ਦਸਵੰਧ ਅਤੇ ਬਰਕਤ

by Manpreet Singh

ਇਕ ਆਦਮੀ ਦੁਕਾਨ ਤੇ ਗਿਆ ਤੇ ਜਾ ਕੇ ਕੇਲੇ ਅਤੇ ਸੇਬ ਦਾ ਭਾਅ ਪੁਛਿਆ ।ਦੁਕਾਨਦਾਰ ਸਿੱਖ ਸਰਦਾਰ ਸੀ।
ਦੁਕਾਨਦਾਰ ਕਹਿੰਦਾ ਕੇਲੇ 30 ਰੁਪਏ ਦਰਜਨ
ਸੇਬ 80 ਰੁਪਏ ਕਿਲੋ
ਓਸੇ ਵੇਲੇ ਇਕ ਗਰੀਬ ਜਿਹੀ ਔਰਤ ਦੁਕਾਨ ਚ ਆਈ ਤੇ ੳੁਸਨੇ ਵੀ ਕੇਲੇ ਅਤੇ ਸੇਬ ਦਾ ਭਾਅ ਪੁਛਿਆ
ਦੁਕਾਨਦਾਰ ਕਹਿੰਦਾ ਕੇਲੇ 5 ਰੁਪਏ ਦਰਜਨ ਸੇਬ 20 ਰੁਪਏ ਕਿਲੋ।
ਜਿਹੜਾ ਗ੍ਰਾਹਕ ਪਹਿਲਾਂ ਦੁਕਾਨ ਤੇ ਖੜਾ ਸੀ ਉਸ ਨੇ ਬਹੁਤ ਗੁੱਸੇ ਵਾਲੀ ਨਿਗ੍ਹਾ ਨਾਲ ਘੂਰ ਕੇ ਸਰਦਾਰ ਜੀ ਨੂੰ ਵੇਖਿਆ
ਔਰਤ ਖੁਸੀ ਖੁਸੀ ਕਿਲੋ ਸੇਬ ਅਤੇ ਦਰਜਨ ਕੇਲੇ ਲੈ ਕੇ ਚੱਲੇ ਗਈ।
ਇਸ ਤੋਂ ਪਹਿਲਾਂ ਕਿ ਪਹਿਲਾਂ ਗਰਾਹਕ ਕੁਝ ਕਹਿੰਦਾ ਸਰਦਾਰ ਜੀ ਕਹਿੰਦੇ ਇਹ ਵਿਧਵਾ ਬੀਬੀ ਹੈ ਇਸ ਦੇ 4 ਬੱਚੇ ਨੇ ਇਹ ਕਿਸੇ ਕੋਲੋਂ ਵੀ ਮਦਦ ਨਹੀਂ ਲੈਂਦੀ। ਮੈਂ ਵੀ ਬਹੁਤ ਵਾਰੀ ਕੋਸਿਸ ਕੀਤੀ ਮਦਦ ਦੇਣ ਦੀ,, ਪਰ ਹਰ ਵਾਰੀ ਨਾਕਾਮ ਰਿਹਾ।
ਫਿਰ ਮੈਨੂੰ ਤਰਕੀਬ ਸੁੱਝੀ
ਹੁਣ ਜਦੋਂ ਵੀ ਇਹ ਔਰਤ ਆਪਣੇ ਬੱਚਿਆ ਲਈ ਫਰੂਟ ਲੈਣ ਆਉਂਦੀ ਹੈ ਮੈ ਇਸ ਨੂੰ ਘੱਟ ਤੋਂ ਘੱਟ ਰੇਟ ਤੇ ਫਰੂਟ ਦੇ ਦਿੰਦਾ ਹਾਂ। ੲਿਹ ਵੀ ਮੇਰੇ ਗੁਰੂ ਸਾਹਿਬ ਦੇ ਦਸਵੰਧ ਦਾ ਹਿੱਸਾ ਹੈ।
ਹਫਤੇ ਚ ਇਕ ਵਾਰੀ ਜਰੂਰ ਆਉਂਦੀ ਹੈ,, ਵਾਹਿਗੁਰੂ ਗਵਾਹ ਹੈ ਜਿਸ ਦਿਨ ਇਹ ਆਉਂਦੀ ਹੈ ਉਸ ਦਿਨ ਬਹੁਤ ਗ੍ਰਾਹਕ ਆਉਂਦੇ ਨੇ ਉਸ ਦਿਨ ਰੱਬ ਦੀ ਬਹੁਤ ਕਿਰਪਾ ਹੋ ਜਾਂਦੀ ਹੈ।

ਦੁਕਾਨ ਤੇ ਆਏ ਗ੍ਰਾਹਕ ਨੇ ਸਿੰਘ ਸਰਦਾਰ ਦੇ ਪਰਉਪਕਾਰ ਤੋਂ ਖੁਸ਼ ਹੋ ਕੇ ਸਰਦਾਰ ਨੂੰ ਘੁੱਟ ਕੇ ਜੱਫੀ ਪਾ ਲਈ ਅਤੇ ਦੋ ਤਿੰਨ ਕਿਲੋ ਫਰੂਟ ਲੈ ਕੇ ਤੁਰਨ ਲੱਗਾ
“ਵਾਹ ਸਰਦਾਰ ਤੇ ਵਾਹ ਸਰਦਾਰਾਂ ਦਾ ਗੁਰੂ”
ਕਹਿ ਕੇ ਖੁਸੀ ਖੁਸ਼ੀ ਚਲਾ ਗਿਆ।

ਜੇਕਰ ਦਿੱਲੋਂ ਖੁਸੀਆ ਵੰਡਣਾ ਚਾਹੁੰਦੇ ਹੋ ਤਾਂ ਦਸਵੰਧ ਦੇ ਕੲੀ ਤਰੀਕੇ ਮਿਲ ਜਾਣਗੇ, ਜੱਗ ਤੇ ਖੁਸ਼ੀਆਂ ਵੰਡੋ ਜੀ।

ਕਈ ਛੋਦੇ ਬੰਦੇ ਕਿਸੇ ਦੀ ਦੁੱਕੀ ਦੀ ਮਦਦ ਨਹੀਂ ਕਰਦੇ ਪਰ ਪਰਉਪਕਾਰੀਆਂ ਦੀ ਨਿੰਦਿਆ ਜ਼ਰੂਰ ਕਰਦੇ ਹੁੰਦੇ ਹਨ। ਇਹੋ ਜਿਹੇ ਅਲੋਚਕਾਂ ਤੋਂ ਬਚ ਹੁੰਦਾ ਤਾਂ ਬਚੋ ਜੀ।

ਸਰੋਤ- ਅਗਿਆਤ

You may also like