• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




punjabi kahaniyan

ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ

by Sandeep Kaur October 28, 2021

ਕਿਸੇ ਸਾਧੁ ਦੀ ਦਇਆ ਨਾਲ ਇਕ ਜ਼ਿਮੀਂਦਾਰ ਨੂੰ ਇਕ ਕੁੱਕੜੀ  ਮਿਲੀ ਜਿਹੜੀ ਕਿ ਹਰ ਰੋਜ਼ ਸੋਨੇ ਦਾ ਇਕ ਆਂਡਾ ਦਿੰਦੀ ਸੀ। ਜ਼ਿਮੀਂਦਾਰ ਉਸ ਆਂਡੇ ਨੂੰ ਬਾਜ਼ਾਰ ਜਾ ਕੇ ਵੇਚ ਦਿੰਦਾ ਸੀ। ਇਸ ਤਰ੍ਹਾਂ ਉਹ ਹੌਲੀ-ਹੌਲੀ ਅਮੀਰ ਤੇ ਖੁਸ਼ਹਾਲ ਹੋਣ ਲੱਗ ਪਿਆ। ਜ਼ਿਮੀਂਦਾਰ ਸਾਧੂ ਸੰਤਾਂ ਦਾ ਬੜਾ ਸ਼ਰਧਾਲੂ ਸੀ। ਉਹ ਭਗਵਾਨ ਨੂੰ ਬੜਾ ਮੰਨਦਾ ਸੀ ਪਰ ਉਹ ਲਾਲਚੀ ਵੀ ਘੱਟ ਨਹੀਂ ਸੀ। ਉਹ ਜਲਦੀ-ਜਲਦੀ ਅਮੀਰ ਹੋਣਾ ਚਾਹੁੰਦਾ ਸੀ। ਉਹ ਹਰ ਦਿਨ ਸੋਚਦਾ ਕਿ ਕੁੱਕੜੀ  ਸੋਨੇ ਦਾ ਇਕੋ ਆਂਡਾ ਕਿਉਂ ਦਿੰਦੀ ਹੈ। ਇਕ ਤੋਂ ਜ਼ਿਆਦਾ ਕਿਉਂ ਨਹੀਂ ਦਿੰਦੀ। ਇਕ ਦਿਨ ਉਸਦੇ ਮਨ ਵਿਚ ਇਕ ਵਿਚਾਰ ਆਇਆ ਕਿ ਕਿਉਂ ਨਾ ਕੁੱਕੜੀ  ਨੂੰ ਮਾਰ ਕੇ ਉਸ ਦੇ ਢਿੱਡ ਵਿਚੋਂ ਸਾਰੇ ਆਂਡੇ ਇਕੋ ਵਾਰ ਹੀ ਕੱਢ ਲਵਾਂ। ਇਸ ਨਾਲ ਮੈਂ ਬਹੁਤ ਜਲਦੀ ਅਮੀਰ ਤੇ ਖੁਸ਼ਹਾਲ ਵੀ ਹੋ ਜਾਵਾਂਗਾ ਅਤੇ ਦੂਜੇ ਹਰ ਦਿਨ ਇਕ-ਇਕ ਆਂਡਾ ਵੇਚਣ ਬਾਜ਼ਾਰ ਵੀ ਨਹੀਂ ਜਾਣਾ ਪਵੇਗਾ। ਇਹ ਸੋਚ ਕੇ ਉਸ ਨੇ ਕੁੱਕੜੀ  ਨੂੰ ਮਾਰ ਦਿੱਤਾ। ਫਿਰ ਉਸ ਦਾ ਢਿੱਡ ਪਾੜ ਕੇ ਫਰੋਲਣ ਲੱਗ ਪਿਆ। ਪਰ ਇਹ ਕੀ ? ਉੱਥੇ ਤਾਂ ਕੋਈ ਵੀ ਆਂਡਾ ਨਹੀਂ ਸੀ। ਉਸਨੂੰ ਆਪਣੀ ਗਲਤੀ ਦਾ ਪਤਾ ਲੱਗ ਗਿਆ। ਜ਼ਿਮੀਂਦਾਰ ਹਣ ਪਛਤਾਉਣ ਲੱਗਾ ਪਰ ਹੁਣ ਕੀ ਹੋ ਸਕਦਾ ਸੀ? ਉਹ ਹਰ ਰੋਜ਼-ਮਿਲਣ ਵਾਲੇ ਇਕ ਆਂਡੇ ਤੋਂ ਵੀ ਖੁੱਜ ਗਿਆ।

 

 ਸਿੱਖਿਆ-ਬਹੁਤਾ ਲਾਲਚ ਸਦਾ ਹੀ ਨੁਕਸਾਨ ਦਿੰਦਾ ਹੈ।

ਬਹੁਤ ਚਲਾਕੀ ਚੰਗੀ ਨਹੀਂ ਹੁੰਦੀ 

by Sandeep Kaur October 25, 2021

ਇਕ ਵਪਾਰੀ ਕੋਲ ਇਕ ਗਧਾ ਸੀ। ਉਹ ਗਧੇ ਉੱਪਰ ਸਮਾਨ ਰੱਖ ਕੇ ਉਸਨੂੰ ਸ਼ਹਿਰ ਵੇਚਣ ਜਾਂਦਾ ਸੀ। ਉਸ ਦੇ ਰਾਹ ਵਿਚ ਇਕ ਨਹਿਰ ਪੈਂਦੀ ਸੀ। ਇਕ ਦਿਨ ਉਸਨੇ ਗਧੇ ਉੱਪਰ ਤੜੀ ਰੱਖੀ ਅਤੇ ਸ਼ਹਿਰ ਨੂੰ ਤੁਰ ਪਿਆ। ਨਦੀ ਪਾਰ ਕਰਨ ਵੇਲੇ ਗਧੇ ਦਾ ਅਚਾਨਕ ਪੈਰ ਖਿਸਕ ਗਿਆ ਅਤੇ ਉਹ ਪਾਣੀ ਵਿਚ ਡਿੱਗ ਪਿਆ। ਸਾਰੀ ਤੁੜੀ ਪਾਣੀ ਵਿਚ ਰੁੜ ਗਈ। ਗਧੇ ਨੇ ਆਪਣੇ ਆਪ ਨੂੰ ਬੜਾ ਹੌਲਾ ਮਹਿਸੂਸ ਕੀਤਾ। ਵਪਾਰੀ ਨੇ ਹੁਣ ਸ਼ਹਿਰ ਜਾਣਾ ਠੀਕ ਨਾ ਸਮਝਿਆ ਅਤੇ ਉਹ ਵਾਪਸ ਘਰ ਆ ਗਿਆ। ਅਗਲੇ ਦਿਨ ਵਪਾਰੀ ਨੇ ਗਧੇ ਉੱਪਰ ਖੁੱਲਾ ਲੂਣ ਰੱਖਿਆ ਅਤੇ ਸ਼ਹਿਰ ਨੂੰ ਤੁਰ ਪਿਆ। ਠੀਕ ਨਹਿਰ ਦੇ ਵਿਚਾਲੇ ਆ ਕੇ ਗਧਾ ਜਾਣ ਬੁੱਝ ਕੇ ਡਿੱਗ ਪਿਆ। ਪਾਣੀ ਲੱਗਦੇ ਹੀ ਲੂਣ ਖੁੱਰ ਗਿਆ। ਖੋਤਾ ਅੱਗੇ ਨਾਲੋਂ ਵੀ ਹੌਲਾ ਹੋ ਕੇ ਪਾਣੀ ਵਿੱਚੋਂ ਬਾਹਰ ਆਇਆ। ਉਸਨੂੰ ਇਹ ਸਕੀਮ ਚੰਗੀ ਲੱਗੀ। ਉਸਨੇ ਸੋਚਿਆ ਕਿ ਉਹ ਹਰ ਰੋਜ਼ ਇੰਜ ਹੀ ਕਰਿਆ ਕਰੇਗਾ ਅਤੇ ਮਾਲਕ ਵੱਲੋਂ ਲੱਦੇ ਭਾਰ ਤੋਂ ਛੁਟਕਾਰਾ ਪਾਇਆ ਕਰੇਗਾ। ਵਪਾਰੀ ਗਧੇ ਦੀ ਚਲਾਕੀ ਸਮਝ ਗਿਆ। ਉਸਨੇ ਉਸਨੂੰ ਅਕਲ ਸਿਖਾਉਣ ਦੀ ਸੋਚੀ। 

ਤੀਜੇ ਦਿਨ ਉਸਨੇ ਗਧੇ ਉੱਪਰ ਕਪਾਹ ਲੱਦ ਦਿੱਤੀ। ਭਾਰ ਪਹਿਲਾਂ ਹੀ ਹੌਲਾ ਹੋਣ ਕਰਕੇ ਗਧਾ ਖੁਸ਼ੀ-ਖੁਸ਼ੀ ਤੁਰ ਪਿਆ। ਨਦੀ ਦੇ ਵਿਚਾਲੇ ਜਾ ਕੇ ਆਪਣੀ ਬਣਾਈ ਸਕੀਮ ਅਨੁਸਾਰ ਗਧਾ ਪਾਣੀ ਵਿਚ ਡਿੱਗ ਪਿਆ। ਪਰ ਉੱਠਣ ਲੱਗਿਆਂ ਉਸ ਤੋਂ ਉੱਠਿਆ ਨਾ ਜਾਵੇ। ਕਪਾਹ ਪਾਣੀ ਨਾਲ ਬੜੀ ਭਾਰੀ ਹੋ ਗਈ ਸੀ। ਉੱਧਰ ਵਪਾਰੀ ਗਧੇ ਨੂੰ ਉਠਾਉਣ ਲਈ ਸੋਟੇ ਮਾਰਨ ਲੱਗਾ। ਗਧਾ ਬਹੁਤ ਪਛਤਾਇਆ। ਉਸ ਦੇ ਵਿਚਾਰ ਵਿਚ ਇਹ ਗੱਲ ਆਈ ਕਿ ਬਹੁਤੀ ਚਲਾਕੀ ਚੰਗੀ ਨਹੀਂ ਹੁੰਦੀ।

