂ ਉਹ ਉਸ ਬੱਕਰੇ ਦੀ ਰੱਸੀ ਖੋਲਦੀ । ਉਸਨੇ ਉਸਦਾ ਨਾਮ ਭੋਲੂ ਰੱਖ ਲਿਆ ਸੀ । ਉਸਦੀ ਸਹੇਲੀ ਰਾਣੀ ਵੀ ਕਦੇ ਕਦੇ ਉਹਨਾਂ ਦੀ ਖੇਡ ਵਿੱਚ ਆ ਸ਼ਾਮਿਲ ਹੁੰਦੀ । ਕਦੇ ਉਹ ਭੋਲੂ ਦੀ ਸਵਾਰੀ ਕਰ ਰਹੀ ਹੁੰਦੀ ਕਦੇ ਭੋਲੂ ਉਹਨਾਂ ਦੇ ਢੁੱਡਾਂ ਮਾਰ ਰਿਹਾ ਹੁੰਦਾ । ਪਿੰਕੀ ਅੱਖ ਬਚਾ ਕੇ ਆਟੇ ਵਾਲੇ ਢੋਲ ਵਿੱਚੋ ਆਟੇ ਦੀ ਕੋਲੀ ਭੋਲੂ ਦੇ ਪੱਠਿਆਂ ਉੱਪਰ ਪਾ ਦਿੰਦੀ । ਕਾਲੇ ਸ਼ਾਹ ਭੋਲੂ ਦੇ ਵਾਲਾਂ ਦਾ ਰੰਗ ਹੋਰ ਚਮਕ ਉੱਠਿਆ ਸੀ ।
ਪਿੰਕੀ ਤੇ ਭੋਲੂ ਦੀ ਦੋਸਤੀ ਨੇ ਉਸਦੀ ਦਾਦੀ ਦਾ ਧਿਆਨ ਖਿੱਚਿਆ । ਪਿੰਕੀ ਦੇ ਪਾਪਾ ਤਾਂ ਪਹਿਲਾਂ ਵੀ ਉਸ ਵਲ ਬਹੁਤਾ ਧਿਆਨ ਨਹੀ ਦਿੰਦੇ ਸੀ । ਉਹ ਆਪਣੇ ਕੰਮ ਵਿੱਚ ਰੁੱਝੇ ਰਹਿੰਦੇ ਸੀ ਤੇ ਸ਼ਾਮੀ ਸ਼ਰਾਬ ਪੀਣ ਬੈਠ ਜਾਂਦੇ । ਮੰਮੀ ਘਰ ਦੇ ਕੰਮਾਂ ਵਿੱਚ ਉਲਝੀ ਰਹਿੰਦੀ । ਪਾਪਾ ਮੰਮੀ ਨਾਲ ਕਈ ਵਾਰ ਬਹੁਤ ਝਗੜਾ ਵੀ ਕਰਦੇ ਤੇ ਪਿੰਕੀ ਡਰ ਕੇ ਦਾਦੀ ਦੀ ਬੁੱਕਲ ਵਿੱਚ ਆ ਲੁੱਕਦੀ । ਇਹੋ ਜਿਹੇ ਮੌਕੇ ਤੇ ਪਾਪਾ ਨੇ ਉਸਨੂੰ ਵੀ ਕਈ ਵਾਰੀ ਦੇਖ ਕੇ ਕਹਿਆ ਸੀ ਵੀ ਇਹ ਪੱਥਰ ਮਾਰਿਆ ਮੇਰੇ ਸਿਰ ।
ਭੋਲੂ ਦੇ ਆਉਣ ਤੋਂ ਬਾਅਦ ਹੁਣ ਪਾਪਾ ਨੇ ਵੀ ਪੀਣੀ ਘੱਟ ਕਰ ਦਿੱਤੀ ਸੀ । ਹੁਣ ਤਾਂ ਕਦੇ ਕਦੇ ਉਹ ਪਿੰਕੀ ਨੂੰ ਵੀ ਆਪਣੀ ਗੋਦੀ ਬਿਠਾ ਕੇ ਪਿਆਰ ਕਰਦੇ ।ਮੇਰੀ ਧੀ ਵੀਰੇ ਨਾਲ ਖੇਡਿਆ ਕਰੂ ਉਹ ਕਈ ਵਾਰ ਲੋਰ ਵਿੱਚ ਆਏ ਆਖਦੇ । ਪਰ ਪਿੰਕੀ ਉਦੌਂ ਹੈਰਾਨ ਹੋ ਗਈ ਜਦੋਂ ਦਾਦੀ ਨੇ ਭੋਲੂ ਨਾਲ ਖੇਡਣ ਤੋਂ ਮਨਾਂ ਕਰ ਦਿੱਤਾ । ਪਿੰਕੀ ਬੜੀ ਹੈਰਾਨ ਪਰੇਸ਼ਾਨ ਸੀ ਵੀ ਦਾਦੀ ਨੇ ਉਸਨੂੰ ਕਿੳਂ ਰੋਕਿਆ । ਇਕ ਦਿਨ ਤਾਂ ਉਸਨੇ ਸਬਰ ਕੀਤਾ । ਪਰ ਅਗਲੇ ਦਿਨ ਉਹ ਭੋਲੂ ਨਾਲ ਫੇਰ ਖੇਡਣ ਲੱਗ ਪਈ । ਇਸ ਵਾਰ ਦਾਦੀ ਨੇ ਉਸਨੂੰ ਝਿੜਕਦੇ ਹੋਏ ਕਿਹਾ, “ਕੁੜੀਏ ਤੈਨੂੰ ਰੋਕਿਆ ਸੀ । ਤੂੰ ਹੱਟਦੀ ਕਿੳਂ ਨਹੀ।” ਪਿੰਕੀ ਇਕ ਵਾਰ ਤਾਂ ਡਰ ਗਈ ਪਰ ਫੇਰ ਹੋਸਲਾ ਕਰਕੇ ਬੋਲੀ, “ ਬੀ ਜੀ ਖੇਡ ਲੈਣ ਦਿਉ । ਭੋਲੂ ਵਿਚਾਰਾ ਵੀ ਮੇਰੇ ਵੱਲ ਹੀ ਝਾਕਦਾ ਰਹਿੰਦਾ ਹੈ।” ਦਾਦੀ ਦਾ ਰੁੱਖ ਸਖਤ ਹੋ ਗਿਆ ਸੀ । “ਇਕ ਵਾਰ ਕਹਿਤਾ ਨਹੀ ਤਾਂ ਬੱਸ ਨਹੀ ਚੱਲ ਇੱਥੌਂ।” ਦਾਦੀ ਕੜਕੀ । ਪਿੰਕੀ ਦਾ ਰੋਣ ਨਿਕਲ ਗਿਆ । ਦਾਦੀ ਉਸਨੂੰ ਬਾਂਹ ਤੋਂ ਫੜ ਕੇ ਲੈ ਗਈ । ਪਿੰਕੀ ਉਸ ਸ਼ਾਮ ਰੋਂਦੀ ਰਹੀ । ਰਾਤ ਨੂੰ ਦਾਦੀ ਨੇ ਉਸਨੂੰ ਨਾਲ ਪਾ ਲਿਆ । ਉਹ ਦਾਦੀ ਨਾਲ ਰੁੱਸੀ ਰਹੀ । ਤਾਂ ਦਾਦੀ ਨੇ ਕਿਹਾ, “ ਝੱਲੀਏ ਕੁੜੀਏ ਦਾਦੀ ਨਾਲ ਵੀ ਕਦੇ ਰੁੱਸੀਦਾ।” ਤਾਂ ਪਿੰਕੀ ਨੇ ਕਿਹਾ, “ ਦਾਦੀ ਤੁਸੀ ਬਹੁਤ ਗੰਦੇ ਹੋ ਮੈਨੂੰ ਭੋਲੂ ਨਾਲ ਨਹੀ ਖੇਡਣ ਦਿੰਦੇ।” ਦਾਦੀ ਨੇ ਲੰਬਾ ਹੋਂਕਾ ਲਿਆ ਤੇ ਨਾਲ ਹੀ ਕਿਹਾ, “ ਪੁੱਤ ਭੋਲੂ ਤਾਂ ਡੇਰੇ ਵਾਲੇ ਬਾਬਾ ਜੀ ਦੀ ਅਮਾਨਤ ਹੈ। ਆਪਣੇ ਕੋਲ ਤਾਂ ਕੁਝ ਦਿਨ ਮਹਿਮਾਨ ਹੈ।” ਪਿੰਕੀ ਹੈਰਾਨ ਹੋ ਗਈ । ਇਹ ਤਾਂ ਨਵੀ ਗੱਲ ਸੀ । ਦਾਦੀ ਭੋਲੂ ਨੂੰ ਆਪਾਂ ਡੇਰੇ ਛੱਡ ਆਵਾਂਗੇ?” “ ਹਾਂ ਪੁੱਤ ਤੇਰੇ ਪਾਪਾ ਨੇ ਸੁੱਖਿਆ ਹੋਇਆ ਵੀ ਜਦੋਂ ਤੇਰੇ ਵੀਰਾ ਆਊਗਾ ਤਾਂ ਆਪਾਂ ਇਸ ਨੂੰ ਪ੍ਰਸਾਦ ਵਾਸਤੇ ਉੱਥੇ ਛੱਡ ਆਵਾਂਗੇ।”
ਪਿੰਕੀ ਲਈ ਇਹ ਅਚੰਭੇ ਵਾਲੀ ਗੱਲ ਸੀ । ਉਸਨੂੰ ਯਾਦ ਆਇਆ ਵੀ ਕਈ ਮਹੀਨੇ ਪਹਿਲਾਂ ਉਹ ਸਾਰੇ ਬਾਬੇ ਦੇ ਡੇਰੇ ਗਏ ਸੀ । ਉੱਥੇ ਲੋਕ ਲਾਈਨ ਵਿੱਚ ਲੱਗੇ ਬਾਬੇ ਤੋਂ ਪ੍ਰਸਾਦ ਲਈ ਜਾਂਦੇ ਸੀ । ਬਾਬੇ ਨੇ ਇਕ ਸੇਬ ਤੇ ਕੁਝ ਪਤਾਸੇ ਉਹਦੀ ਮਾਂ ਦੀ ਝੌਲੀ ਪਾਏ ਸੀ ।ਉਸ ਦਿਨ ਪਾਪਾ ਬਹੁਤ ਖੁਸ਼ ਸੀ ਤੇ ਨਾਲ ਹੀ ਕਿਹਾ ਸੀ, “ ਲੈ ਵੀ ਪੁੱਤਰਾ ਤੇਰਾ ਵੀਰਾ ਆਉਣਾ ਤੇਰੇ ਨਾਲ ਖੇਡਣ ਲਈ।” ਪਿੰਕੀ ਨੇ ਦਾਦੀ ਨੂੰ ਪੁੱਛਿਆ , “ ਬੇ ਜੀ ਉਹ ਭੋਲੂ ਦਾ ਕੀ ਕਰਨਗੇ?” ਦਾਦੀ ਇਕ ਵਾਰ ਤਾਂ ਚੁੱਪ ਕਰ ਗਈ । ਜਦੋਂ ਦੁਬਾਰਾ ਪਿੰਕੀ ਨੇ ਜੋਰ ਦਿੱਤਾ ਤਾਂ ਉਸਨੇ ਦੱਸਿਆ ਕਿ ਭੋਲੂ ਨੂੰ ਪਕਾ ਕੇ ਉਸਦਾ ਪ੍ਰਸਾਦ ਸੰਗਤਾਂ ਵਿੱਚ ਵੰਡਿਆ ਜਾਊ । ਕਿੳਂਕਿ ਬਾਬਾ ਜੀ ਦੇ ਫਲ ਨਾਲ ਸ਼ਰਤੀਆ ਮੁੰਡਾ ਹੁੰਦਾ । ਪਿੰਕੀ ਦਾ ਤਰਾਹ ਨਿਕਲ ਗਿਆ । ਉਹ ਭੋਲੂ ਨੂੰ ਮਾਰ ਦੇਣਗੇ । ਉਸ ਰਾਤ ਪਿੰਕੀ ਦੀ ਨੀਂਦ ਕਈ ਵਾਰ ਖੁੱਲੀ । ਹਰ ਵਾਰੀ ਉਹ ਦਾਦੀ ਨਾਲ ਡਰ ਕੇ ਚਿੰਬੜ ਜਾਂਦੀ ।
ਹੁਣ ਉਸ ਨੇ ਧਿਆਨ ਦਿੱਤਾ ਵੀ ਪਾਪਾ ਜੀ ਹਰ ਰੋਜ ਸਵੇਰੇ ਬਾਬੇ ਦੀ ਤਸਵੀਰ ਸਾਹਮਣੇ ਅਗਰਬੱਤੀ ਜਲਾ ਕੇ ਅਰਦਾਸ ਕਰਦੇ ਹਨ । ਇਸ ਤੋਂ ਬਾਅਦ ਪਿੰਕੀ ਦਾਦੀ ਤੋਂ ਅੱਖ ਬਚਾ ਕੇ ਭੋਲੂ ਨਾਲ ਥੌੜਾ ਬਹੁਤ ਖੇਡ ਲੈਂਦੀ । ਹੁਣ ਤਾਂ ਸਗੋਂ ਉਹ ਉਸਨੂੰ ਦੇਖ ਕੇ ਉਦਾਸ ਹੋ ਜਾਂਦੀ । ਉਸਦੀਆਂ ਮੋਟੀਆਂ ਮੋਟੀਆਂ ਅੱਖਾਂ ਦੇਖ ਉਸਨੂੰ ਬੜਾ ਤਰਸ ਆਂਉਦਾ । ਉਸਨੇ ਆਪਣੀ ਇਹ ਸਮੱਸਿਆ ਆਪਣੀ ਸਹੇਲੀ ਰਾਣੀ ਨਾਲ ਸਾਂਝੀ ਕੀਤੀ ਤਾਂ ਉਹ ਵੀ ਸੋਚਾਂ ਵਿੱਚ ਡੁੱਬ ਗਈ । ਦੋਵੇਂ ਜਦੋਂ ਮਿਲਦੀਆਂ ਤਾਂ ਭੋਲੂ ਨੂੰ ਬਚਾਉਣ ਲਈ ਕੋਈ ਨਾ ਕੋਈ ਤਰਕੀਬ ਸੋਚਦੀਆਂ ਰਹਿੰਦੀਆਂ ।
