ਮਾਂ ਨੂੰ ਮਿਲਣ ਆਈ ਧੀ ਨੇ ਕਿਹਾ : ਮੁਸ਼ਕਲਾਂ ਹੀ ਮੁਸ਼ਕਲਾਂ ਹਨ,ਇਕ ਹੱਲ ਕਰਦੀ ਹਾ ਤਿੰਨ ਹੋਰ ਓਪਜ ਪੈਂਦੀਆਂ ਹਨ,ਸਮਝ ਨਹੀ ਆਉਂਦੀ ਕੀ ਕਰਾਂ ?
ਮਾਂ ਨੇ ਤਿੰਨ ਛੋਟੀਆਂ ਪਤੀਲੀਆਂ ਲਈਆਂ, ਅੱਧੀਆਂ ਪਾਣੀ ਨਾਲ ਭਰੀਆਂ ।ਇਕ ਵਿੱਚ ਗਾਜਰਾਂ,ਦੂਜੀ ਵਿਚ ਅੰਡੇ ਅਤੇ ਤੀਜੀ ਵਿਚ ਚਾਹ ਦੀ ਪੱਤੀ ਪਾਈ । ਇਹ ਚੀਜ਼ਾਂ ਪਤੀਲੀਆਂ ਵਿਚ ਵੀਹ ਮਿੰਟ ਉਬਾਲੀਆਂ ਅਤੇ ਲਾਹ ਕੇ ਰੱਖ ਦਿੱਤੀਆਂ ।ਧੀ ਨੂੰ ਕਿਹਾ : ਛੂਹ ਕੇ ਵੇਖ, ਗਾਜਰਾਂ ਸਖ਼ਤ ਸਨ, ਨਰਮ ਹੋ ਗਈਆਂ ਹਨ, ਅੰਡੇ ਟੁੱਟਣਹਾਰ ਸਨ, ਪੀਡੇ ਹੋ ਗਏ ਹਨ; ਚਾਹ ਦੀ ਪੱਤੀ ਨੇ ਪਾਣੀ ਦਾ ਰੰਗ ਬਦਲ ਦਿੱਤਾ ਹੈ ।
ਇਨ੍ਹਾਂ ਤਿੰਨਾਂ ਨੇ ਪਾਣੀ ਦੇ ਉਬਲਣ ਦੀ ਇਕ ਹੀ ਮੁਸੀਬਤ ਬਰਦਾਸ਼ਤ ਕੀਤੀ ਹੈ ।ਜੋ ਸਖਤ ਸੀ ਉਹ ਨਰਮ ਹੋ ਗਿਆ ਹੈ,ਜੋ ਟੁੱਟਣ ਵਾਲਾ ਸੀ ਉਹ ਪੀਡਾ ਹੋ ਗਿਆ ਹੈ ,ਜਿਸਦੀ ਹੋਂਦ ਛੁਪੀ ਹੋਈ ਸੀ , ਉਹ ਪ੍ਰਗਟ ਹੋ ਗਿਆ ਹੈ ।
ਇਕ ਮੁਸੀਬਤ ਹਰ ਕਿਸੇ ‘ਤੇ ਇਕੋ ਜਿਹਾ ਅਸਰ ਨਹੀਂ ਕਰਦੀ, ਸਾਡੇ ਉਤੇ ਨਿਰਭਰ ਕਰਦਾ ਹੈ ਕਿ ਸਾਡੇ ਉਤੇ ਮੁਸੀਬਤ ਕੀ ਅਸਰ ਪਾਉਦੀ ਹੈ ।
ਜੇ ਸਖਤ ਹੋ ਤਾਂ ਨਰਮ ਹੋ ਜਾਓ, ਜੇ ਟੁੱਟਣ ਵਾਲੇ ਹੋ ਤਾਂ ਪੀਡੇ ਹੋ ਜਾਓ,ਜੇ ਕੋਈ ਤਰਕੀਬ ਨਹੀਂ ਤਾਂ ਮੁਸੀਬਤ ਵਿਚ ਘੁਲ ਜੀਓ।
ਨਰਿੰਦਰ ਸਿੰਘ ਕਪੂਰ