ਗੋਰੀਆਂ ਗੱਲਾਂ ਦੇ ਟੋਏ ਲਿਖ ਜਾਂ ਕਜਲਾ ਧਾਰ ਲਿਖ
ਪਰ ਸਰਾਪੇ ਚਿਹਰਿਆਂ ਦਾ ਵੀ ਹੈ ਜੋ ਅਧਿਕਾਰ ਲਿਖ
ਕਿੰਨੀਆਂ ਕੁ ਹੋਰ ਬਣੀਆਂ ਪੌੜੀਆਂ , ਸੋਨੇ ਦੀਆਂ
ਅਦਲੀ ਰਾਜੇ ਦਾ ਹੈ ਕਿੰਨਾ ਉੱਚਾ ਹੁਣ ਦਰਬਾਰ ਲਿਖ
ghaint Shayari
ਆਪਣੀ ਹਉਮੈ ਦਾ ਕਾਰਨ ਲੱਭਣ ਤੁਰਿਆ ਹਾਂ।
ਜਿੱਤ ਕੇ ਵੀ ਹਾਰ ਦਾ ਕਾਰਨ ਲੱਭਣ ਤੁਰਿਆ ਹਾਂ।ਹਰਮੀਤ ਵਿਦਿਆਰਥੀ
ਪੰਚਾਲੀ ਨੂੰ ਦਾਅ ਦੇ ਉਪਰ ਕਿਹੜਾ ਪਾਂਡਵ ਲਾਵੇਗਾ?
ਚੌਪੜ ਦੀ ਬਾਜੀ ਦੁਰਯੋਧਨ ਫੇਰ ਵਿਛਾਈ ਬੈਠਾ ਹੈਰਾਮ ਅਰਸ਼
ਝੁਲਸੇ ਫੁੱਲ ਖੂਨ ਸੰਗ ਲਿਬੜੇ ਵਧਾਈ ਕਾਰਡ
ਇਹ ਸੌਗਾਤ ਲੈ ਕੇ ਹਰ ਨਵਾਂ ਸਾਲ ਹੀ ਆਉਂਦਾ ਏਭੁਪਿੰਦਰ ਮਾਨ
ਮਾੜੇ ਨੂੰ ਵੱਖ ਬੰਨ੍ਹਣ ਨਾਲੋਂ, ਤਕੜੇ ਦੇ ਸਿੰਗ ਭੰਨੋ,
ਸਾਂਝੀ ਖੁਰਲੀ ਵਿੱਚੋਂ ਜਿਹੜਾ, ਖਾਣ ਨਈਂ ਦਿੰਦਾ ਪੱਠੇ।ਬਾਬਾ ਨਜ਼ਮੀ
ਭੁੱਖੇ ਲੋਕਾਂ ਰੱਜ ਕੇ ਸਿਦਕ ਨਿਭਾਏ ਹਨ
ਰੱਜੇ ਲੋਕਾਂ ਰੱਜ ਕੇ ਭੁੱਖ ਖਿਲਾਰੀ ਹੈਮੁਰਸ਼ਦ ਬੁਟਰਵੀ
ਆਪਣੇ ਕੰਢੇ ਖੋਰਦੀ ਜੋ ਜਾ ਰਹੀ
ਇਹ ਨਦੀ ਦੀ ਆਪਣੀ ਹੀ ਚਾਲ ਹੈਸੁਰਿੰਦਰਜੀਤ ਕੌਰ
ਹਾਰੇ-ਹੰਭੇ ਜਦ ਕਦੇ ਇੱਕ ਥਾਂ ਇਕੱਤਰ ਹੋਣਗੇ।
ਵੇਖਣਾ ਉਦੋਂ ਇਹ ਸਾਰੇ ਹੀ ਸਿਕੰਦਰ ਹੋਣਗੇ।ਰਣਜੀਤ ਸਰਾਂਵਾਲੀ
ਆ ਕੇ ਵਤਨੋਂ ਦੂਰ ਵੀ ਓਹੀ ਸਾਡਾ ਹਾਲ
ਓਹੀ ਸਾਡੀ ਸੋਚਣੀ ਓਹੀ ਰੋਟੀ-ਦਾਲਗਿੱਲ ਮੋਰਾਂਵਾਲੀ
ਮਹਿਕਦੀ ਪ੍ਰਭਾਤ ਹੋਣੀ ਕਦ ਨਗਰ ਵਿੱਚ,
ਰਾਤ ਮਿਲਦੀ ਹੈ ਸਦਾ ਅੰਗਾਰ ਬਣ ਕੇ।ਆਤਮਾ ਰਾਮ ਰੰਜਨ
ਮੈਅ ਤੇ ਸ਼ਾਇਰ ਦਾ ਬੜਾ ਹੈ ਮੇਲ ਸੁਣਦੇ ਹਾਰ ਗਏ,
ਸ਼ਿਵ-ਉਦਾਸੀ ਖੋਏ ਸਾਥੋਂ ਹੋਰ ਵੀ ਜਾਏ ਘਟਾਈ।ਭੁਪਿੰਦਰ ਸੰਧੂ
ਨਾਲ ਦੇ ਘਰ ਵਿਚ ਜਦੋਂ ਤਕ ਲੋਕ ਲੜਦੇ ਰਹਿਣਗੇ
ਆਪਣੇ ਵਿਹੜੇ ਵਿਚ ਵੀ ਕੁਝ ਪੱਥਰ ਡਿੱਗਦੇ ਰਹਿਣਗੇਅਜਾਇਬ ਹੁੰਦਲ