ਮਤਰੇਈ ਮਾਂ ਕਈ ਦਿਨਾਂ ਤੋਂ ਦੇਖ ਰਿਹਾ ਸੀ ਕਿ ਇੱਕ ਨਰਸਰੀ ਕਲਾਸ ਵਿੱਚ ਪੜ੍ਹਦੀ6 ਕੋ ਸਾਲ ਦੀ ਮਾਸੂਮ ਜਿਹੇ ਚੇਹਰੇ ਵਾਲੀ ਕੁੜੀ ਛੁੱਟੀ ਹੋਣ ਤੋਂ ਬਾਅਦ ਵੀ ਕਦੇ ਘਰ ਜਾਣ ਨੂੰ ਕਾਹਲੀ ਨਹੀਂ ਸੀ, ਬਾਕੀ ਬੱਚਿਆਂ ਦੀ ਤਰਾਂ ਛੁੱਟੀ ਹੋਣ ਤੇ ਕਦੇ ਖੁਸ਼ ਨਹੀਂ ਸੀ ਹੋਈ ਉਹ, ਘਰ ਜਾਣ ਨੂੰ ਕਦੇ ਕਾਹਲੇ ਨਹੀਂ ਸਨ ਪੈਰ ਉਸਦੇ ਨਾਂ ਹੀ ਕਦੇ ਉਸਨੂੰ ਅਗਾਊਂ ਛੁੱਟੀ ਦੀ ਖੁਸ਼ੀ ਮਹਿਸੂਸ ਹੋਈ ਸੀ, ਕਈਆਂ ਦਿਨਾਂ ਤੋਂ ਮੇਰੇ ਮਨ ਦੇ ਵਿੱਚ ਵਿਚਾਰ ਆ ਰਹੇ ਸਨ ਕਿ ਕੀ ਵਜਾ ਹੋ ਸਕਦੀ, ਫਿਰ ਇੱਕ ਦਿਨ ਸਕੂਲ ਵਿੱਚ ਕੋਈ ਅਚਾਨਕ ਛੁੱਟੀ ਕਰਨੀ ਪਈ ਜਦੋਂ ਬੱਚਿਆਂ ਅਚਾਨਕ ਛੁਟੀ ਦੀ ਅਨਾਉਂਸਮੈਂਟ ਸੁਣੀ ਤਾਂ ਬਹੁਤ ਖ਼ੁਸ਼ ਹੋ ਕੇ ਆਪਣੇ ਬੈਗ ਲੈ ਕੇ ਬੱਸ ਵੈਨਾ ਵਿੱਚ ਬੈਠਣ ਨੂੰ ਕਾਹਲੇ ਸਨ ਪਰ ਓਹ ਕੁੜੀ ਨੂੰ ਮੈਂ ਕਿਹਾ ਤੁਸੀਂ ਵੀ ਜਾਓ ਆਪਣੇ ਘਰ ਤਾਂ ਬਿਨਾਂ ਕੁਝ ਬੋਲਣ ਤੋਂ ਮੇਰੇ ਮੂੰਹ ਵੱਲ ਝਾਕੀ ਜਾ ਰਹੀ, ਪਰ ਕੁਛ ਬੋਲਦੀ ਨਹੀਂ ਸੀ, ਮੇਰੇ ਵਾਰ ਵਾਰ ਕਹਿਣ ਤੇ ਉਹ ਨਹੀਂ ਬੋਲੀ ਅਤੇ ਆਪਣੀ ਨਿਗ੍ਹਾ ਆਪਣੇ ਬੈਗ ਵਿੱਚ ਰੱਖੀ, ਜਦੋਂ ਮੈਂ ਕੋਲ ਜਾ ਕੇ ਸਿਰ ਉੱਪਰ ਹੱਥ ਰੱਖਦੇ ਨੇ ਉਹੀ ਗੱਲ ਦੁਰਹਾਈ ਤਾਂ ਉਸ ਬੱਚੀ ਦੀਆਂ ਅੱਖਾਂ ਵਿੱਚੋਂ ਪਤਾ ਨਹੀਂ ਕਿੰਨੇ ਕੋ ਅਥਰੂ ਵਹਿ ਤੁਰੇ, ਮੇਰੀ ਸਮਝ ਤੋਂ ਗੱਲ ਬਾਹਰ ਸੀ, ਜਦੋਂ ਮੈਂ ਉਸਦੇ ਇੱਕ ਕਲਾਸ ਮੇਟ ਬੱਚੇ ਨੂੰ ਪੁੱਛਿਆ ਜੋ ਉਸਦਾ ਗੁਆਂਢੀ ਸੀ ਤਾਂ ਉਸਨੇ ਜੋ ਉੱਤਰ ਦਿੱਤਾ ਉਸਨੇ ਮੈਨੂੰ ਵੀ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ, ਜਿਸਨੇ ਉਸਦੀ ਕਹਾਣੀ ਦਸਦਿਆਂ ਕਿਹਾ ਕਿ ਸਰ ਜੀ ਇਹ ਕੁੜੀ ਮਤਰੇਈ ਮਾਂ ਪਾਲ ਰਹੀ ਹੈ, ਜੋ ਘਰ ਜਾਣ ਤੇ ਇਸ ਬੱਚੀ ਤੇ ਕਈ ਤਰ੍ਹਾਂ ਦੇ ਤਸ਼ੱਦਦਤ ਕਰਦੀ, ਹਾਲਾਂਕਿ ਬਾਪ ਮਤਰੇਆ ਨਹੀਂ ਪਰ ਪਿਓ ਦੀ ਕੋਈ ਵੁੱਕਤ ਨਹੀਂ ਘਰ ਵਿੱਚ ਇਸਦੀ ਮਾਂ ਦੀ ਚੱਲਦੀ, ਜਦੋਂ ਇਹ ਕੁੜੀ ਘਰ ਹੋਏ ਤਾਂ ਇਸਨੂੰ ਘਰ ਵਿੱਚ ਹਰ ਰੋਜ ਕੁੱਟਿਆ ਜਾਂਦਾ, ਅਤੇ ਕਈ ਵਾਰ ਤਾਂ ਰੋਟੀ ਵੀ ਨਹੀਂ ਦਿੱਤੀ ਜਾਂਦੀ, ਇਹ ਸਭ ਕੁਝ ਸੁਣ ਕੇ ਮੈਂ ਸੁਨ ਹੋ ਗਿਆ, ਸਭ ਕੁਛ ਸੁਣਨ ਤੋਂ ਬਾਅਦ ਮੇਰੇ ਕੋਲ ਕੋਈ ਸ਼ਬਦ ਨਹੀਂ ਸੀ ਕੁੜੀ ਨੂੰ ਦੁਬਾਰਾ ਘਰ ਜਾਣ ਨੂੰ ਕਹਾ, ਅਤੇ ਉਹ ਮਾਸੂਮ ਕੁੜੀ ਆਪਣੀ ਆਪ ਬੀਤੀ ਸੁਣ ਕੇ ਹੋਰ ਜਿਆਦਾ ਭਾਵੁਕ ਹੋ ਕੇ ਰੋਣ ਲੱਗੀ। ਅਤੇ ਮੇਰੇ ਪੈਰਾਂ ਵਿੱਚ ਡਿੱਗ ਕੇ ਕਹਿਣ ਲੱਗੀ ਮੈਂ ਘਰ ਨਹੀਂ ਜਾਣਾ ਨਹੀਂ ਜਾਣਾ ਮੈਂ ਪੂਰੀ ਛੁੱਟੀ ਹੀ ਜਾਊਂ।।।
ਲੇਖਕ ਜਗਜੀਤ ਸਿੰਘ ਡੱਲ