ਰੰਗ ਲਗੀਆਂ ਹੋਈਆਂ ਭੇਡਾਂ ਦਾ ਇੱਜੜ ਕਸਾਈ ਪਾਸ ਲਿਆਂਦਾ ਗਿਆ। ਉਹ ਖਿੜ ਖਿੜਾ ਕੇ ਹੱਸਿਆ। ਉਹਦੇ ਹਾਸੇ ਦੀ ਦਹਿਸ਼ਤ ਸਾਰੀਆਂ ਭੇਡਾਂ ਵਿਚ ਫੈਲ ਗਈ। ਇਕ ਭੇਡ ਕਸਾਈ ਦੀ ਛੁਰੀ ਹੇਠ ਸੀ ਅਤੇ ਉਹ ਕਲਮਾਂ ਪੜ੍ਹ ਰਿਹਾ ਸੀ। ਭੀੜ ਵਿੱਚੋਂ ਭੇਡ ਨੇ ਸੋਚਿਆ ਕਿ ਅਸੀਂ ਐਨੀਆਂ ਸਾਰੀਆਂ ਹਾਂ, ਜੇ ਸਾਰੀਆਂ ਹੀ ਕਸਾਈ ਤੇ ਟੁੱਟ ਕੇ ਪੈ ਜਾਈਏ ਤਾਂ ਕਸਾਈ ਨੂੰ ਝੱਟ ਮਾਰ ਮੁਕਾ ਸਕਦੀਆਂ ਹਾਂ।
ਅਗਲੇ ਪਲ ਉਸ ਭੇਡ ਨੇ ਹੌਕਾ ਭਰਿਆ, ਪਰ ਸਾਡੇ ਵਿਚ ਏਨੀ ਹਿੰਮਤ ਤੇ ਏਕਤਾ ਕਿੱਥੇ?
best punjabi novels
ਸ਼ਹਿਰ ਦੇ ਅੱਤ ਸੁੰਦਰ ਅਤੇ ਮਹਿੰਗੇ ਮੈਰਿਜ ਪੈਲੇਸ ਵਿੱਚ ਇੱਕ ਬਹੁਤ ਵੱਡੇ ਸਿਆਸੀ ਸਰਦਾਰ ਦੇ ਕਾਕਾ ਜੀ ਦੀ ਸ਼ਾਦੀ ਦਾ ਸਮਾਗਮ ਚਲ ਰਿਹਾ ਸੀ। ਸ਼ਰਾਬ ਦੇ ਦੌਰ ਚੱਲ ਰਹੇ ਸਨ ਅਤੇ ਅੱਧ ਨੰਗੀਆਂ ਕੁੜੀਆਂ ਲੱਚਰ ਗੀਤਾਂ ਦੀ ਔਰਕੈਸਟਰਾ ਧੁੰਨਾ ਉੱਤੇ ਨੱਚ ਰਹੀਆਂ ਸਨ।
ਸ਼ਰਾਬ ਦੇ ਰੱਜੇ ਨੌਜਵਾਨ ਉੱਚੀ ਸਟੇਜ ਦੇ ਨੀਵੇਂ ਫਰਸ਼ ਉੱਤੇ ਭੰਗੜਾ ਪਾ ਰਹੇ ਸਨ। ਕਾਮਿਕ ਗੀਤਾਂ ਉੱਤੇ ਕੁੜੀਆਂ ਸਰੀਰਕ ਹਰਕਤਾਂ ਨਾਲ ਕਹਿਰ ਵਰਾ ਰਹੀਆਂ ਸਨ। ਸ਼ਰਾਬੀਆਂ ਦੀਆਂ ਲਾਲਾਂ ਡਿੱਗ ਰਹੀਆਂ ਸਨ। ਉਨ੍ਹਾਂ ਦੇ ਤਨ, ਮਨ ਰੋਕਾਂ ਦੀਆਂ ਪਾਬੰਦੀਆਂ ਤੋੜਨ ਦੀ ਚਰਮ ਸੀਮਾ ਤੱਕ ਪਹੁੰਚ ਚੁੱਕੇ ਸਨ।
ਨੋਟਾਂ ਦੀ ਵਰਖਾ ਹੋ ਰਹੀ ਸੀ ਅਤੇ ਅਨਾਊਂਸਰ ਦੀਆਂ ਵਰਾਛਾਂ ਖਿੜਦੀਆਂ ਜਾ ਰਹੀਆਂ ਸਨ। ਨੱਚਣ ਵਾਲੀਆਂ ਕੁੜੀਆਂ ਨੇ ਵੀ ਸਭ ਸੀਮਾਵਾਂ ਤੋੜ ਦਿੱਤੀਆਂ ਸਨ। ਗੀਤ ਚੱਲ ਰਿਹਾ ਸੀ ‘ਗੱਲਾ ਗੋਰੀਆਂ ਤੇ ਵਿੱਚ ਟੋਏ… ਅੱਤ ਸੁਨੱਖੀ ਕੁੜੀ ਲੱਕ ਲਹਿਰਾਕੇ ਬੇ ਹਯਾਈਹ ਨਾਲ ਨੱਚ ਰਹੀ ਸੀ। ਭੰਗੜਾ ਪਾ ਰਹੇ ਨੌਜਵਾਨਾਂ ਵਿਚੋਂ ਇੱਕ ਸ਼ਰਾਬ ਨਾਲ ਬੇ ਸੁੱਧ ਹੋਏ ਮੁੰਡੇ ਨੇ, ਸਟੇਜ ਉੱਤੇ ਨੱਚ ਰਹੀ ਕੁੜੀ ਨੂੰ ਲੱਤ ਫੜਕੇ ਭੰਗੜੇ ਵਿੱਚ ਖਿੱਚ ਲਿਆ। ਕੁੜੀ ਦੀ ਲੰਮੀ ਚੀਕ ਸ਼ਰਾਬੀ ਮੁੰਡਿਆਂ ਦੇ ਹਾਸੇ ਵਿੱਚ ਦਮ ਤੋੜ ਗਈ। ਇੱਜਤਦਾਰ ਲੋਕ ਬੇਪਰਦ ਕੁੜੀ ਨੂੰ ਚੁੱਕ ਕੇ ਪਰਦੇ ਵਿੱਚ ਲੈ ਗਏ।
