ਗੁਰਪ੍ਰੀਤ ਭਰ ਜਵਾਨ, ਸੋਹਣੀ ਸੁਨੱਖੀ ਅਤੇ ਗੋਰੀ ਚਿੱਟੀ ਔਰਤ ਸੀ। ਉੱਚੇ ਕੱਦ, ਮੋਟੀਆਂ ਅੱਖਾਂ ਅਤੇ ਲੰਮੇ ਵਾਲਾਂ ਵਾਲੀ ਉਹ ਸ਼ਹਿਰ ਦੀ ਜਾਣੀ ਪਹਿਚਾਣੀ ਹਸਤੀ ਸੀ। ਉਹ ਆਪਣੇ ਆਈ.ਏ.ਐਸ. ਅਫਸਰ ਪਤੀ ਦੇ ਪਹਿਲੇ ਸਫਲ ਪਿਆਰ ਦੀ ਪਤਨੀ ਸੀ। ਆਪਣੇ ਪਤੀ ਦੇ ਉੱਚ ਰੁਤਬੇ ਨਾਲ ਉਹ ਕਲੱਬਾਂ, ਮਹਿਫਲਾਂ ਅਤੇ ਸਮਾਗਮਾਂ ਦੀ ਸ਼ਾਨ ਸਮਝੀ ਜਾਂਦੀ ਸੀ।
ਉਸ ਦਾ ਪਤੀ ਮਹਿਮਾਨਾਂ ਨਾਲ ਉਸ ਦੀ ਜਾਣ ਪਹਿਚਾਦ ਪ੍ਰੀਤੀ ਕਹਿ ਕੇ । ਕਰਵਾਇਆ ਕਰਦਾ ਸੀ। ਪਤੀ ਆਪਣੇ ਦੋਸਤਾਂ ਨਾਲ ਖਾਣ ਪੀਣ ਵਿੱਚ ਰੁੱਝ ਜਾਂਦਾ ਸੀ ਅਤੇ ਪੀਤੀ ਆਪਣੇ ਮਨ ਪਸੰਦ ਮਹਿਮਾਨਾਂ ਨਾਲ ਮਹਿਫਲਾਂ ਰੰਗੀਨ ਕਰਦੀ ਰਹਿੰਦੀ ਸੀ। ਉਹ ਲੰਘ ਰਹਾ ਸਮਾਂ ਰੱਜਕੇ ਮਾਨ ਰਹੀ ਸੀ। ਉਸ ਨੂੰ ਯਾਦ ਚੇਤਾ ਵੀ ਨਹੀਂ ਸੀ ਕਿ ਉਸਦਾ ਭਵਿੱਖ ਕਦੇ ਪੁੱਠੀਆਂ ਕਰਵਟਾਂ ਵੀ ਲੈ ਸਕਦਾ ਏ।
ਦਿਲ ਦਾ ਦੌਰਾ ਪੈ ਜਾਣ ਕਰਕੇ ਉਸ ਦੇ ਪਤੀ ਦੀ ਅਚਾਨਕ ਮੌਤ ਹੋ ਗਈ। ਉਹ ਸਮਾਜਿਕ ਮਜ਼ਬੂਰੀਆਂ ਅਧੀਨ ਕੁਝ ਸਮਾਂ ਸੰਜਮ ਤੋਂ ਕੰਮ ਲੈਂਦੀ ਰਹੀ ਪਰ ਸਭ ਕੁਝ ਉਸ ਨੂੰ ਬੇ ਰਸ ਅਤੇ ਅਸਹਿ ਜਾਪ ਰਿਹਾ ਸੀ।
ਉਸ ਨੇ ਸੋਚ ਦੇ ਇੱਕੋ ਝਟਕੇ ਨਾਲ ਆਪਣੀ ਕੋਠੀ ਦੇ ਕੁਝ ਕਮਰਿਆਂ ਨੂੰ ਗੈਸਟ ਰੂਮ ਵਿੱਚ ਬਦਲ ਕੇ ਕੋਠੀ ਦੇ ਬਾਹਰ ‘‘ਪ੍ਰੀਤ ਗੈਸਟ ਹਾਊਸ” ਦਾ ਫੱਟਾ ਲਗਾ ਦਿੱਤਾ।
ਪੇਇੰਗ ਗੈਸਟਾਂ ਦਾ ਹੁਣ ਤਾਂਤਾਂ ਹੀ ਲੱਗਿਆ ਰਹਿੰਦਾ ਸੀ।
ਪੇਇੰਗ ਗੈਸਟ
722
previous post