ਅੰਗੂਰ ਖੱਟੇ ਹਨ 

by Sandeep Kaur

ਇਕ ਵਾਰ ਇਕ ਲੂੰਬੜੀ ਬੜੀ ਹੀ ਭੁੱਖੀ ਸੀ । ਕੁਝ ਖਾਣ ਦੀ ਤਲਾਸ਼ ਵਿਚ ਉਹ ਕਦੀ ਏਧਰ ਜਾਂਦੀ, ਕਦੀ ਉਧਰ ਜਾਂਦੀ, ਪਰ ਤਾਂ ਵੀ . ਕੋਈ ਸੁਆਦ ਜਿਹੀ ਚੀਜ਼ ਉਸਨੂੰ ਨਾ ਦਿਸੀ.. ਜਿਸ ਨੂੰ ਖਾ ਕੇ ਉਸਨੂੰ ਰੱਜ ਆਜਾਂਦਾ। ਉਹ ਇਕ ਬਾਗ ਦਾ ਚੱਕਰ ਲਾ ਰਹੀ ਸੀ। ਕਿ ਉਸ ਨੂੰ ਅੰਗੂਰਾਂ ਦੇ ਗੁੱਛੇ ਦਿਸੇ । ਵੇਖਦਿਆਂ ਸਾਰ ਉਸ ਦਾ ਦਿਲ ਬਾਗ਼ ਬਾਗ ਹੋ ਗਿਆ । ਉਸਦੀ ਭੁੱਖ ਹੋਰ ਚਮਕ ਉੱਠੀ । ਉਸਨੇ ਇਕ ਛਾਲ ਮਾਰੀ, ਤਾਂ ਕਿ ਅੰਗੁਰਾਂ ਦੇ ਗੁੱਛੇ ਤੱਕ ਅੱਪੜ ਸਕੇ, ਪਰ ਗੁੱਛਾ ਕੁਝ ਉੱਪਰ ਸੀ ਤੇ ਉਸ ਦੇ ਹੱਥ ਵਿਚ ਨਾ ਆਇਆ । ਹੁਣ ਇਕ ਹੋਰ ਛਾਲ ਮਾਰੀ, ਇਕ ਹੋਰ ਤੇ ਫਿਰਇਕ ਹੋਰ । ਪਰ ਅੰਗਰਾਂ ਦੇ ਗੁੱਛੇ ਕਾਫੀ ਉੱਚੇ ਸਨ । ਇਸ ਕਰਕੇ ਕੋਈ ਵੀ ਹੱਥ ਵਿੱਚ ਨਹੀਂ ਆ ਰਿਹਾ ਸੀ। 

ਥੱਕ ਹਾਰ ਕੇ ਲੰਬੜੀ ਖੜੀ ਹੋ ਗਈ। ਹੁਣ ਉਸ ਦੀ ਕੁੱਟ-ਕੁੱਦ ਕੇ ਬੱਸ ਹੋ ਚੁੱਕੀ ਸੀ । ਅੰਤ ਵਿਚ ਜਦੋਂ ਉਸ ਨੂੰ ਲੱਗਿਆ ਕਿ ਹੁਣ ਅੰਗੂਰ ਤੋੜਨਾ ਉਸ ਦੇ ਵੱਸ ਦੀ ਗੱਲ ਨਹੀਂ ਹੈ ਤਾਂ ਉਹ ਇਹ ਕਹਿੰਦੀ ਹੋਈ ਉਥੋਂ ਤੁਰਪਈ ‘ਮੈਂ ਕੀ ਲੈਣਾ ਏ ਇਨ੍ਹਾਂ ਅੰਗੁਰਾਂ ਨੂੰ ਤੋੜ ਕੇ, ਅੰਗੁਰ ਤਾਂ ਖੱਟੇ ਹਨ ।” ਸੋ ਜੋ ਕੰਮ ਉਹ ਕਰ ਨਾ ਸਕੀ ਤਾਂ ਉਸਨੇ ਅੰਗੁਰਾਂ ਨੂੰ ਹੀ ਦੋਸ਼ ਦੇ ਕੇ ਆਪਣੇ ਮਨ ਦੀ ਤਸੱਲੀ ਕਰ ਲਈ। 

 

ਸਿੱਟਾ : ਹੱਥ ਨਾ ਪਹੁੰਚੇ ਥੂ ਕੌੜੀ 

You may also like