ਅਨੰਦ ਕਾਰਜ ਦੀ ਰਸਮ ਖਤਮ ਹੁੰਦਿਆਂ ਹੀ ਸੱਜ ਵਿਆਹੀ ਜੋੜੀ ਪਵਿੱਤਰ ਮੈਰਿਜ ਪੈਲਸ ਵਿੱਚ ਪਹੁੰਚ ਗਈ ਸੀ। ਖਚਾ ਖਚ ਭਰੇ ਹਾਲ ਵਿੱਚ ਸਭਿਆਚਾਰਕ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਸੀ।ਧਾਰਮਿਕ ਗੀਤ ਸਮਾਪਤ ਹੋਣ ਤੋਂ ਪਹਿਲਾਂ ਹੀ ਸ਼ਰਾਬ ਨਾਲ ਭਰੇ ਗਲਾਸ ਵੰਡਣੇ ਸ਼ੁਰੂ ਹੋ ਚੁੱਕੇ ਸਨ।
ਉੱਚੀ ਪੱਧਰ ਦੇ ਗੀਤ, ਨੀਵੀਂ ਸੁਰ ਦੇ ਸੰਗੀਤ ਨਾਲ ਦਿਲ ਦਿਮਾਗ ਨੂੰ ਟੁੰਬ ਰਹੇ ਸਨ। ਨੌਜਵਾਨਾਂ ਵਿੱਚ ਜਿਉਂ ਜਿਉਂ ਸ਼ਰਾਬ ਦਾ ਸਰੂਰ ਵਧਦਾ ਜਾ ਰਿਹਾ ਸੀ, ਗੀਤਾਂ ਦੀ ਪੱਧਰ ਘੱਟਦੀ ਜਾ ਰਹੀ ਸੀ। ਘਟੀਆ ਅਤੇ ਚਲਾਊ ਗੀਤਾਂ ਨਾਲ ਡਾਂਸ ਕਰ ਰਹੀਆਂ ਕੁੜੀਆਂ ਉਨ੍ਹਾਂ ਨੂੰ ਕੁਝ ਭੜਕਾਊ ਵੀ ਕਰ ਰਹੀਆਂ ਸਨ। ਉਹ ਹਰ ਗੀਤ ਨਾਲ ਜਿੱਥੇ ਕੱਪੜੇ ਬਦਲਦੀਆਂ ਸਨ ਉੱਥੇ ਕੁਝ ਘਟਾ ਵੀ ਲੈਂਦੀਆਂ ਸਨ। ਗੀਤ ਚਲ ਰਿਹਾ ਸੀ ‘ਦਿਲ ਲੈ ਗੀ ਕੁੜੀ ਗੁਜਰਾਤ ਦੀ’ ਨੱਚ ਰਹੀ ਕੁੜੀ ਦੇ ਕੱਪੜੇ ਨਾ ਮਾਤਰ ਹੀ ਰਹਿ ਗਏ ਸਨ।
ਇਹ ਸਭ ਕੀ ਹੋ ਰਿਹਾ ਏ?? ਕਿਸੇ ਬਜ਼ੁਰਗ ਦਾ ਸਬਰ ਦਹਾੜਿਆ। ‘ਸਵੈ ਚੀਰ-ਹਰਣ। ਕਿਸੇ ਹੋਰ ਨੇ ਸੱਚ ਨੂੰ ਮਖੌਲ ਕੀਤਾ।
ਅਸੀਂ ਰਾਤ ਦੇ ਹਨੇਰੇ ਵਿਚ ਮੰਦਿਰ ਵੱਲ ਨੂੰ ਚੜ੍ਹ ਰਹੇ ਸਾਂ। ਸਾਡੇ ਥੱਲੇ ਵੱਲ ਤੇ ਸਾਡੇ ਉਪਰ ਵੱਲ ‘‘ਜੈ ਮਾਤਾ ਦੀ।’’ ਦੀਆਂ ਆਵਾਜ਼ਾਂ ਪਹਾੜੀਆਂ ਦੇ ਪੱਥਰਾਂ ਨਾਲ ਟਕਰਾ ਕੇ ਗੂੰਜ ਰਹੀਆਂ ਸਨ। ਅਸੀਂ ਗਿਆਰਾਂ ਵਜੇ, ਪਹਾੜੀ ਦੀ ਟੀਸੀ ‘ਤੇ ਵੱਸਦੇ ਸ਼ਹਿਰ ਦੀਆਂ ਗਲੀਆਂ ਵਿਚ ਵੇਸ਼ ਹੋ ਕੇ ਮੰਦਿਰ ਵੱਲ ਨੂੰ ਤੁਰ ਪਏ।
ਚਾਰ ਵਜੇ ਮੰਦਿਰ ਦੇ ਦੁਆਰ ਖੁੱਲੇ-ਧੱਕਾ ਵੱਜਣ ਲੱਗਿਆ। ਕਈ ਵਾਰੀ ਤਾਂ ਕਈ, ਕਈ ਮਿੰਟ ਧਰਤੀ ਉਤੇ ਪੈਰ ਨਾ ਲੱਗਦਾ। ਮੰਦਿਰ ਅੰਦਰ ਸ਼ ਹੋ ਕੇ ਮੈਂ ਅੰਦਰ ਬਣੀ ਮਾਤਾ ਦੀ ਮੂਰਤੀ ਦੇ ਪੈਰਾਂ ਨੂੰ ਛੂਹ ਕੇ, ਅੱਖਾਂ ਬੰਦ ਕਰ ਕੇ ਪ੍ਰਾਰਥਨਾ ਕੀਤੀ “ਹੇ ਮਾਂ! ਸੁੱਖ ਸ਼ਾਂਤੀ ਪ੍ਰਦਾਨ ਕਰੀਂ।” ਕਹਿ ਕੇ ਮੈਂ ਫਿਰ ਮੂਰਤੀ ਦੇ ਪੈਰਾਂ ‘ਤੇ ਹੱਥ ਫੇਰਿਆ, ਏਨੇ ਨੂੰ ਪਿੱਛੋਂ ਅਵਾਜ਼ ਆਈ ਚਲੋ, ਚਲੋ, ਛੇਤੀ ਬਾਹਰ ਨਿਕਲੋ, ਐਨਾ ਵਕਤ! ਪਿਛੇ ਭਗਤਾਂ ਦਾ ਹੜ੍ਹ ਰੌਲੇ ਜਹੇ ਵਿਚ ਹੀ ਧੱਕਾ ਵੱਜਣ ਨਾਲ ਮੈਂ ਬਾਹਰ ਹੋ ਗਿਆ।
ਸੂਰਜ ਇਕ ਵਾਰ ਚਮਕ ਕੇ, ਪਹਾੜੀਆਂ ਦੀਆਂ ਵੱਖੀਆਂ ਓਹਲੇ ਗੁਆਚ ਗਿਆਹਲਕੀ ਜਿਹੀ ਧੁੰਦ ਚਾਰੇ ਪਾਸੇ ਛਾ ਗਈ। ਅਸੀਂ ਹੇਠਾਂ ਉਤਰ ਰਹੇ ਸਾਂ ‘ਜੈ ਮਾਤਾ ਦੀ।’ ਆਵਾਜ਼ਾਂ ਫਿਰ ਹੇਠਾਂ ਉਪਰ ਗੂੰਜਦੀਆਂ ਸੁਣਾਈ ਦਿੰਦੀਆਂ ਸਨ।
