” ਨਵਨੀਤ ” ਜਦੋਂ ਥੋੜੀ ਵੱਡੀ ਹੋਈ ਤਾਂ ਘਰ ਦੀ ਜ਼ੁਮੇਵਾਰੀ ਦਾ ਸਾਰਾ ਬੌਝ ” ਨਵਨੀਤ ” ਦੇ ਸਿਰ ਉਪਰ ਆ ਗਿਆ “। ਨਵਨੀਤ ” ਦੀ ਮਾਂ ” ਨਿਹਾਲ ਕੌਰ ” ਇੱਕ ਲੰਮੀ ਬਿਮਾਰੀ ਕਰਕੇ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀ ਸੀ । ਮਾਂ ਦੇ ਮਰਨ ਤੋਂ ਬਾਅਦ ਘਰ ਦੀ ਸਾਰੀ ਜ਼ੁਮੇਵਾਰੀ ਦਾ ਬੌਝ ” ਨਵਨੀਤ ” ਦੇ ਮੋਢਿਆ ਤੇ ਸੀ।
ਪਹਿਲਾਂ ਰੋਟੀ ਬਣਾ ਆਪਣੇ ਪਿਤਾ ਦੇ ਡੱਬੇ ਵਿੱਚ ਪਾ ਕੇ ਉਸਨੂੰ ਮਜ਼ਦੂਰੀ ਕਰਨ ਵਾਸਤੇ ਭੇਜਦੀ ਤੇ ਫੇਰ ਆਪਣੇ ਛੋਟੇ ਵੀਰ ” ਜਸਵੀਰ ” ਨੂੰ ਤਿਆਰ ਕਰਕੇ ਸਕੂਲ ਭੇਜ ਦਿੰਦੀ ਹੈ ।
ਬਾਅਦ ਵਿੱਚ ਘਰਦਾ ਸਾਰਾ ਕੰਮਕਾਜ ਕਰਕੇ ਆਪ ਵੀ ਕਾਲਜ ਪੜਣ ਚਲੀ ਜਾਂਦੀ । ਕਈ ਦਫਾ ਤਾਂ ਉਹ ਘਰਦੇ ਕੰਮਕਾਜ ਕਰਕੇ ਕਾਲਜ ਜਾਣ ਤੋਂ ਲੇਟ ਹੋ ਜਾਂਦੀ ਨਾਂ ਕੱਪਡ਼ੇ ਬਦਲ ਦੀ ਅਤੇ ਨਾਂ ਹੀ ਵਾਲਾ ਨੂੰ ਕੰਘੀ ਕਰਦੀ , ਉਸੇ ਤਰ੍ਹਾਂ ਕਾਲਜ ਚਲੇ ਜਾਂਦੀ ।
ਕਈ ” ਨਵਨੀਤ ” ਦੀਆਂ ਸਹੇਲੀਆਂ ਉਸਦਾ ਮਜ਼ਾਕ ਉਡਾਦੀਆਂ ਤੇ ਕਈ ਉਸ ਦਾ ਦਰਦ ਮਹਿਸੂਸ ਕਰਦੀਆਂ। ਉਹ ਕਦੇ ਵੀ ਆਪਣੀ ਕਿਸੇ ਸਹੇਲੀ ਦਾ ਗੁੱਸਾ ਨਾ ਕਰਦੀ ਪਰ ਆਪਣੇ ਦਿਲ ਵਿੱਚ ਆਪਣੀ ਮਾਂ ” ਨਿਹਾਲ ਕੌਰ ” ਦੀ ਘਾਟ ਬਹੁਤ ਮਹਿਸੂਸ ਕਰਦੀ। ਉਹ ਖਾਸ ਕਰਕੇ ਆਪਣੀਆਂ ਸਾਰੀਆਂ ਸਹੇਲੀਆਂ ਤੋਂ ਅਲੱਗ ਹੀ ਰਹਿੰਦੀ ਸੀ । ਪਰ ਕਾਲਜ ਦਾ ਸਾਰਾ ਸਟਾਫ ” ਨਵਨੀਤ ” ਨੂੰ ਬਹੁਤ ਪਿਆਰ ਕਰਦਾ ।” ਨਵਨੀਤ ” ਪੜਣ ਵਿੱਚ ਬਹੁਤ ਹੁਸਿਆਰ ਸੀ ਅਤੇ ਕਾਲਜ ਦੀ ਟੋਪਰ ਰਹਿ ਚੁੱਕੀ ਸੀ।
