ਦੇਸ਼ ਪੰਜਾਬ ਦੇ ਮਾਲਵਾ ਖੇਤਰ ਦਾ ਇੱਕ ਨਿੱਕਾ ਜਿਹਾ ਪਿੰਡ , ਪਿੰਡ ਦੀ ਅੱਧੀ ਨਾਲੋਂ ਜਿਆਦਾ ਆਬਾਦੀ ਖੇਤੀ ਕਰਦੀ ਤੇ ਨਾਲ ਦੇ ਸ਼ਹਿਰ ਜਾਕੇ ਮਜਦੂਰੀ ਕਰਦੀ , ਮੈਂ 10 ਜਮਾਤਾਂ ਪਿੰਡ ਦੇ ਸਰਕਾਰੀ ਸਕੂਲ ਕਰੀਆ , ਉਦੋਂ ਸਾਡੇ ਪਿੰਡ 10 ਵੀ ਤੱਕ ਹੀ ਸਕੂਲ ਸੀ , ਮੈਂ ਸ਼ਾਮੀ ਆਪਣੇ ਵੀਰੇ ਨਾਲ ਜਿੱਦ ਕਰਕੇ ਮੱਝਾਂ ਚਰਾਉਣ ਚਲੀ ਜਾਂਦੀ । ਟਿੱਬੇਆ ਵਿੱਚ ਵਸਿਆ ਸਾਡਾ ਪਿੰਡ , ਉਥੇ ਨਰਮੇ ਕਪਾਹ ਦੀ ਰੁੱਤੇ ਆਮ ਬੰਨਿਆ ਤੇ ਖਾਨ ਨੂੰ ਚਿੱਬੜ ਮਿਲ ਜਾਂਦੇ, 12 ਜਮਾਤਾਂ ਸਹਿਰ ਪਾਸ ਕੀਤੀਆ , ਮੇਰੇ ਡੈਡੀ ਰਾਜਗਿਰੀ ਦਾ ਕੰਮ ਕਰਦੇ , ਸਾਡੇ ਕੋਲ ਆਪਣੀ ਜਮੀਨ ਸਿਰਫ ਅੱਧਾ ਕੂ ਕਿੱਲਾ ਹੀ ਸੀ, ਘਰ ਦਾ ਖਰਚ ਦੁੱਧ ਪਾਕੇ ਜਾਂ ਡੈਡੀ ਦੀ ਮਜਦੂਰੀ ਨਾਲ ਚੱਲਦਾ। ਮੈਂ ਆਪਣੇ ਡੈਡੀ ਵੱਲ ਵੇਖ ਕੇ ਲਾਚਾਰ ਹੋ ਜਾਂਦੀ ਇਹੀ ਲਚਾਰੀ ਮੈਂ ਆਪਣੇ ਵੀਰੇ ਦੀਆਂ ਅੱਖਾਂ ਵਿੱਚ ਵੇਖਦੀ।
ਜਦੇ ਕਦੇ ਬਹੁਤਾ ਮੀਂਹ ਪੈਂਦਾ ਪਿੰਡ ਦੀਆਂ ਗਲੀਆਂ ਦਾ ਪਾਣੀ ਸਾਡੇ ਅੰਦਰ ਤੱਕ ਆ ਜਾਂਦਾ , ਤੇ ਅਸੀਂ ਮਾਵਾਂ-ਧੀਆਂ ਬਾਟੇ ਲੇ ਬਾਹਰ ਨੂੰ ਪਾਣੀ ਕੱਢ ਦੀਆਂ , ਮੇਰਾ ਵੀਰਾ ਅਕਸਰ ਡੇਡੀ ਨਾਲ ਲੜਾਈ ਕਰਦਾ ਕੇ ਸਾਰੀ ਉਮਰ ਲੰਘ ਗਈ ਤੇਰੀ ਲੋਕਾਂ ਦੇ ਘਰ ਬਣਾਉਂਦੇ ਆਪਣਾ ਘਰ ਕਦ ਬਣਾਉਣਾ । ਮੇਰਾ ਵੀਰਾ ਗਰੀਬੀ ਤੋਂ ਤੰਗ ਆਕੇ ਮਰ ਗਿਆ , ਉਹਨੇ ਸਾਈਕਲ ਦੀ ਜਿੱਦ ਕੀਤੀ ਸੀ , ਪਰ ਡੈਡੀ ਨੇ ਮਨਾ ਕਰ ਦਿੱਤਾ , ਉਸਦੇ ਨਾਲ ਦੇ ਸਾਰੇ ਮੁੰਡੇ ਸਾਈਕਲ ਤੇ ਸਕੂਲ ਜਾਂਦੇ ਸੀ, ਉਸਨੂੰ ਤੁਰ ਕੇ ਜਾਣਾ ਪੈਂਦਾ ਸੀ , ਕਦੇ ਕਿਸੇ ਨੂੰ ਤਰਸ ਆਉਂਦਾ
