ਮੈਂ ਤੇ ਕਿਰਣ ਇਕ ਕਾਲੇਜ ਵਿਚ ਇਕ ਕਲਾਸ ਵਿਚ ਹੀ ਪੜਦੇ ਸੀ । ਕਿਰਣ ਮੈਨੂੰ ਬਹੁਤ ਪਿਆਰ ਕਰਦੀ ਸੀ । ਮੈਂ ਵੀ ਉਸਨੂੰ ਜਾਨੋਂ ਵਧ ਚਾਹੁੰਦਾ , | ਸੀ । ਅਸੀਂ ਹਰ ਰੋਜ ਇਕ ਦੂਜੇ ਨੂੰ ਮਿਲਦੇ ਤੇ ਰਜ ਕੇ ਗੱਲਾਂ ਕਰਦੇ, ਕਿਰਣ ਨੇ ਤਾਂ ਮੇਰੇ ਨਾਲ ਜਿਊਣ-ਮਰਣ ਦੇ ਵਾਅਦੇ ਕੀਤੇ ਸੀ । ਓਹ ਮੈਨੂੰ । ਹਮੇਸ਼ਾ ਕਹਿੰਦੀ ਕੁਲਜੀਤ ਤੂੰ ਤਾਂ ਮੇਰੀ ਜਿੰਦਗੀ ਏ, ਓਹ ਕੋਣ ਹੋ ਸਕਦਾ ਏ ਜੋ ਆਪਣੀ ਜਿੰਦਗੀ ਨੂੰ ਪਿਆਰ ਨਾ ਕਰਦਾ ਹੋਵੇ, Really ਕੁਲਜੀਤ ਤੈਥੋਂ ਵੱਖ ਹੋ ਕੇ ਤਾਂ ਮੈਂ ਮਰ ਹੀ ਜਾਵਾਂਗੀ | ਸਾਡਾ ਹਰ ਦਿਨ ਹਰ ਪਲ ਖੁਸੀਆਂ ਵਿਚ ਬੀਤਦਾ ਸੀ, ਇਸ ਤਰਾਂ ਸਮਾਂ ਬੀਤਦਾ ਗਿਆ |
ਪ੍ਰੰਤੂ ਕੁਝ ਸਮੇਂ ਪਿਛੋਂ ਕਿਰਣ ਕੁਝ ਦਿਨ ਕਾਲੇਜ ਨਾ ਆਈ, ਮੈਂ ਕਿਰਣ ਤੋਂ ਬਿਨਾ ਕਾਲੇਜ ਵਿਚ ਤਨਹਾਈ ਮਹਸੂਸ ਕਰਦਾ | ਪਤਾ ਲਗਾਉਣ ਤੇ ਮੈਨੂ ਉਸਦੀ ਸਹੇਲੀ ਨੇ ਦਸਿਆ, ਕਿ ਕਿਰਣ ਦੀ ਮੰਗਣੀ ਹੋ ਗਈ ਏ । ਇਹ ਸੁਣਕੇ ਮੈਂ ਪਾਗਲ ਜਿਹਾ ਹੋ ਗਿਆ, ਉਸ ਦਿਨ ਪਤਾ ਨਹੀ ਮੈਂ ਕਿਵੇਂ ਘਰ ਪਹੁੰਚਿਆ । ਉਸ ਪਿਛੋਂ ਕਿਰਣ ਮੈਨੂੰ ਨਾ ਮਿਲ ਸਕੀ, ਕਿਉਂਕਿ ਉਸਦੀ ਸ਼ਾਦੀ ਵਿਚ ਥੋੜੇ ਹੀ ਦਿਨ ਰਹ ਗਏ ਸਨ ਅਤੇ ਉਸ ਤੇ ਬਾਹਰ ਜਾਣ ਤੇ ਪਾਬੰਦੀ ਲਾ ਦਿਤੀ ਸੀ
ਕੁਝ ਦਿਨਾਂ ਪਿਛੋਂ ਹੀ ਕਿਰਣ ਦੀ ਸ਼ਾਦੀ ਹੋ ਗਈ । ਮੈਨੂੰ ਪਤਾ ਲਗਾ ਕਿ ਕਿਰਣ ਬਹੁਤ ਹੀ ਉਚੇ ਘਰਾਣੇ ਵਿਚ ਵਿਆਹੀ ਗਈ ਹੈ ਇਕ ਦਿਨ ਅਚਾਨਕ ਮੈਨੂੰ ਕੰਮ ਲਈ ਸ਼ਹਿਰ ਜਾਣਾ ਪਿਆ । ਉਥੇ, ਵਿਆਹ ਪਿਛੋਂ ਪਹਲੀ ਵਾਰ ਮੈਂ ਕਿਰਣ ਨੂੰ ਵੇਖਿਆ ਉਹ ਇਕ ਕਾਰ ਵਿਚੋਂ ਉਤਰ ਕੇ ਸ਼ਾਪਿੰਗ ਸਟੋਰ ਵਿਚ ਚਲੀ ਗਈ । ਮੈਂ ਵੀ ਉਸਦੇ ਪਿਛੇ ਗਿਆ ਮੈਂ ਕਿਰਣ ਨੂੰ ਬੁਲਾਇਆ ਪਰ ਮੈਨੂੰ ਦੇਖ ਕੇ ਉਸਨੇ ਇੰਝ ਮੁਖ |
ਘੁਮਾਇਆ ਜਿਵੇਂ ਮੈਨੂੰ ਦੇਖ ਕੇ ਉਸਦਾ ਦਮ ਘੁਟ ਰਿਹਾ ਹੋਵੇ ਜਲਦੀ ਹੀ ਕਿਰਣ ਉਥੋਂ ਤੁਰ ਗਈ ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਉਸਦੀ | ਅਮੀਰੀ ਦੇ ਸਾਹਮਣੇ ਕਿਰਣ ਦੇ ਮੇਰੇ ਨਾਲ ਕੀਤੇ “ਉਮਰਾਂ ਦੇ ਵਾਅਦੇ” ਬਹੁਤ ਫਿਕੇ ਪੈ ਗਏ ਸਨ।