ਇੱਕ ਪਿੰਡ ਵਿੱਚ ਗਰੀਬ ਪਰਿਵਾਰ ਚ੍ਹ ਇੱਕ ਕੁੜੀ ਨੇ ਜਨਮ ਲਿਆ ਤੇ ਜਨਮ ਲੈਦਿਆ ਸਾਰ ਹੀ ਕੁੜੀ ਦੀ ਮਾਂ ਦੀ ਮੌਤ ਹੋ ਗਈ ਸੀ ਜਿੱਥੇ ਇੱਕ ਮਜਬੂਰ ਬਾਪ ਨੂੰ ਅਪਣੀ ਪਤਨੀ ਦੇ ਮਰਨ ਦਾ ਦੁੱਖ ਸੀ ਉਥੇ ਹੀ ਅਪਣੀ ਧੀ ਨੂੰ ਪਾਲਣ ਦੀ ਵੀ ਚਿੰਤਾਂ ਖਾਣ ਲੱਗੀ ਗਰੀਬੀ ਹੋਣ ਕਰਕੇ ਵੀ ਉਸ ਨੇ ਅਪਣੀ ਧੀ ਨੂੰ ਬਹੁਤ ਲਾਡਾਂ ਤੇ ਚਾਵਾਂ ਨਾਲ ਪਾਲਿਆ ਕੁੱਝ ਸਮਾ ਲੱਗਣ ਤੇ ਕੁੜੀ ਪਿੰਡ ਦੇ ਸਕੂਲ ਚ੍ਹ ਪੜਕੇ ਪਿੰਡ ਨਾਲ ਲੱਗਦੇ ਸਹਿਰ ਦੇ ਕਾਲਜ ਚ੍ਹ ਪੜਨ ਲੱਗੀ ਤੇ ਉਸ ਕਾਲਜ ਵਿੱਚ ਉਸਨੂੰ ਕਈ ਸਹੇਲੀਆ ਵੀ ਮਿਲ ਗਈਆ ਸਨ ਤੇ ਇਸ ਤਰਾਂ ਹੀ ਚੱਲਦਾ ਗਿਆ ਕਿ ਉਸਨੂੰ ਇੱਕ ਮੁੰਡੇ ਨਾਲ ਪਿਆਰ ਹੋ ਗਿਆ ਤੇ ਕਾਫੀ ਸਮਾਂ ਇੱਦਾਂ ਹੀ ਚੱਲਦਾ ਰਿਹਾ ਆਖਿਰਕਾਰ ਮੁੰਡੇ ਨੇ ਕੁੜੀ ਨੂੰ ਇੱਕ ਗੁਪਤ ਜਗਾਂ ਤੇ ਮਿਲਣ ਲਈ ਕਿਹਾ ਤਾ ਕੁੜੀ ਬਹੁਤ ਡਰ ਨਾਲ ਕਹਿਣ ਲੱਗੀ ਕੇ ਆਪਾਂ ਵਿਆਹ ਕਰਵਾ ਕੇ ਹੀ ਮਿਲਾਗੇ ਤਾ ਮੁੰਡਾ ਰੁੱਸਣ ਦੇ ਬਹਾਨੇ ਜਿਹੇ ਲਾਉਣ ਲੱਗਾ ਕੁੱਝ ਸਮਾ ਦੋਹਾ ਚ੍ਹ ਬਹਿਸ ਹੋਣ ਮਗਰੋ ਗੱਲ ਘਰੋ ਭੱਜਣ ਤੱਕ ਦੀ ਆ ਗਈ ਤੇ ਕੁੜੀ ਕੋਲ ਸਿਰਫ 2 ਦਿਨ ਦਾ ਸਮਾਂ ਸੀ ਤੇ ਕੁੱਝ ਸਮਾਂ ਸੋਚਣ ਤੋ ਮਗਰੋ ਕੁੜੀ ਨੇ ਅਪਣੇ ਪਿਤਾ ਤੇ ਉਹ ਮੁੰਡੇ ਦੀ ਪਰਖ ਕਰਨ ਦੀ ਸੋਚੀ ਤਾ ਜੋ ਉਹ ਸਹੀ ਫੈਸਲਾ ਲੈ ਸਕੇ ਉਹ ਕੁੜੀ ਮੁੰਡੇ ਕੋਲ ਗਈ ਤੇ ਕਹਿਣ ਲੱਗੀ ਕੇ ਉਸਦੇ ਪਿਤਾ ਦੇ ਕਿਡਣੀ ਦੀ ਪਰੋਬਲਮ ਹੈ ਤੇ ਉਸਨੂੰ ਕਿਡਣੀ ਦੀ ਲੋੜ ਹੈ ਤਾ ਮੁੰਡਾ ਕੰਬਦੀ ਜਿਹੀ ਜੀਬ ਨਾਲ ਕੁੱਝ ਕਹਿੰਦਾ ਤੇ ਕਦੇ ਕੁੱਝ ਕਹਿੰਦਾ ਪਰ ਅਸਲ ਗੱਲ ਤੇ ਨਾ ਆ ਸਕਿਆ ਤੇ ਉਥੋਂ ਚਲਾ ਗਿਆ ਤੇ ਕੁੜੀ ਘਰ ਆਕੇ ਅਪਣੇ ਪਿਤਾ ਨੂੰ ਕਹਿਣ ਲੱਗੀ ਕੇ ਜੇਕਰ ਮੈਨੂੰ ਕਿਡਣੀ ਚਾਹੀਦੀ ਹੋਵੇ ਤਾ ਤੁਸੀ ਕੀ ਕਰੋਗੇ ਐਨੀ ਗੱਲ ਸੁਣਕੇ ਪਿਤਾ ਕਹਿਣ ਲੱਗਾ ਕੇ ਪੁੱਤ ਜਦੋ ਤੇਰਾ ਜਨਮ ਹੋੲਆ ਸੀ ਤਾ ਤੇਰੀ ਮਾ ਮਰ ਗਈ ਸੀ ਤੇ ਪੁੱਤ ਜੇਕਰ ਤੇਰੇ ਤੇ ਕੋਈ ਵੀ ਦਿੱਕਤ ਆਉਂਦੀ ਹੈ ਤਾ ਮੈ ਅਪਣੀ ਜਾਨ ਦੇ ਦਵਾਂਗਾ ਐਨੀ ਗੱਲ ਸੁਣਕੇ ਕੁੜੀ ਅਪਣੇ ਪਿਤਾ ਦੇ ਗਲ ਲੱਗਕੇ ਰੋਣ ਲੱਗੀ ਤੇ ਅੰਦਰੋ ਅੰਦਰੀ ਮਾਫੀ ਮੰਗ ਰਹੀ ਸੀ ਤੇ ਇੱਕ ਸੱਚੇ ਪਿਆਰ ਦੀ ਪਰਖ ਹੋ ਗਈ ਸੀ
Har Inder Kaur