ਇਕੱਲਤਾ ਤੋਂ ਬਾਹਰ ਆਈਏ !

by Sandeep Kaur
  1. ਯਾਦ ਰੱਖੀਏ: ਇਕੱਲਤਾ ਸਦਾ ਨਹੀਂ ਰਹਿਣੀ

ਮਨ ਵਿੱਚ ਦ੍ਰਿੜ ਵਿਸ਼ਵਾਸ ਰੱਖੀਏ ਕਿ ਮੇਰੀ ਇਹ ਇਕੱਲਤਾ ਸਦਾ ਨਹੀਂ ਰਹਿਣੀ। ਮੈਂ ਇੱਕ ਦਿਨ ਇਸ ਵਿੱਚੋਂ ਬਾਹਰ ਆਉਣਾ ਹੀ ਆਉਣਾ ਹੈ। 

  1. ਪਰਿਵਾਰ- ਦੋਸਤਾਂ ਨਾਲ ਮਿਲਣਾ 

ਪਰਿਵਾਰਕ ਮੈਬਰਾਂ ਜਾਂ ਚੰਗੇ ਦੋਸਤਾਂ ਨਾਲ ਮੇਲ ਜੋਲ ਵਧਾਈਏ। ਹਿੰਮਤ ਕਰਕੇ ਉਹਨਾਂ ਨੂੰ ਮਿਲੀਏ। ਗੱਲ ਕਰੀਏ, ਮਨ ਹਲਕਾ ਕਰੀਏ। 

  1. ਫੇਸਬੁੱਕ/ ਵਟਸਐਪ, ਸੋਸ਼ਲ ਮੀਡੀਆ ਦੀ ਵਾਧੂ ਵਰਤੋਂ ਤੋਂ ਬਚੀਏ। 

ਇਹ ਤਕਨੀਕਾਂ ਸਾਡੀ ਇਕੱਲਤਾ ਨੂੰ ਘਟਾਉਦੀਆਂ ਘੱਟ ਅਤੇ ਵਧਾਉਦੀਆਂ ਵੱਧ ਹਨ। ਦਿਨ ਵਿੱਚ ਕੇਵਲ ਇੱਕ ਜਾਂਦੋ ਵਾਰੀ ਹੀ ਵਰਤੀਏ। 

  1. ਆਪਣਾ ਧਿਆਨ ਬਦਲੀਏ 

ਹਰ ਵੇਲੇ ਆਪਣੀ ਇਕੱਲਤਾ, ਉਦਾਸੀ, ਦੁੱਖਾਂ ਬਾਰੇ ਹੀ ਨਾ ਸੋਚਦੇ ਰਹੀਏ- ਸਗੋਂ ਆਪਣਾ ਧਿਆਨ ਬਦਲੀਏ। ਉਸਾਰੂ ਕੰਮਾਂ ਵੱਲ ਸੋਚਣ ਨਾਲ ਉਤਸ਼ਾਹ ਮਿਲਦਾ ਹੈ। ਹਰ ਰੋਜ਼ ਕੋਈ 5 ਗੱਲਾਂ ਲਭੀਏ ਜੋ ਸਾਨੂੰ ਖੁਸ਼ੀ ਦਿੰਦੀਆਂ ਹਨ। ਉਹਨਾਂ ਨੂੰ ਲਿਖੀਏ। 

  1. ਅਜਿਹਾ ਕੁਝ ਵਧੀਆ ਕਰੀਏ ਜੋ ਕਦੇ ਨਹੀਂ ਕੀਤਾ

 ਚੰਗੇ-ਚੰਗੇ ਉਹ ਕੰਮ ਲੱਭੀਏ ਜੋ ਤੁਸੀਂ ਨਹੀਂ ਕੀਤੇ। ਜੋ ਕਰਨ ਤੋਂ ਤੁਹਾਨੂੰ ਘਬਰਾਹਟ ਹੁੰਦੀ ਹੈ। ਜਦੋਂ ਅਜਿਹਾ ਕੰਮ ਤੁਸੀਂ ਸਫਲਤਾ ਨਾਲ ਕਰ ਲਵੋਗੇ। ਤਾਂ ਆਤਮ ਵਿਸ਼ਵਾਸ ਵਿੱਚ ਵਾਧਾ ਹੋਵੇਗਾ।

 

You may also like