ਮੈਂ ਨਾਸਤਿਕ ਹਾਂ

by Jasmeet Kaur

ਇੱਕ ਘਰ ਦੀ ਹੀਟ ਬੰਦ ਹੋ ਗਈ ! ਹਾਈਡ੍ਰੋ ਦੇ ਟੈਕਨੀਸ਼ੀਅਨ ਨੂੰ ਕਾੱਲ ਕੀਤੀ।
ਗੋਰਾ ਸੀ ..ਚੈਕ ਕਰ ਆਖਣ ਲੱਗਾ ..”ਥਰਮੋ-ਸਟੇਟ ਖਰਾਬ ਹੈ ਬਦਲਣਾ ਪਊ” !
ਪੁੱਛਿਆ ਕਿੰਨੇ ਦਾ ਪਊ ?..ਆਖਣ ਲੱਗਾ 50 ਡਾਲਰਾਂ ਦਾ ! 
ਬਟੂਆ ਦੇਖਿਆ …ਕੋਈ ਪੈਸਾ ਨਹੀਂ ਸੀ !
ਬਟੂਆ ਫਰੋਲਦਾ ਦੇਖ ਹੱਸਦਾ ਆਖਣ ਲੱਗਾ ..”ਪੈਸੇ ਮੈਂ ਨਹੀਂ ਲੈਣੇ.. ਤੇਰੇ ਅਗਲੇ ਬਿੱਲ ਵਿਚ ਆਪੇ ਲੱਗ ਕੇ ਆ ਜਣਗੇ “!
ਕੰਮ ਮੁਕਾ ਕੇ ਜਾਣ ਲੱਗਾ ਤਾਂ ਪੁੱਛ ਬੈਠਾ ..”ਤੇਰੀ ਸਰਵਿਸ ਕਾਲ ਦੇ ਕਿੰਨੇ ਪੈਸੇ” ..?
ਕਹਿੰਦਾ “ਕੋਈ ਪੈਸਾ ਨੀ …ਇਹ ਸਰਵਿਸ ਹਾਈਡ੍ਰੋ ਵੱਲੋਂ ਮੁਫ਼ਤ ਦਿੱਤੀ ਜਾਂਦੀ ਹੈ !”
ਮੈਂ ਕਿਹਾ ਯਾਰ ਤੇਰਾ ਕੰਮ ਬੜਾ ਪਸੰਦ ਆਇਆ ..ਅੱਗੋਂ ਲਈ ਤੇਰੇ ਨਿੱਜੀ ਫੋਨ ਤੇ ਸਰਵਿਸ ਵਾਸਤੇ ਕਾਲ ਕਰਾਂ ਤੇ ਆ ਸਕਦਾ ..ਮੈਂ ਪੇਮੰਟ ਸਿੱਧੀ ਤੈਨੂੰ ਹੀ ਕਰ ਦਊਂ ?
ਆਖਣ ਲੱਗਾ ..”ਨਹੀਂ ਆ ਸਕਦਾ ਕਿਓੰਕੇ ਇਹ ਕੌਂਫਲਿਕਟ ਓਫ ਇੰਟਰੇਸ੍ਟ (Conflict of interest) ਹੋਵੇਗਾ” !
ਕਹਿੰਦਾ ਮੇਰੀ ਜਮੀਰ ਇਸ ਚੀਜ ਦੀ ਇਜਾਜਤ ਨਹੀਂ ਦਿੰਦੀ ਕੇ ਜਿਹੜੇ ਕੰਮ ਦੇ ਮੈਨੂੰ ਮੇਰਾ ਮਹਿਕਮਾ ਪੈਸੇ ਦਿੰਦਾ ਹੈ ਮੈਂ ਓਹੀ ਕੰਮ ਕਿਸੇ ਦੇ ਘਰ ਪ੍ਰਾਈਵੇਟ ਤੌਰ ਤੇ ਕਰ ਕੇ ਉਸਦੇ ਪੈਸੇ ਲਵਾਂ “!
ਮੈਂ ਚੁੱਪ ਜਿਹਾ ਹੋ ਗਿਆ ਪਰ ਜਾਂਦੇ ਜਾਂਦੇ ਨੂੰ ਮੁਆਫੀ ਮੰਗ ਇੱਕ ਹੋਰ ਗੱਲ ਪੁੱਛ ਹੀ ਲਈ …ਆਖਿਆ ” ਦੋਸਤਾ ਏਨੀ ਇਮਾਨਦਾਰ ਸੋਚ ਏ ਤੇਰੀ ..ਰੱਬ ਨੂੰ ਤੇ ਜਰੂਰ ਮੰਨਦਾ ਹੋਵੇਂਗਾ ?
ਅੱਗੋਂ ਆਖਣ ਲੱਗਾ …”ਨਹੀਂ ਨਾਸਤਿਕ ਹਾਂ…ਜਿੰਦਗੀ ਵਿਚ ਕਦੀ ਚਰਚ ਨਹੀਂ ਗਿਆ”!
ਚੰਗਾ ਇਨਸਾਨ ਬਣਨ ਲਈ ਧਾਰਮਿਕ ਹੋਣਾ ਜਰੂਰੀ ਨਹੀਂ ਪਰ ਧਾਰਮਿਕ ਬਣਨ ਲਈ ਚੰਗਾ ਇਨਸਾਨ ਹੋਣਾ ਪਹਿਲੀ ਸ਼ਰਤ ਹੈ।

ਸਰੋਤ ਵਾਟਸਐਪ 

You may also like