ਸਿਹਤ ਦੀ ਬਹਾਨੇਬਾਜ਼ੀ ਤੋਂ ਬਚਣ ਦੇ ਚਾਰ ਤਰੀਕੇ

by admin

ਸਿਹਤ ਦੀ ਬਹਾਨੇਬਾਜ਼ੀ ਤੋਂ ਬਚਣ ਦੇ ਸਰਵਸ਼੍ਰੇਸਟ ਵੇਕਸੀਨ ਦੇ ਚਾਰ ਡੋਜ਼ ਹਨ।

  1. ਆਪਣੀ ਸਿਹਤ ਬਾਰੇ ਗੱਲ ਨਾ ਕਰੋ। ਤੁਸੀਂ ਕਿਸੇ ਬਿਮਾਰੀ ਬਾਰੇ ਜਿੰਨੀਆਂ ਜਿਆਦਾ ਗੱਲਾਂ ਕਰੋਗੇ, ਚਾਹੇ ਉਹ ਆਮ ਜਿਹੀ ਸਰਦੀ ਹੀ ਕਿਉਂ ਨਾ ਹੋਵੇ, ਉਹ ਬਿਮਾਰੀ ਉੱਨੀ ਹੀ ਵੱਧਦੀ ਜਾਵੇਗੀ। ਬੁਰੀ ਸਿਹਤ ਬਾਰੇ ਗੱਲ ਕਰਨਾ ਕੰਡਿਆਂ ਨੂੰ ਖਾਦ ਦੇਣ ਵਾਂਗ ਹੈ। ਇਸ ਤੋਂ ਇਲਾਵਾ, ਆਪਣੀ ਸਿਹਤ ਬਾਰੇ ਗੱਲਾਂ ਕਰਦੇ ਰਹਿਣਾ ਇੱਕ ਬੁਰੀ ਆਦਤ ਹੈ। ਇਸ ਨਾਲ ਲੋਕ ਬੋਰ ਹੋ ਜਾਂਦੇ ਹਨ। ਇਸ ਤੋਂ ਤੁਹਾਨੂੰ ਆਤਮ-ਕੇਂਦਰਿਤ ਤੇ ਬੁੱਢਿਆ ਵਾਂਗ ਗੱਲਾਂ ਕਰਨ ਵਾਲਾ ਸਮਝਿਆ ਜਾ ਸਕਦਾ ਹੈ। ਸਫਲਤਾ ਦੀ ਚਾਹ ਰੱਖਣ ਵਾਲਾ ਬੰਦਾ ਆਪਣੀ ਖਰਾਬ ਸਿਹਤ ਬਾਰੇ ਚਿੰਤਾ ਨਹੀਂ ਕਰਦਾ। ਆਪਣੀ ਬੀਮਾਰੀ ਦਾ ਰੋਣਾ ਰੋ ਕੇ ਤੁਹਾਨੂੰ ਥੋੜੀ ਹਮਦਰਦੀ ਤਾਂ ਮਿਲ ਸਕਦੀ ਹੈ (ਤੇ ਮੈਂ ‘ਸਕਦੀ’ ਸ਼ਬਦ ਤੇ ਜ਼ੋਰ ਦੇਣਾ ਚਾਹਵਾਂਗਾ), ਪਰ ਜਿਹੜਾ ਆਦਮੀ ਸਦਾ ਸ਼ਿਕਾਇਤ ਕਰਦਾ ਰਹਿੰਦਾ ਹੈ, ਉਸਨੂੰ ਕਦੇ ਵੀ ਕਿਸੇ ਤੋਂ ਸਨਮਾਨ, ਆਦਰ ਜਾਂ ਵਫਾਦਾਰੀ ਨਹੀਂ ਮਿਲ ਸਕਦੀ।