 

 ਸਿੱਖਿਆ-ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ।

ਮੂਰਖ ਬੱਕਰੀ

by Sandeep Kaur October 22, 2021

ਇਕ ਲੂੰਬੜ ਸ਼ਿਕਾਰ ਦੀ ਭਾਲ ਵਿਚ ਫਿਰ ਰਿਹਾ ਸੀ। ਉਸ ਨੂੰ ਕੋਈ ਸ਼ਿਕਾਰ ਨਾ ਲੱਭਿਆ। ਇਕਦਮ ਉਸ ਨੇ ਕਬੂਤਰਾਂ ਦੇ ਇਕ ਜੋੜੇ ਨੂੰ ਜ਼ਮੀਨ ਤੋਂ ਦਾਣੇ ਚੱਗਦੇ ਵੇਖਿਆ। ਉਹ ਭੱਜ ਕੇ ਉਹਨਾਂ ਵੱਲ ਗਿਆ। ਕਬੂਤਰ ਤਾਂ ਲੂੰਬੜ ਨੂੰ ਵੇਖ ਕੇ ਉੱਡ ਗਏ। ਪਰ ਲੰਬਤ ਇਕ ਟੋਏ ਵਿਚ ਜਾ ਡਿੱਗਿਆ। ਟੋਇਆ ਪਾਣੀ ਨਾਲ ਭਰਿਆ ਹੋਇਆ ਸੀ। ਲੰਬੜ ਨੇ ਟੋਏ ਵਿਚੋਂ ਨਿਕਲਣ ਦੀ ਬੜੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਇਕ ਤਾਂ ਉਹ ਕੱਖਾ ਸੀ ਤੇ ਦੂਜਾ ਥੱਕਿਆ ਹੋਇਆ। ਲੰਬੜ ਨੇ ਸੋਚਿਆ ਕਿ ਹੁਣ ਤਾਂ ਇੱਥੇ ਹੀ ਮਰਨਾ ਹੈ। ਉਹ ਕੁਝ ਨਿਰਾਸ਼ ਜਿਹਾ ਹੋ ਗਿਆ।

 ਇਕ ਬੱਕਰੀ ਕੁਝ ਦੂਰ ਘਾਹ ਚੁਗ ਰਹੀ ਸੀ। ਉਸ ਨੂੰ ਪਿਆਸ ਲੱਗੀ ਤਾਂ ਉਹ ਪਾਣੀ ਦੀ ਭਾਲ ਵਿਚ ਇੱਧਰ-ਉੱਧਰ ਫਿਰਨ ਲੱਗੀ। ਆਖਿਰ ਉਹ ਉਸੇ ਟੋਏ ਤੇ ਆਈ। ਥੱਲੇ ਵੇਖਿਆ ਤਾਂ ਲੰਬੜ ਪਾਣੀ ਵਿਚ ਤੈਰ ਰਿਹਾ ਸੀ। ਉਸਨੇ ਪੁੱਛਿਆ, “ਲੂੰਬੜ ਭਰਾ ਇਹ ਕੀ?” 

ਲੂੰਬੜ ਨੇ ਆਖਿਆ, “ਭੋਲੀਏ ਇਸ ਟੋਏ ਦਾ ਪਾਣੀ ਬਹੁਤ ਮਿੱਠਾ ਹੈ। ਮੈਂ ਤਾਂ ਕਦੋਂ ਦਾ ਹੀ ਇਹ ਪਾਣੀ ਪੀ ਰਿਹਾ ਹਾਂ। ਉਸ ਨੇ ਬੱਕਰੀ ਨੂੰ ਵੀ ਮਿੱਠਾ ਪਾਣੀ ਪੀਣ ਲਈ ਕਿਹਾ। ਬੱਕਰੀ ਦਾ ਦਿਲ ਲਲਚਾ ਗਿਆ। ਉਸਨੇ ਖਾਈ ਵਿਚ ਛਾਲ ਮਾਰ ਦਿੱਤੀ। ਪਲਕ ਝਪਕਦੇ ਹੀ ਲੂੰਬੜ ਬੱਕਰੀ ਤੇ ਪੈਰ ਰੱਖ ਕੇ ਬਾਹਰ ਆ ਗਿਆ । ਲਾਲਚੀ ਬੱਕਰੀ ਉਸੇ ਪਾਣੀ ਵਿੱਚ ਡੁੱਬ ਕੇ ਮਰ ਗਈ। ਸਿੱਖਿਆ-ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸੋਚੋ।

ਅਸਲੀ ਤੇ ਨਕਲੀ ਆਲਸੀ ਬਾਲ ਕਹਾਣੀ

by Sandeep Kaur October 19, 2021

ਬੀਰਬਲ ਕੁਝ ਦਿਨਾਂ ਤੋਂ ਕਿਸੇ ਰਿਸ਼ਤੇਦਾਰ ਦੇ ਘਰ ਗਿਆ ਹੋਇਆ ਸੀ। ਉਨ੍ਹੀਂ ਦਿਨੀਂ ਦੋ ਜਸੂਸਾਂ ਨੇ ਅਕਬਰ ਨੂੰ ਆ ਕੇ ਸੂਚਨਾ ਦਿੱਤੀ, ‘ਆਲਮਪਨਾਹ, ਤੁਹਾਡੀ ਪਰਜਾ ਦੇ ਦੋ ਆਦਮੀ ਭੁੱਖੇ ਮਰ ਗਏ।’

ਅਕਬਰ ਨੇ ਪੁੱਛਿਆ, ‘ਉਹ ਕਿਵੇਂ?’

ਜਾਸੂਸ ਬੋਲੇ, ਜਹਾਂਪਨਾਹ ਇਹ ਦੋਨੋਂ ਆਲਸੀ ਸਨ। ਸੋ, ਬੇਰੁਜ਼ਗਾਰ ਸਨ। ਇਹੋ ਜਿਹੇ ਹਾਲਾਤ ਵਿਚ ਧਨ ਨਾ ਹੋਣ ਨਾਲ ਉਨ੍ਹਾਂ ਦੇ ਕੋਲ ਅੰਨ ਵੀ ਨਹੀਂ ਸੀ ਅਤੇ ਅੰਨ ਨਾ ਹੋਣ ਦੀ ਵਜ੍ਹਾ ਨਾਲ ਉਹ ਭੁੱਖੇ ਮਰ ਗਏ।

ਬਾਦਸ਼ਾਹ ਨੇ ਕਿਹਾ, ‘ਆਲਸੀ ਬੇਰੁਜ਼ਗਾਰ ਤਾਂ ਹੋਵੇਗਾ ਹੀ, ਫਿਰ ਧਨ ਵੀ ਕਿਥੋਂ ਆਵੇਗਾ?’

‘ਪਰ ਜਹਾਂਪਨਾਹ, ਤੁਹਾਡੇ ਰਾਜ ਵਿਚ ਕੋਈ ਭੁੱਖਾ ਮਰੇ, ਇਹ ਤਾਂ ਚਿੰਤਾ ਦਾ ਵਿਸ਼ਾ ਹੋਇਆ ਮਹਾਰਾਜ?’ ਜਸੂਸਾਂ ਨੇ ਇਕ ਸੁਰ ਵਿਚ ਕਿਹਾ।

ਅਕਬਰ ਨੇ ਨੌਰਤਨਾਂ ਨਾਲ ਗੱਲ ਕੀਤੀ ਅਤੇ ਟੋਡਰਮੱਲ ਦਾ ਸੁਝਾਅ ਮੰਨ ਲਿਆ ਕਿ ਖਜ਼ਾਨੇ ਤੋਂ ਸਾਰੇ ਆਲਸੀਆਂ ਨੂੰ ਭੋਜਨ ਕਰਵਾਇਆ ਜਾਵੇ, ਕਿਉਂਕਿ ਆਖਰ ਇਹ ਧਨ ਪਰਜਾ ਦੀ ਬਿਹਤਰੀ ਦੇ ਲਈ ਹੀ ਤਾਂ ਹੈ।

ਇਸ ਤਰ੍ਹਾਂ ਹੁਣ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਵਿਹਲੜ ਭੋਜਨ ਛਕਣ ਲੱਗੇ। ਕੁਝ ਦਿਨਾਂ ਬਾਅਦ ਖਜ਼ਾਨੇ ਵਾਲਿਆਂ ਨੇ ਬਾਦਸ਼ਾਹ ਨੂੰ ਸੂਚਨਾ ਦਿੱਤੀ ਕਿ ਖਜ਼ਾਨਾ ਖਾਲੀ ਹੁੰਦਾ ਜਾ ਰਿਹਾ ਹੈ। ਅਕਬਰ ਦੇ ਲਈ ਇਹ ਚਿੰਤਾ ਦਾ ਵਿਸ਼ਾ ਸੀ। ਇਸੇ ਦੌਰਾਨ ਰਿਸ਼ਤੇਦਾਰੀ ਵਿਚ ਸ਼ਾਦੀ ਨਿਬੇੜ ਕੇ ਬੀਰਬਲ ਦਰਬਾਰ ਵਿਚ ਆ ਹਾਜ਼ਰ ਹੋਇਆ ਤਾਂ ਅਕਬਰ ਨੇ ਪੂਰੇ ਮਾਮਲੇ ਨੂੰ ਲੈ ਕੇ ਬੀਰਬਲ ਤੋਂ ਪੁੱਛਿਆ ਕਿ ‘ਹੁਣ ਕੀ ਕੀਤਾ ਜਾਵੇ?’

