ਸ਼ਹਿਰ ਵਿੱਚ ਝੁੱਗੀਆਂ ਝੌਪੜੀਆਂ ਦੇ ਵਾਸੀ ਮੁੰਡੇ, ਕੁੜੀਆਂ ਨੂੰ ਲਫਾਫੇ, ਕਾਗਜ਼, ਗੱਤੇ, ਲੋਹਾ ਆਦਿ ਇਕੱਠਾ ਕਰਦਿਆਂ ਨੂੰ ਤੱਕਣਾ ਆਮ ਜਿਹੀ ਗੱਲ ਏ। ਇਹ ਸਭ ਕੁਝ ਕਰਨਾ ਉਨਾਂ ਦੀ ਲੋੜ ਹੋ ਸਕਦੀ ਏ ਜਾਂ ਫਿਰ ਮਜ਼ਬੂਰੀ ਵੀ।
ਨੌਜਵਾਨ ਕੁੜੀਆਂ ਮੋਢੇ ਬੋਰੀਆਂ ਪਾਕੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਝੁੱਗੀਆਂ ਵਿਚੋਂ ਨਿਕਲ ਜਾਂਦੀਆਂ ਸਨ। ਉਹ ਸਾਰਾ ਦਿਨ ਸ਼ਹਿਰ ਦੇ ਚੰਗੇ ਮਾੜੇ ਥਾਵਾਂ ਉੱਤੇ ਫਿਰਦੀਆਂ ਰਹਿੰਦੀਆਂ ਸਨ। ਜਦ ਸ਼ਾਮ, ਰਾਤ ਜਾਂ ਬਹੁਤ ਰਾਤ ਗਈ ਉਹ ਵਾਪਸ ਪੁੱਜਦੀਆਂ ਤਾਂ ਉਨ੍ਹਾਂ ਦੀਆਂ ਜੇਬਾਂ ਵਿੱਚ ਕੁਝ ਹੁੰਦਾ ਸੀ।
ਅਜਿਹੀਆਂ ਹੀ ਦੋ ਸੁਨੱਖੀਆਂ ਕੁੜੀਆਂ ਸਟੇਸ਼ਨ ਉੱਤੇ ਮੰਗ ਰਹੀਆਂ ਸਨ। ਉਹ ਵਧੇਰੇ ਨੌਜਵਾਨ ਮੁੰਡਿਆਂ ਅੱਗੇ ਹੀ ਹੱਥ ਅੱਡਦੀਆਂ ਸਨ।
ਤੁਹਾਨੂੰ ਮੰਗਦੀਆਂ ਨੂੰ ਸ਼ਰਮ ਨਹੀਂ ਆਉਂਦੀ?” ਇੱਕ ਨੌਜਵਾਨ ਮੁੰਡੇ ਦੇ ਸਾਥੀ ਨੇ ਆਪਣੀ ਪੈਂਟ ਦੀ ਜੇਬ ਵਿੱਚ ਹੱਥ ਪਾਉਂਦੇ ਨੇ ਪੁੱਛਿਆ।
‘ਗੱਲ ਸ਼ਰਮ ਦੀ ਨਹੀਂ, ਗੱਲ ਮਜ਼ਬੂਰੀ ਦੀ ਏ। ‘ਜਵਾਨੀ ਨੂੰ ਮਜ਼ਬੂਰੀ ਵੀ ਕੀ? ਮੁੰਡਾ ਖਚਰੀ ਹਾਸੀ ਹੱਸਿਆ। ‘ਗਰੀਬੀ ਦਾ ਦੁੱਖ, ਪੇਟ ਦੀ ਭੁੱਖ। ਮਜ਼ਬੂਰੀ ਬੋਲੀ। ਕੋਈ ਅਗਲੀ ਗੱਲ? ਮੁੰਡੇ ਦੀਆਂ ਲਾਲਾਂ, ਡਿੱਗ ਰਹੀਆਂ ਸਨ। ਕੁੱਝ ਹੱਥ ਤੇ ਤਾਂ ਧਰ। ਉਹ ਪੰਜ ਦਾ ਨੋਟ ਲੈ ਕੇ ਅੱਗੇ ਟੁਰ ਗਈਆਂ।
ਮਜਬੂਰੀਆਂ
817
previous post