ਸਹਿਜਪ੍ਰੀਤ ਦੀ ਮੰਮੀ ਨੂੰ ਫਿਕਰ ਜਿਹਾ ਹੋ ਗਿਆ ਸੀ। ਉਸ ਦੀ ਧੀ ਕਦੇ ਇਨੀ ਸੁਸਤ ਅਤੇ ਖੋਈ ਖੋਈ ਜਿਹੀ ਨਹੀਂ ਹੋਈ ਸੀ। ਉਹ ਸਕੂਲ ਵਿੱਚ ਪੜ੍ਹਦੀ ਬੜੀ ਹੱਸਮੁੱਖ ਅਤੇ ਸ਼ਰਾਰਤੀ ਹੁੰਦੀ ਸੀ। ਸ਼ਹਿਰ ਦੇ ਕਾਲਜ ਜਾ ਕੇ ਵੀ ਉਸ ਦੇ ਸੁਭਾਅ ਵਿੱਚ ਕੋਈ ਵਧੇਰੇ ਫਰਕ ਨਹੀਂ ਪਿਆ ਸੀ।
ਇਕ ਮਹੀਨੇ ਤੋਂ ਉਹ ਵੇਖ ਰਹੀ ਸੀ ਕਿ ਕੁੜੀ ਚੁੱਪ ਚੁੱਪ ਅਤੇ ਕੁਝ ਸੋਚਾਂ ਵਿੱਚ ਡੁੱਬੀ ਰਹਿੰਦੀ ਸੀ। ਕਾਲਜ ਜਾਣ ਵੇਲੇ ਤਾਂ ਉਸ ਦਾ ਚਿਹਰਾ ਕੁਝ ਟਹਿਕਿਆ ਹੁੰਦਾ ਸੀ ਪਰ ਘਰ ਸਦਾ ਮੁਰਝਾਏ ਫੁੱਲ ਵਾਂਗ ਹੀ ਪੁੱਜਦੀ ਸੀ। ਉਹ ਘਰ ਵੀ ਅੱਖਾਂ ਮੀਚਕੇ ਜਾਂ ਤਾਂ ਕੁਰਸੀ ਉੱਤੇ ਬੈਠੀ ਸੋਚਾਂ ਵਿੱਚ ਵਹਿ ਤੁਰਦੀ ਜਾਂ ਫਿਰ ਬੈਂਡ ਉੱਤੇ ਪਈ ਬੇਚੈਨੀ ਵਿੱਚ ਪਾਸੇ ਪਰਤਦੀ ਰਹਿੰਦੀ ਸੀ।
ਸਹਿਜ ਬੇਟੀ ਤੇਰਾ ਕੁਝ ਦੁਖਦਾ ਏ, ਬੜੀ ਚੁੱਪ ਜਿਹੀ ਰਹਿੰਦੀ ਏ ਇੱਕ ਦਿਨ ਉਸ ਦੀ ਮਾਂ ਨੇ ਪੁੱਛ ਹੀ ਲਿਆ।
ਮੰਮੀ ਕਈ ਵਾਰੀ ਮੇਰੇ ਅੰਦਰੋਂ ਕੁਝ ਬਾਹਰ ਆਉਣ ਨੂੰ ਕਰਦਾ ਏ, ਅਤੇ ਬਹੁਤੇ ਵਾਰੀ ਬਹੁਤ ਕੁਝ ਬਾਹਰੋਂ ਮੇਰੇ ਅੰਦਰ ਜਾਣ ਦੀ ਜਿੱਦ ਜਿਹੀ ਵੀ ਕਰਦਾ ਰਹਿੰਦਾ ਏ ਅਗੋਂ ਉਹ ਚੁੱਪ ਹੋ ਗਈ।
ਅਜਿਹੀ ਉਮਰ ਵਿੱਚ ਇਹ ਲਾਗ ਦੀ ਬਿਮਾਰੀ ਹੋ ਹੀ ਜਾਂਦੀ ਏ।” ਮਾਂ ਕਹਿਣ ਨੂੰ ਤਾਂ ਕਹਿ ਗਈ, ਪਰ ਉਸ ਦਾ ਮੱਥਾ ਠਣਕਿਆ।
ਲਾਗ ਦੀ ਬਿਮਾਰੀ
691
previous post