ਇਕ ਦਿਨ ਰਾਣੀ ਨੇ ਆਪਣੀ ਮੰਮੀ ਨਾਲ ਗੱਲ ਸਾਂਝੀ ਕੀਤੀ ਤਾਂ ਉਹ ਉਸਨੂੰ ਭੱਜ ਕੇ ਪਈ ਕਿਉਂ ਪੁੱਠੇ ਪਾਸੇ ਧਿਆਨ ਕੀਤਾ । ਪੜਾਈ ਵੱਲ ਧਿਆਨ ਦੇ , ਹਾਲੇ ਤੀਜੀ ਜਮਾਤ ਵਿੱਚ ਹੈ ,ਇਹ ਤੇਰੇ ਵਸੋਂ ਬਾਹਰੀ ਗੱਲ ਹੈ ,ਇਹ ਸਾਰੀਆਂ ਗੱਲਾਂ ਰੱਬ ਤੇ ਛੱਡ ਦੇ।” ਰਾਣੀ ਨੂੰ ਇਕ ਦਮ ਗੱਲ ਸੁੱਝੀ ਉਸ ਨੇ ਪੁੱਛਿਆ, “ ਮੰਮੀ ਰੱਬ ਬਾਬੇ ਨਾਲੋਂ ਵੱਡਾ ਹੁੰਦਾ?” ਮੰਮੀ ਨੇ ਕਿਹਾ, “ ਹਾਂ ਪੁੱਤ ਰੱਬ ਤਾਂ ਸਭ ਤੋਂ ਵੱਡਾ ਹੁੰਦਾ।” ਰਾਣੀ ਚੁੱਪ ਕਰ ਗਈ । ਥੌੜੇ ਸਮੇਂ ਬਾਅਦ ਰਾਣੀ ਪਿੰਕੀ ਕੋਲ ਪਹੁੰਚ ਗਈ । ਉਸਨੇ ਪਿੰਕੀ ਨੂੰ ਦੱਸ ਦਿੱਤਾ ਸੀ ਕਿ ਰੱਬ ਬਾਬੇ ਤੋਂ ਵੱਡਾ । ਆਪਾਂ ਰੱਬ ਕੋਲ ਅਰਦਾਸ ਕਰਾਂ ਗਈਆਂ ਕਿ ਉਹ ਭੋਲੂ ਨੂੰ ਬਚਾ ਲਵੇ ਤੇ ਉਸ ਤੋਂ ਬਾਅਦ ਉਹਨਾਂ ਦੋਵਾਂ ਨੇ ਰੱਬ ਕੋਲ ਅਰਦਾਸ ਕੀਤੀ । ਅਗਲੇ ਦਿਨ ਜਦੋਂ ਪਾਪਾ ਜੀ ਨੇ ਬਾਬੇ ਦੀ ਤਸਵੀਰ ਅਗੇ ਅਰਦਾਸ ਕੀਤੀ ਤਾਂ ਪਿੰਕੀ ਨੇ ਵੀ ਭੋਲੂ ਲਈ ਰੱਬ ਅੱਗੇ ਅਰਦਾਸ ਕਰ ਦਿੱਤੀ। ਮੰਮੀ ਦੇ ਵਧੇ ਹੋਏ ਪੇਟ ਵੱਲ ਵੀ ਉਸਦਾ ਧਿਆਨ ਜਾਂਦਾ ਸੀ । ਉਸਨੂੰ ਧਿਆਨ ਆਇਆ ਵੀ ਇਸ ਤੋਂ ਪਹਿਲਾਂ ਵੀ ਮੰਮੀ ਕਈ ਵਾਰੀ ਮੋਟੀ ਹੋ ਜਾਂਦੀ ਸੀ ਤਾਂ ਪਾਪਾ ਉਸਨੂੰ ਹਸਪਤਾਲ ਲੈ ਜਾਂਦੇ ਸੀ ਤੇ ਉਹ ਕੰਬਦੀ ਡਿੱਗਦੀ ਪੀਲੀ ਹੋਈ ਮੁੜਦੀ ਸੀ ਤੇ ਉਸਨੂੰ ਕਲਾਵੇ ਵਿੱਚ ਲੈ ਕੇ ਰੋਣ ਲੱਗਦੀ ਸੀ । ਪਰ ਇਸ ਵਾਰੀ ਉਹ ਮੋਟੀ ਹੋਰ ਮੋਟੀ ਹੋਈ ਜਾ ਰਹੀਸੀ । ਲਗਦਾ ਬਾਬਾ ਜੀ ਕਰਕੇ ਪਾਪਾ ਉਸਨੂੰ ਹਸਪਤਾਲ ਨਹੀ ਲੈ ਕੇ ਗਏ ਸੀ । ਹੁਣ ਹਰ ਰੋਜ ਘਰ ਵਿੱਚ ਦੋ ਅਰਦਾਸਾਂ ਹੁੰਦੀਆਂ ਸਨ । ਪਾਪਾ ਵੱਲੌਂ ਵੀਰੇ ਲਈ ਤੇ ਉਸ ਵੱਲੋਂ ਭੋਲੂ ਲਈ । ਰਾਣੀ ਨੇ ਜਦੋਂ ਅਰਦਾਸ ਵਾਲੀ ਗੱਲ ਆਪਣੀ ਮੰਮੀ ਨੂੰ ਦੱਸੀ ਤਾਂ ਉਸਨੇ ਹਾਉਕਿਆਂ ਤੇ ਨਾਲ ਹੀ ਮਨ ਵਿੱਚ ਚਿਤਵੀਆਂ ਕਿ ਪਿੰਕੀ ਦੀ ਅਰਦਾਸ ਮੰਨਜੂਰ ਵੀ ਹੋ ਗਈ ਤਾਂ ਭੋਲੂ ਕਿਸੇ ਕਸਾਈ ਕੋਲ ਜਾਊ ਕਿੳਂਕਿ ਬੱਕਰੇ ਦੀ ਮਾਂ ਕਿੰਨੇ ਕੁ ਦਿਨ ਖੈਰ ਮਨਾਊ” ਕਹਾਵਤ ਐਵੇਂ ਨੀ ਬਣੀ । ਪਰ ਉਹ ਬੱਚੀਆਂ ਨੂੰ ਇਹ ਦੱਸ ਕੁ ਦੁਖੀ ਨਹੀ ਕਰਨਾ ਚਾਹੁੰਦੀ ਸੀ ।
ਪਿੰਕੀ ਇਕ ਦਿਨ ਜਦੋਂ ਸਕੂਲ ਗਈ ਤਾਂ ਵਾਪਿਸ ਆ ਕੇ ਦੇਖਿਆ ਮੰਮੀ ਪਾਪਾ ਘਰ ਨਹੀ ਸੀ । ਉਸਨੇ ਦਾਦੀ ਨੂੰ ਪੁੱਛਿਆ ਤਾਂ ਉੁਸਨੇ ਦੱਸਿਆ ਵੀ ਉਹ ਉਸ ਲਈ ਵੀਰਾ ਲੇਣ ਲਈ ਹਸਪਤਾਲ ਗਏ ਹਨ । ਅਗਲੇ ਦਿਨ ਦਾਦੀ ਉਸਨੂੰ ਸਕੂਲ ਛੱਡ ਕੇ ਹਸਪਤਾਲ ਚਲੀ ਗਈ । ਜਦੋਂ ਉਹ ਘਰ ਵਾਪਿਸ ਆਈ ਤਾਂ ਸਾਰੇ ਘਰ ਸਨ । ਮੰਮੀ ਦਾ ਨਾਲ ਇਕ ਛੋਟਾ ਜਿਹਾ ਬੱਚਾ ਪਿਆ ਪਰ ਉਹ ਰੋ ਰਹੀ ਸੀ । ਪਾਪਾ ਜੀ ਸਾਹਮਣੇ ਕਮਰੇ ਵਿੱਚ ਬੈਠੇ ਸਰਾਬ ਪੀਈ ਜਾਂਦੇ ਸੀ । ਦਾਦੀ ਬਾਹਰ ਮੰਜੇ ਤੇ ਸਿਰ ਫੜੀ ਬੈਠੀ ਸੀ । ਪਿੰਕੀ ਨੇ ਦੇਖਿਆ ਕੋਈ ਨਹੀ ਬੋਲ ਰਿਹਾ । ੳੇਹ ਅੰਦਰ ਕਾਕੇ ਨੂੰ ਦੇਖ ਆਈ ਸੀ ਉਹ ਭੱਜ ਕੇ ਖੁਰਲੀ ਕੋਲ ਭੋਲੂ ਨੂੰ ਦੇਖਣ ਗਈ । ਉਹ ਅਰਾਮ ਨਾਲ ਆਪਣੇ ਬੱਠਲ ਵਿੱਚ ਪੱਠੇ ਖਾਈ ਜਾਂਦਾ ਸੀ । ਉਹ ਪਿੰਕੀ ਨੂੰ ਦੇਖ ਕੇ ਮਿਆਕਿਆ,ਉਸ ਨੇ ਪਿਆਰ ਨਾਲ ਉਸਦੇ ਸਿਰ ਤੇ ਹੱਥ ਫੇਰਿਆ।ਪਰ ਉਸ ਦਾ ਬਾਲ ਮਨ ਭੋਲੂ ਲਈ ਬਹੁਤ ਫ਼ਿਕਰਮੰਦ ਸੀ । ਪਿੰਕੀ ਫੇਰ ਦਾਦੀ ਕੋਲ ਗਈ ਤੇ ਬੋਲੀ, “ ਬੇ ਜੀ ਵੀਰਾ ਆ ਗਿਆ ਹੁਣ ਪਾਪਾ ਭੋਲੂ ਨੂੰ ਡੇਰੇ ਚੜ੍ਹਾ ਆਉਣਗੇ।” ਬੇ ਜੀ ਨੇ ਸਿਰ ਉੱਪਰ ਚੁੱਕਿਆ, “ ਤੈਨੂੰ ਇਸ ਔਤਰੇ ਦੀ ਪਈ ਐ ਉਧਰ ਰੱਬ ਨੇ ਇਕ ਹੋਰ ਪੱਥਰ ਮੇਰੇ ਪੁੱਤ ਦੇ ਮੱਥੇ ਤੇ ਮਾਰਿਆ।” ਫਿਰ ਉਹਨਾਂ ਜਿਵੇਂ ਆਪਣੇ ਆਪ ਨਾਲ ਗੱਲ ਕੀਤੀ ਤੇ ਰੋਂਦੇ ਲਹਿਜੇ ਵਿੱਚ ਸ਼ਿਕਵਾ ਕੀਤਾ, “ ਮੈਂ ਤਾਂ ਬਥੇਰਾ ਪਿੱਟੀ ਵੀ ਪਹਿਲਾਂ ਵਾਂਗ ਟੈਸਟ ਕਰਾ ਲਾ ਪਰ ਉਸ ਬੂਥਨੇ ਦੇ ਬਚਨਾਂ ਤੇ ਪੱਕਾ ਰਿਹਾ। ਹਾਏ ਵੇ ਮੇਰਿਆ ਪੁੱਤਾ ਕਿਵੇ ਚੁੱਕੇਗਾ ਇੰਨਾਂ ਭਾਰ।” ਪਿੰਕੀ ਡੋਰ ਭੋਰ ਖੜੀ ਰਹੀ । ਉਸਦੇ ਹਾਲੇ ਵੀ ਗੱਲ ਸਮਝ ਨਹੀ ਲੱਗੀ ਸੀ । ਉਹ ਭੱਜ ਕੇ ਮੰਮੀ ਕੋਲ ਅੰਦਰ ਗਈ, “ ਮੰਮੀ ਵੀਰਾ ਆ ਗਿਆ।” ਤਾਂ ਮੰਮੀ ਨੇ ਮਰੀਆ ਜਿਹੇ ਬੋਲ ਕੱਢੇ , “ ਨਹੀ ਪੁੱਤ ਭੈਣ ਆਈ ਹੈ।” ਪਿੰਕੀ ਨੇ ਗੁਲਾਬੀ ਗੁਲਾਬੀ ਆਪਣੀ ਛੋਟੀ ਭੈਣ ਨੂੰ ਦੇਖਿਆ, “ ਤਾਂ ਮੰਮੀ ਹੁਣ ਭੋਲੂ ਨੂੰ ਪਾਪਾ ਡੇਰੇ ਛੱਡ ਆਉਣਗੇ।” ਮੰਮੀ ਨੇ ਨਾਹ ਵਿੱਚ ਸਿਰ ਹਿਲਾਇਆ, “ ਨਹੀ ਪੁੱਤ, ਤੇਰੇ ਭੋਲੂ ਦਾ ਪਤਾ ਨਹੀ ਕਦੋਂ ਤੱਕ ਬਚੂ ਪਰ ਉਸ ਕਰਮਾਂ ਵਾਲੇ ਨੇ ਇੱਕ ਜਿੰਦ ਜਰੂਰ ਬਚਾ ਦਿੱਤੀ ਹੈ। ਜਿੱਥੇ ਇਨਸਾਨ ਆਪਣੇ ਬੱਚੇ ਨੂੰ ਕਤਲ ਕਰਨ ਤੋਂ ਨਹੀ ਹੱਟਦਾ ਉੱਥੇ ਤੇਰਾ ਭੋਲੂ ਜਾਨਵਰ ਹੋ ਕੇ ਵੀ ਇਕ ਬੱਚੀ ਦੀ ਜਾਨ ਬਚਾਉਣ ਵਾਲਾ ਹੋ ਨਿਬੜਿਆ, ਲਗਦਾ ਜਾਨਵਰ ਤੇ ਇਨਸਾਨ ਦਾ ਜਾਮਾ ਬਦਲ ਗਿਆ।” ਇੰਨੇ ਕਹਿੰਦੇ ਉਸ ਦੇ ਮੰਮੀ ਨੇ ਨਾਲ ਪਈ ਉਸਦੀ ਭੈਣ ਨੂੰ ਸੀਨੇ ਨਾਲ ਲਾ ਲਿਆ । ਮੰਮੀ ਦੀ ਗੱਲ ਭਾਵੇਂ ਉਸ ਨੂੰ ਬਹੁਤੀ ਸਮਝ ਤਾਂ ਨਹੀ ਆਈ ਪਰ ਉਹ ਸਮਝ ਗਈ ਭੋਲੂ ਬੱਚ ਗਿਆ।ਉਸੇ ਸਮੇਂ ਰਾਣੀ ਵੱਲ ਭੱਜ ੳੇੁੱਠੀ । ਉਹਨੇ ਰਾਣੀ ਨੂੰ ਕੋਠੇ ਤੇ ਜਾ ਲੱਭਿਆ ਤੇ ਜੱਫੀ ਪਾਂਉਦੇ ਕਿਹਾ, “ ਰਾਣੀ ਭੋਲੂ ਬੱਚ ਗਿਆ ਰੱਬ ਜੀ ਨੇ ਆਪਣੀ ਅਰਦਾਸ ਸੁਣ ਲਈ।”
-;;- ਭੁਪਿੰਦਰ ਸਿੰਘ ਮਾਨ

