518
ਭਾਰਤ ਦੀ ਸੁਸ਼ਮਿਤਾ ਸੈਨ ਨੇ ਵਿਸ਼ਵ – ਸੁੰਦਰੀ ਚੁਣੇ ਜਾਣ ਉਪਰੰਤ ਕਵਾਰੀ ਹੁੰਦੀਆਂ ਹੀ,ਚੌਵੀ ਸਾਲ ਦੀ ਉਮਰ ਵਿਚ , ਇਕ ਲੜਕੀ ਗੋਦ ਲੈ ਲਈ ਸੀ | ਸਹੇਲੀਆਂ ਨੇ ਰੋਕਿਆ ਸੀ,ਰਿਸ਼ਤੇਦਾਰਾਂ ਨੇ ਮਨ੍ਹਾ ਕਰਦਿਆਂ ਕਿਹਾ ਸੀ, ਪਾਗਲ ਹੋ ਗਈ ਹੈ ? ਜਾਣੂਆਂ ਨੇ ਸੁਚੇਤ ਕੀਤਾ : ਇਵੇ ਤੇਰਾ ਵਿਆਹ ਨਹੀਂ ਹੋਵੇਗਾ , ਕੌਣ ਵਿਆਹ ਕਰੇਗਾ ਤੇਰੇ ਨਾਲ ?
ਜੱਜ ਨੇ ਲੜਕੀ ਗੋਦ ਲੈਣ ਦੀ ਕ਼ਾਨੂਨ ਪ੍ਰਵਾਨਗੀ ਦੇਣ ਤੋਂ ਪਹਿਲਾ, ਸੁਸ਼ਮਿਤਾ ਸੈਨ ਦੇ ਪਿਤਾ ਨੂੰ ਪੁੱਛਿਆ: ਕਿ ਤੁਹਾਡੀ ਆਪਣੀ ਧੀ ਦੇ ਇਸ ਫੈਸਲੇ ਦੀ ਤੁਹਾਨੂੰ ਕੋਈ ਚਿੰਤਾ ਨਹੀਂ ? ਇਸ ਹਾਲਤ ਵਿਚ ਕਿ ਇਸ ਦੇ ਵਿਆਹ ਵਿਚ ਮੁਸ਼ਕਿਲ ਨਹੀਂ ਆਵੇਗੀ ?
ਪਿਤਾ ਨੇ ਕਿਹਾ ਸੀ : ਨਹੀਂ, ਕੋਈ ਚਿੰਤਾ ਨਹੀਂ, ਹੁਣ ਮੈਂ ਨਿਸਚਿੰਤ ਹੋ ਕੇ ਰਹਿ ਸਕਾਂਗਾ , ਕਿਉਕਿ ਹੁਣ ਕੋਈ ਸੂਝਵਾਨ ਅਤੇ ਚੰਗਾ ਬੰਦਾ ਹੀ ਮੇਰੀ ਧੀ ਨਾਲ ਵਿਆਹ ਕਰਵਾਏਗਾ , ਕਮਜ਼ੋਰ ਅਤੇ ਭੈੜੇ ਦੂਰ ਹੀ ਰਹਿਣਗੇ |