ਰਸਤੇ ਦੇ ਦੋਹੀਂ ਪਾਸੀਂ ਭਾਰਤ ਭਰ ਦੇ ਮੰਗਤੇ ਆਪਣੇ, ਆਪਣੇ ਢੰਗ ਨਾਲ ਮੰਗ ਰਹੇ ਸਨ। ਰਾਤ, ਹਨੇਰੇ ਵਿਚ ਉਹ ਰਸਤੇ ਦੇ ਦੁਪਸੀਂ ਪੱਥਰਾਂ ਵਾਂਗ ਪਏ ਨਜ਼ਰੀਂ ਆਉਂਦੇ ਸਨ- ਤੇ ਹੁਣ ਹੱਥ ਫੈਲਾ, ਫੈਲਾ, ਝੋਲੀ ਅੱਡ, ਅੱਡ ਕੇ ਪੈਸਾ ਦੇ ਜਾ ਭਗਤਾ, ਭਗਤਾ ਦੇ ਜਾ ਪੈਸਾ। ਮੰਗ ਰਹੇ ਸਨ।
ਕਈ ਔਰਤਾਂ ਜਿਹਨਾਂ ਦੀ ਉਮਰ ਮੇਰੀ ਮਾਂ ਦੇ ਬਰਾਬਰ ਜਾਪੀ ਰਸਤੇ ਵਿਚ ਜਾਂਦੇ ਲੋਕਾਂ ਦੇ ਪੈਰਾਂ ਨੂੰ ਫੜ ਕੇ ਪੇਸਾ ਮੰਗ ਰਹੀਆਂ ਸਨ। ਕਈ ਔਰਤਾਂ ਮੇਰੇ ਪੈਰਾਂ ਨੂੰ ਵੀ ਛੂਹਣ ਦਾ ਯਤਨ ਕਰਦੀਆਂ ਪਰ ਮੈਂ ਸੋਚਦਾ ਇਕ ਮਾਂ ਦੇ ਪੈਰਾਂ ਨੂੰ ਰਾਤ ਦੀ ਏਨੀ ਦੁਨੀਆਂ ਹੱਥ ਲਾ ਕੇ ਆ ਰਹੀ ਹੈ ਫਿਰ ਏਨੀਆਂ ਮਾਵਾਂ ਸਾਡੇ ਪੈਰਾਂ ਨੂੰ ਹੱਥ ਲਾ ਰਹੀਆਂ ਹਨ। ਉਹ ਮਾਂ ਪੱਥਰ ਦੀ ਇਕ ਮੂਰਤੀ ਇਹ ਮਾਵਾਂ ਹੱਡ-ਮਾਸ ਦੀਆਂ ਪੁਤਲੀਆਂ। ਉਹ ਮਾਂ ਪਹਾੜੀ ਦੀ ਟੀਸੀ ਤੇ ਸੁੰਦਰ ਮੰਦਿਰ ਵਿਚ ਬਰਾਜਮਾਨ, ਇਹ ਮਾਵਾਂ ਰਾਹਾਂ ਦੇ ਪੱਥਰ।
ਗੁਰਪ੍ਰੀਤ ਭਰ ਜਵਾਨ, ਸੋਹਣੀ ਸੁਨੱਖੀ ਅਤੇ ਗੋਰੀ ਚਿੱਟੀ ਔਰਤ ਸੀ। ਉੱਚੇ ਕੱਦ, ਮੋਟੀਆਂ ਅੱਖਾਂ ਅਤੇ ਲੰਮੇ ਵਾਲਾਂ ਵਾਲੀ ਉਹ ਸ਼ਹਿਰ ਦੀ ਜਾਣੀ ਪਹਿਚਾਣੀ ਹਸਤੀ ਸੀ। ਉਹ ਆਪਣੇ ਆਈ.ਏ.ਐਸ. ਅਫਸਰ ਪਤੀ ਦੇ ਪਹਿਲੇ ਸਫਲ ਪਿਆਰ ਦੀ ਪਤਨੀ ਸੀ। ਆਪਣੇ ਪਤੀ ਦੇ ਉੱਚ ਰੁਤਬੇ ਨਾਲ ਉਹ ਕਲੱਬਾਂ, ਮਹਿਫਲਾਂ ਅਤੇ ਸਮਾਗਮਾਂ ਦੀ ਸ਼ਾਨ ਸਮਝੀ ਜਾਂਦੀ ਸੀ।
ਉਸ ਦਾ ਪਤੀ ਮਹਿਮਾਨਾਂ ਨਾਲ ਉਸ ਦੀ ਜਾਣ ਪਹਿਚਾਦ ਪ੍ਰੀਤੀ ਕਹਿ ਕੇ । ਕਰਵਾਇਆ ਕਰਦਾ ਸੀ। ਪਤੀ ਆਪਣੇ ਦੋਸਤਾਂ ਨਾਲ ਖਾਣ ਪੀਣ ਵਿੱਚ ਰੁੱਝ ਜਾਂਦਾ ਸੀ ਅਤੇ ਪੀਤੀ ਆਪਣੇ ਮਨ ਪਸੰਦ ਮਹਿਮਾਨਾਂ ਨਾਲ ਮਹਿਫਲਾਂ ਰੰਗੀਨ ਕਰਦੀ ਰਹਿੰਦੀ ਸੀ। ਉਹ ਲੰਘ ਰਹਾ ਸਮਾਂ ਰੱਜਕੇ ਮਾਨ ਰਹੀ ਸੀ। ਉਸ ਨੂੰ ਯਾਦ ਚੇਤਾ ਵੀ ਨਹੀਂ ਸੀ ਕਿ ਉਸਦਾ ਭਵਿੱਖ ਕਦੇ ਪੁੱਠੀਆਂ ਕਰਵਟਾਂ ਵੀ ਲੈ ਸਕਦਾ ਏ।
ਦਿਲ ਦਾ ਦੌਰਾ ਪੈ ਜਾਣ ਕਰਕੇ ਉਸ ਦੇ ਪਤੀ ਦੀ ਅਚਾਨਕ ਮੌਤ ਹੋ ਗਈ। ਉਹ ਸਮਾਜਿਕ ਮਜ਼ਬੂਰੀਆਂ ਅਧੀਨ ਕੁਝ ਸਮਾਂ ਸੰਜਮ ਤੋਂ ਕੰਮ ਲੈਂਦੀ ਰਹੀ ਪਰ ਸਭ ਕੁਝ ਉਸ ਨੂੰ ਬੇ ਰਸ ਅਤੇ ਅਸਹਿ ਜਾਪ ਰਿਹਾ ਸੀ।