ਅਵਲ ਅਲਹ ਨੂਰ ਉਪਾਇਆ।

by admin November 11, 2020

“ਹੋਰ ਬਈ ਧਰਮਿਆਂ ਕੀ ਹਾਲ ਐ?”
ਖੇਤਾਂ ਵੱਲ੍ਹੋਂ ਆਉਂਦੇ ਹੋਏ ਕਾਂਤੇ ਨੇ ਡੰਗਰਾਂ ਵਾਲ਼ੇ ਵਾੜੇ ‘ਚ ਕੰਮ ਕਰਦੇ ਧਰਮੇ ਨੂੰ ਦੂਰੋਂ ਹੱਥ ਖੜ੍ਹਾ ਕਰਦੇ ਹੋਏ ਹਾਲ-ਚਾਲ ਪੁੱਛਿਆ ਤੇ ਉਹਦੇ ਕੋਲ਼ ਕੁੱਝ ਚਿਰ ਦੁੱਖ-ਸੁੱਖ ਫਰੋਲਣ ਲਈ ਰੁੱਕ ਗਿਆ।

“ਵਧੀਆ ਭਈ ਤੂੰ ਸਣਾ,ਨਬੇੜ ਆਇਐਂ ਖੇਤਾਂ ਦਾ” ਧਰਮੇ ਨੇ ਜੁਆਬ ਦਿੱਤਾ ਤੇ ਪੱਠਿਆਂ ਵਾਲ਼ੀ ਪੱਲੀ ਕੀਲੇ ਤੇ ਟੰਗ ਕੇ ਕਾਂਤੇ ਕੋਲ ਆ ਕੇ ਖੜ੍ਹ ਗਿਆ।

“ਖੇਤਾਂ ਦੇ ਕੰਮ ਦਾ ਤਾਂ ਬਾਈ ਸਾਹਾਂ ਨਾਲ਼ ਹੀ ਨਿਪਟਾਰਾ ਹੋਊਗਾ” ਕਾਂਤੇ ਥੋੜ੍ਹਾ ਹੱਸਦੇ ਹੋਏ ਦੁੱਖ ਦਾ ਪ੍ਰਗਟਾਵਾ ਕੀਤਾ।

