ਸਮਝੌਤਾ ਵੋਟਾਂ

by Sandeep Kaur

ਪਈਆਂ ਨੂੰ ਹਾਲੀ ਮਹੀਨਾ ਹੀ ਨਹੀਂ ਹੋਇਆ ਸੀ ਕਿ ਧੀਰੇ ਹਰੀਜਨ ਨੇ ਕੱਚੀ ਕੋਠੜੀ ਦੇ ਲਾਗੇ ਪੱਕਾ ਮਕਾਨ ਬਣਾਉਣਾ ਆਰੰਭ ਦਿੱਤਾ ਸੀ। ਸ਼ਹਿਰ ਤੋਂ ਲਿਆਂਦੀਆਂ ਚੁਗਾਠਾਂ ਰੱਖਕੇ ਉਸ ਨੇ ਦਿਨਾਂ ਵਿੱਚ ਹੀ ਕਮਰੇ ਖੜੇ ਕਰ ਦਿੱਤੇ ਸਨ।
ਲੈਂਟਰ ਪੈ ਰਿਹਾ ਸੀ ਅਤੇ ਫੀਮ ਦੇ ਨਸ਼ੇ ਨਾਲ ਰੱਜੇ ਮਜ਼ਦੂਰ ਚਾਂਗਰਾਂ ਮਾਰ ਰਹੇ ਸਨ। ਧੀਰੇ ਦਾ ਕੋਲ ਖੜ੍ਹਾ ਲੰਗੋਟੀਆ ਯਾਰ ਉਸ ਤੋਂ ਪੁੱਛ ਰਿਹਾ ਸੀ ਕਿ ਸਾਰੇ ਖਰਚ ਲਈ, ਕਾਰੂ ਦਾ ਖਜਾਨਾ ਕਿਥੋਂ ਹੱਥ ਲੱਗ ਗਿਆ ਸੀ।
“ਵੋਟ-ਬੈਂਕ ਅਤੇ ਨੋਟ-ਬੈਂਕ ਦਾ ਸਮਝੌਤਾ ਹੋ ਗਿਆ ਸੀ। ਧੀਰੇ ਨੇ ਅੱਖ ਦੱਬੀ ਅਤੇ ਬਾਕੀ ਗੱਲ ਨੂੰ ਢਕੀ ਰਹਿਣ ਦਾ ਸੰਕੇਤ ਕੀਤਾ।

ਯਤੀਮ ਖਾਣਾ ਸ਼ਹਿਰ ਵਿੱਚ ਬਹੁਤ ਹੀ ਸੁੰਦਰ ਛੱਬ ਵਾਲਾ ਲੰਮਾ ਚੌੜਾ ਟੈਂਟ ਲੱਗਿਆ ਹੋਇਆ ਸੀ। ਫੁੱਲਾਂ ਲੱਦੇ ਗਮਲਿਆਂ ਅਤੇ ਨਵੇਂ ਗਲੀਚਿਆਂ ਨਾਲ ਉਸ ਨੂੰ ਮਹਿਕਾਇਆ । ਅਤੇ ਸਜਾਇਆ ਗਿਆ ਸੀ। ਟੈਂਟ ਦੇ ਚਾਰੇ ਪਾਸੇ ਪੁਲਸ ਦਾ ਪਹਿਰਾ ਸੀ। ਕੇਂਦਰ ਦਾ ਕੋਈ ਵਜੀਰ ਖਾਣੇ ਉੱਤੇ ਪੁੱਜ ਰਿਹਾ ਸੀ।
ਵਜੀਰ ਸਾਹਿਬ ਖਾਣਾ ਖਾ ਕੇ ਅਤੇ ਪ੍ਰਬੰਧਕਾਂ ਨਾਲ ਵਿਚਾਰ-ਵਟਾਂਦਰਾ ਕਰਕੇ ਜਾ ਚੁੱਕੇ ਸਨ। ਸ਼ਹਿਰ ਦੇ ਆਮ ਲੋਕ, ਪ੍ਰਬੰਧਕਾਂ ਦੇ ਦੋਸਤ ਮਿੱਤਰ ਅਤੇ ਜਨਾਨੀਆਂ ਰਹਿੰਦੇ ਖਾਣੇ ਨੂੰ ਅੰਤਮ ਛੋਹਾਂ ਲਾ ਰਹੇ ਸਨ।
ਮਹਿਮਾਨਾਂ ਦੀ ਚੰਗੀ ਜੂਠ ਟੱਬਾਂ ਵਿੱਚ ਪਾ ਕੇ ਰੱਖੀ ਜਾ ਰਹੀ ਸੀ ਤਾਂ ਜੋ ਉਸ ਨੂੰ ਯਤੀਮਖਾਨੇ ਭੇਜਿਆ ਜਾ ਸਕੇ। ਝੁੱਗੀਆਂ, ਝੌਪੜੀਆਂ ਵਾਲਾ ਇਕ ਚੁਸਤ ਮੁੰਡਾ ਪ੍ਰਬੰਧਕਾਂ ਦੀ ਅੱਖ ਬਚਾਕੇ ਟੈਂਟ ਵਿੱਚ ਵੜ ਗਿਆ ਅਤੇ ਉਸ ਨੇ ਆਪਣਾ ਕੌਲਾ ਟੱਬ ਦੀ ਜੂਠ ਵਿਚੋਂ ਭਰ ਲਿਆ ਸੀ। ਉਹ ਆਪਣੀ ਭੁੱਖ ਦਾ ਸਾਮਾਨ ਲੈ ਕੇ ਬਾਹਰ ਖਿਸਕਣ ਹੀ ਵਾਲਾ ਸੀ ਕਿ ਇੱਕ ਪ੍ਰਬੰਧਕ ਦੀ ਨਿਗਾ ਪੈ ਗਿਆ।

You may also like