ਬੀਰਬਲ ਨੇ ਸੋਚਿਆ ਕਿ ਯਕਦਮ ਨਾਲ ਮੁਫਤ ਭੋਜਨ ਬੰਦ ਕਰਾਉਣ ਦੀ ਬਜਾਏ ਇਹ ਪਤਾ ਲਗਾਉਣਾ ਚਾਹੀਦਾ ਕਿ ਮੁਫਤ ਦਾ ਮਾਲ ਖਾਣ ਵਾਲੇ ਕੀ ਅਸਲ ਵਿਚ ਆਲਸੀ ਹਨ। ਸੋ ਇਸ ਸਮੱਸਿਆ ਦੀ ਜ਼ਿੰਮੇਵਾਰੀ ਆਪਣੇ ਉੱਪਰ ਲੈ ਕੇ ਉਸ ਨੇ ਰਾਜ ਵਿਚ ਇਹ ਐਲਾਨ ਕਰਵਾ ਦਿੱਤਾ ਕਿ ਮੁਫਤ ਭੋਜਨ ਤੋਂ ਪਹਿਲਾਂ ਆਲਸੀਆਂ ਨੂੰ ਕੰਬਲ ਵੀ ਦਿੱਤਾ ਜਾਵੇਗਾ। ਸੋ, ਸਾਰੇ ਆਲਸੀ ਮਹੱਲ ਦੇ ਸਾਹਮਣੇ ਵਾਲੇ ਮੈਦਾਨ ਵਿਚ ਇਕੱਠੇ ਹੋ ਜਾਣ।

ਮੈਦਾਨ ਦੇ ਚਹੁੰ ਪਾਸੇ ਕੰਡੇਦਾਰ ਤਾਰ ਲੱਗੀ ਹੋਈ ਸੀ ਅਤੇ ਰਾਹ ਸਿਰਫ ਇਕ ਹੀ ਸੀ ਪਰ ਬਿਨਾਂ ਇਸ ਦੀ ਪ੍ਰਵਾਹ ਕੀਤਿਆਂ ਖੁਦ ਨੂੰ ਆਲਸੀ ਦੱਸਣ ਵਾਲੇ ਲੋਕ ਸਮੇਂ ਤੋਂ ਪਹਿਲਾਂ ਹੀ ਮੈਦਾਨ ਵਿਚ ਆ ਪੁੱਜੇ। ਠੀਕ ਮੌਕੇ ‘ਤੇ ਬੀਰਬਲ ਦੇ ਪਿੱਛੇ-ਪਿੱਛੇ ਕੰਬਲ ਚੁੱਕੀ ਕੁਝ ਲੋਕ ਆਏ। ਅਸਲ ਵਿਚ ਕੰਬਲਾਂ ਦੇ ਵਿਚ ਸੱਪ ਲੁਕਾ ਕੇ ਰੱਖੇ ਗਏ ਸਨ।

ਬੀਰਬਲ ਨੇ ਸੇਵਕਾਂ ਨੂੰ ਇਸ਼ਾਰਾ ਕੀਤਾ। ਸੇਵਕਾਂ ਨੇ ਤੁਰੰਤ ਕੰਬਲ ਇਨ੍ਹਾਂ ਲੋਕਾਂ ਵੱਲ ਸੁੱਟ ਦਿੱਤੇ। ਲੋਕ ਪਹਿਲਾਂ ਤਾਂ ਕੰਬਲਾਂ ਵੱਲ ਉਲਰੇ ਪਰ ਜਦ ਜੀਭ ਬਾਹਰ ਕੱਢਦੇ ਸੱਪਾਂ ਨੂੰ ਦੇਖਿਆ ਤਾਂ ਉਹ ਇਧਰ-ਉਧਰ ਭੱਜਣ ਲੱਗੇ। ਕੁਝ ਤਾਂ ਕੰਡਿਆਲੀ ਤਾਰ ਨਾਲ ਲਹੂ-ਲੁਹਾਣ ਵੀ ਹੋ ਗਏ। ਅੰਤ ਵਿਚ ਮੈਦਾਨ ਵਿਚ ਸਿਰਫ ਦੋ ਆਦਮੀ ਰਹਿ ਗਏ। ਵੈਸੇ, ਬੀਰਬਲ ਨੇ ਇਹੋ ਜਿਹੇ ਸੱਪਾਂ ਦਾ ਪ੍ਰਬੰਧ ਕਰਵਾਇਆ ਸੀ ਜੋ ਜ਼ਹਿਰੀਲੇ ਨਾ ਹੋਣ। ਬਹਰਹਾਲ, ਬਚ ਗਏ ਦੋ ਆਦਮੀਆਂ ਤੋਂ ਬੀਰਬਲ ਨੇ ਪੁੱਛਿਆ, ‘ਸੱਪਾਂ ਨੂੰ ਦੇਖ ਕੇ ਤੁਸੀਂ ਭੱਜੇ ਕਿਉਂ ਨਹੀਂ?’

‘ਸਾਨੂੰ ਆਲਸ ਆ ਰਿਹਾ ਸੀ’, ਦੋਵਾਂ ਨੇ ਕਿਹਾ, ‘ਅਸੀਂ ਸੋਚਿਆ ਕਿ ਉਠ ਕੇ ਕੌਣ ਭੱਜੇ, ਸੱਪ ਡੰਗ ਮਾਰ ਦੇਣਗੇ ਤਾਂ ਮਾਰ ਦੇਣਗੇ। ਬਚ ਗਏ ਤਾਂ ਠੀਕ, ਨਾ ਬਚੇ ਤਾਂ ਕੋਈ ਗੱਲ ਨਹੀਂ।’ ਇਹ ਸੁਣ ਕੇ ਬੀਰਬਲ ਹੱਸ ਪਿਆ। ਉਸ ਨੇ ਉਨ੍ਹਾਂ ਦੋਵਾਂ ਨੂੰ ਮੁਫਤ ਭੋਜਨ ਕਰਾਇਆ ਅਤੇ ਇਕ-ਇਕ ਕੰਬਲ ਦਿੱਤਾ ਪਰ ਨਾਲ ਹੀ ਦਬਕਾ ਵੀ ਮਾਰਿਆ, ‘ਕੱਲ੍ਹ ਤੋਂ ਤੁਹਾਨੂੰ ਕੰਮ ਕਰਨਾ ਹੋਵੇਗਾ, ਸ਼ਾਹੀ ਖਜ਼ਾਨਾ ਵਿਹਲੜਾਂ ਦੇ ਲਈ ਨਹੀਂ ਹੈ।’

ਇਸ ਦੇ ਬਾਅਦ ਬੀਰਬਲ ਨੇ ਬਾਦਸ਼ਾਹ ਅਕਬਰ ਦੇ ਕੋਲ ਜਾ ਕੇ ਪੂਰੀ ਘਟਨਾ ਦੱਸੀ ਤਾਂ ਅਕਬਰ ਨੇ ਕਿਹਾ, ‘ਦੇਖੋ ਬੀਰਬਲ, ਅਸੀਂ ਥਾਂ-ਥਾਂ ਜਸੂਸ ਛੱਡੇ ਹੋਏ ਹਨ। ਉਨ੍ਹਾਂ ਨੇ ਪਹਿਲਾਂ ਹੀ ਆ ਕੇ ਦੱਸ ਦਿੱਤਾ ਹੈ ਕਿ ਤੁਸੀਂ ਕਿੰਨੀ ਚਲਾਕੀ ਨਾਲ ਅਸਲੀ ਅਤੇ ਨਕਲੀ ਆਲਸੀਆਂ ਦਾ ਪਤਾ ਲਗਾ ਲਿਆ ਹੈ। ਤੁਸੀਂ ਸੱਚਮੁੱਚ ਬਹੁਤ ਹੀ ਬੁੱਧੀਮਾਨ ਹੋ।’ ਅਤੇ ਐਨਾ ਆਖ ਕੇ ਅਕਬਰ ਨੇ ਆਪਣਾ ਹੀਰਿਆਂ ਨਾਲ ਜੜਿਆ ਹਾਰ ਲਾਹ ਕੇ ਬੀਰਬਲ ਨੂੰ ਇਨਾਮ ਦੇ ਤੌਰ ‘ਤੇ ਦੇ ਦਿੱਤਾ।

(ਨਿਰਮਲ ਪ੍ਰੇਮੀ)

ਗਲਾਧੜ ਕਛੂਆ 

by Sandeep Kaur October 16, 2021

 ਇਕ ਛੱਪੜ ਦੇ ਕੰਢੇ ਇਕ ਕਛੁਆ ਰਹਿੰਦਾ ਸੀ। ਉਸਦੇ ਦੋ ਦੋਸਤ ਹੰਸ ਸਨ। ਉਹ ਵੀ ਹਰ ਰੋਜ਼ ਉਸ ਤਲਾਅ ਤੇ ਆਇਆ ਕਰਦੇ ਸਨ। ਇਕ ਵਾਰੀ ਮੀਂਹ ਨਾ ਪੈਣ ਕਰਕੇ ਉਸ ਤਲਾਅ ਦਾ ਪਾਣੀ ਸੁੱਕਣ ਤੇ ਆ ਗਿਆ। ਹੰਸਾਂ ਨੇ ਕਛੁਏ ਨੂੰ ਆਖਿਆ ਕਿ, ਹੁਣ ਇਥੇ ਪਾਣੀ ਨਹੀਂ ਰਿਹਾ ਅਸੀਂ ਇੱਥੋਂ ਦੂਰ ਇਕ ਹੋਰ ਤਲਾਅ ਤੇ ਜਾ ਰਹੇ ਹਾਂ। ਅਸੀਂ ਸੋਚਦੇ ਹਾਂ ਕਿ ਅਸੀਂ ਤਾਂ ਉਡ ਕੇ ਚਲੇ ਜਾਵਾਂਗੇ। ਪਰ ਤੇਰਾ ਕੀ ਹੋਵੇਗਾ। ਕਛੁਆ ਉਦਾਸ ਹੋ ਗਿਆ। ਉਸ ਨੇ ਕਿਹਾ, “ਅਸੀਂ ਤਿੰਨਾਂ ਨੇ ਇੱਥੇ ਬਹੁਤ ਲੰਮਾ ਸਮਾਂ ਇੱਕਠਿਆਂ ਗੁਜ਼ਾਰਿਆ ਹੈ। ਹੁਣ ਤੁਸੀ ਮੈਨੂੰ ਇੱਕਲਿਆਂ ਹੀ ਛੱਡ ਜਾਵੋਗੇ।”  ਹੰਸਾਂ ਨੇ ਕਿਹਾ ਕਿ “ਤੈਨੂੰ ਉੱਥੇ ਕਿਵੇਂ ਲੈ ਜਾਈਏ?” ਕਛੁਏ ਨੇ ਕਿਹਾ ਕਿ ਇਕ ਸੁਝਾਅ ਹੈ। ਹੰਸਾਂ ਦੇ ਪੁੱਛਣ ਤੇ ਉਸ ਨੇ ਕਿਹਾ ਕਿ, “ਤੁਸੀਂ ਇਕ ਲੱਕੜੀ ਲਿਆਉ। ਮੈਂ ਉਸ ਨੂੰ ਵਿਚਾਲਿਓਂ ਆਪਣੇ ਦੰਦਾਂ ਨਾਲ ਫੜ ਲਵਾਂਗਾ। ਤੁਸੀਂ ਦੋਵੇਂ ਉਸ ਲੱਕੜੀ ਨੂੰ ਦੋਨਾਂ ਪਾਸਿਆਂ ਤੋਂ ਆਪਣੀਆਂ ਚੁੰਝਾਂ ਵਿਚ ਫੜ ਕੇ ਉੱਡ ਪੈਣਾ। ਇਸ ਤਰ੍ਹਾਂ ਅਸੀਂ ਤਿੰਨੇ ਉਸ ਤਲਾਅ ਤੇ ਪੁਹੰਚ ਜਾਵਾਂਗੇ।” ਹੰਸਾਂ ਨੂੰ ਕਛੁਏ ਦੀ ਇਹ ਵਿਉਂਤ ਬਹੁਤ ਪੰਸਦ ਆਈ।ਉਹਨਾਂ ਨੇ ਕਛੁਏ ਨੂੰ ਇਕ ਸਲਾਹ ਦਿੱਤੀ ਕਿ ਉਹ ਰਸਤੇ ਵਿਚ ਆਪਣਾ ਮੁੰਹ ਬਿਲਕੁਲ ਨਾ ਖੋਲ੍ਹੇ ਨਹੀਂ ਤਾਂ ਉਹ ਡਿੱਗ ਪਵੇਗਾ। ਕਛੁਆ ਮੰਨ ਗਿਆ। 

ਮਿੱਥੇ ਸਮੇਂ ਤੇ ਇਹ ਯਾਤਰਾ ਸ਼ੁਰੂ ਹੋਈ। ਜਿਸ ਵੀ ਮੁਹੱਲੇ ਉੱਪਰੋਂ ਉਹ ਲੰਘਣ ਲੋਕ ਉਹਨਾਂ ਬਾਰੇ ਗੱਲਾਂ ਕਰਨ। ਕੋਈ ਕਹੇ ਕਿੰਨਾ ਵਧੀਆ ਦਿਸ਼ ਏ ? ਇਸ ਤਰ੍ਹਾਂ ਤਾਂ ਪਹਿਲਾਂ ਨਾ ਕਦੇ ਵੇਖਿਆ ਅਤੇ ਨਾ ਬਣਿਆ ਹੈ। ਹਰ ਕੋਈ ਉਹਨਾਂ ਦੀ ਦੋਸਤੀ ਅਤੇ ਕਛੁਏ ਦੀ ਮੱਦਦ ਦੀ ਗੱਲ ਕਰਨ ਲੱਗਾ। ਉਹ ਉੱਡਦੇ ਜਾ ਰਹੇ ਸਨ। ਇਕ ਨਹਿਰ ਤੇ ਕੁਝ ਔਰਤਾਂ ਨਹਾ ਰਹੀਆਂ ਸਨ। ਉਹ ਇਹ ਅਜੀਬ ਨਜ਼ਾਰਾ ਵੇਖ ਕੇ ਖਿੜ-ਖਿੜਾ ਕੇ ਹੱਸ ਪਈਆਂ। ਕਛੁਆ ਬਹੁਤ ਦੇਰ ਤੋਂ ਲੋਕਾਂ ਦੀਆਂ ਚੰਗੀਆਂ ਮੰਦੀਆਂ ਗੱਲਾਂ ਸੁਣ ਰਿਹਾ ਸੀ। ਉਹ ਲੋਕਾਂ ਦੀ ਮੂਰਖਤਾ ਦੀ ਗੱਲ ਆਪਣੇ ਦੋਸਤ ਹੰਸਾਂ ਨੂੰ ਦੱਸਣਾ ਚਾਹੁੰਦਾ ਸੀ। ਔਰਤਾਂ ਦਾ ਹਾਸਾ ਵੇਖ ਕੇ ਉਸ ਤੋਂ ਰਿਹਾ ਨਾ ਗਿਆ। ਉਸ ਨੇ ਕਿਹਾ, “ਵੇਖੋ ਮਿੱਤਰੋ ਪਰ ਵੇਖੋ ਸ਼ਬਦ ਦੇ ਆਖਦੇ ਹੀ ਲੱਕੜੀ ਕਛੁਏ ਦੇ ਮੂੰਹ ਵਿਚੋਂ ਛੁੱਟ ਗਈ। ਕਛੂਆ ਧੜਾਮ ਕਰਦਾ ਥੱਲੇ ਡਿੱਗ ਪਿਆ ਤੇ ਮਰ ਗਿਆ। ਹੰਸਾਂ ਨੂੰ ਆਪਣੇ ਗਲਾਧੜ ਮਿੱਤਰ ਦੀ ਮੌਤ ਤੇ ਬਹੁਤ ਅਫਸੋਸ ਹੋਇਆ ਪਰ ਹੁਣ ਹੋ ਕੀ ਸਕਦਾ ਸੀ।

ਰੱਬ ਸਦਾ ਚੰਗਾ ਕਰਦਾ ਹੈ 

by Sandeep Kaur October 13, 2021

ਇਕ ਵਪਾਰੀ ਬਹੁਤ ਸਾਰਾ ਪੈਸਾ ਕਮਾ ਕੇ ਆਪਣੇ ਘਰ ਵਾਪਸ ਆ ਰਿਹਾ ਸੀ। ਉਸਦਾ ਰਸਤਾ ਜੰਗਲ ਵਿਚੋਂ ਹੋ ਕੇ ਜਾਂਦਾ ਸੀ। ਉਹ ਹਾਲੇ ਘਰ ਤੋਂ ਦੂਰ ਹੀ ਸੀ ਕਿ ਵਰਖਾ ਸ਼ੁਰੂ ਹੋ ਗਈ। ਤੇਜ਼ ਵਰਖਾ ਕਾਰਨ ਉਹ ਅਤੇ ਉਸ ਦਾ ਘੋੜਾ ਦੁੱਖੀ ਹੋ ਰਹੇ ਸਨ। ਵਪਾਰੀ ਤਾਂ ਬੁੜਬੁੜ ਕਰਨ ਲੱਗ ਪਿਆ। ਜਦੋਂ ਠੰਡੀ ਹਵਾ ਦੇ ਹੁਲਾਰੇ ਉਸਦੇ ਚੇਹਰੇ ਤੇ ਪੈਂਦੇ ਤਾਂ ਉਹ ਰੱਬ ਨੂੰ ਗਾਲ੍ਹਾਂ ਕੱਢਣ ਲੱਗ ਜਾਂਦਾ। 

ਜੰਗਲ ਦੇ ਇਕ ਮੋੜ ਤੇ ਇੱਕਦਮ ਦੋ ਡਾਕੂ ਉਸਦੇ ਸਾਹਮਣੇ ਆ ਗਏ। ਉਹਨਾਂ ਦੇ ਹੱਥਾਂ ਵਿਚ ਰਾਈਫਲਾਂ ਸਨ। ਉਹਨਾਂ ਨੇ ਉਸ ਵਪਾਰੀ ਨੂੰ ਰੁਕਣ ਲਈ ਕਿਹਾ। ਵਪਾਰੀ ਨੇ ਘੋੜੇ ਨੂੰ ਇੱਧਰ-ਉੱਧਰ ਕੀਤਾ ਅਤੇ ਡਾਕੂਆਂ ਤੋਂ ਬੱਚ ਨਿਕਲਿਆ। ਇਕਦਮ ਡਾਕੂਆਂ ਨੇ ਉਸ ਵਪਾਰੀ ਉੱਤੇ ਗੋਲੀ ਚਲਾ ਦਿੱਤੀ। ਪਰ ਗੋਲੀ ਨਾ ਚੱਲੀ। ਹਕੀਕਤ ਵਿਚ ਵਰਖਾ ਪੈਣ ਕਰਕੇ ਡਾਕੂਆਂ ਦੀ ਗੋਲੀ ਸਿੱਕਾ ਖਰਾਬ ਹੋ ਗਿਆ ਸੀ। 

ਵਪਾਰੀ ਦੀ ਜ਼ਿੰਦਗੀ ਅਤੇ ਸਮਾਨ ਬੱਚ ਗਏ। ਉਸਨੇ ਪ੍ਰਮਾਤਮਾ ਦਾ ਲੱਖ-ਲੱਖ ਧੰਨਵਾਦ ਕੀਤਾ। ਉਹ ਹੁਣ ਰੱਬ ਦੀ ਬੰਦਗੀ ਕਰ ਰਿਹਾ ਸੀ ਜਿਸ ਨੇ ਮੀਂਹ ਪਾ ਕੇ ਡਾਕੂਆਂ ਦਾ ਅਸਲਾ ਗਿੱਲਾ ਕਰ ਦਿੱਤਾ ਸੀ ਅਤੇ ਜਿਸ ਕਾਰਨ ਉਸ ਦੀ ਜਾਨ ਬੱਚ ਗਈ। ਹੁਣ ਮੀਂਹ ਬੰਦ ਹੋ ਗਿਆ ਸੀ ਤੇ ਧੁੱਪ ਨਿਕਲ ਆਈ ਸੀ।ਉਸਨੇ ਸੋਚਿਆ ਕਿ ਭਗਵਾਨ ਜੋ ਵੀ ਕਰਦਾ ਹੈ, ਸਭ ਠੀਕ ਅਤੇ ਚੰਗਾ ਹੀ ਕਰਦਾ ਹੈ।

ਸਿੱਖਿਆ-ਰੱਬ ਦੇ ਕੰਮਾਂ ਵਿਚ ਨੁਕਸ ਨਾ ਲੱਭੋ।

 

