ਨਿੰਦਾ ਅਤੇ ਸਿਫ਼ਤ

by admin

ਇੱਕ ਦਿਨ ਇੱਕ ਅਧਿਆਪਿਕਾ ਨੇ ਆਪਣੀ ਕਲਾਸ ਵਿੱਚ ਪੜਾਉਣ ਦਾ ਪ੍ਰੋਗਰਾਮ ਰੱਦ ਕਰਕੇ ਬੱਚਿਆਂ ਨੂੰ ਨਿੰਦਾ ਅਤੇ ਸਿਫ਼ਤ ਦਾ ਫ਼ਰਕ ਸਮਝਾਉਣ ਦਾ ਸੋਚਿਆ ਤੇ ਬੱਚਿਆਂ ਨੂੰ ਦੱਸਣ ਲੱਗੇ ,” ਬੇਟਾ ਨਿੰਦਾ ਉਹ ਹੁੰਦੀ ਹੈ ਜਦ ਤੁਸੀੰ ਕਿਸੇ ਦੇ ਗੁਣ ਨੂੰ ਘਟਾ ਕਿ ਦੱਸੋ ਤਾਂਕਿ ਸਾਹਮਣੇ ਵਾਲੇ ਦਾ ਕੱਦ ਨੀਵਾਂ ਹੋ ਜਾਵੇ। ਪਰ ਅਸਲੀਅਤ ਇਹ ਹੁੰਦੀ ਹੈ ਕਿ ਉਸ ਵਕਤ ਅਸੀਂ ਖੁਦ ਨੂੰ ਸਹੀ ਅਤੇ ਉੱਚਾ ਤੱਕਦੇ ਹਾਂ ਅਤੇ ਦੂਜਿਆਂ ਅੱਗੇ ਚੰਗੇ ਬਣਦੇ ਹਾਂ।”
ਅਧਿਆਪਕ ਨੇ ਪੁੱਛਿਆ,” ਬੱਚਿਓ ਤੁਹਾਡੇ ਚੋ ਕਿਸ-ਕਿਸ ਨੂੰ ਦੂਜਿਆਂ ਅੱਗੇ ਚੰਗਾ ਬਣਨਾ ਵਧੀਆ ਲਗਦਾ ਏ ”
ਸਾਰੇ ਬੱਚਿਆਂ ਨੇ ਹੱਥ ਖੜਾ ਕਰ ਦਿੱਤਾ ।
ਅਧਿਆਪਕ ਨੇ ਕਿਹਾ, “ਮੈਨੂੰ ਵੀ ਚੰਗਾ ਲਗਦਾ ਹੈ ਜਦ ਦੂਜਿਆਂ ਵਿੱਚ ਮੈ ਆਚਰਨ ਪੱਖੋ ਵਧੀਆ ਦਿਸਦੀ ਹੋਵਾਂ ।”
ਪਰ ਪਿਆਰੇ ਬੱਚਿਓ ਦੂਜਿਆਂ ਵਿੱਚ ਵਧੀਆ ਦਿਸਣ ਦਾ ਰਾਸਤਾ ਵੀ ਵਧੀਆਂ ਹੋਣਾ ਚਾਹੀਦਾ ਹੈ। ਅਗਰ ਗਲਤ ਰਸਤੇ ਰਾਹੀਂ ਹੀ ਆਪਣੀ ਮੰਜਿਲ ਤੇ ਪੁੱਜੇ ਤਾਂ ਆਤਮਾ ਨੂੰ ਸਕੂਨ ਨਹੀਂ ਮਿਲਦਾ ।
ਚਲੋ ਅੱਜ ਇੱਕ ਗੇਮ ਖੇਡਦੇ ਹਾਂ ਤੁਸੀ ਸਭ ਨੇ ਆਪਣੇ ਤੋਂ ਅੱਗੇ ਬੈਠੇ ਵਿਦਿਆਰਥੀ ਵਾਰੇ 10-10 ਚੰਗੀਆਂ ਗੱਲਾਂ ਲਿਖਣੀਆਂ ਹਨ, ਜੋਂ ਸਭ ਤੋਂ ਅੱਗੇ ਬੈਠਾ ਹੈ ਉਹ ਸਭ ਤੋਂ ਅਖੀਰ ਤੇ ਬੈਠੇ ਵਿਦਿਆਰਥੀ ਵਾਰੇ ਲਿਖੇਗਾ।
ਸਭ ਬੱਚਿਆਂ ਨੇ ਇੰਝ ਹੀ ਕੀਤਾ ਸਭ ਨੇ ਇੱਕ ਦੂਜੇ ਵਾਰੇ ਚੰਗਾ ਲਿਖਿਆ ਤੇ ਫੇਰ ਪੂਰੀ ਕਲਾਸ ਅੱਗੇ ਪੜ੍ਹ ਕਿ ਸੁਣਾਇਆ।
ਇਹ ਪ੍ਰੀਕਿਰਿਆ ਪੂਰੀ ਹੋਣ ਤੇ ਅਧਿਆਪਕ ਨੇ ਬੱਚਿਆ ਦੀ ਭਾਵਨਾ ਪੁੱਛੀ ਤਾਂ ਇੱਕ ਬੱਚੇ ਨੇ ਕਿਹਾ,”ਮੈਡਮ ਜੀ, ਅੱਜ ਅਸਲੀਅਤ ਵਿੱਚ ਉੱਚਾ ਮਹਿਸੂਸ ਹੋਇਆ। ਅਗਰ ਖੁਦ ਹੀ ਖੁਦ ਵਾਰੇ ਚੰਗਾ ਬੋਲ ਬੋਲ ਅਤੇ ਦੂਜਿਆਂ ਨੂੰ ਨੀਵਾਂ ਮਹਿਸੂਸ ਕਰਵਾ ਕਿ ਖੁਦ ਨੂੰ ਉੱਚਾ ਮਹਿਸੂਸ ਕਰਦੇ ਸੀ ਤਾਂ ਉਹ ਭਾਵਨਾ ਦਿਮਾਗ ਚ ਰਹਿੰਦੀ ਸੀ। ਪਰ ਅੱਜ ਜਦ ਕਿਸੇ ਨੇ ਮੇਰੀ ਸਿਫ਼ਤ ਕਰੀ ਹੈ ਤੇ ਮੈ ਕਿਸੇ ਦੀ ਸਿਫ਼ਤ ਕਰੀ ਹੈ ਤਾਂ ਅਸਲੀ ਉੱਚਾ ਮਹਿਸੂਸ ਹੋਇਆ, ਵਧੀਆਂ ਮਹਿਸੂਸ ਹੋਇਆ ।” ਬਾਕੀ ਬੱਚਿਆ ਨੇ ਵੀ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ।

ਅਗਰ ਅਸੀਂ ਇਹੀ ਪ੍ਰਿਕਿਆ ਆਪਣੀ ਨਿੱਜੀ ਜਿੰਦਗੀ ਵਿੱਚ ਲਾਗੂ ਕਰ ਸਕੀਏ ਤਾਂ ਕਿੰਨਾ ਸੋਹਣਾ ਸਮਾਜ ਸਿਰਜ ਸਕਾਂਗੇ।

ਜਗਮੀਤ ਸਿੰਘ ਹਠੂਰ

You may also like