ਭੀਲਣੀ ਦੀ ਯਾਦ

by Sandeep Kaur

ਸੀਤਾ ਰਾਣੀ ਨੂੰ ਉਸਦੇ ਸੋਹਰਿਆਂ ਨੇ ਦੁਸ਼ਨ ਲਾਕੇ ਘਰੋਂ ਕੱਢ ਦਿੱਤਾ ਸੀ। ਘਰੋਂ ਨਿਕਲਕੇ ਵੀ ਉਸ ਲਈ ਬੜੇ ਸਹਾਰੇ ਸਨ। ਮਾਪਿਆਂ ਦਾ ਚੰਗਾ ਘਰ ਸੀ। ਸਰਦੇ ਪੁਜਦੇ ਭਾਈ ਸਨ ਜਿਨਾਂ ਦੀਆਂ ਕਲਾਈਆਂ ਉਤੇ ਉਹ ਰਕਸ਼ਾ-ਬੰਧਨ ਬੰਣਿਆਂ ਕਰਦੀ ਸੀ। ਪਰ ਉਸ ਨੇ ਆਪਣਾ ਸਹਾਰਾ ਆਪ ਬਣਨ ਦਾ ਫੈਸਲਾ ਕਰ ਲਿਆ ਸੀ। ਉਹ ਚੰਗੀ ਵਿੱਦਿਆ ਪ੍ਰਾਪਤ ਕਰਕੇ ਸਕੂਲ ਵਿੱਚ ਸਾਇੰਸ ਮਿਸਟਰੈਸ ਲੱਗੀ ਹੋਈ ਸੀ।
ਉਹ ਕਰਾਏ ਦਾ ਕਮਰਾ ਲੈ ਕੇ ਉਸੇ ਪਿੰਡ ਵਿੱਚ ਰਹਿਣ ਲੱਗ ਗਈ ਸੀ ਜਿੱਥੇ ਉਹ ਪੜ੍ਹਾਉਂਦੀ ਸੀ। ਉਸ ਨੇ ਪਿੰਡ ਦੀ ਇੱਕ ਵਿਧਵਾ ਜਨਾਨੀ ਨੂੰ ਘਰ ਦੇ ਕੰਮਾਂ ਲਈ ਅਤੇ ਆਪਣੇ ਦਿਲ ਪਰਚਾਵੇ ਲਈ ਨੌਕਰੀ ਉੱਤੇ ਰੱਖ ਲਿਆ ਸੀ। ਘਰ ਦੇ ਖਲਜਗਣ ਵਿੱਚੋਂ ਨਿੱਕਲ ਕੇ, ਉਹ ਸ਼ਾਂਤ ਅਤੇ ਸਹਿਯੋਗ ਦੇ ਵਾਤਾਵਰਣ ਵਿੱਚ ਪੁੱਜ ਗਈ ਸੀ। ਉਹ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਨਾਲ ਆਰਥਕ ਮਦਦ ਵੀ ਕਰਨ ਲੱਗ ਗਈ ਸੀ। ਉਸਦੇ ਸੁਭਾ ਵਿੱਚ ਪਿਆਰ, ਮਿਠਾਸ ਅਤੇ ਹਲੀਮੀ ਵਰਗੇ ਮਹਾਨ ਗੁਣ ਸਥਾਪਤ ਹੋ ਗਏ ਸਨ ਅਤੇ ਮੁਸ਼ਕਰਾਹਟ ਉਸ ਦਾ ਸਦੀਵੀ ਗਹਿਣਾ ਬਣ ਗਈ ਸੀ।
ਸਕੂਲ ਦਾ ਸਾਰਾ ਸਟਾਫ ਉਸਦੀ ਕਦਰ ਕਰਦਾ ਸੀ ਅਤੇ ਪਿੰਡ ਦੀਆਂ ਦੁਖੀ ਜਨਾਨੀਆਂ ਦਾ ਤਾਂ ਉਹ ਜੀਵਨ ਸਹਾਰਾ ਹੀ ਬਣ ਗਈ ਸੀ। ਉਸ ਨੂੰ ਹੁਣ ਕੰਮਾਂ ਵਿੱਚ ਵਿਹਲ ਬਾਰੇ ਸੋਚਣ ਦੀ ਵੀ ਵਿਹਲ ਨਹੀਂ ਸੀ।
ਉਹ ਸਕੂਲ ਜਾਣ ਲਈ ਕਾਹਲੀ ਕਾਹਲੀ ਤਿਆਰ ਹੋ ਰਹੀ ਸੀ। ਉਸ ਦੀ ਮਾਈ ਆਪਣੇ ਪੇਕੇ ਗਈ ਹੋਣ ਕਰਕੇ ਅੱਜ ਰੋਟੀ ਵੀ ਉਸ ਨੂੰ ਆਪ ਹੀ ਬਣਾਉਣੀ ਪਈ।
ਸੀ।
ਉਸ ਦੇ ਬੂਹੇ ਉੱਤੇ ਦਸਤਕ ਹੋਈ। ਜਦ ਉਸ ਨੇ ਬੂਹਾ ਖੋਲਿਆ ਤਾਂ ਸਿਰ ਝੁਕਾਈ ਉਸ ਦਾ ਪਤੀ ਖੜ੍ਹਾ ਸੀ।
“ਮੈਂ ਅਗਣ ਪਿਖਿਆ ਦੇਣ, ਆਇਆ ਹਾਂ।” ‘ਜੀ ਆਇਆਂ ਨੂੰ ਮੇਰੇ ਰਾਮ, ਭੀਲਣੀ ਦੀ ਯਾਦ ਤਾਂ ਆਈ।” ਉਸਨੇ ਮੁਸ਼ਕਰਾਕੇ ਪਤੀ ਦਾ ਸਵਾਗਤ ਕੀਤਾ।

You may also like