ਭੈਅ

by admin

ਸਰਦਾਰ ਦੀ ਇਕਲੌਤੀ ਧੀ ਕੁਝ ਸਮਾਂ ਹੋਇਆ ਗੁਜ਼ਰ ਗਈ ਸੀ। ਹੁਣ ਉਸ ਦਾ ਮਨ ਨਿੱਕੇ-ਨਿੱਕੇ ਬੱਚਿਆਂ ਪਾਸੋਂ ਖ਼ਾਸ ਕਰਕੇ ਕੁੜੀਆਂ ਪਾਸੋਂ ਮੋਹ ਲੋਚਦਾ ਰਹਿੰਦਾ ਸੀ। ਅੱਜ ਉਸ ਦੇ ਖੇਤ ਵਿਚ ਮਜ਼ਦੂਰ ਤੇ ਮਜ਼ਦੂਰਨਾਂ ਕਣਕ ਵੱਢ ਰਹੀਆਂ ਸਨ। ਚਾਰ-ਪੰਜ ਕਿੱਲੇ ਵਾਟ ਤਕ ਤਾਂ ਸਿਰਫ਼ ਇਕ ਕਿੱਕਰ ਹੀ ਸੀ ਜਿਸ ਹੇਠ ਸਰਦਾਰ ਖ਼ੁਦ ਪਿਆ ਸੀ।

ਇਕ ਮਜ਼ਦੂਰਨ ਦਾ ਛੋਟਾ ਜਿਹਾ ਮੁੰਡਾ ਤੇ ਕੁੜੀ ਛਾਂ ਵੱਲ ਨੂੰ ਆਉਂਦੇ ਸਨ ਪਰ ਸਰਦਾਰ ਦਾ ਰੋਹਬ ਦਾਬ ਵੇਖ ਕੇ ਡਰ ਨਾਲ ਪਿੱਛੇ ਮੁੜ ਜਾਂਦੇ ਸਨ। ਪਰ ਬੱਚਿਆਂ ਨੂੰ ਵੇਖਦੇ ਖ਼ੁਦ ਉਸ ਦਾ ਜੀਅ ਗੱਲਾਂ ਕਰਨ ਨੂੰ ਕਰਦਾ ਸੀ। ਇਕ ਵਾਰ ਬੱਚੇ ਕੋਲ ਆਏ ਤਾਂ ਸਰਦਾਰ ਨੇ ਬੁਲਾ ਲਏ ਤੇ ਡਰਦੇ-ਡਰਦੇ ਕੋਲ ਆ ਗਏ। ਕੁੜੀਏ ਤੇਰਾ ਨਾਮ ਕੀ ਐ? “ਮੀਤਾ “ਤੂੰ ਸਾਡੀ ਕੁੜੀ ਬਣੇਂਗੀ?” ਆਪਣੀ ਮਾਂ ਨੂੰ ਪੁੱਛ ਨੀਂ ਤੂੰ ਸਾਡੀ ਕੁੜੀ ਬਣ ਜਾ।

ਹੁਣ ਬੱਚਿਆਂ ਦਾ ਭੈਅ ਦੂਰ ਹੋ ਗਿਆ। ਉਹ ਸਰਦਾਰ ਨਾਲ ਖੁਸ਼ੀਆਂ ਗੱਲਾਂ ਕਰ ਰਹੇ ਸਨ। ਉਸ ਨੂੰ ਹੁਣ ਟਾਈਮ ਮੁਤਾਬਿਕ ਨੀਂਦ ਆਉਣ ਲੱਗੀ। ਪਰ ਬਚੇ ਘੂਰਨ ’ਤੇ ਵੀ ਪੂਰੇ ਨਹੀਂ ਹਟੇ। ਉਹ ਉਸ ਦੇ ਢਿੱਡ ਉਪਰ ਲੇਟ ਕੇ ਖੇਡ ਰਹੇ ਸਨ।

You may also like