ਚਲਾਕ ਖਰਗੋਸ਼ 

by Sandeep Kaur October 10, 2021

ਇਕ ਸ਼ੇਰ ਹਰ ਰੋਜ਼ ਬਹੁਤ ਸਾਰੇ ਜੰਗਲੀ ਜੀਵਾਂ ਨੂੰ ਮਾਰਦਾ ਸੀ। ਉਹ ਉਹਨਾਂ ਵਿਚੋਂ ਇਕ ਅੱਧ ਨੂੰ ਖਾਂਦਾ ਤੇ ਬਾਕੀਆਂ ਨੂੰ ਸੁੱਟ ਦਿੰਦਾ ਸੀ। ਜੰਗਲ ਦੇ ਸਾਰੇ ਜਾਨਵਰਾਂ ਨੇ ਇਕ ਦਿਨ ਇੱਕਠਿਆਂ ਰੱਲ ਕੇ ਫੈਸਲਾ ਕੀਤਾ ਕਿ ਅਸੀਂ ਸਾਰੇ ਸ਼ੇਰ ਕੋਲ ਜਾ ਕੇ ਅਰਜ਼ ਕਰਾਂਗੇ ਕਿ ਅਸੀਂ ਉਸ ਨੂੰ ਖਾਣ ਲਈ ਹਰ ਰੋਜ਼ ਇਕ ਜਾਨਵਰ ਭੇਜ ਦਿਆ ਕਰਾਂਗੇ ਅਤੇ ਇਸ ਦੇ ਬਦਲੇ ਵਿਚ ਉਹ ਐਵੇਂ ਜੰਗਲੀ ਜਾਨਵਰਾਂ ਦਾ ਅੰਤ ਨਹੀਂ ਕਰੇਗਾ। 

ਸ਼ੇਰ ਨੂੰ ਜਾ ਕੇ ਉਹਨਾਂ ਨੇ ਆਪਣੀ ਗੱਲ ਦੱਸੀ ਤਾਂ ਸ਼ੇਰ ਝੱਟ ਮੰਨ ਗਿਆ। ਇਕ ਦਿਨ ਖਰਗੋਸ਼ ਦੀ ਵਾਰੀ ਆ ਗਈ। ਖਰਗੋਸ਼ ਬੜਾ ਚੁਸਤ ਅਤੇ ਚਲਾਕ ਸੀ। ਉਹ ਹਾਲੀ ਮਰਨਾ ਨਹੀਂ ਚਾਹੁੰਦਾ ਸੀ ਪਰ ਸ਼ੋਰ ਨਾਲ ਕੀਤਾ ਵਾਅਦਾ ਵੀ ਉਸ ਨੂੰ ਯਾਦ ਸੀ। ਉਸ ਨੂੰ ਪਤਾ ਸੀ ਕਿ ਜੇ ਉਹ ਸ਼ੇਰ ਕੋਲ ਨਾ ਗਿਆ ਤਾਂ ਸ਼ੇਰ ਜੰਗਲ ਦੇ ਸਾਰੇ ਜਾਨਵਰਾਂ ਦਾ ਨਾਸ਼ ਕਰ ਦੇਵੇਗਾ। ਉਦਾਸ ਮਨ ਨਾਲ ਖਰਗੋਸ਼ ਸ਼ੇਰ ਦੀ ਗੁਫਾ ਵੱਲ ਚੱਲ ਪਿਆ। ਉਹ ਰਾਹ ਵਿਚ ਸ਼ੇਰ ਨੂੰ ਮਾਰਨ ਦੇ ਵਿਚਾਰ ਸੋਚਣ ਲੱਗਾ।  

ਕਾਫੀ ਦੇਰ ਬਾਅਦ ਜਦ ਖਰਗੋਸ਼ ਸ਼ੇਰ ਦੀ ਗੁਫਾ ਕੋਲ ਪੁੱਜਾ ਤਾਂ ਸ਼ੇਰ ਉਸ ਨੂੰ ਵੇਖ ਕੇ ਗਰਜਣ ਲੱਗ ਪਿਆ। ਉਸ ਨੇ ਕਿਹਾ ਕਿ, “ਇਕ ਤਾਂ ਤੂੰ ਉਵੇਂ ਹੀ ਛੋਟਾ ਜਿਹਾ ਹੈ। ਦੂਜਾ ਇੰਨੀ ਦੇਰ ਲਾ ਕੇ ਆਇਆ ਹੈ। ਭੁੱਖ ਨਾਲ ਮੇਰੀ ਜਾਨ ਨਿਕਲ ਰਹੀ ਹੈ। ਖਰਗੋਸ਼ ਨੇ ਠਰੰਮੇ ਨਾਲ ਕਿਹਾ, ਹਜ਼ੂਰ, ਮੈਂ ਤਾਂ ਕਦੋਂ ਦਾ ਤੁਹਾਡੇ ਕੋਲ ਪੁੱਜ ਜਾਣਾ ਸੀ ਪਰ ਮੈਂ ਕੀ ਕਰਦਾ ? ਰਸਤੇ ਵਿਚ ਮੈਨੂੰ ਇਕ ਹੋਰ ਸ਼ੇਰ ਮਿਲ ਗਿਆ। ਉਹ ਮੈਨੂੰ ਖਾਣਾ ਚਾਹੁੰਦਾ ਸੀ ਪਰ ਮੈਂ ਤੁਹਾਡੀ ਖਾਤਰ ਆਪਣੇ ਆਪ ਨੂੰ ਬਚਾ ਕੇ ਲਿਆਂਦਾ ਹੈ। ਖਰਗੋਸ਼ ਦੀ ਗੱਲ ਸੁਣ ਕੇ ਸ਼ੇਰ ਨੂੰ ਹੋਰ ਵੀ ਗੁੱਸਾ ਆ ਗਿਆ। ਕਿੱਥੇ ਹੈ ਉਹ ਸ਼ੇਰ ? ਚੱਲ ਮੈਨੂੰ ਵਿਖਾ, ਪਹਿਲਾਂ ਮੈਂ ਉਸ ਨੂੰ ਮਾਰਾਂਗਾ, ਫਿਰ ਤੈਨੂੰ ਖਾਵਾਂਗਾਂ। ਚੁਸਤ ਖਰਗੋਸ਼ ਸ਼ੇਰ ਨੂੰ ਇਕ ਉਜਾੜ ਖੂਹ ਤੇ ਲੈ ਗਿਆ। ਸ਼ੇਰ ਨੇ ਖੁਦ ਵਿਚ ਆਪਣਾ ਪਰਛਾਵਾਂ ਵੇਖਿਆ। ਉਸ ਨੇ ਸਮਝਿਆ ਕਿ ਕੋਈ ਦੂਜਾ ਸ਼ੇਰ ਖੁਹ ਵਿਚ ਬੈਠਾ ਹੈ। ਸ਼ੇਰ ਜ਼ੋਰ ਦੀ ਗਰਜਿਆ ਤਾਂ ਗਰਜ ਦੀ ਆਵਾਜ਼ ਖੂਹ ਵਿਚੋਂ ਵੀ ਆਈ। ਹੁਣ ਸ਼ੇਰ ਤੋਂ ਹੋਰ ਬਰਦਾਸ਼ਤ ਨਾ ਹੋ ਸਕਿਆ। ਉਸ ਨੇ ਖੁਹ ਵਾਲੇ ਸ਼ੇਰ ਨੂੰ ਸਜ਼ਾ ਦੇਣ ਲਈ ਖੁਹ ਵਿਚ ਛਾਲ ਮਾਰ ਦਿੱਤੀ। ਖੂਹ ਬਹੁਤ ਡੂੰਘਾ ਸੀ। ਸ਼ੇਰ ਖੂਹ ਵਿਚ ਹੀ ਡੁੱਬ ਕੇ ਮਰ ਗਿਆ। 

ਚਲਾਕ ਖਰਗੋਸ਼ ਨੇ ਸੁੱਖ ਦਾ ਸਾਹ ਲਿਆ। ਉਹ ਜੰਗਲੀ ਜੀਵਾਂ ਨੂੰ ਇਹ ਖੁਸ਼ਖਬਰੀ ਸੁਣਾਉਣ ਲਈ ਜੰਗਲ ਵੱਲ ਦੌੜ ਪਿਆ।

 

 ਸਿੱਖਿਆ-ਸਰੀਰਕ ਬਲ ਨਾਲੋਂ ਬੁੱਧੀ ਬਲ ਕਿਤੇ ਵੱਡਾ ਹੁੰਦਾ ਹੈ।

ਸਫ਼ੈਦ ਹੰਸ ਲੋਕ ਕਹਾਣੀ

by Sandeep Kaur October 7, 2021

ਇਸ ਗੱਲ ਨੂੰ ਵਾਪਰਿਆਂ ਅਨੇਕਾਂ ਵਰ੍ਹੇ ਬੀਤ ਚੁੱਕੇ ਹਨ। ਨੀਲੇ ਸਾਗਰ ਦੇ ਨੇੜੇ ਇੱਕ ਰਾਜਕੁਮਾਰ ਰਹਿੰਦਾ ਸੀ। ਉਹ ਹਰ ਵਰ੍ਹੇ ਨਾਲ ਲੱਗਦੇ ਜੰਗਲ ‘ਚ ਸ਼ਿਕਾਰ ਖੇਡਣ ਜਾਂਦਾ। ਜੰਗਲ ਵਿੱਚ ਕਈ ਸੋਹਣੀਆਂ ਝੀਲਾਂ ਤੇ ਸਰੋਵਰ ਸਨ। ਦੂਰ-ਦੁਰਾਡਿਓਂ ਪੰਛੀ ਇੱਥੇ ਆਉਂਦੇ ਤੇ ਆਨੰਦ ਮਾਣਦੇ।

