ਰਾਬੀਆ ਨਾਂ ਦੀ ਇੱਕ ਬਹੁਤ ਮਸ਼ਹੂਰ ਸੂਫੀ ਫ਼ਕੀਰ ਹੋਈ ਹੈ – ਇੱਕ ਵਾਰ ਉਸ ਨੂੰ ਕੋਈ ਹੋਰ ਫ਼ਕੀਰ ਮਿਲਣ ਆਇਆ ਕੁਝ ਦਿਨਾਂ ਲਈ ਉਸ ਕੋਲ ਉਸ ਨੇ ਰੁਕਣਾ ਸੀ – ਸਵੇਰੇ ਨਮਾਜ਼ ਵੇਲੇ ਉਸ ਨੇ ਰਾਬੀਆ ਤੋਂ ਕੁਰਾਨ ਮੰਗਿਆ – ਉਸ ਨੇ ਦੇ ਦਿੱਤਾ – ਜਦ ਉਸ ਨੇ ਕੁਰਾਨ ਖੋਲਿਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਿਆ – ਰਾਬੀਆ ਨੇ ਥਾਂ ਥਾਂ ਕੱਟ ਕੇ ਕੁਝ ਹੋਰ ਲਿਖਿਆ ਹੋਇਆ ਸੀ – ਉਸ ਨੇ ਰਾਬੀਆ ਨੂੰ ਕਿਹਾ , ” ਇਹ ਤੂੰ ਕੀਤਾ ਹੈ ਇੰਨੀ ਪਾਕ ਕਿਤਾਬ ਵਿੱਚ ਤੂੰ ਗਲਤੀਆਂ ਕਢੀਆਂ ਨੇ – ਖੁਦਾ ਤੋਂ ਉੱਤਰੀ ਹੋਈ ਕਿਤਾਬ ਹੈ !’
ਰਾਬੀਆ ਬੋਲੀ , ” ਮੈਂ ਕੀ ਕਰਾਂ ? ਮੈਂਨੂੰ ਕੁਝ ਗੱਲਾਂ ਨਹੀਂ ਠੀਕ ਲੱਗਦੀਆਂ – ਇਸ ਵਿੱਚ ਲਿਖਿਆ ਕਿ ਸ਼ੈਤਾਨ ਨੂੰ ਨਫਰਤ ਕਰੋਂ – ਮੈਂ ਇਸ ਤਰ੍ਹਾਂ ਨਹੀਂ ਕਰ ਸਕਦੀ – ਮੈਂ ਆਪਣੇ ਅੰਦਰ ਬਹੁਤ ਟਟੋਲਿਆ ਕਿ ਜੇ ਮੈਂ ਨਫਰਤ ਨੂੰ ਆਪਣੇ ਅੰਦਰੋਂ ਲੱਭ ਸਕਾਂ ਪਰ ਨਫਰਤ ਮੈਂਨੂੰ ਕਿਤੋਂ ਨਹੀਂ ਮਿਲੀ ! ਜੇ ਮੇਰੇ ਅੰਦਰ ਨਫਰਤ ਨਹੀਂ ਤਾਂ ਮੈਂ ਕਿਵੇਂ ਸ਼ੈਤਾਨ ਨੂੰ ਨਫਰਤ ਕਰਾਂ ?” ਉਹ ਸਮੇਂ ਤੇ ਵੇਲੇ ਸਚ ਮੁਚ ਹੀ ਚੰਗੇ ਰਹੇ ਹੋਣਗੇ ਜੇ ਅੱਜ ਦੇ ਜ਼ਮਾਨੇ ਉਹ ਇਹ ਗੱਲ ਆਖਦੀ ਤਾਂ ਉਸ ਨੂੰ ਜ਼ਰੂਰ ਲੋਕ ਪੱਥਰ ਮਾਰ ਮਾਰ ਮੁਕਾ ਦਿੰਦੇ ਜਾਂ ਉਸ ਨੂੰ ਫਾਂਸੀ ਦੀ ਸਜ਼ਾ ਦੇ ਦਿੰਦੇ ! ਇਸ ਤਰ੍ਹਾਂ ਦੀ ਖੁਲ੍ਹ ਇਸਲਾਮ ਵਿੱਚ ਤਾਂ ਕੀ ਹੁਣ ਤੁਸੀਂ ਹਿੰਦੂ , ਸਿੱਖ ਧਰਮਾਂ ਵਿੱਚ ਵੀ ਨਹੀਂ ਦੇਖ ਸਕਦੇ – ਸਚ ਮੁਚ ਹੀ ਰਾਬੀਆ ਅਦਭੁੱਤ ਔਰਤ ਰਹੀ ਹੋਵੇਗੀ – ਕਾਸ਼ ਉਸ ਤਰ੍ਹਾਂ ਅਸੀਂ ਜੀਵਨ ਨੂੰ ਦੇਖ ਸਕਦੇ ਤੇ ਆਪਣੇ ਤਰੀਕੇ ਨਾਲ ਸੋਚ ਸਕਦੇ !
Kaur Gullu Dayal