ਉਸ ਨੇ ਸੋਚ ਦੇ ਇੱਕੋ ਝਟਕੇ ਨਾਲ ਆਪਣੀ ਕੋਠੀ ਦੇ ਕੁਝ ਕਮਰਿਆਂ ਨੂੰ ਗੈਸਟ ਰੂਮ ਵਿੱਚ ਬਦਲ ਕੇ ਕੋਠੀ ਦੇ ਬਾਹਰ ‘‘ਪ੍ਰੀਤ ਗੈਸਟ ਹਾਊਸ” ਦਾ ਫੱਟਾ ਲਗਾ ਦਿੱਤਾ।
ਪੇਇੰਗ ਗੈਸਟਾਂ ਦਾ ਹੁਣ ਤਾਂਤਾਂ ਹੀ ਲੱਗਿਆ ਰਹਿੰਦਾ ਸੀ।
ਪਤੀ ਜਦ ਮਰਨ ਲੱਗਾ ਤਾਂ ਉਸਨੇ ਆਪਣੀ ਪਤਨੀ ਨੂੰ ਬੁਲਾ ਕੇ ਕਿਹਾ, ਡਾਰਲਿੰਗ! ਲਉ 25 ਲੱਖ ਰੁਪਏ ਦਾ ਚੈਕ। ਜੋ ਮੇਰੀ ਆਖਰੀ ਪੂੰਜੀ ਹੈ। ਤੁਹਾਡੇ ਕਿਸੇ ਕੰਮ ਆਏਗੀ।
ਨਹੀਂ ਨਹੀਂ! ਤੁਹਾਡੀ ਸਾਰੀ ਜਾਇਦਾਦ ਮੇਰੇ ਕੋਲ ਹੀ ਹੈ। ਤੁਸੀਂ ਇਸ ਨੂੰ ਆਪਣੇ ਕੋਲ ਰੱਖ ਲਉ, ਤੁਹਾਡੇ ਕਿਸੇ ਕੰਮ ਆਏਗਾ। ਡੁਸਕਦੀ ਪਤਨੀ ਬੋਲੀ।
ਪਰ ਰੱਬ ਦੇ ਬੈਂਕ ਵਿਚ ਤਾਂ ਸਾਡੀ ਕਰੰਸੀ ਨਹੀਂ ਚੱਲਦੀ। ਪਤਨੀ ਨੇ ਤਲਖੀ ਨਾਲ ਕਿਹਾ।
ਫਿਰ ਕੀ ਹੋਇਆ! ਮੈਨੇਜਰ ਨੂੰ ਇਕ ਪਾਸੇ ਖੜਕੇ ਫਿਫਟੀ ਫਿਫਟੀ ਕਹਿਣਾ, ਉਹ ਜ਼ਰੂਰ ਮੰਨ ਜਾਏਗਾ। ਪਤਨੀ ਨੇ ਤਰਲਾ ਲਿਆ।
ਪੰਜ ਮਹੀਨੇ ਪਹਿਲਾਂ ਬਿਸ਼ਨੀ ਦੇ ਵਿਹੜੇ ਪੰਜਵੀਂ ਕਲੀ ਖਿੜ ਚੁਕੀ ਸੀ।’ ‘ਕੁੜੇ ਪੱਥਰ ਘੜ ਘੜ ਰਖੀ ਜਾਨੀ ਏਂ, ਕਿਸੇ ਸਿਆਣੇ ਦੇ ਜਾਣਾ ਸੀ’ ‘‘ਧੀ ਤਾਂ ਇੱਕ ਨੀਂ ਮਾਨ ਕੁੜੇ, ਤੇ ਰੇ ਕੰਨ ਨੂੰ ਨਹੀਂ ਸਰਕਦੀ, ਕਿਤਿਉਂ ਧਾਗਾ ਤਵੀਤ ਈ ਕਰਾ ਲੈਣਾ ਸੀਂ
ਪੁੱਤਾਂ ਦੇ ਮੂੰਹ ਦੇਖਣ ਲਈ ਸੌ ਪਾਪ ਕਰੀਦੇ, ਸੌ ਖੂਹ ਜਾਲ ਪਾਈਦੈ”
ਭਾਂਤ ਭਾਂਤ ਦੀ ਬੋਲੀ ਸੁਣ ਬਿਸ਼ਨੀ ਅੱਕ ਗਈ ਸੀ, ਥੱਕ ਗਈ ਸੀ, ਤੇ ਵਿਚੇ ਵਿਚ ਸੜ ਗਈ ਸੀ। ਹੁਣ ਉਸ ਦੇ ਅੰਦਰ ਪੁੱਤ ਦੀ ਭੁੱਖ ਭਖ ਗਈ ਸੀ।
ਬਿਸ਼ਨੀ ਤੇ ਉਸ ਦੀ ਸੱਸ ਪਿੰਡੋਂ ਬਾਹਰ ਸਿਆਣੇ ਦੇ ਡੇਰੇ ਪੁੱਜੀਆਂ। ਇੱਕੀ ਰੁਪਏ ਮੱਥਾ ਟੇਕਿਆ ਸਿਰ ਨਿਵਾਇਆ ਤੇ ਸਿਆਣੇ ਤੋਂ ਪੁੱਤ ਦਾ ਮੂੰਹ ਦੇਖਣ ਲਈ ਮੰਗ ਮੰਗੀ ਤਰਲਾ ਲਿਆ ਤੇ ਪੱਲਾ ਅੱਡਿਆ।
ਸਿਆਣਾ ਮਾਲਾ ਫੇਰ ਰਿਹਾ ਸੀ। ਮਣਕੇ ਤੇ ਮਣਕਾ ਘੁਮਾ ਰਿਹਾ ਸੀ ਤੇ ਮੂੰਹ ਵਿਚ ਕੁਝ ਕਹਿ ਰਿਹਾ ਸੀ।
ਸਿਆਣੇ ਨੇ ਬਿਸ਼ਨੀ ਦੀ ਸੱਸ ਨੂੰ ਅੰਦਰੋਂ ਬਾਹਰ ਜਾਣ ਲਈ ਸੈਨਤ ਕੀਤੀ ਤੇ ਉਹ……
ਪਰਾਏ ਮਰਦ ਪਾਸ ਬੈਠਣਾ ਬਿਸ਼ਨੀ ਨੂੰ ਚੰਗਾ ਨਾ ਲੱਗਾ ਤੇ ਉਸਨੂੰ ਆਪਣੇ ਆਪ ‘ਚੋਂ ਫਿਟਕਾਰ ਪੈਂਦੀ ਮਹਿਸੂਸ ਹੋਈ ਪਰ…..