ਸ਼ਿਕਾਰ ਖੇਡਦਿਆਂ ਇੱਕ ਵਾਰ ਰਾਜਕੁਮਾਰ ਦਾ ਤੀਰ ਇੱਕ ਉੱਡਦੇ ਹੰਸ ਦੇ ਖੰਭਾਂ ‘ਚ ਜਾ ਲੱਗਿਆ। ਉਹ ਜ਼ਖ਼ਮੀ ਹੋ ਕੇ ਜ਼ਮੀਨ ‘ਤੇ ਆ ਡਿੱਗਿਆ। ਰਾਜਕੁਮਾਰ ਉਹਨੂੰ ਮਾਰਨ ਹੀ ਵਾਲਾ ਸੀ ਕਿ ਹੰਸ ਦੀਆਂ ਅੱਖਾਂ ‘ਚ ਅੱਥਰੂ ਆ ਗਏ। ਰਾਜਕੁਮਾਰ ਨੂੰ ਤਰਸ ਆ ਗਿਆ। ਉਹ ਉਹਨੂੰ ਚੁੱਕ ਕੇ ਆਪਣੇ ਡੇਰੇ ‘ਚ ਲੈ ਆਇਆ।

ਅਗਲੀ ਸਵੇਰ ਉਹ ਫ਼ਿਰ ਸ਼ਿਕਾਰ ਲਈ ਨਿਕਲ ਪਿਆ। ਉਹਦੇ ਜਾਂਦਿਆਂ ਸਾਰ ਜ਼ਖ਼ਮੀ ਹੰਸ ਨੇ ਆਪਣੇ ਖੰਭ ਝਾੜੇ ਤੇ ਇੱਕ ਸੋਹਣੀ ਕੁੜੀ ਦਾ ਰੂਪ ਧਾਰ ਲਿਆ। ਉਸ ਨੇ ਰਾਜਕੁਮਾਰ ਲਈ ਰੋਟੀ ਪਕਾਈ ਤੇ ਸਲੀਕੇ ਨਾਲ ਮੇਜ਼ ‘ਤੇ ਸਜਾ ਕੇ ਰੱਖ ਦਿੱਤੀ। ਮਗਰੋਂ ਉਹ ਫਿਰ ਹੰਸ ਬਣ ਗਈ।

ਕੁਝ ਚਿਰ ਪਿੱਛੋਂ ਜਦੋਂ ਰਾਜਕੁਮਾਰ ਸ਼ਿਕਾਰ ਤੋਂ ਪਰਤਿਆ ਤਾਂ ਉਸ ਨੇ ਮੇਜ਼ ‘ਤੇ ਸਜਾਈ ਰੋਟੀ ਨੂੰ ਦੇਖਿਆ। ਇਹ ਤੱਕ ਕੇ ਉਹ ਸੋਚੀਂ ਪੈ ਗਿਆ।

ਦੂਜੇ ਦਿਨ ਮੁੜ ਇੰਜ ਹੀ ਹੋਇਆ। ਤੀਜੇ ਦਿਨ ਰਾਜਕੁਮਾਰ ਡੇਰੇ ਤੋਂ ਬਾਹਰ ਆ ਕੇ ਇੱਕ ਰੁੱਖ ਓਹਲੇ ਲੁਕ ਗਿਆ। ਉਹ ਹੈਰਾਨ ਸੀ ਕਿ ਆਖ਼ਰ ਉਸ ਦੇ ਜਾਣ ਪਿੱਛੋਂ ਡੇਰੇ ‘ਚ ਕੌਣ ਆਉਂਦੈ।

ਜਿਵੇਂ ਹੀ ਰਾਜਕੁਮਾਰ ਬਾਹਰ ਨਿਕਲਿਆ, ਹੰਸ ਫਿਰ ਕੁੜੀ ਬਣ ਗਿਆ ਅਤੇ ਉਹਨੇ ਰੋਟੀ ਤਿਆਰ ਕੀਤੀ।

ਕੰਮ ਕਰਦੀ ਦਾ ਖੜਾਕ ਸੁਣ ਕੇ ਰਾਜਕੁਮਾਰ ਅੰਦਰ ਆ ਗਿਆ। ਉਸ ਨੂੰ ਦੇਖਦਿਆਂ ਸਾਰ ਹੀ ਕੁੜੀ ਫਿਰ ਹੰਸ ਬਣ ਗਈ। ਹੁਣ ਰਾਜਕੁਮਾਰ ਨੂੰ ਸਾਰੀ ਗੱਲ ਸਮਝ ਆ ਗਈ ਸੀ।

ਕੁਝ ਦਿਨਾਂ ਮਗਰੋਂ ਰਾਜਕੁਮਾਰ ਨੇ ਕੁੜੀ ਨਾਲ ਵਿਆਹ ਕਰਵਾ ਲਿਆ। ਹੁਣ ਉਹ ਖ਼ੁਸ਼ੀ-ਖ਼ੁਸ਼ੀ ਨੀਲੇ ਸਾਗਰ ਦੇ ਕੋਲ ਰਹਿਣ ਲੱਗ ਪਏ। ਫਿਰ ਉਨ੍ਹਾਂ ਦੇ ਘਰ ਇੱਕ ਪੁੱਤ ਨੇ ਜਨਮ ਲਿਆ, ਜਿਸ ਨੂੰ ਦੋਵੇਂ ਬੜਾ ਪਿਆਰ ਕਰਦੇ।

ਹੁਣ ਬਸੰਤ ਰੁੱਤ ਆ ਗਈ ਸੀ। ਇੱਕ ਦਿਨ ਸਵੇਰ ਸਾਰ ਇੱਕ ਹੰਸਾਂ ਦੀ ਡਾਰ ਅਸਮਾਨ ‘ਚ ਵਿਖਾਈ ਦਿੱਤੀ। ਜਿਵੇਂ ਹੀ ਬੁੱਢੇ ਹੰਸ ਨੇ ਥੱਲੇ ਦੇਖਿਆ, ਉਸ ਨੂੰ ਆਪਣੀ ਧੀ ਨਜ਼ਰ ਆਈ। ਉਸ ਨੇ ਜ਼ੋਰ ਦੀ ਆਵਾਜ਼ ਮਾਰੀ ਤੇ ਵਾਪਸ ਚੱਲਣ ਲਈ ਕਿਹਾ ਪਰ ਕੁੜੀ ਨਾ ਮੰਨੀ।

ਦੁਬਾਰਾ ਇੱਕ ਦਿਨ ਡਾਰ ਨਾਲ ਉਸ ਦੀ ਮਾਂ ਆਈ। ਉਸ ਨੇ ਵੀ ਕੁੜੀ ਨੂੰ ਘਰ ਪਰਤਣ ਲਈ ਆਖਿਆ। ਮਾਂ ਦੀ ਆਵਾਜ਼ ਸੁਣ ਕੇ ਕੁੜੀ ਬੇਚੈਨ ਹੋ ਗਈ। ਉਸ ਨੇ ਮਾਂ ਨੂੰ ਖੰਭ ਸੁੱਟਣ ਲਈ ਕਿਹਾ।

ਖੰਭ ਚੁੱਕਣ ਲਈ ਜਿਵੇਂ ਹੀ ਕੁੜੀ ਅੱਗੇ ਵਧੀ, ਰਾਜਕੁਮਾਰ ਨੇ ਉਹਦਾ ਹੱਥ ਕਸ ਕੇ ਫੜ ਲਿਆ। ਦੇਰ ਹੁੰਦੀ ਵੇਖ ਹੰਸਾਂ ਦੀ ਡਾਰ ਉੱਡਦੇ-ਉੱਡਦੇ ਦੂਰ ਨਿਕਲ ਗਈ।

ਕੁੜੀ ਕੁਝ ਪਲਾਂ ਲਈ ਆਪਣੇ ਪਿਆਰੇ ਪਤੀ ਤੇ ਲਾਡਲੇ ਪੁੱਤ ਨੂੰ ਭੁੱਲ ਗਈ ਸੀ। ਉਨ੍ਹਾਂ ਦੀ ਯਾਦ ਆਉਂਦਿਆਂ ਹੀ ਉਹਦੀਆਂ ਅੱਖਾਂ ‘ਚ ਪਿਆਰ ਦੇ ਹੰਝੂ ਭਰ ਗਏ ਅਤੇ ਉਹ ਰਾਜਕੁਮਾਰ ਦੇ ਨਾਲ ਆਪਣੇ ਘਰ ਖ਼ੁਸ਼ੀ-ਖ਼ੁਸ਼ੀ ਪਰਤ ਆਈ।

ਏਕੇ ਵਿਚ ਬਰਕਤ ਹੈ 

by Sandeep Kaur October 1, 2021

ਇਕ ਸੇਠ ਦੇ ਚਾਰ ਲੜਕੇ ਸਨ। ਭਾਵੇਂ ਉਹ ਪੜੇ ਲਿਖੇ ਸਨ ਪਰ ਉਹਨਾਂ ਦੀ ਆਪਸ ਵਿਚ ਬਣਦੀ ਕਦੇ ਵੀ ਨਹੀਂ ਸੀ। ਸੇਠ ਨੇ ਉਹਨਾਂ ਨੂੰ ਬਹੁਤ ਸਮਝਾਇਆ, ਬੜੇ ਤਰਲੇ ਪਾਏ , ਪਰ ਉਹਨਾਂ ਤੇ ਕੋਈ ਵੀ ਅਸਰ ਨਾ ਹੋਇਆ। ਪੁੱਤਰਾਂ ਤੋਂ ਦੁੱਖੀ ਹੋ ਕੇ ਉਹ ਬੀਮਾਰ ਪੈ ਗਿਆ। ਉਸ ਨੂੰ ਲੱਗਾ ਜਿਵੇਂ ਉਸ ਦਾ ਆਖਰੀ ਸਮਾਂ ਹੁਣ ਨੇੜੇ ਆ ਗਿਆ ਹੈ।

