ਬਾਪੂ ਜੀ ਦੀ ਡਿਸਪੈਂਸਰੀ

by Bachiter Singh

ਛੇ ਵਜੇ ਤੋਂ ਪਹਿਲਾਂ ਤੁਰਜੀਂ। ਨੇਰਾ੍ ਹੋਏ ਤੋਂ ਬਾਅਦ ਮਰਿਆ ਬੰਦਾ ਮੜੀ੍ਆਂ ਨੀ ਛਡਦਾ ਹੁੰਦਾ। ਸਾਰੇ ਰਾਹ ਕਿਸੇ ਨਾਲ੍ ਗੱਲ ਨਾਂ ਕਰੀਂ ਨਹੀਂ ਤਾਂ ਪਿਉ ਵੀ ਗੱਲਾਂ ਦਾ ਹੁੰਘਾਰਾ ਭਰਨ ਲੱਗ ਜੂ।ਫੁੱਲਾਂ ਵਾਲੀ ਥੈਲੀ ਗਲ੍ ਚ ਪਾ ਕੇ ਰੱਖੀਂ ਰਾਹ ਚ ਕਿਤੇ ਬੈਠੀਂ ਨਾਂ ਕਿਤੇ ਝਪਕੀ ਵੀ ਨਾਂ ਲਈਂਂ।ਅਜਿਹਾ ਕੀਤਿਆਂ ਬਾਪੂ ਨੇ ਵੀ ਸੌਂ ਜਾਣੈਂ।ਫੇਰ ਅੱਖ ਖੁਲਿਆਂ ਉਹਦੇ ਕੋਲੋਂ ਸੁਰਗ ਦਾ ਰਾਹ ਖੁੰਝ ਜੂ।॥ ਬਾਪੂ ਦੇ ਫੁੱਲ ਪਾਉਣ ਜਾਣ ਤੋਂ ਪਹਿਲਾਂ ਤਾਈ ਦੀਆਂ ਕਹੀਆਂ ਸਭ ਗੱਲਾਂ ਉਹਨੰੂ ਇੱਕ ਇੱਕ ਕਰਕੇ ਯਾਦ ਆ ਰਹੀਆਂ ਸੀ॥ਭਰੀਆਂ ਅੱਖਾਂ ਪੂੰਝਦਿਆਂ ਉਹਦੇ ਮੂੰਹੋਂ ਮਸੀਂ ਬੋਲ ਨਿਕਲਿਆ ਬਾਪੂ ਚਲ ਹਰਦੁਆਰ ਚਲੀਏ॥

॥ ਉਪਰੋਕਤ ਲਿਖਤ ਮੈਨੂੰ ਨਾਂਨੇ ਦੀ ਡਿਸਪੈਂਸਰੀ ਵਿਚੋਂ ਮਿਲੀ ਸੀ।ਨਾਂਨਾਂ ਮੇਰੀ ਮਾਤਾ ਦਾ ਚਾਚਾ ਲਗਦਾ ਸੀ।ਪੁਰਾਣੇ ਸਮਿਆਂ ਦੇ 12ਵੀਂ ਪਾਸ ਪਰ ਖੇਤੀ ਕਰਦੇ ਨਾਂਨੇ ਕੋਲ੍ ਪੰਜਾਬੀ ਸਹਿਤ ਦੀ ਪੂਰੀ ਪੰਡ ਸੀ।ਮੈਂ ਦਸਵੀਂ ਚ ਪੜ੍ਦਦੇ ਨੇ ਈ ਪੂਰਨਮਾਸੀ਼ ਨਾਂਨੇ ਤੋਂ ਲੈ ਕੇ ਪੜ੍ ਲਿਆ ਸੀ।ਹੁਣ ਜਦ ਵੀ ਦੇਸ ਜਾਂਦਾ ਨਾਂਨੇ ਨੂੰ ਮਿਲਦਾ ਦੋਨੋ ਬੈਠ ਪੁਰਾਣੀਆਂ ਗੱਲਾਂ ਮੁੜ ਮੁੜ ਕਰਦੇ।ਸੰਨ 2011ਚ ਦੇਸ ਗਿਆ ਮੁੜਨ ਸਮੇਂ ਨਾਂਨੇ ਨੇ ਹਰੇਕ ਵਾਰੀ ਦੀ ਤਰਾਂ 100 ਰੁਪਈਏ ਦਾ ਨੋਟ ਮੇਰੀ ਮੁਠੀ ਚ ਰੱਖ ਕੇ ਘੁੱਟਿਆ ਤੇ ਮੈਂ ਵੀ ਹਰ ਵਾਰੀ ਦੀ ਤਰਾਂ ਲੈਣ ਤੋਂ ਝਿਜਕਿਆ ਰੱਖ ਲੈ ਬਚੜਿਆ ਰੱਖ ਲੈ !!ਜਦ ਅਗਲੀ ਵਾਰ ਨੂੰ ਆਮੇਗਾ ਉਦੋਂ ਤੱਕ ਕੀ ਪਤਾ ਨਾਂਨਾਂ ਅਗਲੇ ਜਹਾਂਨ ਨੂੰ ਤੁਰਜੇ॥