  2. ਆਪਣੀ ਸਿਹਤ ਬਾਰੇ ਫਾਲਤੂ ਚਿੰਤਾ ਕਰਨਾ ਛੱਡ ਦਿਓ। ਡਾ. ਵਾਲਟਰ ਵਿਸ਼ਵ-ਪ੍ਰਸਿੱਧ ਮਿਓ ਕਲੀਨਿਕ ਵਿਚ ਐਮੇਰਿਟਸ ਕੰਸਲਟੈਂਟ ਹਨ। ਉਨ੍ਹਾਂ ਨੇ ਹੁਣੇ ਹੀ ਲਿਖਿਆ ਹੈ, ‘ਮੈਂ ਹਮੇਸ਼ਾ ਫ਼ਿਜੂਲ ਚਿੰਤਾ ਕਰਨ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਨਾ ਕਰਨ ਦੀ ਸਲਾਹ ਦਿੰਦਾ ਹਾਂ। ਉਦਾਹਰਣ ਦੇ ਤੌਰ ਤੇ, ਮੈਂ ਇੱਕ ਆਦਮੀ ਨੂੰ ਵੇਖਿਆ ਜਿਸ ਨੂੰ ਇਸ ਗੱਲ ਦਾ ਪੂਰਾ ਭਰੋਸਾ ਸੀ ਕਿ ਉਸਦਾ ‘ਗਾਲ-ਬਲੈਡਰ’ ਖਰਾਬ ਹੈ ਹਾਲਾਂਕਿ ਅੱਠ ਬਾਰ ਵੱਖ-ਵੱਖ ਕਲੀਨਿਕਾਂ ਵਿਚ ਐਕਸਰੇ ਕਰਵਾਉਣ ਤੇ ਵੀ ਉਸਦਾ ਗਾਲ- ਬਲੈਡਰ ਪੂਰੀ ਤਰ੍ਹਾਂ ਠੀਕ ਦਿਖ ਰਿਹਾ ਸੀ ਤੇ ਡਾਕਟਰਾਂ ਦਾ ਕਹਿਣਾ ਸੀ ਕਿ ਇਹ ਸਿਰਫ਼ ਉਸਦੇ ਮਨ ਦਾ ਵਹਿਮ ਹੈ ਤੇ ਦਰਅਸਲ ਉਸਨੂੰ ਕੋਈ ਬੀਮਾਰੀ ਨਹੀਂ ਹੈ। ਮੈਂ ਉਸਨੂੰ ਬੇਨਤੀ ਕੀਤੀ ਕਿ ਉਹ ਹੁਣ ਤਾਂ ਮਿਹਰਬਾਨੀ ਕਰਕੇ ਆਪਣੇ ਗਾਲ-ਬਲੈਡਰ ਦਾ ਐਕਸਰੇ ਕਰਾਉਣਾ ਛੱਡ ਦੇਵੇ। ਮੈਂ ਸਿਹਤ ਦਾ ਲੋੜ ਤੋਂ ਵੱਧ ਧਿਆਨ ਰੱਖਣ ਵਾਲੇ ਸੈਂਕੜੇ ਲੋਕਾਂ ਨੂੰ ਵਾਰ-ਵਾਰ ਬਿਨਾਂ ਕਾਰਨ ਈ.ਸੀ.ਜੀ. ਕਰਾਉਂਦੇ ਦੇਖਿਆ ਹੈ ਤੇ ਮੈਂ ਉਨ੍ਹਾਂ ਨੂੰ ਵੀ ਇਹ ਬੇਨਤੀ ਕੀਤੀ ਕਿ ਉਹ ਆਪਣੀ ਬੀਮਾਰੀ ਦੇ ਬਾਰੇ ਫਾਲਤੂ ਚਿੰਤਾ ਕਰਨੀ ਛੱਡ ਦੇਣ।