ਨਬਜ਼ ਦੇਖਦਿਆਂ ਦੇਖਦਿਆਂ ਸਿਆਣੇ ਨੇ ਝਟਕੇ ਨਾਲ ਬਿਸ਼ਨੀ ਨੂੰ ਆਪਣੇ ਨੇੜੇ ਕਰ ਲਿਆ ਤੇ ਉਸ ਦੇ ਲੱਕ ਦੁਆਲੇ ਬਾਹਾਂ ਫੇਰ ਦਿੱਤੀਆਂ।
ਬਾਬਾ ਇਹ ਕੀ……?
“ਬਸ….ਬਸ ਬਸ ਚੁੱਪ ਕਰ ਬੀਬੀ
“ਅੱਛਾ…..???
“ਸੰਤਾਂ ਕਿਹੜੀ ਡਾਕਟਰੀ ਕੀਤੀ ਆ…..ਬੀਬੀ ਸਾਡਾ ਇਹੀ ਓੜਪੋੜ ਹੁਣ ਬਿਸ਼ਨੀ ਅੰਦਰ ਪੁੱਤ ਦੀ ਭੁੱਖ ਤੇ ਪੁੱਤ ਦੀ ਭੁੱਖ ਭਾਰੂ ਹੋ ਚੁੱਕੀ ਸੀ। ਉਸ ਨੇ ਸਿਆਣੇ ਦੇ ਗੱਲ ਵਿਚ ਸਿਰ ਦੀ ਧੁਸ ਦਿੱਤੀ ਤੇ ਉਸਦੇ ਪੱਟਾਂ ਵਿਚਕਾਰ ਟਿਕਾਣੇ ਜਿਹੇ ਗੋਡਾ ਠੋਕ ਦਿੱਤਾ ਤੇ ਸਿਆਣਾ ਪੋਚਾ ਫਿਰੀ ਧਰਤ ਤੇ ਜਾ ਪਿਆ ਵਿਸ ਘੋਲਦੇ ਸੱਪ ਵਾਂਗ।
ਹੋਟਲ ਦੇ ਕਮਰਾ ਨੂੰ 10 ਦਾ ਬੂਹਾ ਖੋਲ੍ਹ ਕੇ ਉਹ ਅੰਦਰ ਲੰਘਕੇ ਕੁਰਸੀ ਉੱਤੇ ਬੈਠ ਗਈ। ਬੈੱਡ ਉੱਤੇ ਪਿਆ ਕੋਈ ਕਿਤਾਬ ਪੜ੍ਹ ਰਿਹਾ ਸੀ ਅਤੇ ਉਸ ਦੇ ਆਸੇ ਪਾਸੇ ਕਾਗਜ਼ ਖਿਲਰੇ ਹੋਏ ਸਨ। ‘ਮੈਡਮ ਆਪ ਗਲਤ ਕਮਰੇ ਵਿੱਚ ਤਾਂ ਨਹੀਂ ਆ ਗਏ? ਆਪ ਖੁਸ਼ਦਿਲ ਦਰਦੀ ਸਾਹਿਬ ਹੋ ਨਾ।” ਲੇਖਕ ਨੇ ਹਾਂ ਵਿੱਚ ਸਿਰ ਹਿਲਾਇਆ।
‘ਮੈਨੂੰ ਮਨੇਜਰ ਸਾਹਿਬ ਨੇ ਭੇਜਿਆ ਏ। ਆਪ ਕਹਿੰਦੇ ਸੀ ਕਿ ਆਪ ਕੁੱਝ ਉਦਾਸ ਹੋ, ਨਾਲੇ ਤਨਾਓ ਵਿੱਚੋਂ ਲੰਘ ਰਹੇ ਹੋ ਅਤੇ ਘਰ ਤੋਂ ਆਇਆਂ ਨੂੰ ਵੀ ਇੱਕ ਮਹੀਨਾ ਹੋ ਗਿਆ ਏ।
ਆਪ ਕੋਈ ਦਵਾਈ ਲਿਆਏ ਹੋ। “ਨਹੀਂ ਜੀ, ਮੈਂ ਆਪ ਹੀ ਦਵਾਈ ਹਾਂ।” ਜੀ, ਮੈਂ ਕੁਝ ਸਮਝਿਆ ਨਹੀਂ। ਮੈਂ ਤੁਹਾਨੂੰ ਖੁਸ਼ ਕਰਨ ਆਈ ਹਾਂ ਕੁੜੀ ਦੀਆਂ ਨਜ਼ਰਾਂ ਲੁੱਕ ਗਈਆਂ।
ਲੇਖਕ ਠੀਕ ਹੋ ਕੇ ਬੈਠ ਗਿਆ। ਉਸ ਨੇ ਵੇਖਿਆ ਕੁੜੀ ਜਵਾਨ ਸੀ ਅਤੇ ਉਸਨੇ ਬਿੰਦੀ ਲਾਈ ਹੋਈ ਸੀ। ‘ਇਹ ਕੰਮ ਤੁਸੀਂ ਆਪਣੇ ਲਈ ਕਰਦੇ ਹੋ??