ਚੜਾ ਲੈਂਦਾ ਤੇ ਕਦੇ ਕਿਸੇ ਨੂੰ ਗੁੱਸਾ ਆਉਂਦਾ ਰਾਹ ਚ ਉਤਾਰ ਦਿੰਦਾ , ਮੇਰੇ ਡੈਡੀ ਦਾ ਲੱਕ ਟੁੱਟ ਗਿਆ ਸੀ , ਉਹ ਘਰ ਬਹਿ ਗਏ ਜਵਾਨ ਪੁੱਤ ਦੀ ਮੌਤ ਉਹਨਾਂ ਤੋਂ ਜਰੀ ਨਹੀਂ ਗਈ।
ਅਖੀਰ ਮੇਰੀ ਮਾਸੀ ਮੈਨੂੰ ਆਪਣੇ ਨਾਲ ਲੈ ਗਈ , ਮੇਰੀਆ ਡਾਂਸ ਦੀਆਂ ਕਲਾਸਾਂ ਲਗਵਾਈਆ , ਅਖੀਰ ਮੈਨੂੰ ਇੱਕ DJ ਗਰੁੱਪ ਵਾਲਿਆ ਨੇ ਰੱਖ ਲਿਆ , 500 ਰੁਪਏ ਦਿਹਾੜੀ ਤੋਂ ਮੈਂ ਇੱਕ ਸਾਲ ਬਾਹਦ 2000 ਤੇ ਪਹੁੰਚ ਗਈ ਸੀ , ਮਹੀਨੇ ਦੇ 10-12 ਪ੍ਰੋਗਰਾਮ ਲਗ ਜਾਂਦੇ ਸੀ। ਜਮੀਨ ਵੇਚ ਕੁੱਝ ਪੈਸੇ ਜੋੜ ਮੇਰੀ ਮਾਂ ਨੇ ਘਰ ਬਣਾ ਲਿਆ ਸੀ , ਇੱਕ ਦਿਨ ਪ੍ਰੋਗਰਾਮ ਤੇ ਸਾਡੇ ਗਰੁੱਪ ਦੇ ਮੁੰਡੇ ਨੇ ਕੋਲਡ ਡਰਿੰਕ ਸ਼ਰਾਬ ਮਿਲਾ ਕੇ ਮੈਨੂੰ ਦੇ ਦਿੱਤੀ , ਸ਼ਾਇਦ ਕੋਈ ਨਸ਼ੇ ਵਾਲੀ ਗੋਲੀ ਵੀ ਸੀ ਇਸ ਵਿੱਚ , ਉਸ ਮੁੰਡੇ ਨੇ 5000 ਲੇਕੇ ਕਿਸੇ ਬਰਾਤੀ ਕੋਲ ਮੈਨੂੰ ਰੂਮ ਵਿੱਚ ਛੱਡ ਦਿੱਤਾ , ਗਲਾਸ ਵਿੱਚ ਮੈਂ ਦੇ ਕੂ ਘੁੱਟ ਹੀ ਭਰੇ ਸੀ , ਮੈਨੂੰ ਥੋੜੀ ਹੋਸ਼ ਸੀ , ਜਦੋਂ ਉਹ ਮੁੰਡਾ ਮੇਰੇ ਕੋਲ ਆਇਆ ਮੈਂ ਉਸ ਮੁੰਡੇ ਦੇ ਚਪੇੜ ਮਾਰੀ ।
