583
‘ਧੀਏ, ਕੱਪਡ਼ੇ ਧੋਂਦੀ ਏਂ ?’ ਮਨਪ੍ਰੀਤ ਦੇ ਸਹੁਰੇ ਨੇ ਆਵਾਜ਼ ਮਾਰਦਿਆਂ ਪੁੱਛਿਆ ,’ਲੈ ਇਹ ਮੇਰਾ ਕੁੜਤਾ ਪਜਾਮਾ ਵੀ ਧੋ ਦੇ । ਤਿੰਨ -ਚਾਰ ਦਿਨ ਹੋ ਗਏ ਪਾਈਆਂ । ਗਰਮੀਆਂ ਦੇ ਦਿਨਾਂ ਵਿਚ ਜਲਦੀ ਬੋ ਆ ਜਾਂਦੀ ਹੈ । ਮੈਨੂੰ ਆਪਣੇ ਆਪ ਨੂੰ ਇਨ੍ਹਾਂ ਵਿੱਚੋਂ ਬਦਬੂ ਆ ਰਹੀ ਏ । ‘ਮੰਜੇ ‘ਤੇ ਬਿਮਾਰ ਪਏ ਜੋਗਿੰਦਰ ਸਿੰਘ ਨੇ ਕਮਬਦੀ ਆਵਾਜ਼ ਵਿਚ ਕਿਹਾ । ‘ਪਿਤਾ ਜੀ ……..ਮੈਂ ਤਾਂ ਗੁਰਦੁਵਾਰਾ ਦੀਆਂ ਚਾਦਰਾਂ ਧੋ ਰਹੀ ਹਾਂ । ‘ਨੂੰਹ ਚੁਪਚਾਪ ਚਾਦਰਾਂ ਧੋਣ ਵਿਚ ਮਗਨ ਸੀ । ਪਰ ਜੋਗਿੰਦਰ ਸਿੰਘ ਸੇਵਾ ਸ਼ਬਦ ਦੇ ਭਾਵਾਂ ਵਿਚ ਗੁੱਝਾ ਉਲਝ ਚੁਕਾ ਸੀ ।
#192, near Savera Icecreams , Azad Nagar Yamuna Nagar 135001
ਭੁਪਿੰਦਰ ਕੌਰ ‘ਸਢੌਰਾ’