ਅਸਲ ‘ਚ ਕਾਂਤਾ ਗਰੀਬ ਜੱਟ ਸਿੱਖ ਜਿੰਮੀਦਾਰ ਸੀ । ਜਿਸਦੀ ਉਮਰ ਕਰੀਬ ਚਾਲੀਆਂ ਸਾਲਾਂ ਦੀ ਸੀ । ਉਹ ਬਹੁਤਾ ਪੜ੍ਹਿਆ ਲਿਖਿਆ ਨਹੀਂ ਸੀ ਪਰ ਉਸ ਨੂੰ ਆਪਣੇ ਉੱਚੀ ਜਾਤੀ ਦਾ ਹੋਣ ਤੇ ਮਾਣ ਸੀ ।
ਇਸਦੇ ਉਲਟ ਧਰਮਾ ਹਰੀਜਨ ਬਰਾਦਰੀ ਵਿੱਚੋਂ ਸੀ ਜਿਸਨੂੰ ਸਾਡੇ ਸਮਾਜ ਵਿੱਚ ਨੀਵਾਂ ਦਰਜਾ ਹਾਸਲ ਹੈ। ਘਰੋਂ ਗਰੀਬ ਹੋਣ ਕਰਕੇ ਉਹ ਦਿਹਾੜੀ-ਜੋਤਾ ਕਰਕੇ ਆਪਣਾ ਚੱਲ੍ਹਾ ਬਲ਼ਦਾ ਰੱਖਦਾ ਸੀ। ਧਰਮਾ ਬਚਪਨ ਤੋਂ ਹੀ ਊਚ-ਨੀਚ ਦੇ ਗੇੜ ਵਿੱਚ ਐਸਾ ਗੇੜਿਆ ਗਿਆ ਕਿ ਜੇਕਰ ਉਸਦੇ ਸਾਹਮਣੇ ਕੋਈ ਵੀ ਉੱਚੀ ਨੀਵੀਂ ਜਾਤੀ ਦੀ ਗੱਲ ਕਰਦਾ ਤਾਂ ਉਸਦਾ ਖੂਨ ਉਬਾਲ਼ੇ ਮਾਰਨ ਲੱਗ ਜਾਂਦਾ।
ਅੰਨਪੜ੍ਹ ਹੋਣ ਕਰਕੇ ਉਸਨੂੰ ਤਰਕਾਂ ਦੀ ਘਾਟ ਮਹਿਸੂਸ ਹੁੰਦੀ ਜਿਸ ਕਰਕੇ ਉਹ ਕਿਸੇ ਨਾਲ਼ ਵੀ(ਖਾਸ ਕਰਕੇ ਉੱਚੀ ਜਾਤੀ ਦੇ ਲੋਕਾਂ ਨਾਲ਼) ਧਰਮ ਜਾਤ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਬਹਿਸ ਕਰਨ ਤੋਂ ਪਾਸਾ ਹੀ ਵੱਟਦਾ ਸੀ ।
ਪਰ ਉਸ ਦਿਨ ਅਜਿਹਾ ਨਾਂ ਹੋਇਆ। ਕਾਂਤਾ ਤੇ ਧਰਮਾ ਗੱਲਾਂ ਕਰਦੇ ਕਰਦੇ ਗੱਲ ਦੀ ਕੰਨੀ ਫੜ ਕੇ ਕਿਸੇ ਹੋਰ ਈ ਪਾਸੇ ਲੈ ਗਏ । ਉਦੋਂ ਕਾਂਤੇ ਨੇ ਧਰਮੇ ਦੇ ਨੀਵੀਂ ਜਾਤੀ ਦੇ ਹੋਣ ਤੇ ਕੋਈ ਟਿੱਪਣੀ ਕਰ ਦਿੱਤੀ ਜਿਸ ਉੱਪਰ ਧਰਮੇ ਨੇ ਬਹੁਤ ਗਰਮ ਲਹਿਜ਼ੇ ਵਿੱਚ ਆ ਕੇ ਉਸਨੂੰ ਕਿਹਾ “ਤੂੰ ਆਪਣੀ ਮੋਹਰ ਦਖਾ ਜਿਹੜੀ ਉੱਪਰੋਂ ਲਵਾ ਕੇ ਲਿਆਇਐਂ ਜਿਹੜੀ ਇਹ ਨਿਸ਼ਚਾ ਕਰੇ ਕਿ ਤੂੰ ਉੱਚ ਜਾਤੀ ਦਾ ਏਂ ਤੇ ਮੈਂ ਨੀਵਾਂ”।
ਧਰਮੇ ਦੀ ਇਸ ਗੱਲ ਦਾ ਕਾਂਤੇ ਕੋਲ਼ ਕੋਈ ਜੁਆਬ ਨਹੀਂ ਸੀ। ਉਸਨੇ ਧਰਮੇ ਕੋਲ਼ੋਂ ਕਿਨਾਰਾ ਕਰਨਾ ਹੀ ਚੰਗਾ ਸਮਝਿਆ।

ਧਰਮੇ ਨੇ ਭਾਵੇਂ ਹੀ ਕਾਂਤੇ ਨੂੰ ਅੱਜ ਦਲੀਲਬਾਜੀ’ਚ ਚਿੱਤ ਕਰਕੇ ਤੋਰਿਆ ਸੀ ਪਰ ਉਸਦੇ ਦਿਲ ਦਾ ਗੁਬਾਰ ਹਾਲੇ ਨਿੱਕਲ਼ਿਆ ਨਹੀਂ ਸੀ ਕਿ ਕਾਂਤਾ ਘਰ ਵੱਲ੍ਹ ਨੂੰ ਤੁਰ ਪਿਆ।

“ਸਭ ਤੋਂ ਵੱਧ ਸ਼ਹੀਦੀਆਂ ਸਾਡੀ ਬਰਾਦਰੀ ਦੇ ਲੋਕਾਂ ਦੀਆਂ ਨੇ,ਨਾਲ਼ੇ ਥੋਡੇ ਵਾਂਗ ਫਾਹੇ ਲੈ ਲੈ ਕੇ ਨੀਂ ਮਰਦੇ ਅਸੀਂ,ਥੋਡੇ ਜੱਟਾਂ ਕੋਲ਼ ਤਾਂ ਗੱਲਾਂ ਈ ਦੋ ਨੇਂ ਜਾਂ ਦਵਾਈ ਪੀ ਕੇ ਮਰਜੋ ਜਾਂ ਫਾਹਾ ਲੈਕੇ” ਤੁਰੇ ਜਾਂਦੇ ਕਾਂਤੇ ਨੂੰ ਧਰਮੇ ਨੇ ਬਹੁਤ ਉੱਚੀ ਅਵਾਜ਼ ਵਿੱਚ ਕਿਹਾ ਤੇ ਆਪਣੇ ਆਪ ਨੂੰ ਨੀਵਾਂ ਦੱਸ ਕੇ ਮਾਣ ਮਹਿਸੂਸ ਕਰਨ ਲੱਗਾ।।

ਧਰਮੇ ਦੀਆਂ ਗੱਲਾਂ ਕਾਂਤੇ ਦੇ ਮਨ ਉੱਪਰ ਬਿਜਲੀ ਵਾਂਗ ਆ ਡਿੱਗੀਆਂ ਜੀਹਨਾਂ ਦਾ ਉਸਦੇ ਮਨ ਉੱਤੇ ਡੂੰਘਾਂ ਅਸਰ ਹੋਇਆ। ਉਸਨੂੰ ਧਰਮੇ ਦੀਆਂ ਗੱਲਾਂ ਵਿੱਚ ਸੱਚਾਈ ਜਾਪਦੀ ਸੀ। ਉਹ ਸੋਚਣ ਲੱਗਾ ਕਿ “ਧਰਮੇ ਨੇ ਕਿਹਾ ਤਾਂ ਸੱਚ ਹੀ ਐ,ਇਹ ਸਭ ਢੋਂਗ ਨੇ ਊਚ ਨੀਚ ਕੁੱਝ ਨੀਂ ਹੁੰਦੀ, ਇਹ ਸਭ ਆਪਾਂ ਨੇ ਹੀ ਬਣਾਏ ਨੇ ਫੋਕਾ ਮਾਣ ਕਰਨ ਦਾ ਕੀ ਫਾਈਦਾ ਜਦ ਆਪਾਂ ਨੂੰ ਆਪਣੇ ਹਾਲਾਤਾਂ ਬਾਰੇ ਪਤਾ ਈ ਐ” ਇਹ ਸਭ ਸੋਚਦਾ ਸੋਚਦਾ ਉਹ ਘਰਨੂੰ ਪਰਤ ਰਿਹਾ ਸੀ ਤੇ ਆਪਣੇ ਵਤੀਰੇ ਤੇ ਸ਼ਰਮਿੰਦਾ ਹੋ ਰਿਹਾ ਸੀ।

ਧਰਮੇਂ ਦੇ ਉੱਚੇ ਬੋਲ ਜੋ ਉਸਨੇ ਕਾਂਤੇ ਨੂੰ ਕਹੇ ਗੁਰਦਿਆਲ ਨੇ ਸੁਣੇ ।
ਗੁਰਦਿਆਲ ਪੜ੍ਹਿਆ ਲਿਖਿਆ ੧੯ ਸਾਲਾਂ ਦਾ ਨੌਜਵਾਨ ਸੀ। ਉਹ ਆਪਣੇ ਆਪ ਨੂੰ ਨਾਂ ਤਾਂ ਕਿਸੇ ਧਰਮ ਨਾਲ਼ ਤੇ ਨਾਂ ਹੀ ਕਿਸੇ ਜਾਤੀ ਨਾਲ਼ ਜੋੜਦਾ ਸਗੋਂ ਇਹ ਸਭ ਗੱਲਾਂ ਕਰਨ ਵਾਲ਼ਿਆਂ ਨੂੰ ਮੂਰਖ ਦੱਸਦਾ ਸੀ।
“ ਕੀ ਗੱਲ ਹੋ ਗਈ ਚਾਚਾ,ਕਿਉਂ ਇੰਨੇ ਕੌੜੇ ਬੋਲ ਬੋਲੀ ਜਾਨੈਂ? ਬੁੱਧੀ ਤਾਂ ਨੀਂ ਫਿਰਗੀ ਤੇਰੀ?” ਗੁਰਦਿਆਲ ਨੇ ਕਸੀਸ ਵੱਟ ਕੇ ਧਰਮੇ ਨੂੰ ਪੁੱਛਿਆ।

“ਕੀ ਦੱਸਾਂ ਤੈਨੂੰ ਦਿਆਲਿਆ, ਆਹ ਜਾਤਾਂ ਦਾ ਰੌਲ਼ਾ ਈ ਨੀਂ ਮੁੱਕਦਾ। ਕਾਂਤੇ ਨੂੰ ਅੱਜ ਖਰੀਆਂ ਖਰੀਆਂ ਸੁਣਾਈਆਂ ਨੇ ਹੁਣ ਲੋਟ ਆ ਜੂ ਅੱਜ ਤੋਂ ਬਾਅਦ ਨੀਂ ਊਚਾ ਨੀਵਾਂ ਕਰਦਾ “ ਧਰਮੇ ਨੇ ਆਪਣੀਆਂ ਦਲੀਲਾਂ ਤੇ ਮਾਣ ਪ੍ਰਗਟਾਉਂਦਿਆਂ ਕਿਹਾ।

