ਗੰਦੀ ਸੋਚ ਦੇ ਲੋਕ

by admin

ਮੈਂ ਮੋਗਾ ਪੰਜਾਬ ਦੀ ਰਹਿਣ ਵਾਲੀ ਆ , ਮੇਰਾ ਵਿਆਹ ਨਕੋਦਰ ਵੱਲ ਇੱਕ NRI ਫੈਮਿਲੀ ਵਿੱਚ ਹੋਇਆ ਸੀ , ਉਹਨਾਂ ਮੈਨੂੰ ਇੱਕ ਵਿਆਹ ਵਿਚ ਪਸੰਦ ਕੀਤਾ ਸੀ, ਜਲਦੀ ਜਲਦੀ ਵਿੱਚ ਉਹ ਆਮ ਜਿਹਾ ਵਿਆਹ ਕਰਕੇ ਹੀ ਮੈਨੂੰ ਇੱਥੇ ਛੱਡ ਗਏ ਫੇਰ ਮੈਨੂੰ ਆਪਣੇ ਕੋਲ ਬੁਲਾ ਲਿਆ ,ਇੱਕ ਸਾਲ ਅਸੀਂ ਵਧੀਆ ਰਹੇ ਫੇਰ ਮੈਂ pregnant ਹੋ ਗੀ , ਉਹ ਬਹਾਨਾ ਲਾਕੇ ਮੈਨੂੰ ਇੰਡੀਆ ਲੇ ਆਏ , ਆਖਦੇ ਚਲੋ ਉੱਥੇ ਚੈਕਅਪ ਸਸਤਾ ਹੋ ਜਾਉ , ਤੇ ਕਿਸੇ ਤਰਾਂ ਉਹਨਾਂ ਡਾਕਟਰ ਨੂੰ ਪੈਸੇ ਦੇਕੇ ਪਤਾ ਕਰਵਾ ਲਿਆ ਕੇ ਬੇਟੀ ਹੈ ,  ਉਦੋਂ ਤੋਂ ਮੈਨੂੰ ਉਹ ਕਹਿਣ ਲੱਗੇ ਅਸੀਂ ਇਹ ਬੱਚਾ ਨਹੀਂ ਰੱਖਣਾ ।

ਮੈਨੂੰ ਉਦੋਂ ਤੋਂ ਹੀ ਉਹਨਾਂ ਨਾਲ ਨਫਰਤ ਹੋਣ ਲੱਗੀ , ਜਦੋਂ ਮੈਂ ਵਾਪਿਸ ਗਈ ਉਹ ਵਾਰ ਵਾਰ ਇੱਕੋ ਗੱਲ ਕਰਨ ਕੇ ਚੈਕਅਪ ਕਰਵਾਉਣ ਚੱਲੀਏ , ਮੈਨੂੰ ਪਤਾ ਸੀ ਇਹਨਾਂ ਕੀ ਕਰਵਾਉਣਾ ਆ , ਮੈਂ ਬਹਾਨਾ ਲਾਕੇ ਆਪਣੀ ਫਰੈਂਡ ਕੋਲ ਚਲੀ ਗਈ , ਉਸਨੂੰ ਸਾਰੀ ਗੱਲ ਦੱਸ ਦਿੱਤੀ , ਉਹਨੇ ਮੁੜਕੇ ਮੈਨੂੰ ਉਹਨਾਂ ਕੋਲ ਜਾਣ ਹੀ ਨਹੀਂ ਦਿੱਤਾ ,ਕਹਿੰਦੀ ਗੰਦੀ ਸੋਚ ਦੇ ਲੋਕ ਆ ਹੋ ਸਕਦਾ ਤੈਨੂੰ ਧੱਕਾ ਮਾਰਕੇ ਆਪ ਹੀ ਗਿਰਾ ਦੈਨ , ਮੁੜਕੇ ਬੱਚਾ ਖਤਮ ਕਰਵਾ ਐੱਨ , ਮੈਨੂੰ ਫੇਨ ਆਉਂਦੇ ਸੀ ਮੈਂ ਬੰਦ ਕਰਤੇ , ਜਦੇ ਉਹ ਧਮਕੀਆਂ ਦੇਨ ਲੱਗੇ , ਤੇ ਮੇਰੀ ਸਹੇਲੀ ਸਿੱਧੀ ਹੋ ਗਈ ਉਹਨਾਂ ਨਾਲ ਕੇ ਮੈਂ ਪੁਲਿਸ ਕੰਪਲੇਨ ਕਰਨ ਲੱਗੀ ।

