ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ

by Sandeep Kaur

ਕਿਸੇ ਸਾਧੁ ਦੀ ਦਇਆ ਨਾਲ ਇਕ ਜ਼ਿਮੀਂਦਾਰ ਨੂੰ ਇਕ ਕੁੱਕੜੀ  ਮਿਲੀ ਜਿਹੜੀ ਕਿ ਹਰ ਰੋਜ਼ ਸੋਨੇ ਦਾ ਇਕ ਆਂਡਾ ਦਿੰਦੀ ਸੀ। ਜ਼ਿਮੀਂਦਾਰ ਉਸ ਆਂਡੇ ਨੂੰ ਬਾਜ਼ਾਰ ਜਾ ਕੇ ਵੇਚ ਦਿੰਦਾ ਸੀ। ਇਸ ਤਰ੍ਹਾਂ ਉਹ ਹੌਲੀ-ਹੌਲੀ ਅਮੀਰ ਤੇ ਖੁਸ਼ਹਾਲ ਹੋਣ ਲੱਗ ਪਿਆ। ਜ਼ਿਮੀਂਦਾਰ ਸਾਧੂ ਸੰਤਾਂ ਦਾ ਬੜਾ ਸ਼ਰਧਾਲੂ ਸੀ। ਉਹ ਭਗਵਾਨ ਨੂੰ ਬੜਾ ਮੰਨਦਾ ਸੀ ਪਰ ਉਹ ਲਾਲਚੀ ਵੀ ਘੱਟ ਨਹੀਂ ਸੀ। ਉਹ ਜਲਦੀ-ਜਲਦੀ ਅਮੀਰ ਹੋਣਾ ਚਾਹੁੰਦਾ ਸੀ। ਉਹ ਹਰ ਦਿਨ ਸੋਚਦਾ ਕਿ ਕੁੱਕੜੀ  ਸੋਨੇ ਦਾ ਇਕੋ ਆਂਡਾ ਕਿਉਂ ਦਿੰਦੀ ਹੈ। ਇਕ ਤੋਂ ਜ਼ਿਆਦਾ ਕਿਉਂ ਨਹੀਂ ਦਿੰਦੀ। ਇਕ ਦਿਨ ਉਸਦੇ ਮਨ ਵਿਚ ਇਕ ਵਿਚਾਰ ਆਇਆ ਕਿ ਕਿਉਂ ਨਾ ਕੁੱਕੜੀ  ਨੂੰ ਮਾਰ ਕੇ ਉਸ ਦੇ ਢਿੱਡ ਵਿਚੋਂ ਸਾਰੇ ਆਂਡੇ ਇਕੋ ਵਾਰ ਹੀ ਕੱਢ ਲਵਾਂ। ਇਸ ਨਾਲ ਮੈਂ ਬਹੁਤ ਜਲਦੀ ਅਮੀਰ ਤੇ ਖੁਸ਼ਹਾਲ ਵੀ ਹੋ ਜਾਵਾਂਗਾ ਅਤੇ ਦੂਜੇ ਹਰ ਦਿਨ ਇਕ-ਇਕ ਆਂਡਾ ਵੇਚਣ ਬਾਜ਼ਾਰ ਵੀ ਨਹੀਂ ਜਾਣਾ ਪਵੇਗਾ। ਇਹ ਸੋਚ ਕੇ ਉਸ ਨੇ ਕੁੱਕੜੀ  ਨੂੰ ਮਾਰ ਦਿੱਤਾ। ਫਿਰ ਉਸ ਦਾ ਢਿੱਡ ਪਾੜ ਕੇ ਫਰੋਲਣ ਲੱਗ ਪਿਆ। ਪਰ ਇਹ ਕੀ ? ਉੱਥੇ ਤਾਂ ਕੋਈ ਵੀ ਆਂਡਾ ਨਹੀਂ ਸੀ। ਉਸਨੂੰ ਆਪਣੀ ਗਲਤੀ ਦਾ ਪਤਾ ਲੱਗ ਗਿਆ। ਜ਼ਿਮੀਂਦਾਰ ਹਣ ਪਛਤਾਉਣ ਲੱਗਾ ਪਰ ਹੁਣ ਕੀ ਹੋ ਸਕਦਾ ਸੀ? ਉਹ ਹਰ ਰੋਜ਼-ਮਿਲਣ ਵਾਲੇ ਇਕ ਆਂਡੇ ਤੋਂ ਵੀ ਖੁੱਜ ਗਿਆ।

 

 ਸਿੱਖਿਆ-ਬਹੁਤਾ ਲਾਲਚ ਸਦਾ ਹੀ ਨੁਕਸਾਨ ਦਿੰਦਾ ਹੈ।

You may also like