 ਇਕ ਦਿਨ ਬੀਮਾਰੀ ਦੀ ਹਾਲਤ ਵਿਚ ਹੀ ਉਸ ਨੇ ਆਪਣੇ ਮੁੰਡਿਆਂ ਨੂੰ ਆਪਣੇ ਕੋਲ ਬੁਲਾਇਆ। ਉਹ ਉਹਨਾਂ ਨੂੰ ਇੱਕਠਿਆਂ ਰਹਿਣ ਦਾ ਗੁਰ ਦੱਸਣਾ ਚਾਹੁੰਦਾ ਸੀ। ਉਸਨੇ ਪੱਤਰਾਂ ਸਾਹਮਣੇ ਬੱਸਾਂ ਅਤੇ ਤੀਲਿਆਂ ਤੋਂ ਬਣਿਆ ਇਕ ਝਾੜ ਰੱਖਿਆ। ਉਸ ਨੇ ਸਭ ਤੋਂ ਵੱਡੇ ਮੁੰਡੇ ਨੂੰ ਉਸ ਨੂੰ ਤੋੜਨ ਲਈ ਕਿਹਾ। ਪੁੱਤਰ ਨੇ ਬੜਾ ਜ਼ੋਰ ਲਾਇਆ ਪਰ ਅਸਫਲ ਰਿਹਾ। ਇਸੇ ਤਰ੍ਹਾਂ ਵਾਰੀ-ਵਾਰੀ ਸਾਰਿਆਂ ਨੇ ਉਸ ਝਾੜੂ ਨੂੰ ਇਕੱਠਿਆਂ ਹੀ ਤੋੜਨ ਦਾ ਯਤਨ ਕੀਤਾ ਪਰ ਉਹ ਸਾਰੇ ਇਸ ਵਿਚ ਨਾਕਾਮਯਾਬ ਰਹੇ।

 ਅੰਤ ਵਿਚ ਸੇਠ ਨੇ ਝਾੜੂ ਖੋਲ੍ਹ ਦਿੱਤਾ ਤਾਂ ਉਸ ਦੇ ਇਕ-ਇਕ ਤੀਲੇ ਨੂੰ ਪੁੱਤਰਾਂ ਨੇ ਆਸਾਨੀ ਨਾਲ ਤੋੜ ਦਿੱਤਾ। ਤਦ ਸੇਠ ਨੇ ਕਿਹਾ ਕਿ ਜੇ ਤੁਸੀਂ ਝਾੜੂ ਵਾਂਗ ਇਕੱਠੇ ਰਹੋਗੇ ਤਾਂ ਕੋਈ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕੇਗਾ। ਪਰ ਜੇ ਤੁਸੀਂ ਤੀਲਿਆਂ ਵਾਂਗ ਵੱਖਵੱਖ ਹੋ ਗਏ ਤਾਂ ਲੋਕੀਂ ਤੁਹਾਡਾ ਛੇਤੀ ਹੀ ਅੰਤ ਕਰ ਦੇਣਗੇ। ਮੁੰਡਿਆਂ ਨੂੰ ਗੱਲ ਸਮਝ ਆ ਗਈ। ਸੇਠ ਦੀ ਮੌਤ ਤੋਂ ਪਿਛੋਂ ਉਹ ਸਾਰੇ ਇਕੱਠੇ ਹੋ ਕੇ ਰਹਿਣ ਲੱਗ ਪਏ। 

 

ਸਿੱਖਿਆ-ਏਕੇ ਵਿਚ ਬਰਕਤ ਹੈ।

ਨਕਲਚੀ ਬਾਂਦਰ 

by Sandeep Kaur September 25, 2021

 ਇਕ ਬਾਂਦਰ ਇਕ ਡਾਕੀਏ ਨੂੰ ਹਰ ਰੋਜ਼ ਉਸਤਰੇ ਨਾਲ ਆਪਣੀ ਦਾੜੀ ਬਣਾਉਂਦਿਆਂ ਵੇਖਦਾ ਸੀ। ਬਾਂਦਰ ਨੂੰ ਡਾਕੀਏ ਦੀ ਦਾੜੀ ਬਣਾਉਣਾ ਬੜਾ ਚੰਗਾ ਲੱਗਦਾ ਸੀ। ਉਹ ਰੱਮ ਤੇ ਬੇਠਾ ਝੂਠੀ ਮੂਠੀ ਦੇ ਬਰਸ਼ ਨਾਲ ਆਪਣੇ ਮੂੰਹ ਤੇ ਸਾਥਣ ਮਲਦਾ। ਫਿਰ ਉਂਗਲੀ ਨੂੰ ਤਲੀ ਤੇ ਇਸ ਤਰ੍ਹਾਂ ਘਸਾਉਂਦਾ ਜਿਵੇਂ ਉਸਤਰਾ ਤੇਜ਼ ਕਰ ਰਿਹਾ ਹੋਵੇ ਅਤੇ ਫਿਰ ਉਸ ਉਂਗਲ ਨਾਲ ਉਹ ਆਪਣੀ ਹਜਾਮਤ ਬਣਾਇਆ ਕਰਦਾ ਸੀ।

 ਇਕ ਦਿਨ ਡਾਕੀਏ ਨੇ ਆਪਣੀ ਦਾੜੀ ਬਣਾਈ ਪਰ ਗਲਤੀ ਨਾਲ ਉਹ ਬੁਰਸ਼ ਧੋਣਾ ਅਤੇ ਉਸਤਰੇ ਨੂੰ ਬੰਦ ਕਰਨਾ ਭੁੱਲ ਗਿਆ। ਡਾਕੀਆ ਨਹਾ ਧੋ ਕੇ ਡਾਕਖਾਨੇ ਚਲਾ ਗਿਆ। ਬਾਂਦਰ ਨੇ ਦਾੜੀ ਦਾ ਸਮਾਨ ਖੁੱਲਾ ਵੇਖਿਆ। ਉਸ ਦੇ ਮਨ ਵਿਚ ਆਪਣੀ ਦਾੜੀ ਬਣਾਉਣ ਦਾ ਵਿਚਾਰ ਆਇਆ। 

ਬਾਂਦਰ ਰੁੱਖ ਤੋਂ ਥੱਲੇ ਉਤਰਿਆ। ਉਸਨੇ ਬੁਰਸ਼ ਉੱਪਰ ਲੱਗੇ ਥੋੜੇ ਬਹੁਤ ਸਾਬਣ ਨੂੰ ਆਪਣੇ ਮੂੰਹ ਤੇ ਮੱਲਿਆ। ਸ਼ੀਸ਼ੇ ਵਿਚ ਆਪਣਾ ਮੂੰਹ ਵੇਖ ਕੇ ਬਾਂਦਰ ਨੇ ਚੀਖ ਮਾਰੀ। ਫਿਰ ਉਸਨੇ ਉਸਤਰੇ ਨਾਲ ਆਪਣੀ ਦਾੜੀ ਬਣਾਉਣੀ ਚਾਹੀ। ਬਾਂਦਰ ਨੂੰ ਦਾੜੀ ਬਣਾਉਣ ਦੀ ਜਾਚ ਤਾਂ ਆਉਂਦੀ ਨਹੀਂ ਸੀ। ਉਸਤਰੇ ਨਾਲ ਉਸ ਦੀਆਂ ਗਲਾਂ ਲਹੂ-ਲੁਹਾਨ ਹੋ ਗਈਆਂ। ਦਰਦ ਨਾਲ ਚੀਕਦਾ ਬਾਂਦਰ, ਬਾਹਰ ਨੂੰ ਭੱਜ ਗਿਆ। 

 

ਸਿੱਖਿਆ-ਨਕਲ ਕਰਨ ਲਈ ਵੀ ਅਕਲ ਚਾਹੀਦੀ ਹੈ।

ਔਖੇ ਸਮੇਂ ਨੂੰ ਵੇਖ ਕੇ ਕਦੇ ਹਿੰਮਤ ਨਾ ਹਾਰੋ 

by Sandeep Kaur September 22, 2021

ਇਕ ਵਾਰ ਦੀ ਗੱਲ ਹੈ ਕਿ ਇਕ ਸ਼ਹਿਰ ਵਿਚ ਇਕ ਵੱਡਾ ਸਾਰਾ ਬਾਗ ਸੀ।ਇਸ ਬਾਗ ਦੇ ਇਕ ਪਾਸੇ ਇਕ ਤਲਾਅ ਸੀ। ਇਸ ਤਲਾਅ ਵਿਚ ਇਕ ਬਾਦਸ਼ਾਹ ਹਰ ਰੋਜ਼ ਇਸ਼ਨਾਨ ਕਰਨ ਆਉਂਦਾ ਸੀ। ਇਸ ਤਲਾਅ ਦੇ ਇਕ ਪਾਸੇ ਇਕ ਪੁਰਾਣਾ ਬੋਹੜ ਸੀ। ਇਹ ਬੋਹੜ ਬਹੁਤ ਵੱਡਾ ਸੀ। ਇਸ ਬੋਹੜ ਦੀ ਖੋੜ ਵਿਚ ਇਕ ਕਾਲਾ ਸੱਪ ਰਹਿੰਦਾ ਸੀ। ਇਸੇ ਬੋਹੜ ਉੱਪਰ ਹੀ ਇਕ ਕਾਂ ਵੀ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਸੱਪ ਕਾਂ ਦੇ ਪਰਿਵਾਰ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਰਹਿੰਦਾ ਸੀ। ਜਦੋਂ ਵੀ ਕਾਉਣੀ ਆਂਡੇ ਦਿੰਦੀ, ਤਾਂ ਸੱਪ ਉਸ ਦੇ ਆਂਡੇ ਖਾ ਜਾਂਦਾ। ਕਾਂ ਅਤੇ ਕਾਉਣੀ ਦੋਵੇਂ ਸੱਪ ਤੋਂ ਬਹੁਤ ਦੁੱਖੀ ਸਨ।’ 