  3. ਤੁਹਾਡੀ ਸਿਹਤ ਜਿਸ ਤਰ੍ਹਾਂ ਦੀ ਵੀ ਹੋਵੇ, ਤੁਹਾਨੂੰ ਉਸ ਲਈ ਸ਼ੁਕਰ-ਗੁਜਾਰ ਹੋਣਾ ਚਾਹੀਦਾ ਹੈ। ਇੱਕ ਪੁਰਾਣਾ ਅਖਾਣ ਹੈ, ਮੈਂ ਆਪਣੇ ਫਟੇ ਹੋਏ ਬੂਟਾਂ ਨੂੰ ਲੈ ਕੇ ਦੁਖੀ ਹੋ ਰਿਹਾ ਸੀ, ਪਰ ਜਦੋਂ ਮੈਂ ਬਿਨਾਂ ਪੈਰਾਂ ਵਾਲੇ ਆਦਮੀ ਨੂੰ ਵੇਖਿਆ ਤਾਂ ਮੈਨੂੰ ਉਪਰ ਵਾਲੇ ਨਾਲ ਕੋਈ ਸ਼ਿਕਾਇਤ ਨਹੀਂ ਰਹੀ, ਦੁੱਖੀ ਹੋਣ ਦੀ ਬਜਾਇ ਮੈਂ ਸ਼ੁਕਰ-ਗੁਜਾਰ ਹੋ ਗਿਆ। ਇਸ ਗੱਲ ਤੇ ਸ਼ਿਕਾਇਤ ਕਰਨ ਦੀ ਬਜਾਇ ਕਿ ਤੁਹਾਡੀ ਸਿਹਤ ਵਿਚ ਕੀ ਚੰਗਾ ਨਹੀਂ ਹੈ, ਤੁਹਾਨੂੰ ਇਸ ਬਾਰੇ ਖੁਸ਼ ਤੇ ਸ਼ੁਕਰ-ਗੁਜ਼ਾਰ ਹੋਣਾ ਚਾਹੀਦਾ ਹੈ ਕਿ ਤੁਹਾਡੀ ਸਿਹਤ ਵਿਚ ਕੀ ‘ਚੰਗਾ’ ਹੈ। ਜੇਕਰ ਤੁਸੀਂ ਸ਼ੁਕਰ-ਗੁਜ਼ਾਰ ਹੋਵੋਗੇ ਤਾਂ ਤੁਸੀਂ ਕਈ ਅਸਲੀ ਬੀਮਾਰੀਆਂ ਤੋਂ ਬਚੇ ਰਹੋਗੇ।
  4. ਆਪਣੇ-ਆਪ ਨੂੰ ਇਹ ਆਮ ਕਰਕੇ ਯਾਦ ਦਿਲਾਓ, ‘ਜੰਗ ਲੱਗਣ ਤੋਂ ਚੰਗਾ ਹੈ ਘਿਸ ਜਾਣਾ।’ ਤੁਹਾਨੂੰ ਜ਼ਿੰਦਗੀ ਮਿਲੀ ਹੈ ਮਜ਼ੇ ਲੈਣ ਲਈ । ਇਸ ਨੂੰ ਬਰਬਾਦ ਨਾ ਕਰੋ। ਜਿੰਦਗੀ ਜੀਊਣ ਦੀ ਬਜਾਇ ਜੇਕਰ ਤੁਸੀਂ ਫ਼ਿਕਰ ਕਰਦੇ ਰਹੋਗੇ ਤਾਂ ਤੁਸੀਂ ਛੇਤੀ ਹੀ ਕਿਸੇ ਹਸਪਤਾਲ ਵਿਚ ਭਰਤੀ ਨਜ਼ਰ ਆਉਗੇ।

ਪੁਸਤਕ ਵੱਡੀ ਸੋਚ ਦਾ ਵੱਡਾ ਜਾਦੂ – ਪੰਜਾਬੀ ਅਨੁਵਾਦ The Magic of Thinking Big

ਅਨੁਵਾਦ Surinder Pal Singh

ਇਹ ਕਿਤਾਬ ਖਰੀਦਣ ਲਈ ਹੇਠਾਂ ਦਿੱਤੇ ਲਿੰਕ (ਫੋਟੋ) ਤੇ ਕਲਿਕ ਕਰੋ

You may also like