666
26 ਮਾਰਚ, ਸ਼ਾਮ ਕੁ ਦਾ ਵੇਲਾ ਸੀ, ਸਾਰੇ ਘਰ ਵਿੱਚ ਖ਼ੁਸ਼ੀ ਦਾ ਮਾਹੌਲ ਸੀ, ਇੱਕ ਪਾਸੇ ਸਾਰੇ ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਸੀ ਤੇ ਦੁਸਰੇ ਪਾਸੇ ਸਾਰੇ ਯਾਰੇ ਨੱਚ ਨੱਚ ਖ਼ੱਪ ਪਾ ਰਹੇ ਸੀ,
ਅਤੇ ਬਾਪੂ ਦੀਆਂ ਅੱਖ਼ਾ ਵਿੱਚ ਖ਼ੁਸ਼ੀ ਸਾਫ਼ ਝਲਕ ਰਹੀ ਸੀ,
ਝਲਕਦੀ ਵੀ ਕਿਉਂ ਨਾ ਪੁੱਤ ਫ਼ੋਜ ਵਿੱਚ ਭਰਤੀ ਜੋ ਹੋਇਆ ਸੀ, ਤੇ ਮੈਂ ਸੁੰਨਾ ਜਾ ਫ਼ਿਰਦਾ ਸੀ ਸਾਰੇ ਗੌਰ ਨਾਲ ਵੇਖ ਰਹੇ ਸੀ ਮੇਰੇ ਵੱਲ ਜਿਵੇਂ ਸਾਰੇ ਦਿਲੋ ਪਿਆਰ ਦੀਆਂ ਅਸੀਸਾਂ ਦੇ ਰਹੇ ਹੋਣ,
ਆਖ਼ਿਰ ਰਾਤ ਦੇ 12 ਵੱਜ ਗਏ ਸਾਰੇ ਥੱਕ ਕੇ ਸੌਂ ਗਏ,
ਫ਼ਿਰ ਸਵੇਰੇ 2 ਕੁ ਵਜੇ ਫ਼ਿਰ ਜ਼ਗ੍ਹਾ ਦਿੱਤਾ ਮੈਨੂੰ ਕਹਿੰਦੇ ਤਿਆਰ ਹੋਜਾ ਜਲਦੀ 4 ਵਜੇ ਬੱਸ ਦਾ ਟਾਇਮ ਏ,
ਫ਼ਿਰ ਜਦੋਂ ਤਿਆਰ ਹੋ ਕੇ ਸਾਰਾ ਸਮਾਨ ਚੁੱਕ ਲਿਆ ਤੇ ਤੁਰਨਾ ਹੀ ਸੀ, ਮੈਂ ਟਾਲ-ਮਟੋਲ ਜੇ ਕਰਕੇ ਅੰਦਰ ਵੱਲ ਜਾ ਰਿਹਾ ਸੀ ਬਹਾਨੇ ਜੇ ਬਣਾ ਕੇ ਕਿ ਕੁਜ਼ ਰਹਿ ਤਾਂ ਨੀ ਗਿਆ, ਤਾਂ ਜੋ ਥੋੜਾ ਟਾਇਮ ਹੋਰ ਘਰ ਰਹਿਂ ਸਕਾਂ,ਪਰ ਪਤੰਦਰਾ ਨੇ ਬਾਂਹ ਫ਼ੜਕੇ ਮੋਟਰ ਸਾਇਕਲ ਤੇ ਬਿਠਾ ਲਿਆ ਕਹਿੰਦੇ ਜਲਦੀ ਏ ਬੱਸ ਦਾ ਟਾਇਮ ਹੋ ਰਿਹਾ ਏ,
ਆਖ਼ਿਰ ਸਾਰਿਆ ਨੂੰ ਮਿਲ ਕੇ ਤੁਰ ਪਏ, ਜਿਵੇਂ ਜਿਵੇਂ ਪਿੰਡ ਦੀ ਹੱਦ ਲੰਘਦੇ ਗਏ ਤਾਂ ਦਿਲ ਜਾ ਖੁਸਦਾ ਗਿਆ ਜਿਵੇਂ ਦਿਲ ਦਾ ਅੱਧਾ ਹਿੱਸਾ ਮਾਂ ਦੇ ਪੈਰਾਂ ਵਿੱਚ ਰਹਿ ਗਿਆ ਹੋਵੇ…
Sukh Reond