ਅੱਤਵਾਦੀ

by Sandeep Kaur

ਮੇਲੇ ਵਿੱਚ ਅੱਤਵਾਦੀਆਂ ਦਾ ਪਤਾ ਲੱਗਦੇ ਹੀ ਪੁਲਿਸ ਚੁਕੰਨੀ ਹੋ ਗਾਈ ਸੀ। ਮੁੱਖ ਦਫਤਰ ਨੂੰ ਸੂਚਨਾ ਭੇਜ ਦਿੱਤੀ ਗਈ ਸੀ ਅਤੇ ਨੇੜੇ ਦੀ ਫੋਰਸ ਨੂੰ ਤੁਰੰਤ ਮੇਲੇ ਵਿੱਚ ਪਹੁੰਚ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ। ਹਥਿਆਰਬੰਦ ਫੋਰਸ ਅੱਤਵਾਦੀਆਂ ਨੂੰ ਘੇਰੇ ਵਿੱਚ ਲੈ ਰਹੀ ਸੀ ਅਤੇ ਸਾਦੇ ਕੱਪੜਿਆਂ ਵਿੱਚ ਕਈ ਸੂਹੀਏ ਉਨ੍ਹਾਂ ਦੇ ਨੇੜੇ ਤਾਇਨਾਤ ਕਰ ਦਿੱਤੇ ਗਏ ਸਨ। ਹਰ ਮੋੜ ਉੱਤੇ ਪੁਲਿਸ ਹਾਜਰ ਸੀ ਅਤੇ ਪਿੰਡ ਤੋਂ ਬਾਹਰ ਜਾਣ ਦੇ ਸਾਰੇ ਰਾਹ ਸੀਲ ਕਰ ਦਿੱਤੇ ਗਏ ਸਨ। ਪੂਰਾ ਪ੍ਰਬੰਧ ਕਰਕੇ ਅੱਤਵਾਦੀਆਂ ਨੂੰ ਪੁਲਿਸ ਅੱਗੇ ਆਤਮ ਸਮਰਪਣ ਕਰਨ ਦੇ ਹੁਕਮ ਸਪੀਕਰ ਉੱਤੇ ਦਿੱਤੇ ਜਾ ਰਹੇ ਸਨ।
ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਦਾ ਗਰੁੱਪ ਜੋ ਮੇਲੇ ਦਾ ਅਨੰਦ ਮਾਣ ਰਿਹਾ ਸੀ ਹੱਕਾ ਬੱਕਾ ਰਹਿ ਗਿਆ ਸੀ। ਪੁਲਿਸ ਦਸ ਰਹੀ ਸੀ ਕਿ ਉਹ ਸਾਰੇ ਅੱਤਵਾਦੀ ਸਨ ਅਤੇ ਉਹਨਾਂ ਦੇ ਲੀਡਰ ਨੇ ਮੂੰਹ ਬੰਨਿਆ ਹੋਇਆ ਏ।
ਵਿਦਿਆਰਥੀ ਮੁੰਡਿਆਂ ਉੱਤੇ ਖਤਰਾ ਮੰਡਲਾ ਰਿਹਾ ਸੀ। ਇੱਕ ਸਿਆਣੇ ਮੁੰਡੇ ਨੇ ਕਿਹਾ, ਗੁਰਜੰਟ ਮੂੰਹ ਤੋਂ ਰੁਮਾਲ ਖੋਲਕੇ ਵਿਖਾ ਦੇ ਭਰਿੰਡ ਕਿਹੜੀ ਗੱਲ ਉੱਤੇ ਲੜੀ ਏ। ਰੁਮਾਲ ਖੋਲਣ ਉੱਤੇ ਸੁੱਜੀ ਗੱਲੂ ਦੇ ਦਰਸ਼ਨ ਹੋ ਗਏ ਸਨ।
ਅੱਤਵਾਦੀ ਮੁਸ਼ਕਰਾ ਰਹੇ ਸਨ ਅਤੇ ਪੁਲਿਸ ਨੂੰ ਵੀ ਸੁੱਖ ਦਾ ਸਾਹ ਆਇਆ
ਸੀ।

You may also like