“ਚਾਚਾ ਜਾਤਾਂ ਦਾ ਰੌਲ਼ਾ ਉੱਚਿਆਂ ਨੇ ਘੱਟ ਤੇ ਤੇਰੇ ਵਰਗੇ ਮੰਦਬੁੱਧੀ ਲੋਕਾਂ ਨੇ ਵੱਧ ਪਾਇਆ ਵੈ” ਗੁਰਦਿਆਲ ਨੇ ਥੋੜ੍ਹਾ ਹੱਸ ਕੇ ਤੇ ਨਿਰਾਂਸ਼ਾ ਜ਼ਾਹਿਰ ਕਰਦਿਆਂ ਕਿਹਾ।
ਧਰਮੇ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਅੰਦਰੋ ਅੰਦਰੀ ਪੀ ਗਿਆ ਤੇ ਉਸਨੇ ਪੁੱਛਿਆ “ਉਹ ਕਿਉਂ ਦਿਆਲੇ?”।

“ਤੇਰੇ ਤਾਂ ਆਪਦੇ ਮਨ ਵਿੱਚ ਹੀ ਤੂੰ ਨੀਵਾਂ ਏ, ਜੇਕਰ ਤੂੰ ਜਾਤ ਪਾਤ ਤੋਂ ਦੁੱਖੀ ਹੁੰਦਾ ਤਾਂ ਕਾਂਤੇ ਤਾਏ ਨੂੰ ਆਏਂ ਨਾ ਕਹਿੰਦਾ ਵੀ ਸਾਡੀ ਬਰਾਦਰੀ ‘ਚ ਸ਼ਹੀਦੀਆਂ ਵੱਧ ਨੇ ਤੇ ਤੁਸੀਂ ਜੱਟ ਤਾਂ ਫਾਹੇ ਲੈ ਲੈ ਮਰੀ ਜਾਨੇ ਓਂ । ਤੂੰ ਤਾਂ ਆਪ ਹੀ ਆਪਣੇ ਆਪ ਨੂੰ ਕਾਂਤੇ ਤਾਏ ਹੁਰਾਂ ਤੋਂ ਅਲੱਗ ਦੱਸੀ ਜਾਨੈੰ ਪਰ ਜੇ ਉਹ ਤੈਨੂੰ ਅਲੱਗ ਕਹਿੰਦੈ ਤਾਂ ਤੈਨੂੰ ਗੱਸਾ ਲੱਗਦੈ। ਜਦ ਤੱਕ ਤੂੰ ਖੁਦ ਨੂੰ ਉਹਨਾਂ ਤੋਂ ਅਲੱਗ ਸਮਝਣਾ ਬੰਦ ਨਹੀਂ ਕਰਦਾ ਉਦੋਂ ਤੱਕ ਉਹ ਤੈਨੂੰ ਅਲੱਗ ਸਮਝਣਾ ਬੰਦ ਕਿਵੇ ਕਰਨਗੇ?
ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਦਲ ਆਪਣੀ ਸੋਚ ਨੂੰ ਬਦਲ ਫੇਰ ਕਿਤੇ ਜਾ ਕੇ ਕਿਸੇ ਦੂਸਰੇ ਦੀ ਸੋਚ ਨੂੰ ਬਦਲਣ ਬਾਰੇ ਸੋਚੀਂ “
ਇਹ ਕਹਿ ਕੇ ਗੁਰਦਿਆਲ ਜਿਹੜਾ ਗੂਰੂਘਰ ਜਾ ਰਿਹਾ ਸੀ ਉਸਨੇ ਆਪਣਾ ਰਾਹ ਮੁੜ ਫੜ ਲਿਆ ਤੇ ਗੁਰੂਘਰ ਵੱਲ੍ਹ ਨੂੰ ਤੁਰ ਪਿਆ।

ਧਰਮੇ ਦੇ ਦਿਲ ਤੇ ਦਿਮਾਗ ਵਿੱਚ ਦਿਆਲੇ ਦੀ ਇੱਕ-ਇੱਕ ਗੱਲ ਘਰ ਕਰ ਗਈ ਤੇ ਉਹ ਆਪਣੀਆਂ ਕਹੀਆਂ ਗੱਲਾਂ ਤੇ ਸ਼ਰਮਿੰਦਾ ਹੋਇਆ। ਉਹ ਕਾਂਤੇ ਦੇ ਘਰ ਗਿਆ ਉਦੋਂ ਕਾਂਤੇ ਦੀ ਬੇਟੀ ਤੇ ਉਸਦੀ ਘਰਦੀ ਕਾਂਤੇ ਦੇ ਨਾਲ਼ ਹੀ ਵਿਹੜੇ ‘ਚ ਬੈਠੀਆਂ ਸਨ । ਉਹਨਾਂ ਦੇ ਸਾਹਮਣੇ ਧਰਮੇ ਨੇ ਕਾਂਤੇ ਤੋਂ ਮਾਫੀ ਮੰਗੀ । ਕਾਂਤੇ ਨੂੰ ਵੀ ਆਪਣੇ ਵਰਤਾਓ ਉੱਤੇ ਉਸੇ ਵੇਲ਼ੇ ਤੋਂ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਉਸ ਨੇ ਵੀ ਧਰਮੇ ਤੋਂ ਮਾਫੀ ਮੰਗੀ ਤੇ ਦੋਹਾਂ ਨੇ ਜੱਫੀ ਪਾ ਕੇ ਪਿਆਰ ਤੇ ਸਾਂਝੀਵਾਲਤਾ ਦਾ ਪ੍ਰਗਟਾਵਾ ਕੀਤਾ।

“ ਅਵਲ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ।।
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।।”

ਗੁਰਬਾਣੀ ਦੀਆਂ ਇਹ ਤੁਕਾਂ ਉਚਾਰਦੇ ਹੋਏ ਦੋਵਾਂ ਨੇ ਗੁਰੂਘਰ ਵੱਲ੍ਹ ਰੁੱਖ ਕੀਤਾ ਤੇ ਆਪਣੀਆਂ ਭੁੱਲਾਂ ਦੀ ਖਿਮਾਂ ਬਖਸ਼ਾਉਣ ਲਈ ਮਹਾਰਾਜ ਦੇ ਚਰਨਾਂ ‘ਚ ਜਾ ਬੈਠੇ।।

ਦਮਨਪ੍ਰੀਤ ਸਿੰਘ

ਬੱਤੀ ਤੋਂ ਤੇਤੀ

by admin November 2, 2020

” ਅਾ ਜਾ ਨਾਜਰਾ , ਦੋ ਘੜੀ ਸਾਡੇ ਕੋਲ ਵੀ ਬੈਠ ਜਾ ” ਬਾਬੇ ਦਿਅਾਲੇ ਨੇ ਸੱਥ ਵਿਚ ਬੈਠ ਕੇ ਤਾਸ਼ ਖੇਡਦੇ ਨੇ ਮੈਂਨੂੰ ਕਿਹਾ| ਮੈਂ ਵੀ ਬਾਬੇ ਦੀ ਗੱਲ ਸੁਣ ਕੇ ਰੁਕ ਗਿਅਾ| ਚਾਚਾ ਪਾਲਾ ਬੋਲਿਅਾ “ਸੁਣਿਅਾ ਨਾਜਰਾ ਤੂੰ ਨਵਾਂ ਘਰ ਪਾ ਰਿਹਾ ਤੇ ਤੇਰੇ ਬੱਚੇ ਵੀ ਸਹਿਰ ਪੜਦੇ ਨੇ ਵੱਡੇ ਸਕੂਲੇ
ਜਿੱਥੇ ਕਹਿੰਦੇ ਲੱਖ ਰੁਪੲੇ ਫੀਸ ੲੇ ਕਿ ੲੇਹ ਗੱਲ ਸੱਚ ਵਾਂ| ਮੈਂ ਹਾਂ ਵਿਚ ਜਵਾਬ ਦਿੰਦੇ ਸਿਰ ਹਿਲਾ ਦਿੱਤਾ| ਬਾਬਾ ਦਿਅਾਲਾ ਬੋਲਿਅਾ ੳੁੲੇ ਤੈਨੂੰ ਕੋੲੀ ਖਜਾਨਾ ਲੱਭਾ ਤੇਰੇ ਬਾਪੂ ਤੋਂ ਤਾਂ ਸਾਰੀ ੳੁਮਰ ਦੋ ਕਿਲੇ ਦੀ ਭੋਂ ਚੋਂ ਦੋ ਕਮਰੇ ਮਸਾਂ ਜੁੜੇ ਸੀ ਤੂੰ ਤਾਂ ਖੇਤੀ ਦੇ ਸੰਦ ਵੀ ਰੱਖੇ ਨੇ ਹੋਰ ਵੀ ਖਰਚਾ ਵਧੀਅਾ ਕਰਦਾ ੲੇ ਕਿਤੇ ਕੰਜ਼ਰਾ ਅਾੜਤੀ ਤੋਂ ਤਾਂ ਚੁੱਕ ਕੇ ਲਾੲੀ ਜਾਂਦਾ ਤੇ ਫੇਰ ਦੇਣ ਦੇ ਵਾਰੀ ਫਹਾ ਲੈ ਲਵੇ ਕਿੳੁਂਕਿ ਖੇਤੀ ਨਾਲ ਤਾਂ ਬੱਤੀ ਤੋਂ ਤੇਤੀ ਨਹੀਂ ਹੁੰਦੇ | ੳੁਹਨਾਂ ਦੀ ਗੱਲ ਸੁਣ ਕੇ ਮੇਰਾ ਹਾਸਾ ਅਾ ਗਿਅਾ | ਮੈਂ ਕਿਹਾ, ” ਬਾਬਾ ਜੀ ਬੱਤੀ ਤੋਂ ਤੇਤੀ ਕਰਨੇ ਪੈਂਦੇ ਨੇ ਹੁੰਦੇ ਨਹੀਂ | ਮੈਂ ਬਾਕੀ ਕਿਸਾਨਾਂ ਵਾਂਗ ਖੇਤੀ ਨਹੀਂ ਕਰਦਾ ਮੈਂ ਤਾਂ ਸਬਜ਼ੀਅਾਂ ਦੀ ਖੇਤੀ ਕਰਦਾ ਰੋਜ਼ ਦੇ ਰੋਜ਼ ਪੈਸੇ ਕਮਾੳੁਂਦਾ | ਮੈਂ ਸਬਜ਼ੀਅਾਂ ਨੂੰ ਮੰਡੀ ਵਿਚ ਨਹੀਂ ਵੇਚਦਾ ਬਲਕਿ ਖੁਦ ਪਿੰਡਾਂ ਵਿਚ ਜਾ ਕੇ ਵੇਚਦਾ ਤਾਂ ਹੀ ਮੇਰੀ ਕਮਾੲੀ ਝੋਨੇ ਕਣਕ ਨਾਲੋਂ ਜਿਅਾਦਾ | ਤੁਹਾਡਾ ਸਾਰਾ ਟੱਬਰ ੲੇ. ਸੀ. ਬੈਠਦਾ ਤੇ ਕੰਮ ਕਾਮੇ ਕਰਦੇ ਨੇ ਅਤੇ ਸਾਡੇ ਟੱਬਰ ਦਿਨ ਰਾਤ ਅਾਪ ਕੰਮ ਕਰਦਾ ਤਾਂ ਕਿਤੇ ਜਾ ਕੇ ਬੱਤੀ ਤੋਂ ਤੇਤੀ ਹੁੰਦੇ ਅਾਂ ਬਾਬਾ ਜੀ | ਮੇਰੀ ਗੱਲ ਸੁਣ ਕੇ ਚਾਚਾ ਪਾਲਾ ਬੋਲਿਅਾ ,” ਸਹੀ ਅਾ ਨਾਜਰਾਂ ਜੱਟ ਨੂੰ ਜਮੀਨ ਤੇ ਨਾ ਹੀ ਖੇਤੀ ਮਾਰਦੀ ੲੇ ੳੁਸ ਨੂੰ ਤਾਂ ੳੁਸ ਦੀ ਝੂਠੀ ਸ਼ਾਨ ਮਾਰਦੀ ੲੇ| ਜੇ ਝੂਠੀ ਸ਼ਾਨ ਛੱਡ ਕੇ ਕੰਮ ਕਰੇ ਤਾਂ ਬੱਤੀ ਤੋਂ ਤੇਤੀ ਤਾਂ ਪੰਜਾਹ ਵੀ ਕਰ ਲਵੇ| ਚਾਚੇ ਦੀ ਗੱਲ ਸੁਣ ਕੇ ਸਾਰੇ ਹੱਸ ਪੲੇ ਤੇ ੳੁਸ ਦੀ ਹਾਂ ਚ ਹਾਂ ਮਿਲਾੳੁਣ ਲੱਗੇ |
ਸੁਖਦੀਪ ਕਰਹਾਲੀ