ਨਹੀਂ, ਮੇਰੇ ਪਤੀ ਕੈਂਸਰ ਦੇ ਮਰੀਜ਼ ਹਨ। ਉਹ ਕੋਈ ਕੰਮ ਨਹੀਂ ਕਰ ਸਕਦੇ, ਅਤੇ ਮੈਨੂੰ ਕੰਮ ਮਿਲਦਾ ਨਹੀਂ। ਰੋਟੀ ਦਾ ਗੁਜ਼ਾਰਾ ਮੈਂ ਦੋ ਘਰਾਂ ਦੀ ਸਫਾਈ ਕਰਕੇ ਕਰ ਲੈਂਦੀ ਹਾਂ। ਉਨ੍ਹਾਂ ਦੀ ਦਵਾਈ ਲਈ ਅਜਿਹਾ ਕੁਝ ਕਰਨਾ ਪੈਂਦਾ ਏ। ਸਭ ਕੁਝ ਜਲਦੀ ਠੀਕ ਹੋ ਜਾਵੇਗਾ। ਤੁਹਾਡੀ ਫੀਸ। ਮੈਂ ਚੀਜ ਵੇਚਣ ਦਾ ਮੁੱਲ ਲੈਂਦੀ ਹਾਂ, ਵਖਾਉਣ ਦਾ ਨਹੀਂ
ਲੇਖਕ ਨੇ ਚੈੱਕ ਪਾੜ ਕੇ ਦਸ ਹਜ਼ਾਰ ਦੀ ਰਕਮ ਭਰੀ, ਦਸਖਤ ਕਰਕੇ ਉਸ ਵੱਲ ਵਧਾ ਦਿੱਤਾ, ਇਹ ਦਰਦੀ ਦੀ ਹਮਦਰਦੀ ਏ, ਫੀਸ ਨਹੀਂ। ਤੁਸੀਂ ਮਹਾਨ ਇਸਤਰੀ
ਹੋ।
‘ਆਦਮੀ ਵੀ ਮਹਾਨ ਹੁੰਦੇ ਹਨ’ ਉਹ ਭਰੇ ਨੈਣਾਂ ਨਾਲ ਕਮਰੇ ਤੋਂ ਬਾਹਰ ਚਲੀ ਗਈ।
ਮੇਲੇ ਵਿੱਚ ਅੱਤਵਾਦੀਆਂ ਦਾ ਪਤਾ ਲੱਗਦੇ ਹੀ ਪੁਲਿਸ ਚੁਕੰਨੀ ਹੋ ਗਾਈ ਸੀ। ਮੁੱਖ ਦਫਤਰ ਨੂੰ ਸੂਚਨਾ ਭੇਜ ਦਿੱਤੀ ਗਈ ਸੀ ਅਤੇ ਨੇੜੇ ਦੀ ਫੋਰਸ ਨੂੰ ਤੁਰੰਤ ਮੇਲੇ ਵਿੱਚ ਪਹੁੰਚ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ। ਹਥਿਆਰਬੰਦ ਫੋਰਸ ਅੱਤਵਾਦੀਆਂ ਨੂੰ ਘੇਰੇ ਵਿੱਚ ਲੈ ਰਹੀ ਸੀ ਅਤੇ ਸਾਦੇ ਕੱਪੜਿਆਂ ਵਿੱਚ ਕਈ ਸੂਹੀਏ ਉਨ੍ਹਾਂ ਦੇ ਨੇੜੇ ਤਾਇਨਾਤ ਕਰ ਦਿੱਤੇ ਗਏ ਸਨ। ਹਰ ਮੋੜ ਉੱਤੇ ਪੁਲਿਸ ਹਾਜਰ ਸੀ ਅਤੇ ਪਿੰਡ ਤੋਂ ਬਾਹਰ ਜਾਣ ਦੇ ਸਾਰੇ ਰਾਹ ਸੀਲ ਕਰ ਦਿੱਤੇ ਗਏ ਸਨ। ਪੂਰਾ ਪ੍ਰਬੰਧ ਕਰਕੇ ਅੱਤਵਾਦੀਆਂ ਨੂੰ ਪੁਲਿਸ ਅੱਗੇ ਆਤਮ ਸਮਰਪਣ ਕਰਨ ਦੇ ਹੁਕਮ ਸਪੀਕਰ ਉੱਤੇ ਦਿੱਤੇ ਜਾ ਰਹੇ ਸਨ।
ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਦਾ ਗਰੁੱਪ ਜੋ ਮੇਲੇ ਦਾ ਅਨੰਦ ਮਾਣ ਰਿਹਾ ਸੀ ਹੱਕਾ ਬੱਕਾ ਰਹਿ ਗਿਆ ਸੀ। ਪੁਲਿਸ ਦਸ ਰਹੀ ਸੀ ਕਿ ਉਹ ਸਾਰੇ ਅੱਤਵਾਦੀ ਸਨ ਅਤੇ ਉਹਨਾਂ ਦੇ ਲੀਡਰ ਨੇ ਮੂੰਹ ਬੰਨਿਆ ਹੋਇਆ ਏ।
ਵਿਦਿਆਰਥੀ ਮੁੰਡਿਆਂ ਉੱਤੇ ਖਤਰਾ ਮੰਡਲਾ ਰਿਹਾ ਸੀ। ਇੱਕ ਸਿਆਣੇ ਮੁੰਡੇ ਨੇ ਕਿਹਾ, ਗੁਰਜੰਟ ਮੂੰਹ ਤੋਂ ਰੁਮਾਲ ਖੋਲਕੇ ਵਿਖਾ ਦੇ ਭਰਿੰਡ ਕਿਹੜੀ ਗੱਲ ਉੱਤੇ ਲੜੀ ਏ। ਰੁਮਾਲ ਖੋਲਣ ਉੱਤੇ ਸੁੱਜੀ ਗੱਲੂ ਦੇ ਦਰਸ਼ਨ ਹੋ ਗਏ ਸਨ।
