ਯਹੂਦੀ ਲੋਕਾਂ ਨਾਲ ਖੁਸ਼ਹਾਲੀ

by Pardeep Singh

ਯੂਰਪ ਦੇ ਕਈ ਈਸਾਈ ਲੋਕ ਯਹੂਦੀਆਂ ਤੋਂ ਇਸ ਕਰਕੇ ਨਫਰਤ ਕਰਦੇ ਹਨ, ਕਿਉਂਕਿ ਇੱਕ ਯਹੂਦੀ ਬਾਦਸ਼ਾਹ ਨੇ ਈਸਾ ਨੂੰ ਸੁੱਲੀ ਤੇ ਟੰਗਿਆ ਸੀ| ਦੋ ਹਜਾਰ ਸਾਲ, ਸ਼ਰਨਾਰਥੀਆਂ ਵਾਂਗ ਭਟਕਣ ਉਪਰੰਤ ਯਹੂਦੀ ਹੁਣ ਇਜ਼ਰਾਈਲ ਵਿਚ ਵੱਸਣ ਦੇ ਯੋਗ ਹੋਏ ਹਨ| ਆਪਣੇ ਸ਼ਰਨਾਰਥੀ ਕਾਲ ਦੌਰਾਨ, ਯਹੂਦੀਆਂ ਨੇ ਸੰਜਮ, ਮਿਹਨਤ ਅਤੇ ਗਿਆਨ ਨਾਲ ਹਰ ਖੇਤਰ ਵਿਚ ਪ੍ਰਸਿੱਧੀ ਕਮਾਈ|

ਉਹ ਜਿਥੇ ਹੁੰਦੇ ਗਏ , ਉਥੇ ਉਥੇ ਉਨ੍ਹਾਂ ਦੇ ਸਰਮਾਏ ਨਾਲ ਖੁਸ਼ਹਾਲੀ ਆਈ| ਸੰਸਾਰ ਦੇ ਵੱਡੇ ਬੈਂਕਾਂ ਦੇ ਮਾਲਕ ਯਹੂਦੀ ਹਨ, ਸੰਸਾਰ ਦੇ ਵੱਡੇ ਵਿਗਿਆਨੀ ਯਹੂਦੀ ਹਨ| ਇੰਨਾ ਗੱਲਾਂ ਦੇ ਬਾਵਜੂਦ ਅੱਜ ਵੀ ਯਹੂਦੀ, ਈਸਾਈਆਂ ਦੀ ਨਫਰਤ ਦਾ ਸ਼ਿਕਾਰ ਹੁੰਦੇ ਹਨ|

ਯੂਰਪ ਵਿਚ ਇੱਕ ਵਾਰ, ਇੱਕ ਗੱਡੀ ਵਿਚ ਇੱਕ ਸਵਾਰੀ ਨੇ, ਨਾਲ ਦੀ ਸਵਾਰੀ ਨੂੰ ਪੁੱਛਿਆ: ਤੁਸੀਂ ਯਹੂਦੀ ਹੋ? ਸੁਣਨ ਵਾਲੇ ਨੇ ਉੱਤਰ ਦਿੱਤਾ:ਹਾਂ ਮੈਂ ਯਹੂਦੀ ਹਾਂ |
ਪੁੱਛਣ ਵਾਲੇ ਨੇ ਮਾਨ ਨਾਲ ਦੱਸਿਆ: ਮੈਂ ਜਿਸ ਪਿੰਡ ਵਿਚ ਰਹਿੰਦਾ ਹਾਂ, ਉਥੇ ਇੱਕ ਵੀ ਯਹੂਦੀ ਨਹੀਂ ਹੈ | ਅਸੀਂ ਸਾਰੇ ਯਹੂਦੀ ਕੱਢ ਦਿੱਤੇ ਹਨ|
ਯਹੂਦੀ ਸਵਾਰੀ ਨੇ ਸੁਣ ਕੇ ਕਿਹਾ: ਇਸੇ ਕਰਕੇ ਤੁਹਾਡਾ ਪਿੰਡ, ਅਜੇ ਵੀ ਪਿੰਡ ਹੀ ਹੈ |

 

ਨਰਿੰਦਰ ਸਿੰਘ ਕਪੂਰ
ਪੁਸਤਕ : ਖਿੜਕੀਆਂ

You may also like