ਪੀਤਕੰਵਲ ਡਬਲ-ਬੈਂਡ ਉੱਤੇ ਇਕੱਲੀ ਲੇਟੀ ਅੱਜ ਦੀ ਵਾਪਰੀ ਘਟਨਾ ਬਾਰੇ ਸੋਚ ਰਹੀ ਸੀ। ਉਸ ਦੇ ਬਚਪਨ ਦੇ ਦਿਨ ਕਿੰਨੇ ਬੇਫਿਕਰ ਅਤੇ ਅੱਖੜੇ ਸਨ। ਉਹ ਉਹੀ ਕੁਝ ਹੀ ਕਰਿਆ ਕਰਦੀ ਸੀ ਜੋ ਉਸ ਨੂੰ ਚੰਗਾ ਲੱਗਦਾ ਸੀ। ਜਵਾਨੀ ਵਿੱਚ ਉਹ ਹਰ ਮੁੰਡੇ ਨੂੰ ਗਾਜਰ-ਮੁਲੀ ਹੀ ਸਮਝਿਆ ਕਰਦੀ ਸੀ। ਉਸ ਨੂੰ ਪਿਆਰ ਕਰਨ ਦੀ ਨਹੀਂ ਕਰਵਾਉਣ ਦੀ ਆਦਤ ਸੀ।
ਉਸ ਨੇ ਆਪਣੇ ਪਤੀ ਨੂੰ ਕੇਵਲ ਇਸ ਕਰਕੇ ਹੀ ਤਲਾਕ ਦੇ ਦਿੱਤਾ ਸੀ । ਕਿਉਂਕਿ ਉਹ ਵਕਤ ਤੋਂ ਪਹਿਲਾਂ ਹੀ ਦਫਤਰ ਚਲਿਆ ਜਾਂਦਾ ਸੀ ਅਤੇ ਰਾਤ ਪਈ ਤੋਂ ਕੰਮ ਨਾਲ ਥੱਕਿਆ ਟੁੱਟਿਆ ਘਰ ਪਰਤਦਾ ਸੀ।
ਉਹ ਸਾਲ ਭਰ ਤੋਂ ਆਪਣੇ ਇੱਕ ਦੋਸਤ ਨਾਲ ਰਹਿ ਰਹੀ ਸੀ। ਉਹ ਆਪਣੇ ਸਮਾਜਿਕ ਫਰਜਾਂ ਨੂੰ ਭੁਲਾਕੇ ਆਪਣੀਆਂ ਨਿੱਜੀ ਗੁਰਜਾਂ ਦੀ ਦਲਦਲ ਵਿੱਚ ਖੁੱਭਦੀ ਜਾ ਰਹੀ ਸੀ। ਇੱਕ ਦਿਨ ਉਹ ਕੁਝ ਅਚਾਨਕ ਹੀ ਵਾਪਰ ਗਿਆ, ਜਿਸ ਬਾਰੇ ਉਸ ਨੂੰ ਕਦੀ ਸੋਚਣ ਦੀ ਵਿਹਲ ਹੀ ਨਹੀਂ ਮਿਲੀ ਸੀ। ਉਸ ਦੇ ਪੇਟ ਦਾ ਸੱਚ ਜਿਉਂ ਹੀ ਮੂੰਹ ਵਿੱਚੋਂ ਬਾਹਰ ਆਇਆ, ਉਸ ਦੇ ਦੋਸਤ ਨੇ ਨਫਰਤ ਨਾਲ ਉਸ ਦੇ ਮੂੰਹ ਉੱਤੇ ਥੱਕਿਆ ਅਤੇ ਉਸ ਨੂੰ ਸਦਾ ਲਈ ਛੱਡਕੇ ਚਲਿਆ ਗਿਆ।
ਉਹ ਸੋਚ ਰਹੀ ਸੀ ਕਿ ਇਹ ਘਟਨਾ ਦੂਜਾ-ਤਲਾਕ ਸੀ ਜਾਂ ਫਿਰ ਪਹਿਲੇ ਤਲਾਕ ਦੀ ਸਜਾ।
ਦੂਜਾ ਤਲਾਕ
782
previous post