ਅੱਜ ਨਵਨੀਤ ਦੇ ਕਾਲਗ ਵਿਚ ” ਸੋਹਣੇ ਹੱਥਾਂ ਦਾ ਮੁਕਾਬਲਾ ਹੋਣਾ ਸੀ ” । ਉਹ ਕੰਮਕਾਜ ਵਿੱਚ ਰੁੱਝੀ ਹੋਈ ਸੀ ਤੇ ਆਪਣੇ ਪਿਤਾ ਤੇ ਭਰਾ ਲਈ ਰੋਟੀ ਬਣਾਈ, ਤੇ ਆਪੋ ਆਪਣੀ ਕੰਮੀ ਤੌਰ ਦਿੱਤਾ।
ਹਰਰੋਜ਼ ਦੀ ਤਰ੍ਹਾਂ ਘਰ ਦਾ ਕੰਮਕਾਜ ਮਕਾਕੇ ਤਿਆਰ ਹੋ ਉਹ ਕਾਲਜ ਪਹੁੰਚ ਗਈ। ਫ਼ੰਕਸ਼ਨ ਸੁਰੂ ਹੋ ਚੁੱਕਿਆ ਸੀ। ਹੁਣ ” ਨਵਨੀਤ ” ਕੀ ਦੇਖ ਰਹੀ ਹੈਂ ਸਟੇਜ ਉਪਰ ਕਾਲਜ ਦਾ ਪੂਰਾ ਸਟਾਫ ਅਤੇ ਆਏ ਮਹਿਮਾਨ ਆਪੋ ਆਪਣੀਆਂ ਸੀਟਾਂ ਤੇ ਵਿਰਾਂਜ ਮਾਨ ਹਨ ਅਤੇ ਸਾਰੀਆਂ ਕੁੜੀਆ ਸੋਹਣੇ ਹੱਥਾਂ ਦੇ ਮੁਕਾਬਲੇ ਲਈ ਤਿਆਰ ਸਨ ਕੁੜੀਆਂ ਆਪਣੇ ਹੱਥਾਂ ਨੂੰ ਪੂਰੀ ਤਰ੍ਹਾਂ ਸ਼ਿੰਗਾਰੀ ਫਿਰਦੀਆਂ ਸਨ , ਸਾਰੀਆਂ ਕੁੜੀਆਂ ਸਟੇਜ ਦੇ ਮੂਹਰੇ ਬੈਠੀਆਂ ਸਨ ।” ਨਵਨੀਤ ” ਇਹ ਸਭ ਕੁੱਝ ਦੇਖ ਕੇ ਆਪਣੇ ਹੱਥਾਂ ਬਾਰੇ ਸੋਚ ਰਹੀ ਸੀ, ਜੋ ਘਰ ਦਾ ਕੰਮ ਕਰਦੀਆਂ ਕੀਤੋ ਜਲੇ ਤੇ ਕਿਤੇ ਕਟੇ ਫਟੇ ਤੇ ਬੇਰੂਕ ਸਨ। ਆਪਣੀ ਮਾਂ ਨੂੰ ਯਾਦ ਕਰਕੇ ਸਾਰਿਆਂ ਨਾਲੋਂ ਪਿੱਛੇ ਵਾਲੀਆਂ ਕੁਰਸੀਆਂ ਦੀ ਲਾਈਨ ਵਿੱਚ ਜਾ ਬੈਠੀ।
ਨਵਨੀਤ ” ਆਪਣੇ ਹੱਥਾਂ ਨੂੰ ਲਕੋਈ ਜਾ ਰਹੀ ਸੀ। ਕਿਉਂਕਿ ਉਸਦੇ ਹੱਥ ਨਕਲੀ ਸ਼ਿੰਗਾਰੇ ਹੱਥਾਂ ਦੇ ਸਾਹਮਣੇ ਕੁੱਛ ਵੀ ਨਹੀਂ ਸੀ ਸਾਰੀਆਂ ਕੁੜੀਆਂ ਨੂੰ ਸਟੇਜ ਉਪਰ ਬੁਲਾਇਆ ਗਿਆ ਸਾਰੀਆਂ ਕੁੜੀਆਂ ਬੜੇ ਚਾਵਾਂ ਨਾਲ ਸਟੇਜ ਤੇ ਪੁਹੁੰਚੀਆਂ , ਹੁਣ ਪੂਰਾ ਕਾਲਜ ਦਾ ਸਟਾਫ ਅਤੇ ਆਏ ਮਹਿਮਾਨ ਕੀ ਦੇਖ ਰਹੇ ਨੇ ਕਿ ਸਾਰੀਆਂ ਕੁੜੀਆਂ ਸਟੇਜ ਉਪਰ ਆ ਚੁੱਕੀਆਂ ਨੇ ਇੱਕ ਕੁੜੀ ਕੱਲੀ ਹੀ ਕੁਰਸੀਆਂ ਦੀ ਲਈਨ ਵਿੱਚ ਆਪਣਾ ਮੂੰਹ ਲਕੋਈ ਬੈਠੀ ਹੈਂ ।