786
ਕੜਕਦੀ ਠੰਡ ਸੀ । ਚਾਰੇ ਪਾਸੇ ਧੁੰਦ ਛਾਈ ਹੋਈ ਸੀ । ਮਾਲਕਣ ਜੀ ਪਾਣੀ ਬਹੁਤ ਠੰਡਾ ਹੈ । ਥੋੜਾ ਗਰਮ ਪਾਣੀ ਪਾ ਦਿਓ । ਬਰਤਨ ਚੰਗੀ ਤਰ੍ਹਾਂ ਸਾਫ ਹੋ ਜਾਣ ਗੇ ।ਮੇਰੇ ਹੱਥ ਵੀ ਠੰਡਾ ਹੋ ਗਏ ਹਨ । ਨੌਕਰਾਣੀ ਦੀ ਬਾਰ੍ਹਾਂ ਸਾਲਾਂ ਦੀ ਬੇਟੀ ਨੇ ਜਿਵੇਂ ਮਿੰਨਤ ਪਾਉਣ ਦੇ ਲਹਿਜੇ ਵਿਚ ਮਾਲਕਣ ਨੂੰ ਕਿਹਾ :
“ਤੂੰ ਵੀ ਨੇਹਾ ਬਹੁਤ ਨਖਰਾ ਵਿਖਾਉਣ ਲੱਗ ਗਈ ਏਂ ।ਜਲਦੀ ਜਲਦੀ ਭਾਂਡੇ ਮਾਂਝ ਦੇ ।” ਉਸ ਸਮੇ ਮਾਲਕਣ ਦਾ ਧਿਆਨ ਕਮਰੇ ਵਿਚ ਗਿਆ । ਉਸ ਨੇ ਅਪਣੀ ਬੇਟੀ ਖੁਸ਼ੀ ਨੂੰ ਕਿਹਾ : ” ਖੁਸ਼ੀ ,ਤੂੰ ਬੈੰਡ ਤੋਂ ਕਿਉਂ ਹੇਠਾਂ ਉਤਰ ਰਹੀ ਏਂ । ਵੇਖ! ਵੇਖ! ਕਿੰਨੀ ਠੰਢ ਹੈ । ਇਸੇ ਲਈ ਮੈਂ ਤੇਰੇ ਲਈ ਹਿਟਰ ਲਗਾਇਆ ਹੈ । ਹੇਠਾਂ ਪੈਰ ਨਾ ਰੱਖੀਂ । ਰਜਾਈ ਲੈ ਕੇ ਆਰਾਮ ਨਾਲ ਬੈਠ ਜਾ ।” ਮਾਲਕਣ ਦੀ ਗੱਲ ਸੁਣ ਕੇ ਨੌਕਰਾਣੀ ਤੇ ਉਸ ਦੀ ਬੇਟੀ ਨੇਹਾ ਮਾਲਕਣ ਦੇ ਮੂੰਹ ਵਲ ਵੇਖਦਿਆਂ ਰਹਿ ਗਈਆਂ ।
ਭੁਪਿੰਦਰ ਕੌਰ ‘ਸਢੌਰਾ’