ਅੱਤਵਾਦੀ ਮੁਸ਼ਕਰਾ ਰਹੇ ਸਨ ਅਤੇ ਪੁਲਿਸ ਨੂੰ ਵੀ ਸੁੱਖ ਦਾ ਸਾਹ ਆਇਆ
ਸੀ।
ਸੋਚ
ਕੰਵਲਜੀਤ ਨੂੰ ਬਹੁਤ ਡਰ ਲੱਗ ਰਿਹਾ ਸੀ। ਉਹ ਘਰ ਵਿੱਚ ਇਕੱਲੀ ਔਰਤ ਸੀ। ਉਨ੍ਹਾਂ ਦਾ ਘਰ ਪਿੰਡ ਤੋਂ ਦੂਰ ਖੇਤਾਂ ਵਿੱਚ ਸੀ ਅਤੇ ਆਸੇ ਪਾਸੇ ਕੋਈ ਹੋਰ ਘਰ ਵੀ ਨਹੀਂ ਸੀ।
ਉਸ ਦੇ ਪਤੀ ਨੂੰ ਹਾਲੀ ਵੀ ਭਲਵਾਨੀ ਦਾ ਸ਼ੌਕ ਸੀ। ਉਹ ਘੁਲਣ ਲਈ ਮਾਝੇ ਵਿੱਚ ਗਿਆ ਹੋਇਆ ਸੀ। ਉਸ ਦਾ ਛੋਟਾ ਦਿਉਰ- ਜਿਸ ਦਾ ਉਸ ਨੂੰ ਖਾਸ ਸਹਾਰਾ ਸੀ- ਉਹ ਵੀ ਹਾਕੀ ਚੁੱਕ ਕੇ ਸ਼ਹਿਰ ਮੈਚ ਖੇਡਣ ਚਲਾ ਗਿਆ ਸੀ। ਘਰ ਦੇ ਲਾਗੇ ਉਸਦਾ ਛੜਾ ਜੇਠ ਖਾਲ ਦੀਆਂ ਵੱਟਾਂ ਸਾਫ ਕਰ ਰਿਹਾ ਸੀ। ਉਸ ਨੂੰ ਇਸ ਸਮੇਂ ਸਭ ਤੋਂ ਵੱਧ ਗੁੱਸਾ ਆਪਣੇ ਮਾਪਿਆਂ ਉੱਤੇ ਆ ਰਿਹਾ ਸੀ। ਰਿਸ਼ਤਾ ਕਰਨ ਸਮੇਂ ਉਨ੍ਹਾਂ ਇਹ ਵੀ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਘਰ ਵਿੱਚ ਕਿਸੇ ਹੋਰ ਜਨਾਨੀ ਤੋਂ ਬਿਨਾਂ, ਉਹ ਮੌਕੇ ਬੇਮੌਕੇ ਕਿਵੇਂ ਸਮਾਂ ਲੰਘਾਇਆ ਕਰੇਗੀ। ਆਪਣੇ ਦਿਉਰ ਨੂੰ ਤਾਂ ਉਹ ਕੁਝ ਨਹੀਂ ਕਹਿ ਸਕਦੀ ਸੀ ਪਰ ਪਤੀ ਦੇ ਬੇਫਿਕਰ ਹੋ ਕੇ ਘਰੋਂ ਨਿਕਲ ਜਾਣ ਉੱਤੇ ਉਸ ਨੂੰ ਰਹਿ ਕੇ ਗੁੱਸਾ ਆ ਰਿਹਾ ਸੀ। ਉਸ ਨੂੰ ਡਿਉਢੀ ਵਿੱਚ ਆਪਣੇ ਜੇਠ ਦੇ ਆਉਣ ਦਾ ਅੰਗੁਰਾ ਸੁਣਾਈ ਦਿੰਦਿਆਂ ਹੀ ਹੱਥਾਂ ਪੈਰਾਂ ਦੀ ਪੈ ਗਈ। ਜਿਸ ਡਰ ਤੋਂ ਉਹ ਹੁਣ ਤੱਕ ਡਰਦੀ ਆ ਰਹੀ, ਉਹ ਡਰ ਉਸ ਦੇ ਸਾਹਮਣੇ ਖੜ੍ਹਾ ਸੀ। ਇੱਕ ਪਲ ਵਿੱਚ ਉਸ ਨਾਲ ਕੀ ਬੀਤਣ ਵਾਲਾ ਸੀ, ਉਸ ਦਾ ਕਿਆਸ ਕਰਕੇ ਉਹ ਪੀਹੜੀ ਉੱਤੇ ਬੈਠੀ ਕੰਬ ਰਹੀ ਸੀ।
‘‘ਭਾਈ ਮੇਰੇ ਕੱਪੜੇ ਫੜਾਇਓ’’ ਡਿਉਢੀ ਵਿਚੋਂ ਕਿਸੇ ਦੀ ਆਵਾਜ ਆਈ। ਜੇਠ ਕੱਪੜੇ ਲੈ ਕੇ ਬਾਹਰ ਜਾ ਰਿਹਾ ਸੀ ।
“ਮੈਂ ਭਾਈ ਬਾਹਰ ਟਾਹਲੀ ਹੇਠ ਪਿਆਂ, ਤੂੰ ਬਾਰ ਨੂੰ ਅੰਦਰੋਂ ਕੁੰਡਾ ਮਾਰ ਲੈ।” ਉਹ ਬਾਹਰ ਬੂਹਾ ਲੰਘਦਾ ਕਹਿ ਗਿਆ।
ਉਹ ਆਪਣੀ ਸੋਚ ਨੂੰ ਕੋਸ ਰਹੀ ਸੀ।
ਸਾਊ
