320
ਸ਼ਿਵਪੁਰੀ ਬਾਬਾ ਇੱਕ ਮਸਤ ਫਕੀਰ ਸੀ, ਉਨ੍ਹਾਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਕਦੇ ਫੇਰ ਸਹੀ,,, ਗੁਰਜੀਏਫ ਦੇ ਇੱਕ ਸ਼ਿਸ਼ ਬੈਨੇਟ ਨੇ ਸ਼ਿਵਪੁਰੀ ਬਾਬਾ ਉੱਪਰ ਕਿਤਾਬ ਵੀ ਲਿਖੀ ਹੋਈ ਹੈ…ਖੈਰ ਜੋ ਇੱਕ ਛੋਟੀ ਜਹੀ ਘਟਨਾ ਪੜ੍ਹਨ ਨੂੰ ਮੈਨੂੰ ਅਤੀ ਦਿਲਚਸਪ ਲੱਗੀ ਸ਼ਿਵਪੁਰੀ ਬਾਬਾ ਦੀ ਉਹ ਲਿਖ ਰਿਹਾਂ….,,, ਸ਼ਿਵਪੁਰੀ ਬਾਬਾ ਦੀ ਅੰਗਰੇਜ਼ੀ ਚੰਗੀ ਸੀ। ਇੰਗਲੈਂਡ ਵੀ ਰਹੇ ਸੀ। ਮਹਾਰਾਣੀ ਵਿਕਟੋਰੀਆ ਦੇ ਕਈ ਸਾਲ ਮਹਿਮਾਨ ਵੀ ਰਹੇ। ਇੱਕ ਵਾਰੀ ਸ਼ਿਵਪੁਰੀ ਬਾਬਾ ਨੂੰ ਪੱਛਮ ਦਾ ਪ੍ਰਸਿੱਧ ਵਿਚਾਰਕ ਬਰਨਾਅਡ ਸ਼ਾਹ ਮਿਲਣ ਆਇਆ। ਬਰਨਾਅਡ ਸ਼ਾਹ ਨੂੰ ਥੋੜ੍ਹੀ ਟਾਂਚ ਮਾਰਕੇ ਗੱਲ ਕਰਨ ਦੀ ਆਦਤ ਸੀ। ਉਹ ਬਾਬਾ ਨੂੰ ਕਹਿੰਦਾ “ਤੁਸੀਂ ਭਾਰਤੀ ਸਾਧੂ ਬਿਲਕੁਲ ਬੇਕਾਰ ਹੁੰਨੇ ਓਂ,, ਤੁਹਾਨੂੰ ਸਮੇਂ ਦੀ ਕੋਈ ਕਦਰ ਨਹੀਂ ਹੈ”
ਬਾਬਾ ਨੇ ਮੋੜਕੇ ਕਿਹਾ… “ਤੁਸੀਂ ਸਮੇਂ ਦੇ ਗੁਲਾਮ ਹੋਂ, ਅਸੀਂ ਤਾਂ ਸਮਾਂਤੀਤ (ਸਮੇਂ ਤੋਂ ਪਾਰ) ਜਿਓਂਦੇ ਹਾਂ 🍁”
Sewak Brar ਜੀ ਦੀ ਫੇਸਬੁੱਕ ਵਾਲ ਤੋਂ