ਕਾਂ ਤੇ ਕੁੱਤਾ

by Sandeep Kaur

ਇਕ ਵਾਰ ਇੱਕ ਕੁੱਤੇ ਨੂੰ ਕਿਸੇ ਪਾਸੇ ਤੋਂ ਇੱਕ ਹੱਡੀ ਮਿਲ ਗਈ । ਉਹ ਬੈਠ ਕੇ ਉਸ ਹੱਡੀ ਨੂੰ ਖਾਣ ਲੱਗਾ। ਇਕ ਕਾਂ ਵੀ ਉਧਰ ਆ ਨਿਕਲਿਆ । ਉਹ ਵੀ ਚਾਹੁੰਦਾ ਸੀ ਕਿ ਉਹ ਹੱਡੀ ਨੂੰ ਖਾਵੇ, ਪਰਕੁੱਤਾ ਉਸ ਨੂੰ ਨੇੜੇ ਵੀ ਫੜਕਣ ਨਹੀਂ ਦਿੰਦਾ ਸੀ । ਥੋੜੀ ਦੇਰ ਬਾਅਦ ਹੀ ਉਸ ਨੂੰ ਇਕ ਉਪਾਅ ਸੁੱਝਿਆ । ਉਸ ਨੇ ਇਕ ਹੋਰ ਕਾਂ ਨੂੰ ਬੁਲਾ ਲਿਆ । ਉਸ ਨੇ ਦੂਜੇ ਕਾਂ ਦੇ ਕੰਨ ਵਿਚ ਕੁਝ ਸਮਝਾ ਦਿੱਤਾ। ਦੂਸਰਾ ਕਾਂ,ਕੁੱਤੇ ਦੀ ਪੁਛ ਕੋਲ ਬੈਠ ਗਿਆ ਤੇ ਚੁੰਗ ਮਾਰੀ । ਜਿਉਂ ਹੀ ਕੁੱਤਾ ਪਿੱਛੇ ਹੋ ਕੇ ਭੌਕਣ ਲੱਗਾ ਤਾਂ ਅਗਲੇ ਪਾਸੇ ਤੋਂ ਕਾਂ ਨੇ ਉਸ ਦੇ ਅੱਗੋਂ ਹੱਡੀ ਚੱਕ ਲਈ ਤੇ ਉੱਡ ਕੇ ਦਰੱਖਤ ਤੇ ਜਾ ਬੈਠਾ । ਦੂਸਰਾ ਕਾਂ ਵੀ ਉਥੇ ਹੀ ਜਾ ਪਹੁੰਚਿਆ। ਕੁੱਤਾ ਖੜਾ ਆਲੇ-ਦੁਆਲੇ ਹੀ ਵੇਖਦਾ ਰਹਿ ਗਿਆ । ਦੋਨੋਂ ਕਾਂ ਚਸਕੇ ਲਾ ਕੇ ਹੱਡੀ ਨੂੰ ਖਾਣ ਲੱਗੇ।

 

 ਸਿੱਟਾ : ਜਿੱਥੇ ਚਾਹ ਉਥੇ ਰਾਹ ।

You may also like