ਪਿਛਲੇ ਸਾਲ ਦੇਸ਼ ਵਿਚ ਬਹੁਤ ਸਰਦੀ ਪਈ ਤੇ ਕਈ ਦਿਨ ਲਗਾਤਾਰ ਧੁੰਦ ਪੈਣ ਕਰਕੇ ਸੂਰਜ ਦੇਵਤਾ ਨੇ ਲੋਕਾਂ ਨੂੰ ਮੂੰਹ ਨਹੀਂ ਦਿਖਾਇਆ ਸੀ। ਫੁੱਟ ਪਾਥਾਂ ਤੇ ਰਹਿਣ ਵਾਲੇ ਗਰੀਬ ਲੋਕ ਸਰਦੀ ਦਾ ਸ਼ਿਕਾਰ ਹੋ ਗਏ ਸਨ ਕਿੰਨੇ ਦਿਨਾਂ ਤੋਂ ਰੇਡੀਓ ਵਿਚ ਠੰਢ ਨਾਲ ਮਰਨ ਵਾਲੇ ਲੋਕਾਂ ਦੀਆਂ ਵੱਖੋ ਵੱਖਰੇ ਥਾਵਾਂ ਤੋਂ ਖਬਰਾਂ ਆ ਰਹੀਆਂ ਸਨ।
ਮੇਰੇ ਪਿੰਡ ਦਾ ਲਾਲੂ ਫਕੀਰ ਕਿੰਨੇ ਦਿਨਾਂ ਤੋਂ ਠੰਢ ਲੱਗ ਜਾਣ ਕਾਰਨ ਬਿਮਾਰ ਸੀ। ਉਹ ਦੁਨੀਆਂ ਵਿਚ ਇਕੱਲਾ ਹੀ ਸੀ। ਉਸ ਦੀ ਬਿਮਾਰੀ ਬਾਰੇ ਕਿਸੇ ਵੀ ਪਿੰਡ ਦੇ ਆਦਮੀ ਨੇ ਧਿਆਨ ਨਹੀਂ ਦਿੱਤਾ ਸੀ ਤੇ ਸਾਰੇ ਪਿੰਡ ਦੇ ਲੋਕ ਆਪਣੇ ਕੰਮ ਕਾਰਾਂ ਵਿਚ ਰੁੱਝੇ ਰਹੇ।
ਪੰਜ ਛੇ ਦਿਨ ਬਿਮਾਰ ਰਹਿਕੇ ਲਾਲੂ ਮਰ ਗਿਆ। ਉਸ ਦੀ ਮੌਤ ਦੀ ਖਬਰ ਸੁਣ ਕੇ ਸਾਰਾ ਪਿੰਡ ਇਕੱਠਾ ਹੋ ਗਿਆ। ਪਿੰਡ ਦੇ ਲੋਕਾਂ ਨੇ ਕੱਫਣ ਤੇ ਲੱਕੜੀ ਦਾ ਪ੍ਰਬੰਧ ਕਰਕੇ ਉਸ ਦੀ ਲਾਸ਼ ਟਿਕਾਣੇ ਲਾ ਦਿੱਤੀ ਸੀ। ਸਾਰਿਆ ਨੇ ਕਿਹਾ, “ਲਾਲੂ ਕਿੱਡਾ ਸਾਊ ਸੀ।”
ਅਗਸਤ-1976
ਸੇਠ ਧਰਮ ਚੰਦ ਦੇ ਪੁੱਤਰ ਦੀ ਸੇਹਰਾਬੰਦੀ ਹੋ ਰਹੀ ਸੀ। ਸਾਰੇ ਦੋਸਤ ਰਿਸ਼ਤੇਦਾਰ ਮੁੰਡੇ ਦੇ ਗਲ ਵਿਚ ਨੋਟਾਂ ਦੇ ਹਾਰ ਪਾ ਕੇ ਫੋਟੋ ਖਿਚਵਾਈ ਜਾ ਰਹੇ ਸਨ। ਹਾਰਾਂ ਦੇ ਨਾਲ ਮੁੰਡੇ ਦਾ ਗਲ ਤੂਸੜਿਆ ਪਿਆ ਸੀ, ਜਿਸਨੂੰ ਦੇਖ ਕੇ ਲਗਦਾ ਸੀ ਜਿਵੇਂ ਉਹ ਲਾੜਾ ਨਹੀਂ ਕੋਈ ਨੋਟ ਚੁਕਣ ਵਾਲਾ ਕੁਲੀ ਸੀ। ਏਨੇ ਵਿਚ ਨਾਈ ਉੱਠ ਕੇ ਬੋਲਿਆ, “ਨਾਨਕੇ ਘਰ ਦਾ ਤਮੋਲ ਪੰਜ ਸੌ ਇਕ ਰੁਪਏ। ਬਸ ਫਿਰ ਕੀ ਸੀ ਨੋਟ ਆਈ ਜਾ ਰਹੇ ਸਨ ਤੇ ਨਾਈ ਖੜ੍ਹਾ ਹੋ ਕੇ ਹੋਕਾ ਦੇਈ ਜਾ ਰਿਹਾ ਸੀ ਤੇ ਇਕ ਜਣਾ ਕਾਪੀ ਪੈਂਸਲ ਫੜੀ ਫਟਾ ਫਟ ਨੋਟ ਕਰੀ ਜਾ ਰਿਹਾ ਸੀ। | ਇਸ ਰਸਮ ਨੂੰ ਦੇਖ ਕੇ ਇਕ ਨੌਜਵਾਨ ਨਾਲ ਖੜੇ ਆਪਣੇ ਦੋਸਤ ਨੂੰ ਆਖਣ ਲੱਗਾ, “ਯਾਰ ਇਹ ਕੀ ਮੰਗਤਿਆਂ ਵਾਂਗ ਨੋਟ ਇਕੱਠੇ ਕਰਨ ਲੱਗ ਪਏ ਨੇ।”
‘ਯਾਰ ਇਹਨਾਂ ਮੰਗਤਿਆਂ ਵਿਚ ਤੇ ਉਹਨਾਂ ਮੰਗਤਿਆਂ ਵਿਚ ਇਕ ਫਰਕ ਏ।”
ਦੂਜੇ ਦੋਸਤ ਨੇ ਜੁਆਬ ਦਿੱਤਾ “ਉਹ ਕੀ ਉਹ ਇਹ ਕਿ ਉਹ ਮੰਗਤੇ ਹਿਸਾਬ ਕਿਤਾਬ ਨਹੀਂ ਰੱਖਦੇ, ਪਰ ਇਹ ਪੂਰਾ ਹਿਸਾਬ ਰੱਖਦੇ ਨੇ।