ਜਿੰਦਗੀ ਤੇ ਬਿਜਨਸ

by admin October 27, 2020

ਉਹ ਦੁਕਾਨਦਾਰ ਅਕਸਰ ਆਪਣੇ ਪੁੱਤ ਨੂੰ ਆਪਣੇ ਨਾਲ ਕੰਮ ਵਿੱਚ ਲਗਾ ਲੈਂਦਾ ਸੀ। ਕਈ ਵਾਰ ਗਾਹਕਾਂ ਨੇ ਆਉਣਾ ਤੇ ਦੁਕਾਨਦਾਰ ਦਾ ਟਾਈਮ ਲਗਾ ਦੇਣਾ ਤੇ ਫੇਰ ਚੀਜ ਕੋਈ ਵੀ ਪਸੰਦ ਨਾ ਕਰਨੀ। ਇਹ ਦੇਖ ਮੁੰਡੇ ਨੂੰ ਗੁੱਸਾ ਆ ਜਾਣਾ ਤੇ ਇੱਕ ਦਿਨ ਉਹ ਉਹਨਾ ਸਮਾਨ ਦੇਖ ਕੇ ਗਏ ਗਾਹਕਾਂ ਨੂੰ ਬੁਰਾ ਭਲਾ ਬੋਲਣ ਲੱਗ ਗਿਆ ਕਿ ਜੇ ਕੁਝ ਲੈਣਾ ਹੀ ਨਹੀਂ ਤਾਂ ਟਾਈਮ ਕਿਉਂ ਖਰਾਬ ਕਰਦੇ ਹਨ । ਉਸ ਦੁਕਾਨਦਾਰ ਨੇ ਉਸੇ ਵਕਤ ਆਪਣੇ ਪੁੱਤ ਨੂੰ ਪਿਆਰ ਨਾਲ ਟੋਕਿਆ ਤੇ ਪੁੱਛਿਆ , “ਪੁੱਤ ਉਹਨਾਂ ਨੇ ਮੇਰਾ ਟਾਈਮ ਲਿਆ , ਕੀ ਤੈਨੂੰ ਮੇਰੇ ਮੱਥੇ ਤੇ ਕੋਈ ਤਿਊੜੀ ਦਿਖ ਰਹੀ ਹੈ ?
” ਨਹੀਂ ” ਪੁੱਤ ਨੇ ਨੀਵੀ ਪਾਉਂਦੇ ਹੋਏ ਨੇ ਜਵਾਬ ਦਿੱਤਾ।
“ਪੁੱਤ ਇਹ ਗਾਹਕ ਹੀ ਆਪਣਾ ਰੱਬ ਹੈ , ਜੇ ਇਹ ਗਾਹਕ ਹਨ ਤਾਂ ਹੀ ਆਪਣੀ ਰੋਜ਼ੀ ਰੋਟੀ ਹੈ। ਨਾਲੇ ਜੇ ਉਹਨਾਂ ਨੇ ਮੇਰਾ ਟਾਈਮ ਲਿਆ ਹੈ ਤਾਂ ਉਸ ਬਦਲੇ ਮੈਨੂੰ ਬਹੁਤ ਕੁਝ ਸਿਖਾ ਕਿ ਵੀ ਗਏ ਨੇ। ”
“ਪੁੱਤ ਨੇ ਇੱਕ ਦਮ ਉੱਪਰ ਮੂੰਹ ਚੁੱਕਿਆ ਤੇ ਪੁੱਛਿਆ , ਡੈਡੀ ਜੀ ਉਹ ਕੀ ਸਿਖਾ ਕਿ ਗਏ ਨੇ ? ਮੈਨੂੰ ਤਾਂ ਕੁਝ ਪਤਾ ਨਹੀਂ ਲੱਗਾ ਮੈਂ ਵੀ ਇਥੇ ਹੀ ਸੀ। ”
ਦੁਕਾਨਦਾਰ ਨੇ ਆਪਣੇ ਬੇਟੇ ਨੂੰ ਜਵਾਬ ਦਿੱਤਾ , “ਉਹਨਾਂ ਮੈਨੂੰ ਸਿਖਾਇਆ ਹੈ ਕਿ ਸਦਾ ਆਪਣੀ ਚੀਜ ਨੂੰ ਸਭ ਤੋਂ ਵਧੀਆ ਮੰਨਣ ਦੀ ਜਿੱਦ ਨਾ ਕਰੋ ਤੇ ਸਿੱਖੋ ਕਿ ਤੁਹਾਡੀ ਚੀਜ ਵਿੱਚ ਹੋਰ ਵੀ ਬਹਿਤਰੀ ਦੀ ਗੁੰਜਾਇਸ਼ ਹੈ , ਜੇ ਅਸੀਂ ਇਹ ਗੁੰਜਾਇਸ਼ ਪੂਰੀ ਕਰ ਦਿੱਤੀ ਤਾਂ ਸਾਡਾ ਸਮਾਨ ਸਭ ਤੋਂ ਵੱਧ ਵਿਖੇਗਾ। ਇਸੇ ਤਰ੍ਹਾਂ ਸਾਨੂੰ ਜਿੰਦਗੀ ਵਿੱਚ ਵੀ ਸਦਾ ਆਪਣੇ ਆਪ ਵਿੱਚ ਬਹਿਤਰੀ ਕਰਨੀ ਚਾਹੀਦੀ ਹੈ ਤੇ ਕਮੀ ਦੱਸਣ ਵਾਲੇ ਦਾ ਧੰਨਵਾਦ ਕਰਨਾ ਚਾਹੀਦਾ ਹੈ। ਫੇਰ ਦੇਖਣਾ ਜਿੰਦਗੀ ਕਿਵੇਂ ਸੋਹਣੀ ਹੁੰਦੀ ਹੈ। ”
ਉਸ ਲੜਕੇ ਨੇ ਆਪਣੇ ਪਿਤਾ ਦੀਆਂ ਗੱਲਾਂ ਨੂੰ ਆਪਣੀ ਜਿੰਦਗੀ ਵਿੱਚ ਧਾਰ ਲਿਆ ਤੇ ਅੱਜ 30 ਸਾਲ ਬਾਅਦ ਉਹ ਆਪਣੇ ਮੌਲ ਜੋ ਦੇਸ਼ ਦਾ ਸਭ ਤੋਂ ਮਹਿੰਗਾ ਤੇ ਸਭ ਤੋਂ ਵੱਡਾ ਮੌਲ ਸੀ ਦੇ ਆਫਿਸ ਵਿੱਚ ਆਪਣੇ ਪਿਤਾ ਸੀ ਤਸਵੀਰ ਵੱਲ ਦੇਖਦਾ ਹੋਇਆ ਆਪਣੇ ਪੁੱਤਰ ਨੂੰ ਸਮਝਾ ਰਿਹਾ ਸੀ ਕਿ ” ਜਿੰਦਗੀ ਚ ਉਹਨਾਂ ਲੋਕਾਂ ਨੂੰ ਸਦਾ ਸਨਮਾਨ ਦੇਵੋ ਜਿੰਨਾ ਕਰਕੇ ਤੁਸੀਂ ਹੋ। ਜਿੰਦਗੀ ਵਿੱਚ ਕਿਸੇ ਵੀ ਅਹੁਦੇ ਤੇ ਪਹੁੰਚ ਜਾਵੋ ਪਰ , ਜਿੰਨਾ ਕਰਕੇ ਉਥੇ ਪਹੁੰਚੇ ਹੋ ਉਹਨਾਂ ਨੂੰ ਕਦੇ ਨਾ ਭੁੱਲੋ। ਅਸੀਂ ਦੁਕਾਨ ਤੋਂ ਮੌਲ ਤੱਕ ਆਪਣੇ ਗਾਹਕਾਂ ਕਰਕੇ ਪਹੁੰਚੇ ਹਾਂ ਇਸ ਲਈ ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ, ਪਰ ਇਹ ਅਸੂਲ ਜਿੰਦਗੀ ਤੇ ਬਿਜਨਸ (ਵਪਾਰ ) ਦੋਵਾਂ ਵਿੱਚ ਲਾਗੂ ਹੁੰਦਾ ਹੈ।

