ਕਾਫੀ ਦਿਨਾਂ ਤੋਂ ਹੀ ਮੇਰੇ ਗੁਆਂਢ ਵਿੱਚ ਰਹਿੰਦੇ 2 ਬੱਚੇ ਕਹਿ ਰਹੇ ਸੀ ਚਾਚਾ ਜੀ ਆਪਣੀ ਕਣਕ ਕਿਸ ਦਿਨ ਆਉਣੀ ਘਰ, ਅਸੀਂ ਵੀ ਤੁਹਾਡੇ ਨਾਲ ਅੰਦਰ ਸੁੱਟਣ ਵਿੱਚ ਮਦਦ ਕਰਨੀ, ਤਾਂ ਮੈਂ ਸੱਮਝ ਗਿਆ ਸੀ ਉਸ 8 ਕੋ ਸਾਲ ਦੀ ਕੁੜੀ ਦੀ ਗੱਲ ,ਅਸਲ ਵਿੱਚ ਕਾਫੀ ਗਰੀਬ ਪਰਿਵਾਰ ਨਾਲ ਸਬੰਧ ਸੀ ਉਹਨਾਂ ਬੱਚਿਆਂ ਦਾ, ਪਰ ਸਾਡੇ ਲਈ ਉਹ ਸਾਡੇ ਪਰਿਵਾਰ ਦਾ ਹਿੱਸਾ ਹੀ ਸਨ, ਕਦੇ ਵੀ ਗਰੀਬ ਜਾਂ ਪਰਾਏ ਨਹੀਂ ਸਮਝੇ ਅਸੀਂ ਪਰ ਅੱਜ ਜਦੋ ਅਚਾਨਕ ਕਣਕ ਵੱਡ ਕੇ ਘਰ ਆਈ ਤਾਂ ਸਾਡੇ ਆਪਣੇ ਬੱਚੇ ਟਰਾਲੀ ਵਿਚੋਂ ਕਣਕ ਲਾਉਣ ਲਈ ਆਪਣੀ ਸ਼ਕਤੀ ਮੁਤਾਬਕ ਕੰਮ ਕਰ ਰਹੇ ਸੀ ਪਰ ਉਹ ਕੁੜੀ ਦੂਰ ਤੋਂ ਹੀ ਦੇਖਦੀ ਰਹੀ ਕੇ ਮੈਂ ਵੀ ਜਾਵਾਂ ਅਤੇ ਕਣਕ ਨਾਲ ਖੇਡਾਂ ਕਣਕ ਨੂੰ ਸੰਭਾਲਣ ਵਿੱਚ ਮਦਦ ਕਰਾ ਪਰ ਅੱਜ ਮਜਬੂਰ ਸੀ, ਕਿਉਂ ਕੇ ਉਸਦੇ ਪਿਤਾ ਵਲੋਂ ਅੱਜ ਉਸਨੂੰ ਸਾਡੇ ਘਰ ਆਉਣ ਤੋਂ ਸਖਤ ਮਨਾਂ ਕੀਤਾ ਗਿਆ ਸੀ ਪਰ ਉਸ ਮਾਸੂਮ ਦਾ ਧਿਆਨ ਸਾਡੇ ਵੱਲ ਸੀ, ਉਸਦੇ ਚਾਅ ਅੱਜ ਖੇਰੂੰ ਖੇਰੂੰ ਹੋਏ ਲੱਗਦੇ ਸੀ, ਅਤੇ ਅੱਜ ਉਸਨੂੰ ਮਿਲਣ ਵਾਲੀ ਰੀਰੀ ਵੀ ਉਸਦੇ ਹੱਥੋਂ ਖੁਸ ਗਈ ਸੀ, ਜਿਸਦਾ ਉਸ ਕਈ ਦਿਨਾਂ ਤੋਂ ਇੰਤਜਾਰ ਸੀ,