ਸੰਨ2013 ਚ ਨਾਂਨਾਂ ਸਚੀਉਂ ਤੁਰ ਗਿਆ। ਦਸੰਬਰ ਚ ਦੇਸ ਗਿਆ ਨਾਂਨੇ ਦੇ ਘਰ ਗਿਆ ਬੇਬੇ(ਨਾਂਨੀ) ਨੇ ਘੁੱਟ ਕੇ ਪਿਆਰ ਦਿੱਤਾ।ਭਰੀਆਂ ਅੱਖਾਂ ਕਰਕੇ ਨਾਂਨੇ ਦੀ ਬੈਠਕ ਦਾ ਦਰਵਾਜਾ ਧੁੰਦਲਾ ਹੋ ਗਿਆ ਸੀ।ਬੈਠਕ ਚ ਵੜਿਆ ਨਾਂਨੇ ਦਾ ਮੰਜਾ ਮੇਜ ਤੇ ਕੁਰਸੀ ਉਸੇ ਤਰਾਂ ਪਈਆਂ ਸੀ।ਅਲਮਾਰੀ ਖੋਹਲੀ ਤਾਂ ਖਜ਼ਾਨਾ ਖਾਲੀ ਸੀ।ਸ਼ਾਇਦ ਮਾਂਮੀ ਨੇ ਸਭ ਕਿਤਾਬਾਂ ਕਿਸੇ ਰੱਦੀ ਵਾਲੇ ਨੂੰ ਚੁਕਾਅ ਦਿੱਤੀਆਂ ਸੀ।

ਬੇਬੇ ਕੋਲ੍ ਬੈਠ ਕੇ ਨਾਂਨੇ ਦੀਆਂ ਰੱਜ ਕੇ ਗੱਲਾਂ ਕੀਤੀਆਂ ਤੁਰਨ ਲੱਗੇ ਮਨ ਚ ਖਿਆਲ ਆਇਆ ਪੁੱਛਿਆ ਬੇਬੇ !ਨਾਂਨੇ ਦੀ ਕੋਈ ਨਸ਼ਾਨੀ ਨੀ ਪਈ?

ਹੋਰ ਤਾਂ ਕੁਸ਼ ਨੀ ਪੁੱਤ! ਔਹ ਕੰਸ ਤੋਂ ਡਿਸਪੈਂਸਰੀ ਚੱਕ! ਉਹਦੇ ਹੋਊ ਉਹਦਾ ਮਾੜਾ ਮੋਟਾ ਸਮਾਂਨ!! ਡਿਸਪੈਂਸਰੀ ਇੱਕ ਟੀਨ ਦਾ ਛੋਟਾ ਜਿਹਾ ਡੱਬਾ ਸੀ ਜੀਹਦੇ ਚ ਨਾਂਨਾਂ ਕਰੋਸੀਂਨ ਦੀਆਂ ਗੋਲੀਆਂ,ਪੁਦੀਨ ਹਰਾ,ਟਾਈਗਰ ਬਾਮ ਤੇ ਹੋਰ ਨਿੱਕ ਸੁੱਕ ਰੱਖਦਾ ਹੁੰਦਾ ਸੀ।ਮੈਂ ਡਿਸਪੈਂਸਰੀ ਚੁੱਕ ਕੇ ਖੋਹਲੀ, ਵਿੱਚ ਨਾਨੇ ਦੀਆਂ ਐਨਕਾ,ਇੱਕ ਸਿਮਰਨਾਂ ਤੇ ਲੇਖਾਂ ਵਾਲੀ੍ ਕਾਪੀ ਦਾ ਵਰਕਾ ਚਾਰ ਤਹਿਆਂ ਕਰਕੇ ਰੱਖਿਆ ਹੋਇਆ ਸੀ।ਵਰਕਾ ਖੋਲ ਕੇ ਪੜਿਆ ਉਪਰ ਵਾਲੀਆਂ ਸਤਰਾਂ ਲਿਖੀਆਂ ਹੋਈਆਂ ਸੀ।

ਨਾਂਨਾਂ ਹਮੇਸ਼ਾਂ ਹੀ ਕਿਤਾਬਾਂ ਵਿਚੋਂ ਕੁਛ ਕੁਛ ਸਤਰਾਂ ਆਪਣੀ ਇੱਕ ਕਾਪੀ ਤੇ ਲਿਖਦਾ ਹੁੰਦਾ ਸੀ ਤੇ ਹੇਠਾਂ ਕਿਤਾਬ ਦਾ ਨਾਂਊਂ ਲਿਖ ਲੈਂਦਾ ਸੀ ਪਰ ਉਹ ਕਾਪੀ ਤਾਂ ਸ਼ਾਇਦ ਖਜ਼ਾਨੇ ਦੇ ਨਾਲ ਹੀ ਚਲੀ ਗਈ ਸੀ।ਕਾਗਜ਼ ਤੇ ਲਿਖੀ ਇਸ ਲਿਖਤ ਦੇ ਹੇਠਾਂ ਕਿਸੇ ਕਿਤਾਬ ਦਾ ਨਾਂਉਂ ਨਹੀਂ ਸੀ।ਦੇਸੋਂ ਮੁੜਦੇ ਸਮੇਂ ਨਾਂਨੇ ਦਾ 2011ਚ ਦਿੱਤਾ ਸੌ ਦਾ ਨੋਟ ਜਿਹੜਾ ਹਮੇਸ਼ਾ ਬਟੂਏ ਵਿੱਚ ਹੀ ਹੁੰਦਾ ਸੀ ਤੇ ਉਹ ਕਾਗਜ਼ ਲੈਮੀਨੇਟ ਕਰਵਾਅ ਲਿਆਇਆ। ਸ਼ਾਇਦ ਕਿਤਾਂਬਾਂ ਦੀ ਦੁਨੀਆਂ ਦੇ ਵਿਦਵਾਂਨ ਜਾਂਣਦੇ ਹੋਣਗੇ ਕਿ ਇਹ ਸਤਰਾਂ ਕਿਹੜੀ ਕਿਤਾਬ ਚੋਂ ਲਈਆਂ ਹੋਣਗੀਆਂ ਨਾਂਨੇ ਨੇ!!!

ਧੰਨਵਾਦ ਸਹਿਤ “!!!!!!

Amritpal Singh

You may also like