ਸਾਡੇ ਜੀਵਨ ਵਿੱਚ ਜਿਵੇਂ-ਜਿਵੇਂ ਭੌਤਿਕ ਸੁਵਿਧਾਵਾਂ ਵਧਦੀਆਂ ਜਾ ਰਹੀਆਂ ਹਨ, ਉਵੇਂ-ਉਵੇਂ ਨਕਰਾਤਮਿਕ ਸੋਚ ਅਤੇ ਵਿਚਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਨਿਗੈਟਿਵ ਥਿੰਕਿੰਗ ਦਾ ਹੀ ਨਤੀਜਾ ਹੈ ਕਿ ਹਰ ਪਾਸੇ ਨਿਰਾਸ਼ਾ, ਹਿੰਸਾ ਦਾ ਵਾਤਾਵਰਨ ਬਣਦਾ ਜਾ ਰਿਹਾ ਹੈ।
ਰਿਸਰਚ ਦੇ ਅਨੁਸਾਰ, ਸਕਰਾਤਮਿਕ ਸੋਚਣ ਵਾਲਿਆਂ ਦੇ ਉਮਰ ਵੀ ਜਿਆਦਾ ਹੁੰਦੀ ਹੈ। ਕੁੱਲ ਮਿਲਾ ਕੇ ਸਕਰਾਤਮਿਕ ਸੋਚ ‘ਹੈਪੀ ਲੌਂਗ ਲਾਈਫ’ ਦੀ ਕੁੰਜੀ ਹੈ। ਜੌਬ ਲਈ ਵੀ ਜਦੋਂ ਤੁਸੀਂ ਜਾਂਦੇ ਹੋ ਤਾਂ ਤੁਹਾਡੇ ਪੌਜਿਟਿਵ ਐਟੀਟਿਊਡ ਨੂੰ ਨੋਟ ਕੀਤਾ ਜਾਂਦਾ ਹੈ।
ਇੱਕ ਵਾਰ ਇਹਨਾਂ ਨੂੰ ਜਰੂਰ ਅਪਣਾਉ :
ਸਕਰਾਤਮਿਕ ਲੋਕਾਂ ਨਾਲ ਰਹੋ – ਸਭ ਤੋਂ ਜਿਆਦਾ ਜਰੂਰੀ ਹੈ ਤੁਹਾਡੇ ਆਸ-ਪਾਸ ਦੇ ਲੋਕ ਸਕਰਾਤਮਿਕ ਸੋਚ ਵਾਲੇ ਹੋਣ।
ਦਿਆਲੂ – ਇਸਦੀ ਸ਼ੁਰੂਆਤ ਵੀ ਤੁਸੀਂ ਆਪਣੇ ਆਪ ਤੋਂ ਕਰੋ। ਆਪਣੇ ਪ੍ਰਤੀ ਦਿਆਲੂ ਰਹੋ, ਤੁਹਾਡੀ ਸੋਚ ਪੌਜਿਟਿਵ ਹੋ ਜਾਵੇਗੀ।
ਵਿਸ਼ਵਾਸ – ਫਰੇਬ ਦੀ ਇਸ ਦੁਨੀਆ ਵਿੱਚ ਵਿਸ਼ਵਾਸ ਨਾਲ ਚੱਲੋ। ਤੁਹਾਡਾ ਵਿਸ਼ਵਾਸ ਤੁਹਾਨੂੰ ਦਿਸ਼ਾ ਦਵੇਗਾ।
ਪ੍ਰੇਰਣਾ – ਜਿਸ ਵਿਅਕਤੀ ਦਾ ਕੰਮ ਚੰਗਾ ਲੱਗੇ, ਉਸ ਤੋਂ ਪ੍ਰੇਰਣਾ ਲਉ। ਅਖ਼ਬਾਰ ਦੇ ਇਲਾਵਾ ਕਿਤਾਬਾਂ ਪੜ੍ਹਨ ਦੀ ਆਦਤ ਪਾਉ।
ਸਮਾਈਲ – ਸਭ ਤੋਂ ਜਿਆਦਾ ਜਰੂਰੀ ਹੈ ਤੁਹਾਡਾ ਮੁਸਕੁਰਾਉਣਾ।
ਰਿਲੈਕਸਡ ਰਹੋ – ਪੂਰੇ ਦਿਨ ਵਿੱਚ ਪੰਜਾਹ ਅਜਿਹੇ ਕਾਰਨ ਸਾਹਮਣੇ ਆਉਂਦੇ ਹਨ, ਜਿਹਨਾਂ ਨਾਲ ਮਨ ‘ਚ ਖਿਝ ਆਉਂਦੀ ਹੈ, ਸਿਹਤਮੰਦ ਰਹਿਣ ਲਈ ਬਿਹਤਰ ਹੈ ਕਿ ਇਹ ਖਿਝ ਤੁਹਾਡੇ ਨਾਲ ਪਲ ਭਰ ਹੀ ਰਹੇ। ਤੁਰੰਤ ਨਿਯੰਤਰਣ ਪਾਉਣ ਦੀ ਕੋਸ਼ਿਸ਼ ਕਰੋ।
ਧਿਆਨ ਵੰਡੋ – ਜੋ ਗੱਲ ਤੁਹਾਨੂੰ ਜਿਆਦਾ ਪਰੇਸ਼ਾਨ ਕਰ ਰਹੀ ਹੋਵੇ, ਉਸ ਤੋਂ ਆਪਣਾ ਧਿਆਨ ਹਟਾ ਕੇ ਉਹਨਾਂ ਗੱਲਾਂ ਵੱਲ ਧਿਆਨ ਦਿਉ, ਜੋ ਤੁਹਾਨੂੰ ਚੰਗੀਆਂ ਲੱਗਦੀਆਂ ਹਨ।
ਪਿਆਰ ਦੇ ਬਾਰੇ ਸੋਚੋ – ਅਸੀਂ ਸਭ ਆਪਣੇ ਜੀਵਨ ਵਿੱਚ ਇੱਕ ਵਾਰ ਜਰੂਰ ਪਿਆਰ ਕਰਦੇ ਹਾਂ। ਸਿਹਤਮੰਦ ਰਹਿਣ ਲਈ ਵਿਗਿਆਨਕਾਂ ਨੇ ਸਿੱਧ ਕੀਤਾ ਹੈ, ਪਿਆਰ ਦੀਆਂ ਮਧੁਰ ਯਾਦਾਂ ਤੁਹਾਨੂੰ ਤਾਕਤ ਦਿੰਦੀਆਂ ਹਨ। ਯਾਦ ਰਹੇ, ਪਿਆਰ ਦੀਆਂ ਚੰਗੀਆਂ ਅਤੇ ਸੁਖੀ ਗੱਲਾਂ ਹੀ ਸੋਚੋ ਨਾ ਕਿ ਤਕਲੀਫ ਦੇਣ ਵਾਲੀਆਂ ਗੱਲਾਂ।