ਜੂਨ ਦਾ ਮਹੀਨਾ ਸੀ | ਗਰਮੀ ਆਪਣੇ ਪੂਰੇ ਜੋਬਨ ‘ਤੇ ਸੀ | ਗਰਮ ਹਵਾ ਅੱਗ ਦੇ ਦਰਿਆ ਵਾਂਗ ਵਗ ਰਹੀ ਸੀ ਦੁਪਹਿਰ ਦਾ ਸਮਾਂਸੀ ਤੇ ਹਰ ਪਾਸੇ ਕਰਫਿਊਵਾਂਗ ਖਾਮੋਸ਼ੀ ਦਾ ਆਲਮ ਸੀ | ਅਸਮਾਨ ਵੱਲ ਝਾਕਦਿਆਂ ਪੰਛੀ ਵੀ ਟਾਵਾਂ-ਟਾਵਾਂ ਹੀ ਨਜ਼ਰ ਆ ਰਿਹਾ ਸੀ | ਸ਼ਿੱਦਤ ਦੀ ਇਸ ਗਰਮੀ ਵਿਚ ਇਕ ਪਿਆਸਾ ਕਾਂ ਪਾਣੀ ਦੀ ਭਾਲ ਵਿਚ ਇਧਰ-ਉਧਰ ਉਡ ਰਿਹਾ ਸੀ ਪਰ ਉਸ ਨੂੰ ਦੂਰ-ਦੂਰ ਤੱਕ ਪਾਣੀ ਨਜ਼ਰ ਨਹੀਂ ਸੀ ਆ ਰਿਹਾ | ਨਦੀਆਂ, ਨਾਲੇ, ਖੇਤ ਪੂਰੀ ਤਰ੍ਹਾਂ ਖੁਸ਼ਕ ਹੋ ਚੁੱਕੇ ਸਨ | ਕਾਂ ਉਡਦਾ-ਉਡਦਾ ਆਪਣੇ ਖਿਆਲਾਂ ਵਿੱਚ ਗੁਆਚ ਗਿਆ | ਉਹ ਸੋਚ ਰਿਹਾ ਸੀ ਕਿ . ਪੁਰਾਣੇ ਸਮਿਆਂ ਵਿਚ ਪਾਣੀ ਦੀ ਘਾਟ ਨਹੀਂ ਸੀ ਹੁੰਦੀ, ਥੋੜ੍ਹੀ ਦੂਰੀ ‘ਤੇ ਹੀ ਪਾਣੀ ਆਮ ਮਿਲ ਜਾਂਦਾ ਸੀ ਪਰ ਅੱਜ ਪਾਣੀ ਦੀ ਬੰਦ-ਬੰਦ ਲਈ ਤਰਸਣਾ ਪੈ ਰਿਹਾ ਹੈ | ਉਹ ਸੋਚ ਰਿਹਾ ਸੀ ਕਿ ਮਨੁੱਖ ਨੇ ਕਿਸ ਤਰ੍ਹਾਂ ਪਾਣੀ ਦੀ ਦੁਰ ਵਰਤੋਂ ਕਰਕੇ ਧਰਤੀ ਹੇਠਲੇ ਪਾਣੀ ਨੂੰ ਖਤਮ ਹੋਣ ਕੰਢੇ ਲਿਆਂਦਾ ਹੈ |ਪਹਿਲਾਂ ਹੱਥੀਂ ਚਲਾਉਣ ਵਾਲੇ ਨਲਕੇ ਹੁੰਦੇ ਸਨ, ਜਿਸ ‘ਚੌ ਪਾਣੀ ਲੈਣ ਲਈ ਮਿਹਨਤ ਕਰਨੀ ਪੈਂਦੀ ਸੀ | ਮਨੁੱਖ ਪਾਣੀ ਅੰਨ੍ਹੇਵਾਹ ਵਹਾ ਰਿਹਾ ਹੈ ਪਹਿਲਾਂ ਲੋਕ ਘੜਿਆਂਚ ਪਾਣੀ ਭਰ ਕੇ ਰੱਖਦੇ ਸਨ, ਜਿੰਨੇ ਪਾਣੀ ਦੀ ਜ਼ਰੂਰਤ ਹੁੰਦੀ, ਓਨਾ ਹੀ ਇਸਤੇਮਾਲ ਕਰਦੇ । ਘੜੇ ਦਾ ਖਿਆਲ ਆਉਦਿਆਂ ਹੀ ਉਸ ਨੂੰ ਆਪਣੇ ਦਾਦੇ ਦੀ ਉਹ ਸਿਆਣਪ ਵਾਲੀ ਘਟਨਾ ਵੀ ਯਾਦ ਆਈਕਿ ਕਿਸ ਤਰ੍ਹਾਂ ਉਸ ਦੇ ਦਾਦੇ ਨੇ ਘੜੇ ਵਿਚ ਕੰਕਰ ਸੁੱਟ ਕੇ ਪਾਣੀ ਤੱਕ ਪਹੁੰਚ ਕੀਤੀ ਸੀ ਪਰ ਅਫਸੋਸ, ਅੱਜ ਘੜਿਆਂ ਦੀ ਥਾਂਫਰਿੱਜਾਂਨੇ ਲੈ ਲਈ ਹੈ, ਜਿਥੇ ਤੱਕ ਪਹੁੰਚਣਾ ਅਸੰਭਵ ਹੈ | ਉਹ ਸੋਚ ਰਿਹਾ ਸੀ ਕਿ ਪਹਿਲਾਂ ਸਾਡਾ ਕਿੰਨਾ ਸਤਿਕਾਰ ਹੁੰਦਾ ਸੀ, ਲੋਕ ਘਰਾਂ ਦੀਆਂ ਛੱਤਾਂ ਉੱਪਰ ਪਾਣੀ ਦੀਆਂ ਕੁੰਡੀਆਂ, ਚੁਰੀ ਸਾਡੇ ਲਈ ਆਮ ਰੱਖਦੇ ਸਨ | ਘਰ ਦੇ ਵਡੇਰਿਆਂ ਤੇ ਘਰ-ਘਰ ਸਾਡੀ ਉਡੀਕ ਹੁੰਦੀ ਸੀ ਪਰ ਅੱਜ ਦੇ ਲਾਲਚੀ ਮਨੁੱਖ ਨੇ ਉਹ ਡੀਆਂਭਰਿ ਆਪਾਣੀ ਵੀ ਸਾਡੇ . ਤੋ ਖੋਹ ਲਿਆ |ਇਕ ਲੰਬੀ ਕੋਸ਼ਿਸ਼ ਦੇ ਬਾਵਜੂਦ ਜਦੋਂ ਕਾਂਨੂੰ ਪਾਣੀ ਨਾ ਮਿਲਿਆ ਤਾਂ ਉਹ ਬੇਹੋਸ਼ਹੋ ਕੇ ਹੇਠਾਂ ਡਿਗ ਪਿਆ | ਅੱਧ-ਮਿਟੀਆਂ ਅੱਖਾਂ ਨਾਲ ਅਸਮਾਨ ਵੱਲ ਇੰਜ ਦੇਖ ਰਿਹਾ ਸੀ ਜਿਵੇਂ ਉਹ ਰੱਬ ਕੋਲ ਮਨੁੱਖਦੀ ਸ਼ਿਕਾਇਤ ਕਰ ਰਿਹਾ ਹੋਵੇ ਕਿ ਉਸ ਨੇ ਉਸ ਦੇ ਹਿੱਸੇ ਦਾ ਪਾਣੀ ਵੀ ਉਸ ਲਈ ਨਹੀਂ ਛੱਡਿਆ ਅਤੇ ਸ਼ਿੱਦਤ ਦੀ ਪਿਆਸ ਕਾਰਨ ਕਾਂ ਮਰ ਗਿਆ। ਪਿਆਰੇ ਬੱਚਿਓ! ਇਸ ਤਰ੍ਹਾਂ ਗਰਮੀ ਦੀ ਰੁੱਤ ਵਿਚ ਅਨੇਕਾਂਹੀ ਪੰਛੀਆਂ ਨੂੰ ਪਿਆਸ ਤੇ ਭੁੱਖ ਕਾਰਨ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈਂਦੇ ਹਨ, ਜਿਸ ਕਾਰਨ ਇਨ੍ਹਾਂ ਪੰਛੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ | ਸੋ ਬੱਚਿਓ, ਆਓ ਅੱਜ ਅਸੀਂ ਪ੍ਰਣ ਕਰੀਏ ਕਿ ਅੱਜ ਤੋਂ ਅਸੀਂ ਸਾਰੇ ਪੰਛੀਆਂ ਦਾ ਪੂਰਨ ਖਿਆਲ ਰੱਖਾਂਗੇ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਰੋਟੀ ਦੇ ਭੋਰੇ ਤੇ ਪਾਣੀ ਦੀਆਂ ਕੁੰਡੀਆਂ ਰੱਖ ਕੇ ਪੰਛੀਆਂ ਦਾ ਬਣਦਾ ਹੱਕ ਦੇਵਾਂਗੇ | ਇਹ ਪੰਛੀ ਸਾਡੇ ਸਮਾਜ ਅਤੇ ਸਾਡੇ ਦੇਸ਼ ਦੀ ਰੌਣਕ ਹਨ |ਹੁਣ ਕਿਸੇ ਵੀ ਪੰਛੀ ਨੂੰ ਉਸ ਕਾਂ ਵਾਂਗ ਪਿਆਸੇ ਨਹੀਂ ਮਰਨ ਦੇਵਾਂਗੇ |ਇਕ ਵਧੀਆ ਤੇ ਮਦਦਗਾਰ ਮਨੁੱਖ ਹੋਣ ਦਾ ਸਬੂਤ ਦੇਵਾਂਗੇ |
ਪਿਆਸਾ ਕਾਂ
1.4K
previous post