1.1K
ਇਕ ਫਕੀਰ ਕਬਰਸਤਾਨ ‘ਚ ਤਾਜ਼ੀ ਦੱਬੀ ਲਾਸ਼ ਨੂੰ ਕੱਢ ਕੇ ਉਸ ਨਾਲ ਗੱਲਾਂ ਕਰ ਰਿਹਾ ਸੀ। ਲਾਗਿਓਂ ਘੋੜੇ ‘ਤੇ ਬਾਦਸ਼ਾਹ ਲੰਘ ਰਿਹਾ ਸੀ। ਉਸਦੀ ਨਿਗਾਹ ਕਬਰ ਤੇ ਫਕੀਰ ਵੱਲ ਪਈ।
ਫਕੀਰ ਨੇ ਕੋਈ ਦੁਆ ਸਲਾਮ ਨਾ ਕੀਤੀ ਤਾਂ ਬਾਦਸ਼ਾਹ ਗਰਜਿਆ।
“ਉਏ ਇਹ ਕੀ ਕਰ ਰਿਹਾ ਏਂ?”
ਫਕੀਰ ਨੇ ਬਾਦਸ਼ਾਹ ਵੱਲ ਉੱਕਾ ਈ ਧਿਆਨ ਨਾ ਦਿੱਤਾ।
ਬਾਦਸ਼ਾਹ ਨਜ਼ਦੀਕ ਆ ਕੇ ਫਕੀਰ ਨੂੰ ਕਹਿਣ ਲੱਗਾ, “ਉਏ ਤੈਨੂੰ ਪਤਾ ਨਹੀਂ ਮੈਂ ਕੌਣ ਹਾਂ?”
ਫਕੀਰ ਕਹਿੰਦਾ ਤੇਰੇ ਵਾਲੇ ਸ਼ਬਦ ਕੱਲ੍ਹ ਇਹ ਕਹਿ ਰਿਹਾ ਸੀ,
ਅੱਜ ਮੈਂ ਇਸ ਤੋਂ ਪੁੱਛ ਰਿਹਾ ਹਾਂ ਕਿ ਤੂੰ ਕੌਣ ਆਂ? ਤੇ ਹੁਣ ਇਹ ਦੱਸ ਹੀ ਨਹੀਂ ਰਿਹਾ।