ਐਸਾ ਕਿਉਂ?

by Jasmeet Kaur

ਇੰਝ ਲਗਦਾ ਸੀ ਜਿਵੇਂ ਉਹ ਇਕ ਦੂਜੇ ਨੂੰ ਸਮਝ ਚੁੱਕੇ ਹੋਣ। ਉਨ੍ਹਾਂ ਦੀ ਕੋਈ ਵੀ ਗੱਲ ਇਕ ਦੂਜੇ ਤੋਂ ਲੁਕੀ ਹੋਈ ਨਹੀਂ ਸੀ। ਸੌਰਭ ਦੀ ਹਰੇਕ ਸੋਚ ਦਾ ਹੱਲ ਅਨੂ ਹੀ ਸੀ। ਸੌਰਭ ਲਈ ਤਾਂ ਅਨੂ ਜਿਵੇਂ ਇਕ ਚਾਨਣਾ, ਪ੍ਰੇਣਾ, ਉਤਸ਼ਾਹ ਸਭ ਕੁਝ ਸੀ ਤੇ ਅਨੂ ਵੀ ਤਾਂ ਸੌਰਭ ਵਿੱਚੋਂ ਆਪਣਾ ਆਪ ਪੂਰਾ ਹੁੰਦਾ ਵੇਖ-ਵੇਖ ਜੀਊਂਦੀ ਸੀ।
ਅਨੂ ਦੇ ਦ੍ਰਿੜ ਹੱਥ ਸੌਰਭ ਦੀਆਂ ਭਾਵੁਕ ਅੱਖਾਂ ਦੇ ਅੱਥਰੂ ਪੂੰਝਦੇ। ਟੁੱਟਿਆਂ, ਵੈਰਾਗ ਸੌਰਭ ਅਨੂ ਦੀ ਗੋਦ ਚ ਸਿਰ ਰੱਖ ਇੰਝ ਨਿਸ਼ਚਿੰਤ ਹੋ ਸੌਂ ਜਾਂਦਾ ਜਿਵੇਂ ਬੱਚਾ ਹੋਵੇ।
ਪਰ ਇਹ ਤਾਂ ਨੌਜਵਾਨ ਦੋਸਤਾਂ ਦੀ ਸਾਂਝ ਸੀ- ਇਕ ਦੂਜੇ ਦੇ ਹਰ ਵਕਤ ਦੇ ਸੁਨੇਹੀਦੋ ਚੰਗੇ ਸਾਥੀ, ਪ੍ਰੇਮ ਭਿੱਜੇ, ਪਰ ਅੱਤ ਸ਼ਾਂਤ
ਅੱਜ ਕੋਈ ਨਵੀਂ ਗੱਲ ਨਹੀਂ ਸੀ ਹੋਈ ਸੌਰਭ ਬਹੁਤ ਉਦਾਸ ਸੀ। ਅਨੂ ਦੇ ਹੱਥਾਂ ਨੇ ਉਸਨੂੰ ਸਹਾਰਾ ਦਿੱਤਾ ਤੇ ਸੌਰਭ ਅਨੂ ਦੀ ਗੋਦ ‘ਚ ਲੰਮੇ ਪਿਆ ਫੁੱਟ ਫੁੱਟ ਕੇ ਰੋਣ ਲੱਗ ਪਿਆ, ਬਹੁਤ ਉਦਾਸ ਅੱਥਰੂ ਅਚਾਨਕ ਸੌਰਭ ਨੂੰ ਕੁਝ ਮਹਿਸੂਸ ਹੋਇਆ। ਉਸਨੇ ਅੱਖਾਂ ਖੋਹਲੀਆਂ। ਅਨੂ ਦਾ ਚਿਹਰਾ ਉਸਦੇ ਚਿਹਰੇ ਵੱਲ ਝੁਕਦਾ ਆ ਰਿਹਾ ਸੀ। ਸੌਰਭ ਤਬਕ ਗਿਆ। ਇਸ ਚਿਹਰੇ ਵਿਚ ਤਾਂ ਅਨੂ ਹੈ ਹੀ ਨਹੀਂ ਸੀ, ਉਥੇ ਤਾਂ ਕੋਈ ਹੋਰ ਹੀ ਲਾਲਸਾ ਸੀ।
ਸੌਰਭ ਜਲਦੀ ਨਾਲ ਉਠ ਖੜੋਤਾ, ਅਨੂ ਦੇ ਹੱਥ ਬੜੀ ਆਸ਼ਾ ਨਾਲ ਵਧੇ, ਅਨੂ ਦੀਆਂ ਅੱਖਾਂ ਤਰਲਾ ਕਰ ਰਹੀਆਂ ਸਨ, ਉਸਦਾ ਸਾਰਾ ਸਰੀਰ ਜਿਵੇਂ ਨਿਮੰਣ ਦੇ ਰਿਹਾ ਹੋਵੇ। ਸੌਰਭ ਨੇ ਇਕ ਡੂੰਘੀ ਤਕਣੀ ਅਨੂ ਵੱਲ ਪਾਈ ਤੇ ਬਾਹਰ ਤੁਰ ਗਿਆ।
ਅਗਲੀ ਸਵੇਰ ਸੌਰਭ ਨੇ ਜਦ ਅਨੁ ਦਾ ਦਰਵਾਜ਼ਾ ਖਟਖਟਾਇਆ ਤਾਂ ਅਵਾਜ਼ ਆਈ, ਵਾਪਿਸ ਚਲੇ ਜਾਓ’ ਇਹ ਅਵਾਜ਼ ਸੀ ਕਿ ਫੰਕਾਰ, ਜ਼ਹਿਰੀਲੀ, ਬਦਲੇ ਨਾਲ ਭਰੀ, ਸੌਰਭ ਹੈਰਾਨ ਸੀ
ਸ਼ਾਮ ਨੂੰ ਸੌਰਭ ਫੇਰ ਵਾਪਸ ਆਇਆ, ਫਿਰ ਦਰਵਾਜ਼ਾ ਖਟਖਟਾਇਆ, ਦਰਵਾਜ਼ਾ ਖੁੱਲ ਗਿਆ, ਪਰ ਅੰਦਰ ਅਨੂ ਜ਼ਿੰਦਾ ਨਹੀਂ ਸੀ।

ਸੁਰੇਸ਼ ਰਤਨ

You may also like