ਇਕ ਔਰਤ ਇਕ ਦਿਨ ਮਹਿਲਾ ਡਾਕਟਰ ਕੋਲ ਗਈ ਤੇ ਬੋਲੀ,
” ਡਾਕਟਰ ਮੈ ਇੱਕ ਗੰਭੀਰ ਸਮੱਸਿਆ ਵਿੱਚ ਹਾਂ ਤੁਹਾਡੀ ਮਦਦ ਦੀ ਜਰੂਰਤ ਹੈ। ਮੈ ਗਰਭਵਤੀ ਹਾਂ , ਤੁਸੀ ਕਿਸੇ ਨੰ ਦੱਸਣਾ ਨਹੀ ਮੈ ਇੱਕ ਜਾਨ ਪਹਿਚਾਣ ਦੇ ਅਲਟਰਾ ਸਕੈਨ ਸੈਟਰ ਵਿੱਚੋ ਪਤਾ ਕਰ ਲਿਆ ਹੈ ਕੀ ਮੇਰੇ ਗਰਭ ਵਿੱਚ ਹੋਣ ਵਾਲਾ ਬੱਚਾ ਲੜਕੀ ਹੈ।।
ਮੈ ਪਹਿਲਾ ਤੋ ਹੀ ਇੱਕ ਬੱਚੀ ਦੀ ਮਾਂ ਹਾਂ ਅਤੇ ਮੈ ਕਿਸੇ ਵੀ ਹਾਲਤ ਵਿੱਚ ਇਹ ਬੱਚੀ ਦਾ ਜਨਮ ਨਹੀ ਚਾਹੁਦੀ”
ਡਾਕਟਰ ਨੇ ਕਿਹਾ ਠੀਕ ਹੈ, ਤਾ ਮੈ ਤੁਹਾਡੀ ਕੀ ਮਦਦ ਕਰ ਸਕਦਾ ਹਾਂ?”
ਤੇ ਉਹ ਲੜਕੀ ਬੋਲੀ,” ਮੈ ਚਾਹੁਦੀ ਹਾਂ ਕੀ ਇਸ ਗਰਭ ਵਿੱਚ ਪਲ ਰਹੀ ਬੱਚੀ ਨੰ ਖਤਮ ਕਰਨ ਲਈ ਮੇਰੀ ਮਦਦ ਕਰੋ।”
ਡਾਕਟਰ ਸਮਝਦਾਰ ਤੇ ਇਮਾਨਦਾਰ ਸੀ । ਥੋੜਾ ਸੋਚਣ ਤੋ ਬਾਅਦ ਫਿਰ ਉਹ ਬੋਲਿਆ , ਮੈਨੰ ਲੱਗਦਾ ਹੈ ਕੀ ਮੇਰੇ ਕੋਲ ਇਕ ਹੋਰ ਸੌਖਾ ਰਸਤਾ ਜੋ ਤੁਹਾਡੀ ਪ੍ਰਸ਼ਾਨੀ ਦਾ ਹੱਲ ਕੱਢ ਸਕਦਾ ਹੈ।” ਔਰਤ ਬਹੁਤ ਖੁਸ਼ ਹੋਈ …
ਡਾਕਟਰ ਅੱਗੇ ਬੋਲਿਆ, ਆਪਾ ਇੱਕ ਕੰਮ ਕਰਦੇ ਹਾ ਤੁਹਾਨੰ ਦੋ ਬੇਟਿਆ ਨਹੀ ਚਾਹੀਦੀਆ???
ਤਾ ਪਹਲੀ ਬੇਟੀ ਨੰ ਮਾਰ ਦਿੰਦੇ ਹਾਂ ਜਿਸ ਲਈ ਤੁਸੀ ਨਵ ਜੰਮਣ ਵਾਲੀ ਲੜਕੀ ਨੰ ਜਨਮ ਦੇ ਸਕੇ ਤੇ ਤੇਰੀ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ ਵੈਸੇ ਵੀ ਆਪਾ ਇਕ ਬੱਚੀ ਨੰ ਤਾ ਮਾਰਨਾ ਹੈ ਤਾ ਪਹਿਲਾ ਵਾਲੀ ਨੰ ਹੀ ਮਾਰ ਦਿੰਦੇ ਹੈ ਨਾ.. ?
ਤਾ ਔਰਤ ਬੋਲੀ” ਨਹੀ ਜੀ ਨਹੀ।।।।
ਹੱਤਿਆ ਕਰਨਾ ਪਾਪ ਹੈ ਜੁਲਮ ਹੈ ਤੇ ਮੈ ਆਪਣੀ ਬੇਟੀ ਨੰ ਜਾਨ ਤੋ ਵੀ ਵੱਧ ਪਿਆਰ ਕਰਦੀ ਹਾਂ
ਉਸ ਨੰ ਸੂਈ ਵੀ ਚੁਬ ਜੇ ਇਹ ਮੈ ਸਹਿਣ ਨਹੀ ਕਰ ਸਕਦੀ ਮੈਨੰ ਦਰਦ ਦਾ ਇਹਸਾਸ ਹੁੰਦਾ ਹੈ
ਡਾਕਟਰ ਦੇ ਇਸ ਛੋਟੇ ਜੇ ਮੈਸਜ ਨੇ ਉਸ ਦੀਆ ਅੱਖਾ ਖੋਲ ਦੀਤੀਆ
ਅੱਖਾ ਭਰਦੀ ਉਦਾਸ ਹੁੰਦੀ ਉਹ ਪਾਪੀ ਸੌਚ ਤੋ ਬਾਹਰ ਆ ਗਈ ਤੇ ਘਰ ਚਲੀ ਗਈ
ਦੋਸਤੋ ਸਮਾਜ ਨੰ ਸੁਧਾਰਨ ਲਈ ਮਦਦ ਕਰੋ ਹੋ ਸਕਦਾ ਤੁਹਾਡਾ ਇਕ ਸ਼ੇਅਰ ਕਿਸੇ ਦੀ ਸੌਚ ਬਦਲ ਦੇਵੇ ਅਤੇ
ਇਕ ਕੰਨਿਆ ਭਰੂਣ ਸੁਰਖਿਅਤ ਪੂਰਨ ਇਸ ਸੰਸਾਰ ਤੇ ਜਨਮ ਲੈ ਲਵੇ ।
ਗੰਭੀਰ ਸਮੱਸਿਆ
368
previous post