ਕਾਂ ਇਕ ਸਿਆਣਾ ਪੰਛੀ ਹੈ। ਉਹ ਸੱਪ ਤੋਂ ਨਿਜਾਤ ਪਾਉਣ ਲਈ ਕੋਈ ਨਾ ਕੋਈ ਨੁਸਖਾ ਸੋਚਦਾ ਰਹਿੰਦਾ, ਪਰ ਅਜੇ ਤੱਕ ਉਹ ਕਿਸੇ ਵੀ ਨੁਸਖੇ ਵਿਚ ਕਾਮਯਾਬ ਨਹੀਂ ਸੀ ਹੋਇਆ। ਇਕ ਦਿਨ ਉਸ ਨੂੰ ਇਕ ਵਿਉਂ ਸੁੱਝੀ।ਉਸਨੇ ਸੋਚਿਆ ਕਿਉਂ ਨਾ ਮੈਂ ਬਾਦਸ਼ਾਹ ਦਾ ਸੋਨੇ ਦਾ ਹਾਰ ਚੁੱਕ ਕੇ ਸੱਪ ਦੀ ਖੁੱਡ ਵਿਚ ਸੁੱਟ ਦੇਵਾਂ। ਉਸ ਨੇ ਅਜਿਹਾ ਹੀ ਕੀਤਾ। 

ਇਕ ਦਿਨ ਬਾਦਸ਼ਾਹ ਨਹਾਉਣ ਲਈ ਆਇਆ ਅਤੇ ਉਸਨੇ ਆਪਣੇ ਕੱਪੜੇ ਅਤੇ ਸੋਨੇ ਦਾ ਹਾਰ ਲਾਹ ਕੇ ਇੱਕ ਪਾਸੇ ਰੱਖ ਦਿੱਤਾ। ਜਦੋਂ ਉਹ ਨਹਾਉਣ ਲਈ ਪਾਣੀ ਵਿਚ ਵੜਿਆ ਤਾਂ ਕਾਂ ਨੇ ਸੋਨੇ ਦਾ ਹਾਰ ਚੁੱਕ ਲਿਆ।ਉੱਧਰ ਬਾਦਸ਼ਾਹ ਨੇ ਵੀ ਕਾਂ ਨੂੰ ਹਾਰ ਚੱਕਦੇ ਵੇਖ ਲਿਆ ਸੀ। ਕਾਂ ਨੇ ਆਪਣੀ ਤਰਕੀਬ ਮੁਤਾਬਕ ਸੋਨੇ ਦਾ ਹਾਰ ਸੱਪ ਦੀ ਖੱਡ ਵਿਚ ਸੱਟ ਦਿੱਤਾ। ਬਾਦਸ਼ਾਹ ਇਹ ਸਭ ਕੁਝ ਵੇਖਦਾ ਰਿਹਾ। 

ਉਸ ਨੇ ਇਸ ਬਾਰੇ ਆਪਣੇ ਨੌਕਰਾਂ ਨੂੰ ਦੱਸਿਆ। ਉਹ ਡਾਂਗਾਂ ਲੈ ਕੇ ਰੱਖ ਕੋਲ ਪੁੱਜ ਗਏ।ਉਹਨਾਂ ਦੇਖਿਆ ਕਿ ਦਰੱਖ਼ਤ ਦੇ ਹੇਠਾਂ ਸੱਪ ਸੀ। ਉਹਨਾਂ ਨੇ ਡਾਂਗਾਂ ਮਾਰ-ਮਾਰ ਕੇ ਸੱਪ ਨੂੰ ਮਾਰ ਦਿੱਤਾ ਅਤੇ ਖੁੱਡ ਵਿਚੋਂ ਹਾਰ ਕੱਢ ਲਿਆ। 

ਸੱਪ ਦੇ ਮਰਨ ਤੇ ਕਾਂ ਅਤੇ ਕਾਉਣੀ ਬਹੁਤ ਖੁਸ਼ ਹੋਏ ਕਿਉਂਕਿ ਉਹਨਾਂ ਦਾ ਦੁਸ਼ਮਣ ਮਰ ਗਿਆ ਸੀ। ਉਹ ਖੁਸ਼ੀ-ਖੁਸ਼ੀ ਰਹਿਣ ਲੱਗੇ।

 

 ਸਿੱਖਿਆ-ਔਖੇ ਸਮੇਂ ਨੂੰ ਵੇਖ ਕੇ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ।

ਜਿਸ ਦੀ ਲਾਠੀ ਉਸ ਦੀ ਮੱਝ 

by Sandeep Kaur September 19, 2021

ਇਕ ਵਾਰ ਦੀ ਗੱਲ ਹੈ ਕਿ ਇਕ ਬਘਿਆੜ ਇਕ ਨਦੀ ਤੇ ਪਾਣੀ ਪੀ ਰਿਹਾ ਸੀ। ਉਸ ਦੀ ਨਜ਼ਰ ਉਸ ਤੋਂ ਥੋੜੀ ਹੀ ਦੂਰ ਪਾਣੀ ਪੀਂਦੇ ਲੇਲੇ ਉੱਪਰ ਪਈ। ਲੇਲੇ ਨੂੰ ਵੇਖ ਕੇ ਬਘਿਆੜ ਦੇ ਮੂੰਹ ਵਿਚ ਪਾਣੀ ਆ ਗਿਆ। ਉਹ ਲੇਲੇ ਨੂੰ ਖਾਣਾ ਚਾਹੁੰਦਾ ਸੀ। ਉਹ ਆਪਣੇ ਮਨ ਵਿਚ ਤਰਕੀਬ ਸੋਚਣ ਲੱਗਾ ਕਿ ਕਿਸ ਤਰ੍ਹਾਂ ਲੇਲੇ ਨੂੰ ਖਾਧਾ ਜਾਵੇ। ਜਦੋਂ ਕਿਸੇ ਪਾਪੀ ਦੇ ਮਨ ਵਿਚ ਪਾਪ ਆ ਜਾਵੇ ਤਾਂ ਨੁਸਖੇ ਆਪਣੇ-ਆਪ ਬੁੱਝਣੇ ਸ਼ੁਰੂ ਹੋ ਜਾਂਦੇ ਹਨ। ਆਖਿਰ ਉਸ ਨੇ ਲੇਲੇ ਨੂੰ ਖਾਣ ਦਾ ਬਹਾਨਾ ਲੱਭ ਹੀ ਲਿਆ। 

ਉਹ ਲੇਲੇ ਕੋਲ ਪੁੱਜਾ।ਉਹ ਲੇਲੇ ਨੂੰ ਜਾ ਕੇ ਜ਼ੋਰ ਨਾਲ ਆਵਾਜ਼ ਮਾਰਨ ਲੱਗਾ। ਉਸ ਨੇ ਲੇਲੇ ਨੂੰ ਕਿਹਾ, “ਓਏ ਲੇਲੇ ਦੇ ਬੱਚੇ ! ਤੂੰ ਮੇਰਾ ਪੀਣ ਵਾਲਾ ਪਾਣੀ ਕਿਉਂ ਗੰਦਾ ਕਰ ਰਿਹਾ ਹੈਂ ?? ਲੋਲਾ ਵਿਚਾਰਾ ਮਾੜਾ ਸੀ।ਉਹ ਬਘਿਆੜ ਦਾ ਮੁਕਾਬਲਾ ਕਿੱਥੋਂ ਕਰ ਸਕਦਾ ਸੀ। ਇਸ ਲਈ ਬੜੇ ਹੀ ਪਿਆਰ ਨਾਲ ਬੋਲਿਆ, “ਹਜ਼ਰ ਮਾਈ ਬਾਪ ! ਪਾਣੀ ਤਾਂ ਤੁਹਾਡੇ ਵਲੋਂ ਮੇਰੇ ਵੱਲ ਆ ਰਿਹਾ ਹੈ। ਮੈਂ ਇਸ ਪਾਣੀ ਨੂੰ ਗੰਦਾ ਕਿਵੇਂ ਕਰ ਸਕਦਾ ਹਾਂ?

 ਬਘਿਆੜ ਲੇਲੇ ਦੀ ਗੱਲ ਸੁਣ ਕੇ ਥੋੜਾ ਝੂਠਾ ਜਿਹਾ ਤਾਂ ਹੋ ਗਿਆ ਪਰ ਉਹ ਤਾਂ ਉਸ ਲੇਲਾ ਨੂੰ ਮਾਰਨਾ ਚਾਹੁੰਦਾ ਸੀ। ਥੋੜ੍ਹੀ ਦੇਰ ਬਾਅਦ ਉਹ ਫਿਰ ਗੱਜ ਕੇ ਬੋਲਿਆ, ਪਿਛਲੇ ਸਾਲ ਤੂੰ ਮੈਨੂੰ ਗਾਲਾਂ ਕਿਉਂ ਕੱਢੀਆਂ ਸਨ ?” ਚਾਰਾ ਫਿਰ ਗੱਜ ਕੇ ਬੋਲਿਆ, ‘ਹਜ਼ੂਰ ! ਪਿਛਲੇ ਸਾਲ ਤਾਂ ਮੈਂ ਜੰਮਿਆ ਵੀ ਨਹੀਂ ਸੀ। ਮੈਂ ਤਾਂ ਅਜੇ ਸਿਰਫ ਛੇ ਮਹੀਨੇ ਦਾ ਹੀ ਹਾਂ। 

ਹੁਣ ਬਘਿਆੜ ਦੀ ਕੋਈ ਪੇਸ਼ ਨਹੀਂ ਸੀ ਚੱਲ ਰਹੀ ਤੇ ਉਹ ਖਿੱਝ ਕੇ ਬੋਲਿਆ, ਤੂੰ ਨਹੀਂ ਤਾਂ ਤੇਰੇ ਪਿਉ-ਦਾਦੇ ਨੇ ਗਾਲਾਂ ਕੱਢੀਆਂ ਹੋਣਗੀਆਂ। ਕੁਝ ਵੀ ਹੋਵੇ ਤੁਸੀਂ ਕਸੂਰ ਜ਼ਰੂਰ ਕੀਤਾ ਹੈ। ਇਸ ਲਈ ਮੈਂ ਤੈਨੂੰ ਸਜ਼ਾ ਦੇਵਾਂਗਾ।’ ਇਹ ਕਹਿੰਦੇ ਹੀ ਉਹ ਲੇਲੇ ਤੇ ਝੱਪਟਿਆ ਤੇ ਉਸਨੂੰ ਮਾਰ ਕੇ ਖਾ ਗਿਆ।

 

 ਸਿੱਖਿਆ-ਜਿਸ ਦੀ ਲਾਠੀ ਉਸ ਦੀ ਮੱਝ

  • 1
  • 2
  • 3
  • 4
  • 5

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close