ਸਿਆਣਾ

by Jasmeet Kaur

ਪੰਜ ਮਹੀਨੇ ਪਹਿਲਾਂ ਬਿਸ਼ਨੀ ਦੇ ਵਿਹੜੇ ਪੰਜਵੀਂ ਕਲੀ ਖਿੜ ਚੁਕੀ ਸੀ।’ ‘ਕੁੜੇ ਪੱਥਰ ਘੜ ਘੜ ਰਖੀ ਜਾਨੀ ਏਂ, ਕਿਸੇ ਸਿਆਣੇ ਦੇ ਜਾਣਾ ਸੀ’ ‘‘ਧੀ ਤਾਂ ਇੱਕ ਨੀਂ ਮਾਨ ਕੁੜੇ, ਤੇ ਰੇ ਕੰਨ ਨੂੰ ਨਹੀਂ ਸਰਕਦੀ, ਕਿਤਿਉਂ ਧਾਗਾ ਤਵੀਤ ਈ ਕਰਾ ਲੈਣਾ ਸੀਂ
ਪੁੱਤਾਂ ਦੇ ਮੂੰਹ ਦੇਖਣ ਲਈ ਸੌ ਪਾਪ ਕਰੀਦੇ, ਸੌ ਖੂਹ ਜਾਲ ਪਾਈਦੈ”
ਭਾਂਤ ਭਾਂਤ ਦੀ ਬੋਲੀ ਸੁਣ ਬਿਸ਼ਨੀ ਅੱਕ ਗਈ ਸੀ, ਥੱਕ ਗਈ ਸੀ, ਤੇ ਵਿਚੇ ਵਿਚ ਸੜ ਗਈ ਸੀ। ਹੁਣ ਉਸ ਦੇ ਅੰਦਰ ਪੁੱਤ ਦੀ ਭੁੱਖ ਭਖ ਗਈ ਸੀ।
ਬਿਸ਼ਨੀ ਤੇ ਉਸ ਦੀ ਸੱਸ ਪਿੰਡੋਂ ਬਾਹਰ ਸਿਆਣੇ ਦੇ ਡੇਰੇ ਪੁੱਜੀਆਂ। ਇੱਕੀ ਰੁਪਏ ਮੱਥਾ ਟੇਕਿਆ ਸਿਰ ਨਿਵਾਇਆ ਤੇ ਸਿਆਣੇ ਤੋਂ ਪੁੱਤ ਦਾ ਮੂੰਹ ਦੇਖਣ ਲਈ ਮੰਗ ਮੰਗੀ ਤਰਲਾ ਲਿਆ ਤੇ ਪੱਲਾ ਅੱਡਿਆ।
ਸਿਆਣਾ ਮਾਲਾ ਫੇਰ ਰਿਹਾ ਸੀ। ਮਣਕੇ ਤੇ ਮਣਕਾ ਘੁਮਾ ਰਿਹਾ ਸੀ ਤੇ ਮੂੰਹ ਵਿਚ ਕੁਝ ਕਹਿ ਰਿਹਾ ਸੀ।
ਸਿਆਣੇ ਨੇ ਬਿਸ਼ਨੀ ਦੀ ਸੱਸ ਨੂੰ ਅੰਦਰੋਂ ਬਾਹਰ ਜਾਣ ਲਈ ਸੈਨਤ ਕੀਤੀ ਤੇ ਉਹ……
ਪਰਾਏ ਮਰਦ ਪਾਸ ਬੈਠਣਾ ਬਿਸ਼ਨੀ ਨੂੰ ਚੰਗਾ ਨਾ ਲੱਗਾ ਤੇ ਉਸਨੂੰ ਆਪਣੇ ਆਪ ‘ਚੋਂ ਫਿਟਕਾਰ ਪੈਂਦੀ ਮਹਿਸੂਸ ਹੋਈ ਪਰ…..
ਨਬਜ਼ ਦੇਖਦਿਆਂ ਦੇਖਦਿਆਂ ਸਿਆਣੇ ਨੇ ਝਟਕੇ ਨਾਲ ਬਿਸ਼ਨੀ ਨੂੰ ਆਪਣੇ ਨੇੜੇ ਕਰ ਲਿਆ ਤੇ ਉਸ ਦੇ ਲੱਕ ਦੁਆਲੇ ਬਾਹਾਂ ਫੇਰ ਦਿੱਤੀਆਂ।
ਬਾਬਾ ਇਹ ਕੀ……?
“ਬਸ….ਬਸ ਬਸ ਚੁੱਪ ਕਰ ਬੀਬੀ
“ਅੱਛਾ…..???
“ਸੰਤਾਂ ਕਿਹੜੀ ਡਾਕਟਰੀ ਕੀਤੀ ਆ…..ਬੀਬੀ ਸਾਡਾ ਇਹੀ ਓੜਪੋੜ ਹੁਣ ਬਿਸ਼ਨੀ ਅੰਦਰ ਪੁੱਤ ਦੀ ਭੁੱਖ ਤੇ ਪੁੱਤ ਦੀ ਭੁੱਖ ਭਾਰੂ ਹੋ ਚੁੱਕੀ ਸੀ। ਉਸ ਨੇ ਸਿਆਣੇ ਦੇ ਗੱਲ ਵਿਚ ਸਿਰ ਦੀ ਧੁਸ ਦਿੱਤੀ ਤੇ ਉਸਦੇ ਪੱਟਾਂ ਵਿਚਕਾਰ ਟਿਕਾਣੇ ਜਿਹੇ ਗੋਡਾ ਠੋਕ ਦਿੱਤਾ ਤੇ ਸਿਆਣਾ ਪੋਚਾ ਫਿਰੀ ਧਰਤ ਤੇ ਜਾ ਪਿਆ ਵਿਸ ਘੋਲਦੇ ਸੱਪ ਵਾਂਗ।

ਦਰਸ਼ਨ ਧੰਜਲ

You may also like