6.7K
ਬਹੁਤ ਸਾਰੇ ਲੋਕ “ਬਾਬਾ ਜੀ” ਦੇ ਡੇਰੇ ਤੇ ਆ ਜਾ ਰਹੇ ਸਨ। ਇਹਨਾਂ ਵਿੱਚੋ ਜਿਆਦਾਤਰ ਲੋਕ ਅਜਿਹੇ ਸਨ ਜਿਨ੍ਹਾਂ ਦੇ ਘਰ ਪੁੱਤਰ ਨਹੀਂ ਸੀ ਤੇ ਉਹ ਪੁੱਤਰ ਦੀ ਦਾਤ ਲੈਣ ਬਾਬਾ ਝਿ ਦੇ ਡੇਰੇ ਆਉਂਦੇ ਸਨ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਬਾਬਾ ਜੀ ਦੇ ਡੇਰੇ ਤੇ ਪੁੱਤਰਾਂ ਦੇ ਖੈਰਾਤੀਆਂ ਦਾ ਤਾਂਤਾ ਲੱਗਿਆ ਹੋਇਆ ਸੀ । ਸ਼ਰਧਾਲੂਆਂ ਦੇ ਵਿਚਕਾਰ ਬੈਠੇ ਹੋਏ ਬਾਬਾ ਜੀ ਸਭ ਨੂੰ ਪੁੱਤਰਾਂ ਦੀਆਂ ਦਾਤਾਂ ਬਖਸ਼ ਰਹੇ ਸਨ। ਇੰਨੇ ਨੂੰ ਬਾਬਾ ਜੀ ਦਾ ਮੋਬਾਇਲ ਖੜਕਿਆ ਅਤੇ ਉਹਨਾਂ ਨੂੰ ਪਤਾ ਲੱਗਿਆ ਕਿ ਹਸਪਤਾਲ ਵਿੱਚ ਉਹਨਾਂ ਦੀ ਪਤਨੀ ਨੇ ਤੀਜੀ ਲੜਕੀ ਨੂੰ ਜਨਮ ਦਿੱਤਾ ਹੈ। ਛੇਤੀ ਹੀ ਪੁੱਤਰਾਂ ਦੀ ਦਾਤ ਬਖਸ਼ਣ ਵਾਲੇ ਬਾਬਾ ਜੀ ਚਿੰਤਤ ਹੋਏ ਹਸਪਤਾਲ ਲਈ ਰਵਾਨਾ ਹੋ ਗਏ ।