ਉਸਦੇ ਪਿਉ ਨੇ ਮੇਰੇ ਕੋਲੋ ਹੱਥ ਜੋੜ ਮੁਆਫੀ ਮੰਗੀ , ਧੀਏ ਰੰਗ ਚ ਪੰਗ ਪੈ ਜਾਉ ਚੁੱਪ ਕਰਜਾ , ਮੈਂ ਇੱਕ ਪਾਸੇ ਖੜੀ ਰੋ ਰਹੀ ਸੀ । ਤੂੰ ਮੇਰੀਆ ਧੀਆਂ ਵਰਗੀ ਏ ਅੱਜ ਮੇਰੀ ਲਾਜ ਰੱਖਲਾ , ਉਹਨਾਂ ਨੇ ਮੈਨੂੰ ਆਪਣਾ ਨੰਬਰ ਦਿੱਤਾ , ਵਿਆਹ ਤੋਂ ਬਾਹਦ ਦੋ ਕੂ ਦਿਨਾਂ ਬਾਹਦ ਮੈਨੂੰ ਜਰੂਰ ਮਿਲੀ ਪੁੱਤ , ਮੈਨੂੰ ਉਸ ਬਜੁਰਗ ਦੀਆਂ ਗੱਲਾਂ ਚ ਤਰਸ ਪਿਆਰ ਨਜ਼ਰ ਆ ਗਿਆ ਸੀ , ਥੋੜੇ ਦਿਨਾਂ ਬਾਹਦ ਮੇਂ ਫੋਨ ਮਿਲਾਇਆ । ਉਹਨਾਂ ਮੈਨੂੰ ਘਰ ਮਿਲਣ ਬੁਲਾਇਆ , ਮੈਂ ਗਈ , ਬਹੁਤ ਪਿਆਰ ਸਤਿਕਾਰ ਮਿਲਿਆ , ਉਹਨਾਂ ਮੈਨੂੰ ਮਹੀਨੇ ਦੀ ਕਮਾਈ ਬਾਰੇ ਪੁੱਛਿਆ ਮੈਂ ਕਿਹਾ ਆਹੀ 15-20 ਹਜਾਰ , ਕਿੰਨੀਆਂ ਪੜੀ ਏ ਪੁੱਤ ? ਬਾਰਾਂ” ਮੈਂ ਜਵਾਬ ਦਿੱਤਾ । ਹਿਸਾਬ-ਕਿਤਾਬ ਕਰ ਲਵੇਗੀ..? ਹਾਂਜੀ ਕਰ ਲਵਾਂਗੀ । ਉਹਨਾਂ ਮੈਨੂੰ ਆਪਣੇ ਕੱਪੜੇ ਵਾਲੀ ਦੁਕਾਨ ਤੇ ਨੌਕਰੀ ਦੇ ਦਿਤੀ | ਸਵੇਰੇ 9 ਵਜੇ ਤੋਂ ਸ਼ਾਮੀ 6 ਵੱਜੇ ਤੱਕ ਕੰਮ ਪਰ ਇੱਜਤ ਵਾਲਾ ਕੰਮ ਸੀ ਮੈਂ ਮੰਜੂਰ ਕਰ ਲਿਆ , ਕਪੜੇ ਦਾ ਵੱਡਾ ਸ਼ੋਅਰੂਮ ਸੀ , ਅੱਜ 10 ਸਾਲ ਵਾਂਗ ਹੋ ਗਏ ਮੇਂ ਉੱਥੇ ਕੰਮ ਕਰਦੀ ਆ , ਮੇਰਾ ਵਿਆਹ ਵੀ ਹੋ ਗਿਆ , ਮੇਰੇ ਵਿਆਹ ਤੇ ਜਿੰਨੀਆਂ ਲੋੜੀਂਦੀਆ ਚੀਜਾਂ ਸੀ ਉਹਨਾਂ ਆਪ ਲੈਕੇ ਦਿੱਤੀਆਂ , ਅੱਜ ਮੈਂ ਚੰਗੀ ਜਿੰਦਗੀ ਜੀਅ ਰਹੀ ਆ , ਜਦੋਂ ਮੈਂ ਆਪਣੇ ਪਿਛਲੀ ਜ਼ਿੰਦਗੀ ਵਿੱਚ ਨਿਗਾਹ ਮਾਰਦੀ ਆ ਸੋਚਦੀ ਆ ਕੇ ਜੇ ਸਰਦਾਰ ਜੀ ਮੇਰੇ ਜ਼ਿੰਦਗੀ ਵਿੱਚ ਰੱਬ ਬਣਕੇ ਨਾਂ ਆਉਂਦੇ ਪਤਾ ਨਹੀਂ ਅੱਜ ਮੈਂ ਕਿੱਥੇ ਰੁਲ ਰਹੀ ਹੋਣਾ ਸੀ ।