ਜਗਮੀਤ ਸਿੰਘ ਹਠੂਰ

ਔਕਾਤ

by admin October 17, 2020

ਅੱਜ ਬੱਸ ਵਿੱਚ ਚੜਿਆ ਤਾਂ ਸ਼ਹਿਰ ਤੋਂ ਪਿੰਡ ਦਾ ਸਫਰ ਭਾਵੇਂ ਇਕ ਘੰਟੇ ਦਾ ਸੀ..ਪਰ ਜੋ ਅੱਜ ਆਪਣੇ ਨਾਲ ਲੈ ਕੇ ਜਾ ਰਿਹਾ ਸੀ ਉਸਨੂੰ ਸੋਲ੍ਹਾਂ ਵਰ੍ਹੇ ਛੇ ਮਹੀਨੇ ਲੱਗ ਗਏ। ਕੰਡਕਟਰ ਤੋਂ ਆਪਣੀ ਟਿਕਟ ਲੈ ਕੇ ਦੋ ਵਾਲੀ ਸੀਟ ‘ਤੇ ਇਕੱਲਾ ਹੀ ਜਾ ਬੈਠਿਆ ਅਤੇ ਨਾਲ ਵਾਲੀ ਸੀਟ ‘ਤੇ ਤੋਹਫਿਆਂ ਭਰਿਆ ਲਿਫਾਫਾ ਰੱਖ ਦਿੱਤਾ। ਖਿੜਕੀ ਰਾਹੀਂ ਜਦੋਂ ਬਾਹਰ ਵੱਲ ਤੱਕਿਆ ਤਾਂ ਇਉਂ ਜਾਪਿਆ ਜਿਸ ਤਰ੍ਹਾਂ ਕੁਦਰਤ ਵੀ ਮੇਰੇ ਨਾਲ ਗੱਲਾਂ ਕਰ ਰਹੀ ਹੋਵੇ ..ਖੁਸ਼ੀ ਹੀ ਇੰਨੀ ਸੀ। ਅੱਜ ਮੌਸਮ ਦਾ ਮਿਜਾਜ਼ ਵੀ ਮੇਰੇ ਮਨ ਵਰਗਾ ਹੀ ਸੀ ..ਹਲਕੀਆਂ ਹਲਕੀਆਂ ਮੀਂਹ ਦੀਆਂ ਬੂੰਦਾਂ ਜਦੋਂ ਮੇਰੇ ਮੂੰਹ’ਤੇ ਆਣ ਡਿੱਗੀਆਂ ..ਅਤੇ ਜਦੋਂ ਮੈਂ ਉਨ੍ਹਾਂ ਬੂੰਦਾਂ ਨੂੰ ਆਪਣੇ ਹੱਥਾਂ ਉਤੇ ਲਿਆ ..ਤਾਂ ਇਉਂ ਮਹਿਸੂਸ ਹੋਇਆ ਕਿ ਇੰਨੇ ਸਾਲਾਂ ਬਾਅਦ ਅੱਜ ਮੇਰੇ ਹੰਝੂ ਪੂੰਝੇ ਗਏ ਹੋਣ। ਛੋਟਿਆਂ ਹੁੰਦਿਆਂ ਬਸ ਮਾਂ ਨੂੰ ਹੀ ਰੱਬ ਮੰਨਿਆ ਸੀ…ਬਾਪੂ ਤਾਂ ਜਦੋਂ ਮੈਂ ਤਿੰਨ ਸਾਲਾਂ ਦਾ ਸਾਂ ਉਦੋਂ ਹੀ ਰੱਬ ਕੋਲ ਕੱਟੀ ਕਰਕੇ ਤੁਰ ਗਿਆ ..ਸ਼ਾਇਦ ਮੈਨੂੰ ਪਿਆਰ ਹੀ ਨਹੀਂ ਕਰਦਾ ਸੀ ..ਅਕਸਰ ਛੋਟਿਆਂ ਹੁੰਦਿਆਂ ਇਹੀ ਗੱਲਾਂ ਕਰ ਮੈਂ ਮਾਂ ਨਾਲ ਲੜ ਪੈਣਾ। ਪਰ ਮਾਂ ਵੀ ਤਾਂ ਮਾਂ ਸੀ ਝੱਟ ਮੈਨੂੰ ਆਪਣੀ ਬੁੱਕਲ ਵਿੱਚ ਲੈ ਕੇ ਮਨਾਂ ਲੈਂਦੀ .. ਉਹ ਜੋ ਕਹਿੰਦੀ ਮੇਰੇ ਲਈ ਸੱਚ ਹੁੰਦਾ ਅਤੇ ਬਾਕੀ ਸਭ ਕੁਝ ਝੂਠ। ਮੈਂ ਅਤੇ ਮਾਂ ਅਸੀਂ ਇਕ ਦੂਜੇ ਦੀ ਦੁਨੀਆਂ ਬਣ ਗਏ…ਮਾਂ ਲੋਕਾਂ ਦੇ ਘਰ ਨਿੱਕੇ ਮੋਟੇ ਕੰਮ ਕਰਕੇ.. ਪੈਸੇ ਕਮਾਉਂਦੀ ਅਤੇ ਆਪਣਾ ਅਤੇ ਮੇਰਾ ਢਿੱਡ ਭਰਦੀ। ਮੈਨੂੰ ਤਾਂ ਬਿਲਕੁਲ ਨਹੀਂ ਪਤਾ ਸੀ..ਕਿ ਰੋਟੀ ਤਿੰਨ ਟਾਈਮ ਖਾਂਦੇ ਨੇ ਸਾਰੇ ..ਕਿਉਂਕਿ ਸਾਡੇ ਘਰ ਤਾਂ ਦੋ ਵਕਤ ਦੀ ਰੋਟੀ ਇੰਤਜ਼ਾਮ ਮਸਾਂ ਹੁੰਦਾ ਸੀ। ਕਦੇ ਕਦੇ ਤਾਂ ਦੁਪਹਿਰ ਨੂੰ ਭੁੱਖ ਲੱਗ ਜਾਣੀ ..ਪਰ ਮਾਂ ਨੂੰ ਕਦੇ ਨਾ ਦੱਸਣਾ..ਅਤੇ ਜੇ ਕਦੇ ਰਾਤ ਨੂੰ ਜਿਆਦਾ ਭੁੱਖ ਲੱਗ ਜਾਂਦੀ ਤਾਂ ਮਾਂ ਨੇ ਆਪਣੀ ਥਾਲੀ ਮੇਰੇ ਅੱਗੇ ਇਹ ਆਖਦੇ ਹੋਏ ਕਰ ਦੇਣੀ ਕਿ ਅੱਜ ਮੇਰਾ ਢਿੱਡ ਭਰ ਗਿਆ …ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਪਾਣੀ ਨਾਲ ਭਰੇ ਹੋਏ ਢਿੱਡ ਦੀ ਗੱਲ ਕਰ ਰਹੀ ਹੈ। ਮੈਂ ਵੀ ਸੱਚ ਮੰਨ ਲੈਂਦਾ ..ਸ਼ਾਇਦ ਨਾਸਮਝੀ ਸੀ ਉਸ ਸਮੇਂ ਬਚਪਨ ਦੀ। ਫਿਰ ਪਿੰਡ ਵਾਲੇ ਸਕੂਲ ਵਿਚ ਦਾਖਲਾ ਮਿਲਿਆ ਤਾਂ ਜਿਆਦਾ ਤਾਂ ਮੈਂ ਉਥੇ ਆਪਣੀ ਭੁੱਖ ਕਰਕੇ ਹੀ ਜਾਣਾ..ਦੁਪਹਿਰ ਦਾ ਖਾਣਾ ਮੁਫਤ ਹੀ ਮਿਲ ਜਾਣਾ..ਅਤੇ ਥੋੜ੍ਹਾ ਜਿਹਾ ਪੜ੍ਹ ਵੀ ਆਉਣਾ। ਜਿੰਦਗੀ ਨੇ ਤਾਂ ਉਸ ਦਿਨ ਅਸਲੀ ਮੋੜ ਲਿਆ ..ਜਦੋਂ ਪਿੰਡ ਵਾਲੇ ਬੱਚਿਆਂ ਨੂੰ ਵੇਖ ਕੇ ਉਹਨਾਂ ਨਾਲ ਖੇਡਣ ਦੀ ਜਿੱਦ ਜਾਹਿਰ ਕੀਤੀ ..ਸਾਡੇ ਨਾਲ ਦੇ ਗੁਆਂਢੀਆਂ ਦੇ ਮੁੰਡੇ ਜੈਲੇ ਨੇ ਸਾਰਿਆਂ ਸਾਹਮਣੇ ਆਖਿਆ,” ਕਿ ਤੇਰੀ ‘ਔਕਾਤ’ ਕਿਥੇ ਹੈ ਸਾਡੇ ਨਾਲ ਖੇਡਣ ਦੀ”। ਇਹ ਸੁਣਦੇ ਸਾਰ ਹੀ ਸਾਰੇ ਬੱਚੇ ਹੱਸ ਪਏ ਅਤੇ ਮੇਰੇ ਵਰਗੇ ਨੂੰ ਤਾਂ ਉਸ ਸ਼ਬਦ ਦਾ ਮਤਲਬ ਹੀ ਨਹੀਂ ਪਤਾ ਸੀ..। ਮੈਂ ਬਸ ਰੋਂਦਾ ਹੋਇਆ ਆਪਣੇ ਘਰ ਵੱਲ ਨੂੰ ਦੌੜਨ ਲੱਗ ਪਿਆ। ਘਰ ਪਹੁੰਚਿਆ ਤਾਂ ਮਾਂ ਨੂੰ ਸੀਨੇ ਨਾਲ ਲਾ ਕੇ ਪੁੱਛਿਆ ਕਿ,” ‘ਔਕਾਤ’ ਕੀ ਹੁੰਦੀ ਹੈ ..ਸਾਡੇ ਕੋਲ ਹੈ ਨਹੀਂ ..ਕਿਥੋਂ ਮਿਲਦੀ ਹੈ …ਇਹ ਵੀ ਰੋਟੀ ਵਾਂਗੂ ਮਹਿੰਗੀ ਹੁੰਦੀ ਹੈ?” ਜਦੋਂ ਸਾਰੀ ਗੱਲ ਮਾਂ ਨੂੰ ਦੱਸੀ ਤਾਂ ਮਾਂ ਨੇ ਮੈਨੂੰ ਫਿਰ ਉਹੀ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਲੈ ਲਿਆ ਅਤੇ ਮੈਂ ਵੀ ਇਕ ਸਮੇਂ ਲਈ ਸਭ ਕੁਝ ਭੁੱਲ ਗਿਆ । ਪਰ ਰਾਤ ਨੂੰ ਸੁਪਨੇ ਵਿੱਚ ਉਹੀ ਗੁਆਂਢੀਆਂ ਦੇ ਮੁੰਡੇ ਦੀਆਂ ਗੱਲਾਂ ਮੇਰੇ ਕੰਨਾਂ ਵਿੱਚ ਗੂੰਜਦੀਆਂ ਰਹੀਆਂ। ਸਵੇਰੇ ਜਾ ਕੇ ਇਕ ਅਧਿਆਪਕ ਤੋਂ ਇਸਦਾ ਅਰਥ ਪੁੱਛਿਆ ਤਾਂ ਮੈ ਬਹੁਤ ਦੁਖੀ ਹੋਇਆ ਤੇ ਜਦੋ ਆਪਣੇ ਆਪ ਨੂੰ ਬਦਕਿਸਮਤ ਸਮਝਣ ਲੱਗ ਪਿਆ .. ਤਾਂ ਉਹਨਾਂ ਦੱਸਿਆ ਕਿ ਪੁੱਤਰ ਇਹ ਮਿਹਨਤ ਨਾਲ ਕਮਾਈ ਜਾ ਸਕਦੀ ਹੈ।