ਸਦਾ ਯਾਦ ਰਖੋ

by admin

੧. ਸਿੱਖ ਨੇ ਕੇਵਲ ਇੱਕ ਅਕਾਲ ਪੁਰਖ ਦਾ ਨਾਮ ਹੀ ਸਿਮਰਨਾ ਹੈ ਜੋ ਸਾਰਿਆ ਨੂੰ ਪੈਦਾ ਕਰਨ ਵਾਲਾ,ਪਾਲਣ ਵਾਲਾ

ਅਤੇ ਮਾਰ ਸਕਣ ਦੇ ਸਮਰੱਥ ਹੈ |

੨. ਗੁਰੂ ਗ੍ਰੰਥ ਸਾਹਿਬ ਤੋ ਬਿਨਾ ਕਿਸੇ ਹੋਰ ਦੇਹਧਾਰੀ ਨੂੰ ਗੁਰੂ ਨਹੀ ਮੰਨਣਾ ਤੇ ਨਾ ਹੀ ਕਿਸੇ ਅੱਗੇ ਮੱਥਾ ਟੇਕਣਾ ਹੈ |

੩. ਸਿੱਖ ਨੇ ਅਮ੍ਰਿਤ ਵੇਲੇ ਉਠ ਕੇ ਇਸਨਾਨ ਕਰ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਤੇ ਫਿਰ ਗੁਰਬਾਣੀ ਦਾ

ਪਾਠ(ਨਿਤਨੇਮ)ਕਰਨਾ ਹੈ |

੪. ਗੁਰਬਾਣੀ ਦਾ ਪਾਠ ਕਰਨ ਸਮੇ ਕਾਹਲੀ ਨਹੀ ਕਰਨੀ |ਪਿਆਰ ,ਸਤਿਕਾਰ ਨਾਲ,ਮਨ ਜੋੜ ਕੇ ,ਸਮਝ ਵਿਚਾਰ

ਕੇ ,ਸ਼ੁਧ ਪਾਠ ਕਰਨਾ ਹੈ|

੫. ਗੁਰਸਿੱਖ ਨੇ ਹਰ ਰੋਜ਼ ਗੁਰਦੁਆਰੇ ਜਾ ਕੇ ਕਥਾ ਕੀਰਤਨ , ਸਰਵਣ ਕਰ ਕੇ ਲਾਹਾ ਲੈਣਾ ਹੈ | ਸਿੱਖ ਲਈ

ਧਾਰਮਿਕ ਅਸਥਾਨ ਕੇਵਲ ਗੁਰਦੁਆਰਾ ਹੀ ਹੈ,ਹੋਰ ਕੋਈ ਨਹੀ |

੫. ਸਿੱਖ ਨੇ ਆਪਸ ਵਿਚ ਮਿਲਣ ਸਮੇ “ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ ” ਹੀ ਬੁਲਾਉਣੀ ਹੈ|

੬. ਗੁਰਬਾਣੀ ਦੀਆ ਪੋਥੀਆ ,ਗੁਟਕਿਆ ਨੂੰ ਰੁਮਾਲ ਵਿਚ ਲਪੇਟ ਕੇ ਸਤਿਕਾਰ ਨਾਲ ਰਖਣਾ ਹੈ,ਤੇ ਜੂਠੇ ਹੱਥ ਨਹੀ

ਲਾਉਣੇ ਹਨ |

You may also like