ਜਿਸ ਘਰ ਵਿੱਚ ਚਾਰ ਕੁੜੀਆਂ ਹਨ ਤੇ ਕੋਈ ਭਰਾ ਨਹੀਂ ਤਾਂ ਪਿੰਡ ਵਾਲੇ ਉਸ ਘਰ ਨੂੰ ਚੈਨ ਨਾਲ ਜਿਉਣ ਵੀ ਨਹੀਂ ਦਿੰਦੇ। ਮਾਤਾਪਿਤਾ ਵੀ ਇਸ ਕਰਕੇ ਡਿਪਰੈਸ਼ਨ ਵਿੱਚ ਰਹਿੰਦੇ ਹਨ ਤੇ ਉਹਨਾਂ ਨੂੰ ਵੇਖ ਕੇ ਚਾਰੇ ਕੁੜੀਆਂ ਵੀ। “ਬੀ.ਏ ਕਰਨ ਵਾਲੇ ਬੱਚੇ ਤਾਂ ਨਾਲਾਇਕ ਹੁੰਦੇ ਹਨ। ਸਾਇੰਸ ਪੜੋ ਜਾਂ ਕਾਮਰਸ।.
ਇਹ ਗਲਤ ਵੀਚਾਰ ਹਨ। ਤੋੜੀਏ ਇਹ ਜੰਜ਼ੀਰਾਂ। ਕੁੜੀਆਂ ਮੁੰਡਿਆਂ ਨਾਲੋਂ ਵੀ ਵੱਧ ਹਨ। ਬੀ.ਏ. ਕਰਨ ਵਾਲੇ ਵੀ ਬਹੁਤ ਅੱਗੇ ਵਧ ਸਕਦੇ ਹਨ। ਇੰਟਰਨੈੱਟ ਦਾ ਚੰਗਾ ਇਸਤੇਮਾਲ ਕਰੀਏ।
ਬੀ.ਏ ਕਰਨ ਵਾਲੇ ਬੱਚੇ ਵੀ ਲਗਾਤਾਰ ਤਣਾਅ ਵਿੱਚ ਰਹਿੰਦੇ ਹਨ। ਪੇਂਡੂ ਕਾਲਜਾਂ ਦੇ ਬਹੁਤ ਵਿਦਿਆਰਥੀ depressed ਹਨ।
ਸ਼ਰਾਬ ਦਾ ਕੀ ਹੈ? ਇਹ ਤਾਂ ਅਮੀਰੀ ਤੇ ਨੂੰ ਵੱਡੇ ਹੋਣ ਦੀ ਨਿਸ਼ਾਨੀ ਹੈ।
ਅੱਜ ਇਸੇ ਸ਼ਰਾਬ ਨੇ ਪੰਜਾਬ ਨੂੰ ਡੋਬ ਲਿਆ ਦੇ ਹੈ। ਓਨੇ ਬੰਦੇ ਸਮੁੰਦਰ ਵਿੱਚ ਨਹੀਂ ਡੁੱਬੇ, ਜਿੰਨੇ ਸ਼ਰਾਬ ਵਿੱਚ ਡੁੱਬ ਗਏ ਹਨ।
ਨਸ਼ੇੜੀ ਕਦੇ ਵੀ ਠੀਕ ਨਹੀਂ ਹੋ ਸਕਦੇ।
ਬਹੁਤ ਸਾਰੇ ਨਸ਼ੇੜੀ ਠੀਕ ਡਾਕਟਰੀ ਇਲਾਜ ਤੇ ਆਪਣੀ ਦ੍ਰਿੜ ਇੱਛਾ ਸ਼ਕਤੀ ਨਾਲ ਠੀਕ ਹੋਏ ਹਨ। ਪਰਿਵਾਰ ਦੇ ਪਿਆਰ ਤੇ ਪ੍ਰੋਫੈਸ਼ਨਲ ਮਦਦ ਨਾਲ ਠੀਕ ਹੋਇਆ ਜਾ ਸਕਦਾ ਹੈ।
ਵੱਡੇ ਤੇ ਮਹਿੰਗੇ ਵਿਆਹਾਂ ਨਾਲ ਹੀ ਇਜ਼ਤ ਬਣਦੀ ਹੈ?
ਨਹੀਂ ਜੀ, ਹੁਣ ਇਹ ਬਦਲ ਰਿਹਾ ਹੈ। ਸਿਆਣੇ ਲੋਕ ਵਿਖਾਵੇ ਤੋਂ ਬਿਨਾਂ ਸਾਦੇ ਵਿਆਹ ਕਰਨ ਲਗ ਪਏ ਹਨ।