ਅਖੀਰ ਮੈਂ ਉਸਨੂੰ ਤਲਾਕ ਦੇ ਦਿੱਤਾ , ਮੇਰੇ ਘਰ ਵੀ ਰੌਲਾ ਪਿਆ ਲੰਡਰ ਹੋ ਗਈ ਕੁੜੀ ਯੇ ਵੋ , ਜਿਵੇਂ ਸੌਹਰੇ ਆਖਦੇ ਇਸਨੂੰ ਉਵੇਂ ਹੀ ਕਰਨਾ ਚਾਹੀਦਾ ? ਮੈਂ ਕਿਹਾ ਕਿਉਂ ਕਰਨਾ ਚਾਹੀਦਾ .? ਮੈਂ ਕਿਉ ਜੀਅ ਹਤਿਆ ਕਰਾਂ? ਜੇ ਤੁਸੀਂ ਇਹ ਗੱਲ ਮੰਨਦੇ ਮੈਨੂੰ ਉਹਨਾਂ ਅਨੁਸਾਰ ਕਰਨਾ ਚਾਹੀਦਾ ਫੇਰ ਤੁਸੀਂ ਕਿਉਂ ਨਹੀਂ ਮੇਨੂੰ ਮਾਰਿਆ ਮੈਂ ਵੀ ਕੁੜੀ ਸੀ ? ਇਸਦਾ ਕਿਸੇ ਕੋਲ ਜਵਾਬ ਨਹੀਂ ਸੀ ? ਮੇਰੀ ਜੋ friend ਸੀ ਉਸਨੇ ਸਕੀਆਂ ਭੈਣਾਂ ਵਾਂਗ ਮੇਰੀ ਮੱਦਦ ਕੀਤੀ ! ਮੈਂ ਬੱਚੇ ਨੂੰ ਜਨਮ ਦਿੱਤਾ , ਹੈਰਾਨੀ ਹੋਈ ਕੇ ਇਹ ਇੱਕ ਮੁੰਡਾ ਸੀ, ਪਰ ਜਦੋਂ ਅਸੀਂ ਇੰਡੀਆ ਚੈਕਅਪ ਕਰਵਾਇਆ ਸੀ ਡਾਕਟਰ ਨੇ ਬੇਟੀ ਕਿਹਾ ਸੀ। ਕੋਈ ਵੀ ਸੀ ਹੈ ਤੇ ਰੱਬ ਦਾ ਜੀਅ | ਮੈਂ ਤੇ ਪਾਪ ਤੋਂ ਬੱਚ ਗਈ ,

ਇਹ ਬੱਚਾ ਕਰਮਾ ਵਾਲਾ ਸੀ , ਇਸ ਦੇ ਦੁਨੀਆ ਵਿੱਚ ਆਉਣ ਨਾਲ ਮੇਰੀ ਜ਼ਿੰਦਗੀ ਵਿੱਚ ਖੁਸੀਆ ਹੀ ਖੁਸੀਆ ਆ ਗਈਆ , ਇਸ ਬਹਾਨੇ ਮੇਰੇ ਮੰਮੀ ਨੂੰ visa ਮਿਲਿਆ ਕੇ ਉਹਨੇ ਬੱਚੇ ਨੂੰ ਸੰਭਾਲਣ ਲਈ ਆਉਣਾ , ਸੋ ਦੋ ਮਹੀਨੇ ਬਾਹਦ ਮੈਨੂੰ ਵਧੀਆ ਕੰਮ ਮਿਲ ਗਿਆ , ਕੰਮ ਤੇ ਲਗੀ ਦੀ ਮੁਲਾਕਾਤ ਇੱਕ ਪਾਕਿਸਤਾਨੀ ਸਿੱਖ ਮੁੰਡੇ ਨਾਲ ਹੋਈ , ਅਸੀਂ ਦੋਨੇ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਮੈਂ ਉਸਨੂੰ ਇੱਕ ਵੀ ਗੱਲ ਝੂਠ ਨਹੀਂ ਬੋਲੀ , ਉਸਨੇ ਵੀ ਆਪਣੇ ਬਾਰੇ ਦਸਿਆ ਕਿ ਉਹ ਮੁਸਲਿਮ ਕੁੜੀ ਨੂੰ ਪਿਆਰ ਕਰਦਾ ਸੀ, ਧਰਮ ਇੱਕ ਨਾਂ ਹੋਣ ਕਰਕੇ ਵਿਆਹ ਨਹੀਂ ਹੋ ਸਕਿਆ ਉਹਨੇ ਅਖੀਰ ਉਹ ਦੇਸ਼ ਹੀ ਛੱਡ ਦਿੱਤਾ ।

ਅਸੀਂ ਵਿਆਹ ਕਰ ਲਿਆ , ਮੇਰੇ ਬੱਚੇ ਨੂੰ ਉਸਨੇ ਅਪਣਾ ਲਿਆ , ਅੱਜ ਵੀ ਮੈਂ ਗੱਲਾਂ ਗੱਲਾਂ ਵਿੱਚ ਆਪਣੇ ਸਰਦਾਰ ਜੀ ਨੂੰ ਛੇੜ ਦੀ ਹੁੰਦੀ ਕੀ ਸਹੇਲੀ ਦੀ ਯਾਦ ਆਉਂਦੀ ਕੇ ਨਾਂ? ਬਹੁਤ ਵਧੀਆ ਸਫ਼ਰ ਬੀਤ ਰਿਹਾ ਜਿੰਦਗੀ ਦਾ , ਅਸੀਂ ਦੋਨੇ ਇੱਥੇ ਖੁਸ ਆ , ਮੇਰਾ ਬੇਟਾ ਹੁਣ 4 ਸਾਲ ਦਾ ਹੋ ਗਿਆ , ਪਿਛਲੇ ਦੋ ਸਾਲ ਤੋਂ ਮੈਂ ਆਪਣੇ ਸਰਦਾਰ ਜੀ ਨਾਲ ਰਹਿ ਰਹੀ ਆ ਖੁਸ ਆ ।

 

ਸੁਮੀਤ ਜੋਸਨ

You may also like