ਸੱਜਣ ਸਿੰਘ ਮੰਜੇ ਤੇ ਪਿਆ ਪਿਆ ਦਰ ਨਿੱਕੀ ਧੀ ਦੇ ਰਿਸ਼ਤੇ ਦੀ ਭਾਲ ਚ ਗੁਆਚਿਆ ਪਿਆ ਸੀ। ਖੇਤੋਂ ਆਏ ਨੂੰ ਅ ਕਿ ਪੁਲਸ ਦੇ ਛਾਪੇ ਦੀ ਤਰਾਂ ਚਿੱਟੇ ਚੋਲਿਆ ਵਾਲੇ ਪੰਜ ਛੇ ਬਾਬੇ ਦਗੜ ਦਗੜ ਕਰਦੇ ਉਹਦੇ ਵਿਹੜੇ ਵਿਚ ਆ ਵੜੇ। ਇਕ ਵਾਰ ਤਾਂ ਸੱਜਣ ਸਿੰਘ ਡਰ ਹੀ ਗਿਆਤੇ ਘਬਰਾ ਕੇ ਮੰਜੇ ਤੋ ਉਠਿਆ। ਸੱਜਣ ਸਿੰਘ ਦੇ ਬੋਲਣ ਤੋ ਪਹਿਲਾਂ ਹੀ ਮੁੱਖੀ ਬਾਬੇ ਨੇ ਦੋਵੇ ਹੱਥ ਸਿਰ ਤੋਂ ਉਤਾਂਹ ਕਰ ਕੇ ਉੱਚੀ ਦੇਣੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖਾ,ਇਨੇ ਨੂੰ ਸੱਜਣ ਸਿਓ ਨੂੰ ਸਮਝ ਆ ਗਈ ਸੀ ਕਿ ਬਾਬੇ ਕੌਣ ਅਰਦਾਸ ਸੁਰੂ ਕਰ ਦਿੱਤੀ ।ਪਿਛਲੇ ਬਾਬੇ ਵੀ ਅਰਦਾਸ ਦੇ ਨੈਕ ਵਿਚ ਖੜੇ ਹੋ ਗਏ ਅਰਦਾਸ ਦੇ ਨਾਂ ਤੇ ਬਾਬੇ ਨੇ ਕਈ ਵਾਰੀ ਹੱਥ ਬੋਰੀ ਨੂੰ ਤੇ ਕਈ ਵਾਰਿ ਧਰਤੀ ਨੂੰ ਹੱਥ ਜਿਹੇ ਲਾਏ।ਸੱਜਣ ਸਿੰਘ ਇਹ ਸਭ ਡਰਾਮਾਂ ਦੇਖਣ ਲਈ ਮਜਬੂਰ ਖੜਾ ਸੀ ਅਰਦਾਸ ਦੇ ਡਰਾਮੇ ਤੋ ਬਆਦ ਮੁੱਖੀ |
ਬਾਬਾ ਬੋਲਿਆ ਲੈ ਭਈ ਕਰਮਾਂ ਵਾਲਿਆ ਤੇਰੀ ਬੋਰੀ ਦੀ ਅਰਦਾਸ ਹੋ ਚੁੱਕੀ ਹੈ ਗੁਰੂ ਦੇ ਲੰਗਰਾਂ ਚ ਤੇਰਾ ਗਰਾਂ ਚ ਤੇਰਾ ਹਿਸਾ ਪੈ ਗਿਆ ਹੈਤੇਰੇ ਚੰਗੇ ਭਾਗਾਂ ਦਾ ਫਲ ਹੈ , ਬਾਬੇ ਦੇ ਇਨਾਂ ਕਹਿਦਿਆ ਹੀ ਦੋ ਚੇਲਿਆ ਨੈ ਬੋਰੀ ਨੂੰ ਤਕੜੇ ਹੋ ਕੇ ਹੱਥ ਪਾ ਲਏ ਤਾਂ ਸੱਜਣ ਸਿੰਘ ਉਠਿਆ ਠਹਿਰੋ ਬਾਬਾ ਜੀ ਠਹਿਰੋ, ਬੋਰੀ ਚੁੱਕਣ ਵਾਲੇ ਪਿਛੇ ਹਟ ਗਏ।ਸੱਜਣ ਸਿੰਘ ਨੇ ਪੱਗ ਠੀਕ ਕੀਤੀ ਪੈਰਾਂ ਚੋ ਜੁੱਤੀ ਲਾਹ ਲਈ ,ਗਲ ਵਿਚ ਪਰਨਾ ਪਾ ਲਿਆ ਤੇ ਬਾਬਿਆ ਦੀ ਜੀਪ ਵੱਲ ਮੂੰਹ ਕਰ ਕੇ ਇਕ ਲੱਤ ਤੇ ਖੜਾ ਕੇ ਅਰਦਾਸ ਸੁਰੂ ਕਰ ਦਿੱਤੀ । ਬਾਬਿਆ ਦੀ ਤਰਾਂ ਹੀ ਉਨੈਂ ਕਈ ਵਾਰੀ ਹੱਥ ਜੀਪ ਨੂੰ ਤੇ ਕਈ ਵਾਰੀ ਧਰਤੀ ਨੂੰ ਲਾਏ। ਅਰਦਾਸ ਤੋਂ ਬਆਦ ਸੱਜਣ ਸਿੰਘ ਨੇ ਗਰਜਵੀਂ ਅਵਾਜ ਵਿਚ ਕਿਹਾ ਲਓ ਹੁਣ ਬਾਬਾ ਜੀ ਥੋਡੀ ਵੀ ਅਰਦਾਸ ਸਤਿਗੁਰਾਂ ਨੇ ਪ੍ਰਵਾਂ ਕਰ ਲਈ ਹੈ। ਕੱਲ ਨੂੰ ਚਾਲੀ ਪੰਜਾਹ ਭਈਏ ਆ ਰਹੇ ਹਨ ।ਝੋਨਾਂ ਲਉਣ ਉਨ੍ਹਾਂ ਲਈ ਲੰਗਰ ਵਿਚ ਤੁਹਾਡਾ ਹਿਸਾ ਪੂ ਗਿਆ ਹੈ। ਹੁਣ ਏਦਾਂ ਕਰੋ ਤੁਸੀਂ ਆਪਣੀ ਅਰਦਾਸ ਵਾਲੀ ਬੋਰੀ ਚੱਕੋ ਤੇ ਮੇਰੀ ਅਰਦਾਸ ਵਾਲੀਆ ਚਾਰ ਬੋਰੀਆਂ ਜੀਪ ਤੋਂ ਥੱਲੇ ਲਾਹ ਦਿਓ ਏਨਾਂ ਸੁਣਦੇ ਸਾਰ ਹੀ ਬਾਬਿਆਂ ਦੇ ਮੂਹ ਤੋਂ ਹਵਾਈਆ ਉੱਡ ਗਈਆਂ ਬਾਬੇ ਇਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਸੱਜਣ ਸਿੰਘ ਪਾਸੇ ਖੜਾ ਅਰਦਾਸ ਦਾ ਅਸਰ ਦੇਖ ਰਿਹਾ ਸੀ