ਉਸ ਦਿਨ ਤੋਂ ਬਾਅਦ ਮੇਰੇ ਸਕੂਲ ਜਾਣ ਦਾ ਕਾਰਨ ਮੇਰੇ ਪੇਟ ਦੀ ਭੁੱਖ ਨਾਲੋਂ ..ਮੇਰੀ ਵਿਦਿਆ ਦੀ ਭੁੱਖ ਸੀ। ਪੜ੍ਹਦਿਆਂ ਪੜ੍ਹਦਿਆਂ ਮੇਰੇ ਜਿੰਦਗੀ ਦੇ ਸਾਰੇ ਰਸਤੇ ਖੁੱਲਦੇ ਗਏ ਅਤੇ ਉਚੇਰੀ ਵਿੱਦਿਆ ਲਈ ਸ਼ਹਿਰ ਪਹੁੰਚ ਗਿਆ। ਅੱਜ ਜਦੋਂ ਸਰਕਾਰੀ ਅਹੁਦੇ ਉਪਰ ਬੈਠਦਿਆਂ .. ਰਾਹ ਜਾਂਦੇ ਲੋਕ ਸਲਾਮ ਕਰਦੇ ਨੇ ਤਾਂ ਔਕਾਤ ਦਾ ਤਾਂ ਪਤਾ ਨਹੀਂ ਪਰ ਉਹ ਜਿੰਦਗੀ ਜਿਉਣ ਦਾ ਮੌਕਾ ਮਿਲਿਆ ਜਿਸਨੂੰ ਮੈਂ ਇਕ ਸੁਪਨਾ ਹੀ ਸਮਝਦਾ ਸੀ। ਆਪਣੇ ਆਪ ਨਾਲ ਗੱਲਾਂ ਕਰਦਿਆਂ ਮੇਰਾ ਪਿੰਡ ਕਦੋਂ ਆ ਗਿਆ ..ਮੈਨੂੰ ਹੀ ਨਾ ਪਤਾ ਲੱਗਾ। ਆਪਣਾ ਲਿਫਾਫਾ ਚੁੱਕ ਕੇ ਮੈਂ ਬੱਸ ਤੋਂ ਉਤਰ ਗਿਆ। ਪਿੰਡ ਵਿੱਚ ਪੈਰ ਰੱਖਦੇ ਹੋਏ ਹੀ ..ਪਹਿਲਾਂ ਮੈਂ ਮਿੱਟੀ ਨੂੰ ਚੁੰਮਿਆ । ਸਾਹਮਣੇ ਬੈਠੇ ਮੈਂ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ..ਤਾਂ ਸਾਰੇ ਮੈਨੂੰ ਹੈਰਾਨੀ ਨਾਲ ਤੱਕ ਰਹੇ ਸੀ..ਕਿ ਮੈਂ ਕੋਣ ਹਾਂ?? ਸਾਡੇ ਪਿੰਡ ਵਿੱਚ ਇਕ ਬੰਦਾ ਸੀ ਬਹਾਦਰ ਸਿੰਘ ..ਮੈਂ ਉਹਨਾਂ ਨੂੰ ਪਿਆਰ ਨਾਲ ਤਾਇਆ ਆਖਣਾ..ਉਹ ਬੇਸਣ ਦੇ ਲੱਡੂ ਬਹੁਤ ਸਵਾਦ ਬਣਾਇਆ ਕਰਦੇ ਸੀ ਉਹਨਾਂ ਨੇ ਸਾਰਿਆਂ ਨੂੰ ਆਖਣਾ ਕਿ ਇਕ ਇਕ ਹੀ ਲੱਡੂ ਮਿਲਣੇ ਨੇ..ਪਰ ਮੈਂ ਹਰ ਵਾਰ ਆਖ ਦੇਣਾ ਕਿ ਮੈਂ ਤਾਂ ਦੋ ਲਵਾਂਗਾ..ਤਾਂ ਉਹ ਹੱਸ ਪੈਂਦੇ ।ਅੱਜ ਇੰਨੇ ਸਾਲਾਂ ਬਾਅਦ ਜਦੋਂ ਮੇਰੇ ਮੂੰਹ ਤੋਂ ਇਹ ਲਫਜ਼ ਸੁਣੇ ਤਾਂ ਉਹਨਾਂ ਘੁੱਟ ਕੇ ਸੀਨੇ ਨਾਲ ਲਾ ਲਿਆ ਅਤੇ ਆਖਦੇ ਸ਼ਿੰਦੇ ਤੂੰ ਕਿੰਨਾ ਵੱਡਾ ਹੋ ਗਿਆ ਏ। ਸਾਰਿਆਂ ਨਾਲ ਗੱਲਾਂ ਕਰਦਿਆਂ ਕਿੰਨਾ ਹੀ ਸਮਾਂ ਬੀਤ ਗਿਆ । ਹੁਣ ਮੈਂ ਜੈਲੇ ਦੇ ਘਰ ਵੱਲ ਨੂੰ ਤੁਰ ਪਿਆ।ਬੂਹਾ ਖੜਕਾਇਆ ਤਾਂ ਜੈਲਾ ਵਿਹੜੇ ਵਿਚ ਹੀ ਸੀ ਅਤੇ ਨਾਲ ਹੀ ਚਾਚੀ ਬੈਠੀ ਹੋਈ ਸੀ। ਮੈਨੂੰ ਵੇਖ ਕੇ ਉਹ ਪਹਿਚਾਣ ਨਹੀਂ ਪਾਇਆ ..ਤਾਂ ਮੈਂ ਉਸਨੂੰ ਆਖਿਆ ਕਿ,” ਵੀਰੇ ਅੱਜ ਔਕਾਤ ਕਮਾ ਕੇ ਆਇਆ ਸ਼ਿੰਦਾ।” ਉਸ ਨੇ ਵੀ ਘੁੱਟ ਕੇ ਸੀਨੇ ਨਾਲ ਲਾ ਲਿਆ ਅਤੇ ਆਖਿਆ ਮਾਫ ਕਰੀ ਸ਼ਿੰਦੇ ਉਸ ਸਮੇਂ ਮੈਂ ਬੇਸਮਝ ਸੀ…ਮੇਰੇ ਉਹਨਾਂ ਕਹੇ ਬੋਲਾਂ ਨੂੰ ਅਕਸਰ ਯਾਦ ਕਰ ਮੈਂ ਆਪ ਹੀ ਦੁਖੀ ਹੋ ਜਾਂਦਾ ਹਾਂ।ਇਹ ਸੁਣ ਮੈਂ ਮੁਸਕਰਾ ਪਿਆ ਅਤੇ ਆਖਿਆ ਕਿ ਮੈਂ ਤਾਂ ਧੰਨਵਾਦ ਕਰਦਾ ਹਾਂ ਤੇਰਾ ਕਿ ਤੂੰ ਮੈਨੂੰ ਮੇਰੀ ਜਿੰਦਗੀ ਦਾ ਅਸਲੀ ਅਰਥ ਸਮਝਾ ਦਿੱਤਾ.. ਮੈਨੂੰ ਜਿਉਣ ਦਾ ਅਸਲੀ ਮਕਸਦ ਮਿਲ ਗਿਆ। ਇਹ ਤੋਹਫੇ ਮੈਂ ਤੇਰੇ ਲਈ ਲੈ ਕੇ ਆਇਆ। ਦੂਰੋਂ ਵੇਖਦੀ ਚਾਚੀ ਦੀਆਂ ਸਾਨੂੰ ਦੋਹਾਂ ਨੂੰ ਗਲਵਕੜੀ ਪਾਉਂਦੇ ਵੇਖਕੇ ਅੱਖਾਂ ਨਮ ਹੋ ਗਈਆਂ ਅਤੇ ਮੇਰੇ ਕੋਲ ਆ ਕੇ ਕੰਨ ਮਰੋੜ ਕੇ ਪੁੱਛਦੇ ਕਿ ਤੂੰ ਮਾਂ ਨੂੰ ਵੀ ਨਾਲ ਲੈ ਕੇ ਆਉਂਦਾ ..ਫਿਰ ਮੈਂ ਅਗਲੀ ਵਾਰ ਦਾ ਵਾਅਦਾ ਕਰ ਆਪਣਾ ਕੰਨ ਛੁਡਵਾਇਆ ਅਤੇ ਇਉਂ ਜਾਪਿਆ ਕਿ ਅੱਜ ਜਿਵੇਂ ਕੋਈ ਸਿਰ ਉੱਤੇ ਚੜਿਆ ਹੋਇਆ ਭਾਰ ਲੈ ਗਿਆ ਹੋਵੇ ।

ਜਿੰਦਗੀ ਦੇ ਕੁਝ ਮੋੜ ਬਹੁਤ ਅਹਿਮ ਹੁੰਦੇ ਨੇ ਅਤੇ ਸਾਨੂੰ ਸਾਡੀ ਮੰਜ਼ਿਲ ਵੱਲ ਪ੍ਰੇਰਿਤ ਕਰਦੇ ਹਨ ਹੁਣ ਇਹ ਸਾਡੇ ਉਪਰ ਨਿਰਭਰ ਕਰਦਾ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ.. ਜਿੰਦਗੀ ਵਿੱਚ ਆਈਆਂ ਉਹਨਾਂ ਔਕੜਾਂ ਸਾਹਮਣੇ ਝੁਕ ਜਾਣਾ ਚਾਹੁੰਦੇ ਹਾਂ ਜਾਂ ਫਿਰ ਉਹਨਾਂ ਨਾਲ ਲੜਦੇ ਹੋਏ ਜਿੰਦਗੀ ਨੂੰ ਜਿੱਤਣਾ ।
~ਗੁਰਦੀਪ ਕੌਰ

  • 1
  • 2
  • 3

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close