ਬੇਬਾਕ ਲੇਖਕ ਸਆਦਤ ਹਸਨ ਮੰਟੋ ਨੂੰ ਉਸਦੀ ਡੈਥ ਐਨੀਵਰਸਰੀ ਤੇ ਯਾਦ ਕਰਦਿਆਂ ਮੈਨੂੰ ਯਾਦ ਆਇਆ ਕਿ ਮੰਟੋ ਅਤੇ ਬਲਵੰਤ ਗਾਰਗੀ ਹੋਰਾਂ ਨੂੰ ਪੜ੍ਹਦਿਆਂ ਹੀ ਮੈਂ ਸਾਹਿਤ ਪੜ੍ਹਨ ਵੱਲ ਮੁੜਿਆ ਸੀ। ਮੰਟੋ ਦਾ ਲਿਖਿਆ ਹਮੇਸ਼ਾਂ ਵਿਵਾਦ ਬਣਦਾ ਰਿਹਾ, ਜਾਂ ਕਹਿ ਲਈਏ ਸਮਾਜ ਨੂੰ ਫਿੱਟ ਨਹੀਂ ਬੈਠਿਆ, ਪਰ ਉਹਦੀ ਕਲਮ ਨਹੀਂ ਰੁਕੀ ਨਾ ਝੁਕੀ ਬੇਸ਼ੱਕ ਬਹੁਤ ਤੰਗਹਾਲੀ ਚ ਜੂਝਦਾ ਕੋਰਟ ਕਚਹਿਰੀ ਦੇ ਚੱਕਰ ਕੱਟਦਾ ਉਹ ਜਹਾਨੋਂ ਕੂਚ ਕਰ ਗਿਆ। ਪਰ ਉਸਦਾ ਲਿਖਿਆ ਅੱਜ ਵੀ ਬੰਦੇ ਨੂੰ ਸੋਚਣ ਸਮਝਣ ਲਈ ਮਜ਼ਬੂਰ ਕਰ ਦਿੰਦਾ ਹੈ,ਹਰ ਇੰਟਲੈਕਟ ਬੰਦੇ ਦਾ ਇਹ ਦੁਖਾਂਤ ਰਿਹਾ ਕਿ ਉਹ ਸਮਾਜ ਚ ਫਿੱਟ ਨਹੀਂ ਬੈਠਿਆ, ਜਿਹੜੇ ਲੈਵਲ ਤੇ ਇਹ ਵਿਚਰ ਰਹੇ ਹੁੰਦੇ ਨੇ ਉਹ ਆਮ ਸਮਾਜ ਤੋਂ ਵੱਖਰੀ ਗੱਲ ਹੁੰਦੀ ਹੈ,ਕਿਉਂਕਿ ਇਹਨਾਂ ਦੇ ਦੇਖਣ ਸਮਝਣ ਦਾ ਨਜ਼ਰੀਆ ਬਿਲਕੁੱਲ ਵੱਖਰਾ ਹੁੰਦਾ ਆਮ ਲੋਕਾਂ ਨਾਲ਼ੋਂ। ਜ਼ਿਆਦਾ ਨਹੀਂ ਬੱਸ ਮੰਟੋ ਦੇ ਕੁੱਝ ਬੋਲ ਕੁੱਝ ਫ਼ਿਲਮ ਚੋਂ, ਕੁੱਝ ਕਿਤਾਬਾਂ ਚੋਂ👇
ਮੰਟੋ:ਅਗਰ ਆਪ ਮੇਰੇ ਅਫ਼ਸਾਨੋ ਕੋ ਬਰਦਾਸ਼ਤ ਨਹੀਂ ਕਰ ਸਕਤੇ ਇਸਕਾ ਮਤਲਬ ਹੈ, ਜ਼ਮਾਨਾ ਹੀ ਨਾ ਕਾਬਿਲੇ ਬਰਦਾਸ਼ਿਤ ਹੈ!!
ਮੰਟੋ:ਜਬ ਗ਼ੁਲਾਮ ਥੇ ਤੋ ਆਜ਼ਾਦੀ ਕਾ ਖ਼ੁਆਬ ਦੇਖਤੇ ਥੇ,ਅਬ ਆਜ਼ਾਦ ਹੈਂ ਤੋ ਕੌਨ ਸਾ ਖ਼ੁਆਬ ਦੇਖੇਂ!!
ਬੰਬਈ ਛੱਡਣ ਵੇਲ਼ੇ ਮੰਟੋ ਆਪਣੇ ਦੋਸਤ ਸ਼ਾਮ ਨੂੰ ਕਹਿੰਦਾ ਕਿ”ਯਾਰ ਯਾਦ ਆ?ਗੋਪੀ ਨੇ ਆਪਾਂ ਨੂੰ ਪਾਨ ਖਵਾਇਆ ਸੀ,ਮੈਂ ਉਹਦੇ 2 ਰੁਪਏ ਦੇਣੇ ਆ, ਸ਼ਾਮ ਕਹਿੰਦਾ ਕੋਈ ਨਾ ਮੈਂ ਦੇ ਦਊਂ
ਮੰਟੋ:ਨਹੀਂ ਯਾਰ ਦੇਣੇ ਨਹੀਂ ,ਮੈਂ ਇਸ ਸ਼ਹਿਰ ਦਾ ਕਰਜ਼ਦਾਰ ਰਹਿਣਾ ਚਾਉਨਾ!!
” ਦੇਖ ਯਾਰ ਤੂੰ ਬਲੈਕ ਮਾਰਕੀਟ ਦੇ ਪੈਸੇ ਵੀ ਪੂਰੇ ਲਏ ਤੇ ਕਿੱਦਾਂ ਦਾ ਰੱਦੀ ਪੈਟਰੋਲ ਦਿੱਤਾ,ਇੱਕ ਵੀ ਦੁਕਾਨ ਨਹੀਂ ਜਲੀ!!
“ਨਦੀਮ ਮੈਨੇ ਤੁਮਹੇ ਅਪਨਾ ਦੋਸਤ ਬਨਾਇਆ ਹੈ, ਅਪਨੇ ਜ਼ਮੀਰ ਕੀ ਮਸਜਿਦ ਕਾ ਇਮਾਮ ਨਹੀਂ!!
,”ਦੇਖੋ ਮਰਿਆ ਨਹੀਂ ਜਿਉਂਦਾ ਹੈ….
ਰਹਿਣ ਦੇ ਯਾਰ ਮੈਂ ਥੱਕ ਗਿਆ ਹਾਂ!!
” ਮਰਦ ਔਰਤ ਤੋਂ ਅਦਾਵਾਂ ਤਵਾਇਫ਼ ਵਾਲੀਆਂ…
ਤੇ ਵਫ਼ਾਵਾਂ ਕੁੱਤੇ ਵਾਲ਼ੀਆਂ ਭਾਲ਼ਦਾ!!
Rajinder singh