ਦੋ ਕੋ ਦਿਨ ਮੇਰੇ ਕੋਲ ਪਹਿਲਾਂ ਆਈ ਅਤੇ ਕਹਿੰਦੀ ਸੀ ਚਾਚਾ ਜੀ ਜਦੋਂ ਮੈਨੂੰ ਤੁਸੀਂ ਕਣਕ ਦਿੱਤੀ ਤਾਂ ਮੈਂ ਆਪਣੀਆਂ ਕਿਤਾਬਾਂ ਤੇ ਜਿਲਦ ਕਰਵਾ ਲੈਣੀ ਬਾਕੀ ਪੈਸੇ ਜੋੜ੍ਹ ਕੇ ਰੱਖ ਲੈਣੇ ਅਤੇ ਕੁਛ ਚੀਜੀ ਖਾਣ ਲਈ ਵਰਤ ਲੈਣੇ ਪਰ ਅੱਜ ਉਸ ਮਾਸੂਮ ਦੀਆਂ ਗੱਲਾਂ ਯਾਦ ਕਰਕੇ ਉਸਦੇ ਦਿਲ ਦਾ ਹਾਲ ਮੈਂ ਸੱਮਝ ਸਕਦਾ ਸੀ, ਬੱਚੇ ਨੂੰ ਇੱਕ ਆਸ ਹੁੰਦੀ ਪਰ ਅੱਜ ਟੁੱਟ ਗਈ ਲਗਦੀ ਸੀ, ਪਰ ਘਰੇ ਆਪਣੀ ਮਾਤਾ ਨੂੰ ਸਾਰੀ ਗੱਲ ਦੱਸੀ ਤਾਂ ਮਾਤਾ ਨੇ ਅਗਲੇ ਦਿਨ ਕੁੜੀ ਨੂੰ ਅਵਾਜ ਮਾਰ ਕਰ ਭਰ ਕੇ ਇੱਕ ਪੀਪਾ ਕਣਕ ਦੇ ਬੋਲ ਉਤੋਂ ਰੀਰੀ ਦਾ ਦੇ ਦਿੱਤਾ ਕੁੜੀ ਤਾਂ ਬਹੁਤ ਖੁਸ਼ ਸੀ ਅੰਦਰ ਤੋਂ ਫਿਰ ਪਿਤਾ ਦਾ ਡਰ ਕੇ ਘਰੋਂ ਪਰੇਡ ਨਾਂ ਹੋ ਜਾਏ, ਪਰ ਉਹਨਾਂ ਦੋਵਾਂ ਭੈਣ ਭਰਾਵਾਂ ਨੇ ਪੀਪੇ ਨੂੰ ਇੱਕ ਤੋੜੇ ਵਿੱਚ ਪਾ ਕੇ ਖਿੱਚ ਧੂ ਕੇ ਘਰ ਲੈ ਗਏ, ਜਿੱਥੇ ਇਹਨਾਂ ਬੱਚਿਆ ਨੇ ਇਸ ਛੋਟੇ ਜਿਹੇ ਉਪਰਾਲੇ ਨਾਲ ਆਪਣੇ ਕਈ ਚਾਅ ਅਤੇ ਅਰਮਾਨ ਪੂਰੇ ਕਰ ਲਏ, ਜੋ ਸਾਡੇ ਲਈ ਵੀ ਵਧੀਆ ਸੀ ਕੇ ਅਸੀਂ ਵੀ ਕਿਸੇ ਦੇ ਕੰਮ ਆਏ, ਅਸੀਂ ਵੀ ਕਦੇ ਛੋਟੇ ਹੁੰਦੇ ਲੋਕਾਂ ਦੇ ਮੁਥਾਜ ਹੁੰਦੇ ਸੀ, ਪਰ ਅੱਜ ਉਸ ਮਲਿਕ ਦੀ ਕਿਰਪਾ ਨਾਲ
ਬਹੁਤ ਨਾਲ ਵਧੀਆ ਟੈਮ ਪਾਸ ਆ ਪਰ ਉਹ ਦਿਨ ਨਹੀਂ ਭੁੱਲਦੇ ਜੋ ਬਚਪਨ ਵਿੱਚ ਬੀਤੇ
Jagjit Singh Dall